14 hours ago
ਡਾ. ਰਾਜਵੰਤ ਕੌਰ ਅਧਿਆਪਕ ਵਜ਼ੀਫਾ’ ਖਾਲਸਾ ਪੰਜਾਬੀ ਸਕੂਲ ਮੈਰੀਲੈਂਡ ਵਿੱਚ ਸ਼ੁਰੂ —  ਡਾ. ਅਜੈਪਾਲ ਗਿੱਲ
15 hours ago
ਸਿੱਖੀ ਸੇਵਾ ਸੋਸਾਇਟੀ ਵੱਲੋਂ ਸਰਬ ਧਰਮ ਸੰਮੇਲਨ ਦੌਰਾਨ ਕੀਤੀ ਗਈ ਪੋਪ ਫਰਾਂਸਿਸ ਨਾਲ ਮੁਲਾਕਾਤ
19 hours ago
ਪਿੰਡ ਕੁਰੜ ਵਿਖੇ ਭਾਈ ਪੰਥਪ੍ਰੀਤ ਸਿੰਘ ਖਾਲਸਾ ਦੇ ਧਾਰਮਿਕ ਦੀਵਾਨ 23 ਮਈ ਤੋਂ ਸੁਰੂ
20 hours ago
29 ਮਈ ਤੱਕ ਪਿੰਡਾਂ ਨਰੇਗਾ ਦਾ ਕੰਮ ਨਾ ਚਲਾਇਆ ਤਾਂ ਬੀ ਡੀ ਪੀ ਓ ਦਫ਼ਤਰ ਮਹਿਲ ਕਲਾਂ ਦਾ ਘਿਰਾਓ ਕੀਤਾ ਜਾਵੇਗਾ-ਮਜਦੂਰ ਆਗੂ
21 hours ago
ਵਜੀਦਕੇ ਖੁਰਦ ਵਿਖੇ ਡਾ ਅੰਬੇਡਕਰ ਕਲੱਬ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ
22 hours ago
ਸਿੱਖਸ ਆਫ ਅਮਰੀਕਾ ਦਾ ਵਿਸਾਖੀ ਸਮਾਗਮ ਸ਼ਾਨੌ ਸ਼ੌਕਤ ਨਾਲ ਸੰਪੰਨ
2 days ago
ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਮਹਿਲਾ, ਸ਼ਾਮਿਲ ਹੋੲੀ, ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ
2 days ago
ਸਿੱਖੀ ਪ੍ਰਚਾਰ – ਅੰਮ੍ਰਿਤ ਸੰਚਾਰ
2 days ago
ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ
3 days ago
ਇੰਗਲੈਂਡ ਵਿੱਚ ਪਿੰਕ ਸਿਟੀ ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ

 

news Rana Ji Da Sydney Vich Sanman 180515 001

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸੇਵਾਦਾਰ, ਭਾਈ ਸਾਹਿਬ ਪਰਮਜੀਤ ਸਿੰਘ ਜੀ ਰਾਣਾ ਜੀ, ਇਹਨੀਂ ਦਿਨੀਂ ਪਰਵਾਰ ਸਮੇਤ ਨਿਜੀ ਦੌਰੇ ਤੇ ਆਸਟ੍ਰੇਲੀਆ ਆਏ ਹੋਏ ਹਨ । ਏਥੋਂ ਦੀਆਂ ਸਿੱਖ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਦੀਆਂ ਪੰਥ ਪ੍ਰਤੀ ਅਹਿਮ ਸੇਵਾਵਾਂ ਦੇ ਮੱਦੇਨਜਰ, ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਮੈਲਬਰਨ ਤੋਂ ਇਲਾਵਾ ਸਿਡਨੀ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ, ਗੁਰੂ ਘਰ ਦੀਆਂ ਕਮੇਟੀਆਂ ਅਤੇ ਸਮੂਹ ਸੰਗਤਾਂ ਨੇ ਭਾਈ ਸਾਹਿਬ ਜੀ ਦਾ, ਸਿਰੋਪਿਆਂ ਸਹਿਤ ਸਤਿਕਾਰ ਕੀਤਾ।

ਭਾਈ ਪਰਮਜੀਤ ਸਿੰਘ ਰਾਣਾ ਜੀ ਨੇ ਸੰਗਤਾਂ ਨਾਲ, ਪੰਥਕ ਵਿਚਾਰਾਂ ਦੀ ਸਾਂਝ ਪਾਈ ਤੇ ਨਾਲ਼ ਹੀ ਸਿੱਖ ਪੰਥ ਨੂੰ, ਦੇਸ ਤੇ ਪਰਦੇਸ ਵਿਚ  ਦਰਪੇਸ਼ ਅਹਿਮ ਮਸਲਿਆਂ ਬਾਰੇ ਵੀ ਜਾਣਕਾਰੀ ਦੇ ਕੇ ਸੁਚੇਤ ਕੀਤਾ।

ਉਹਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਵਾਸਤੇ ਕੀਤੇ ਜਾ ਰਹੇ ਉਪ੍ਰਾਲਿਆਂ ਬਾਰੇ ਵੀ ਸੰਗਤਾਂ ਨੂੰ ਜਾਣਕਾਰੀ ਦਿਤੀ।

ਅਕਾਲੀ ਆਗੂ, ਸ. ਕੰਵਲਜੀਤ ਸਿੰਘ ਸਿਧੂ, ਖਾਲਸਾ ਫੂਡ, ਸੈਵਨ ਹਿੱਲਜ਼ ਵਾਲਿਆਂ ਵੱਲੋਂ, ਰਾਣਾ ਜੀ ਦੇ ਸਨਮਾਨ ਹਿਤ ਰੱਖੇ ਗਏ ਰਾਤਰੀ ਭੋਜਨ ਸਮੇ, ਸਿਡਨੀ ਦੇ ਵਸਨੀਕ ਪੰਥਕ ਵਿਚਾਰਧਾਰਾ ਵਾਲੇ, ਮੁਖੀ ਸੱਜਣ ਇਕੱਤਰ ਹੋਏ। ਇਸ ਸੰਜੀਦਾ ਇਕੱਠ ਵਿਚ ਗੰਭੀਰ ਪੰਥਕ ਵਿਚਾਰਾਂ ਹੋਈਆਂ।

ਸਿਡਨੀ ਨਿਵਾਸੀ ਪੰਥਕ ਵਿਦਵਾਨ ਤੇ ਲੇਖਕ ਗਿ. ਸੰਤੋਖ ਸਿੰਘ ਜੀ, ਅਤੇ ਪ੍ਰਸਿਧ ਕੀਰਤਨੀਏ ਭਾਈ ਸਾਹਿਬ ਗੁਰਦੇਵ ਸਿੰਘ ਜੀ ਨੇ ਪਰਦੇਸਾਂ ਵਚ ਸਿੱਖ ਪ੍ਰਚਾਰਕਾਂ ਅਤੇ ਸੰਗਤਾਂ ਵਿਚ, ਗੁਰਮਤਿ ਪ੍ਰਚਾਰ ਨੂੰ ਲੈ ਕੇ, ਗਾਹੇ ਬਗਾਹੇ ਦੁਬਿਧਾ ਮਈ ਵਾਤਾਵਰਣ ਪੈਦਾ ਹੋ ਜਾਣ ਬਾਰੇ ਚਿੰਤਾ ਪਰਗਟ ਕੀਤੀ ਗਈ। ਇਸ ਦੇ ਉਤਰ ਵਿਚ ਰਾਣਾ ਜੀ ਨੇ ਇਹਨਾਂ ਨੂੰ ਮੰਦਭਾਗੀਆਂ ਆਖਿਆ ਅਤੇ ਨਾਲ਼ ਹੀ ਉਹਨਾਂ ਨੇ ਮੱਤਭੇਦਾਂ ਨੂੰ ਉਛਾਲ਼ ਕੇ ਝਗੜੇ ਪੈਦਾ ਕਰਨ ਤੋਂ ਸੰਕੋਚ ਰੱਖਣ ਦੀ ਸਲਾਹ ਦਿਤੀ।

ਭਾਈ ਸਾਹਿਬ ਪਰਮਜੀਤ ਸਿੰਘ ਰਾਣਾ ਜੀ ਨੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ, ਭਾਈ ਜੱਸਾ ਸਿੰਘ ਆਹਲੂਵਾਲੀਆ ਅਤੇ ਬਾਬਾ ਬੰਦਾ ਸੰਗ ਬਹਾਦਰ ਦੀਆਂ ਜੀਵਨੀਆਂ ਕਿਤਾਬਾਂ ਹਾਜਰਾਂ ਵਿਚ ਵੰਡੀਆਂ। ਇਸ ਸਮੇ ਦਿੱਲੀ ਕਮੇਟੀ ਵੱਲੋਂ ਹੀ ਤਿਆਰ ਕੀਤੇ ਗਏ, ਸ. ਜੱਸਾ ਸਿੰਘ ਆਹਲੂਵਾਲੀਆ ਜੀ ਦੀ ਫੋਟੋ ਵਾਲੇ ਮੋਮੈਂਟੋ ਵੀ ਮੁਖੀ ਸਿੰਘਾਂ ਨੂੰ ਸਨਮਾਨ ਵਜੋਂ ਭੇਟਾ ਕੀਤੇ।

news Rana Ji Da Sydney Vich Sanman 180515 002

ਗਿਆਨੀ ਸੰਤੋਖ ਸਿੰਘ ਜੀ ਨੇ ਆਪਣੀਆਂ ਤਿੰਨ ਕਿਤਾਬਾਂ, ਸੱਚੇ ਦਾ ਸੱਚਾ ਢੋਆ, ਜਿੰਨੇ ਮੂੰਹ ਓਨੀਆਂ ਗੱਲਾਂ ਅਤੇ ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ, ਭਾਈ ਪਰਮਜੀਤ ਸਿੰਘ ਰਾਣਾ ਜੀ ਨੂੰ ਭੇਟਾ ਕੀਤੀਆਂ।

