7 hours ago
ਜਗਤਾਰ ਸਿੰਘ ਗਿੱਲ ਨੂੰ ਸਦਮਾ ,ਮਾਤਾ ਦਾ ਦਿਹਾਤ
9 hours ago
ਕਮਿਊਨਿਟੀ ਸ਼ੋਕ ਸਮਾਚਾਰ – ਨਿਊਜ਼ੀਲੈਂਡ ਜਨਮਿਆ 21 ਸਾਲਾ ਪੰਜਾਬੀ ਨੌਜਵਾਨ ਸ਼ਰਨ ਬੱਲ (ਪਾਪਾਮੋਆ) ਅਚਨਚੇਤ ਚੱਲ ਵਸਿਆ
11 hours ago
ਸਿੱਖ ਐਸੋਸੀਏਸਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ 2018-19 ਸਰਬਸੰਮਤੀ ਨਾਲ ਚੁਣੀ ਗਈ
13 hours ago
ੳਰੇਗਨ ਸੂਬੇ ਦੇ ਸ਼ਹਿਰ ਅਸਟੋਰੀਆ ਵਿਖੇਂ ਪਹਿਲਾ ਗ਼ਦਰ ਪਾਰਟੀ ਸੰਮੇਲਨ ਬੜੀ ਧੂਮ ਧਾਮ ਨਾਲ ਸੰਪੰਨ ਹੋਇਆਂ
1 day ago
”ਭਗਤ ਪੂਰਨ ਸਿੰਘ” ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ
1 day ago
ਇਕ ਨਵੰਬਰ ਨੂੰ ਸਿੱਖ ਜੈਨੋਸਾਈਡ ਰਿਮੈਂਬਂਰੈਂਸ ਡੇਅ ‘ ਵਜੋਂ ਮਨਾਇਆਂ ਜਾਇਆ ਕਰੇਗਾ , ਅਮਰੀਕਾ ਦੇ ਕਨੈਕਟੀਕਟ ਦੀ ਜਨਰਲ ਅਸੰਬਲੀ ਵਿੱਚ ਪਾਸ ਹੋਇਆਂ ਬਿੱਲ 
1 day ago
ਤਿੰਨ ਨੌਜਵਾਨਾਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ
2 days ago
ਥਾਈਲੈਂਡ ਬੈਡਮਿੰਟਨ ਓਪਨ ਦੇ ਫਾਈਨਲ ‘ਚ ਹਾਰੀ ਸਿੰਧੂ
2 days ago
ਆਮ ਆਦਮੀ ਪਾਰਟੀ ਦੇ 15 ਅਹੁਦੇਦਾਰਾਂ ਨੇ ਦਿੱਤੇ ਅਸਤੀਫ਼ੇ
2 days ago
ਨਕਸਲੀ ਹਮਲੇ ‘ਚ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਤ ਜਵਾਨ ਸ਼ਹੀਦ, ਪਿੰਡ ‘ਚ ਸੋਗ ਦੀ ਲਹਿਰ

