14 hours ago
ਡਾ. ਰਾਜਵੰਤ ਕੌਰ ਅਧਿਆਪਕ ਵਜ਼ੀਫਾ’ ਖਾਲਸਾ ਪੰਜਾਬੀ ਸਕੂਲ ਮੈਰੀਲੈਂਡ ਵਿੱਚ ਸ਼ੁਰੂ —  ਡਾ. ਅਜੈਪਾਲ ਗਿੱਲ
15 hours ago
ਸਿੱਖੀ ਸੇਵਾ ਸੋਸਾਇਟੀ ਵੱਲੋਂ ਸਰਬ ਧਰਮ ਸੰਮੇਲਨ ਦੌਰਾਨ ਕੀਤੀ ਗਈ ਪੋਪ ਫਰਾਂਸਿਸ ਨਾਲ ਮੁਲਾਕਾਤ
19 hours ago
ਪਿੰਡ ਕੁਰੜ ਵਿਖੇ ਭਾਈ ਪੰਥਪ੍ਰੀਤ ਸਿੰਘ ਖਾਲਸਾ ਦੇ ਧਾਰਮਿਕ ਦੀਵਾਨ 23 ਮਈ ਤੋਂ ਸੁਰੂ
20 hours ago
29 ਮਈ ਤੱਕ ਪਿੰਡਾਂ ਨਰੇਗਾ ਦਾ ਕੰਮ ਨਾ ਚਲਾਇਆ ਤਾਂ ਬੀ ਡੀ ਪੀ ਓ ਦਫ਼ਤਰ ਮਹਿਲ ਕਲਾਂ ਦਾ ਘਿਰਾਓ ਕੀਤਾ ਜਾਵੇਗਾ-ਮਜਦੂਰ ਆਗੂ
21 hours ago
ਵਜੀਦਕੇ ਖੁਰਦ ਵਿਖੇ ਡਾ ਅੰਬੇਡਕਰ ਕਲੱਬ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ
22 hours ago
ਸਿੱਖਸ ਆਫ ਅਮਰੀਕਾ ਦਾ ਵਿਸਾਖੀ ਸਮਾਗਮ ਸ਼ਾਨੌ ਸ਼ੌਕਤ ਨਾਲ ਸੰਪੰਨ
2 days ago
ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਮਹਿਲਾ, ਸ਼ਾਮਿਲ ਹੋੲੀ, ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ
2 days ago
ਸਿੱਖੀ ਪ੍ਰਚਾਰ – ਅੰਮ੍ਰਿਤ ਸੰਚਾਰ
2 days ago
ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ
3 days ago
ਇੰਗਲੈਂਡ ਵਿੱਚ ਪਿੰਕ ਸਿਟੀ ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ

ਟਰੇਨਿੰਗ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ, ਰੌਚਕ ਖੇਡਾਂ, ਬਾਲ ਗੀਤ, ਕਹਾਣੀਆਂ ਦੇ ਤਰੀਕੇ ਸ਼ਾਮਿਲ

IMG-20180516-WA0122
ਖੰਨਾ – ਮਾਣਯੋਗ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਅਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਮਤੀ ਕ੍ਰਿਸ਼ਨਾ ਦੇਵੀ ਅਤੇ  ਜ਼ਿਲ੍ਹਾ ਕੋਆਰਡੀਨੇਟਰ  ਸੰਜੀਵ ਕੁਮਾਰ ਦੀ ਅਗਵਾਈ ਹੇਠ ਬਲਾਕ ਖੰਨਾ 2ਦੇ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ-ਕਮ-ਵਰਕਸ਼ਾਪ ਦਾ ਦੂਜਾ ਫੇਜ਼ ਮਿਤੀ 14 ਮਈ ਤੋੰ 16 ਮਈ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਮੋਹਨਪੁਰ ਵਿਖੇ ਚੱਲਿਆ। ਇਸ ਵਰਕਸ਼ਾਪ ਵਿੱਚ ਬਲਾਕ ਦੇ 38 ਅਧਿਆਪਕਾਂ ਨੇ ਟ੍ਰੇਨਿੰਗ ਲਈ। ਇਨ੍ਹਾਂ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਵਾਲੀ ਟੀਮ ਵਿੱਚ ਕੁਲਵਿੰਦਰ ਸਿੰਘ ਬੀ.ਐਮ.ਟੀ.,  ਕੇਵਲ ਸਿੰਘ ਸੀ ਐੱਮ ਟੀ, ਅਮਨਦੀਪ ਸਿੰਘ ਘਲੋਟੀ ਸੀ ਐੱਮ ਟੀ ਅਤੇ ਰੁਪਿੰਦਰ ਸਿੰਘ ਸੀ ਐਮ ਟੀ ਸ਼ਾਮਲ ਸਨ। ਸਮੁੱਚੀ ਟੀਮ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ, ਰੌਚਕ ਖੇਡਾਂ, ਬਾਲ ਗੀਤ, ਕਹਾਣੀਆਂ ਦੇ ਤਰੀਕਿਆਂ ਨਾਲ ਸਾਰੇ ਟ੍ਰੇਨਿੰਗ ਲੈਣ ਆਏ ਅਧਿਆਪਕਾਂ ਨੂੰ ਜਾਣੂ ਕਰਵਾਇਆ ਗਿਆ।  ਅਧਿਆਪਕਾਂ ਵੱਲੋਂ ਵੀ ਇਨ੍ਹਾਂ ਸਾਰੀਆਂ ਗਤੀਵਿਧੀਆਂ ਦੀਆਂ ਡੈਮੋ ਕਰਕੇ ਦਿਖਾਈਆਂ ਗਈਆਂ। ਅਧਿਆਪਕਾਂ ਵੱਲੋਂ ਦੱਸਿਆ ਗਿਆ ਕਿ ਉਹ ਇਹਨਾਂ ਸਾਰੀਆਂ ਗਤੀਵਿਧੀਆਂ ਨੂੰ ਆਪਣੇ ਸਕੂਲ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਲਾਗੂ ਕਰਨਗੇ।
(ਗੁਰਭਿੰਦਰ ਗੁਰੀ)