ਇਸ ਤੋਂ ਇਲਾਵਾ ਇਸ ਸਮੇ ਪੰਥਕ ਵਿਚਾਰਧਾਰਾ ਨੂੰ ਪ੍ਰਣਾਏ ਸ. ਗਗਨਪ੍ਰੀਤ ਸਿੰਘ ਕਪੂਰ, ਸ. ਸੁਖਬੀਰ ਸਿੰਘ ਗਰੇਵਾਲ, ਭਾਈ  ਇੰਦਰਜੀਤ ਸਿੰਘ, ਸ. ਰਾਜਮਹਿੰਦਰ ਸਿੰਘ ਮੰਡ, ਸ. ਸੰਤੋਖ ਸਿੰਘ ਮਿਨਹਾਸ, ਹਰਜੀਤ ਸਿੰਘ ਸੱਲਣ, ਭਾਈ ਰਾਜਵੰਤ ਸਿੰਘ, ਭਾਈ ਗੁਰਜਿੰਦਰਪਾਲ ਸਿੰਘ, ਭਾਈ  ਉਪਕਾਰ ਸਿੰਘ, ਭਾਈ ਪਦਮਦੀਪ ਸਿੰਘ, ਸ. ਮਨਦੀਪ ਸਿੰਘ ਰਿਆਤ, ਸ. ਦਰਸ਼ਨ ਸਿੰਘ ਮੋਂਗੀਆ, ਸ. ਗੁਰਦੇਵ ਸਿੰਘ ਗਿੱਲ, ਭਾਈ ਜਸਵਿੰਦਰ ਸਿੰਘ ਖਾਲਸਾ, ਸ. ਲਵਇੰਦਰਪ੍ਰੀਤ ਸਿੰਘ, ਸ. ਰੁਪਿੰਦਰ ਸਿੰਘ ਮਿੰਟਾ, ਬੀਬੀ ਗੁਰਜੀਤ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਰਮਿੰਦਰ ਪਾਲ ਕੌਰ ਆਦਿ ਹਾਜ਼ਰ ਸਨ ।

news Rana Ji Da Sydney Vich Sanman 180515 003

ਸਮਾਗਮ ਦੇ ਅੰਤ ਤੇ, ਸ. ਕੰਵਲਜੀਤ ਸਿੰਘ ਸਿੱਧੂ ਵੱਲੋਂ, ਖਾਲਸਾ ਫੂਡਜ਼ ਵਿਖੇ ਪਹੁੰਚਣ ਸਮੇ,  ਰਾਣਾ ਪਰਮਜੀਤ ਸਿੰਘ ਜੀ ਨੂੰ “ਜੀਓ ਆਇਆਂ ਨੂੰ” ਆਖਿਆ ਗਿਆ ਤੇ ਦਸਤਾਰ ਭੇਂਟ ਕੀਤੀ ਗਈ।

ਕੰਵਲਜੀਤ ਸਿੰਘ ਸਿੱਧੂ ਵੱਲੋਂ ਸਾਰੇ ਆਏ ਪੰਥਕ ਸੋਚ ਵਾਲੇ ਸੱਜਣਾਂ ਦਾ ਵੀ ਧੰਨਵਾਦ ਕੀਤਾ ਗਿਆ।

news Rana Ji Da Sydney Vich Sanman 180515 004

ਸਰਦਾਰ ਸਿੱਧੂ ਅਤੇ ਰਾਣਾ ਜੀ ਵੱਲੋਂ, ਮੀਡੀਆ ਵਾਸਤੇ ਕਵਰਿੰਗ ਲਈ ਪਹੁੰਚੇ ਅਦਾਰਾ ਅਜੀਤ ਤੋਂ, ਸ. ਹਰਕੀਰਤ ਸਿੰਘ ਸੰਧਰ ਅਤੇ ਪ੍ਰਾਈਮ ਏਸ਼ੀਆ ਟੀ.ਵੀ. ਤੋਂ, ਸ. ਜਸਵਿੰਦਰ ਸਿੰਘ ਬਿੱਟਾ ਦਾ ਵੀ ਸਨਮਾਨ ਅਤੇ ਧੰਨਵਾਦ ਕੀਤਾ ਗਿਆ।