ਨਿਊਜ਼ੀਲੈਂਡ ਪੁਲਿਸ ਵੱਲੋਂ ਲੋਕਾਂ ਨੂੰ ਨਵੇਂ ਫੋਨ ਸਕੈਮ ਤੋਂ ਸਾਵਧਾਨ ਰਹਿਣ ਦੀ ਅਪੀਲ-ਸ਼ੱਕ ਪੈਣ ‘ਤੇ ਕੱਟ ਦਿਓ ਫੋਨ

ph sc
ਆਕਲੈਂਡ  -ਨਿਊਜ਼ੀਲੈਂਡ ਪੁਲਿਸ ਨੇ ਨਿਊਜ਼ੀਲੈਂਡ ਵਾਸੀਆਂ ਨੂੰ ਇਕ ਹੋਰ ਫੋਨ ਸਕੈਮ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਹ ਆਟੋਮੇਟਿਡ ਫੋਨ ਡੀ. ਐਚ. ਐਲ. ਕੰਪਨੀ ਦੀ ਤਰਜ਼ ਉਤੇ ਕੀਤਾ ਜਾਂਦਾ ਹੈ ਜੋ ਕਿ ਕਹਿੰਦਾ ਹੈ ਕਿ ਤੁਹਾਡਾ ਸਾਮਾਨ ਡੀ. ਐਚ. ਐਲ. ਕੋਰੀਅਰ ਕੰਪਨੀ ਕੋਲ ਪਹੁੰਚਿਆ ਹੈ। ਫਿਰ ਨੰਬਰ 9 ਦੱਬਣ ਵਾਸਤੇ ਕਿਹਾ ਜਾਂਦਾ ਹੈ ਤਾਂ ਕਿ ਕਿਸੀ ਨਾਲ ਗੱਲ ਹੋ ਸਕੇ। ਇਹ ਨੰਬਰ ਦੱਬਣ ਤੋਂ ਬਾਅਦ ਉਹ ਵਿਅਕਤੀ ਫਿਰ ਤੁਹਾਡੀ ਨਿੱਜੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਅੱਜ ਕੱਲ੍ਹ ਇਹ ਫੋਨ ਕਾਲਾਂ ਚਾਈਨਜ਼ ਭਾਸ਼ਾ ਬੋਲਣ ਵਾਲਿਆਂ ਦੇ ਸਟਾਈਲ ਦੇ ਵਿਚ ਆ ਰਹੀਆਂ ਹਨ। ਜੇਕਰ ਅਜਿਹੀ ਕਿਸੀ ਫੋਨ ਕਾਲ ਦੀ ਸ਼ੱਕ ਪਵੇ ਤਾਂ ਫੋਨ ਕੱਟ ਦਿੱਤਾ ਜਾਵੇ। ਸੋ ਸਾਵਧਾਨ! ਲੁਟੇਰੇ ਫੋਨ ‘ਤੇ ਹਨ…….ਬਚੋ ਅਜਿਹੇ ਲੁਟੇਰਿਆਂ ਤੋਂ।