ਬੱਚੇ ਆਪਣੀ ਮਾਂ ਦੇ ਕੀਤੇ ਉਪਕਾਰਾਂ ਨੂੰ ਸਾਰੀ ਉਮਰ ਨਹੀਂ ਉਤਾਰ ਸਕਦੇ

ਅੱਜ ਅਸੀਂ 8 ਮਈ ਨੂੰ ਮਾਂ ਦਿਵਸ ਵਜੋਂ ਮਨਾ ਰਹੇ ਹਾਂ। ਮਾਂ ਜੋ ਕਿ ਜਗਤ ਜਨਨੀ ਹੈ ਤੇ ਸਾਡੇ ਸਮਾਨ ਵਿੱਚ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮਾਂ ਸ਼ਬਦ ਉਹ ਸ਼ਬਦ ਹੈ, ਜੋ ਇਨਸਾਨ ਆਪਣੀ ਉਮਰ ਦੇ ਜਿਸ ਵੀ ਪੜਾਅ ‘ਚ ਹੋਵੇ, ਹਰ ਉਸ ਮੁਕਾਮ  ‘ਤੇ ਮਾਂ ਸ਼ਬਦ ਜ਼ੁਬਾਨਤੇ ਰਹਿੰਦਾਂ ਹੀ ਹੈ। ਜਨਮ ਤੋਂ ਬਾਅਦ ਜਦੋਂ ਬੱਚਾ ਆਪਣੇ ਮੂੰਹੋ ਪਹਿਲਾਂ ਸ਼ਬਦ ਮਾਂ ਬੋਲਦਾ ਹੈ । ਇੱਕ ਮਾਂ ਆਪਣੇ ਬੱਚਿਆਂ ਲਈ ਲੱਖ ਤਸੀਹੇ ਝੱਲ ਕੇ ਉਸ ਨੂੰ ਇੱਕ ਸੁੰਦਰ ਜਗਤ ਦੇਖਣ ਦਾ ਅਵਸਰ ਪ੍ਰਦਾਨ ਕਰਦੀ ਹੈ। ਮਾਂ ਦਿਵਸ ‘ਤੇ ਸਾਡੇ ਵੱਲੋਂ ਵੱਖ ਵੱਖ ਪਰਿਵਾਰਾਂ ਨਾਲ ਕੀਤੀ ਗੱਲ ‘ਤੇ ਉਨ੍ਹਾਂ ਦੇ ਮਾਂ ਪ੍ਰਤੀ ਕੀ ਵਿਚਾਰ ਨੇ ਆਓ ਜਾਣਦੇ ਹਾਂ:

Anju Sood with Son Keshavਪ੍ਰਸਿੱਧ ਲੇਖਿਕਾ ਅਧਿਆਪਕਾ ਅੰਜੂ ਸੂਦ ਦੇ ਹੋਣਹਾਰ ਸਪੁੱਤਰ ਵਿਦਿਆਰਥੀ ਕੇਸਵ ਦਾ ਅੱਜ ਮਾਂ ਦਿਵਸ ‘ਤੇ ਕਹਿਣਾ ਹੈ ਕਿ ਉਸ ਦੀ ਮਾਂ ਸੰਸਾਰ ਦੀ ਸਭ ਤੋਂ ਚੰਗੀ ਮਾਂ ਹੈ। ਉਹ ਆਪਣੇ ਕਿੱਤੇ ਨੂੰ ਸਮਰਪਿਤ ਹੁੰਦਿਆਂ ਵੀ ਉਨ੍ਹਾਂ ਮਾਂ ਦੀ ਭੂਮਿਕਾ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਮਾਂ ਆਪਣੇ ਬੱਚਿਆਂ ਦਾ ਜਿਸ ਤਰ੍ਹਾਂ ਦਾ ਵੀ ਪਾਲਜ਼ ਪੋਸ਼ਣ ਕਰਦੀ ਹੈ, ਉਸ ਤੋਂ ਸਿੱਧ ਹੁੰਦਾ ਹੈ ਕਿ ਦੁਨੀਆਂ ਵਿੱਚ ਉਸ ਤੋਂ ਵੱਡਾ ਕੋਈ ਵੀ ਗੁਰੂ ਨਹੀਂ ਹੈ। ਕੇਸਵ ਨੇ ਕਿਹਾ ਮਾਂ ਜਿੰਨ੍ਹਾਂ ਵੀ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ, ਉਸ ਤੋਂ ਵਧ ਕੇ ਬੱਚਿਆਂ ਨੂੰ ਆਪਣੀ ਮਾਂ ਨੂੰ ਪਿਆਰ ਅਤੇ ਸਤਿਕਾਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਸਦੀ ਮਾਂ ਉਸ ਲਈ ਆਦਰਸ਼ ਮਾਂ ਹੈ।

dr. amita with daughter jameen kaurਹੋਮਿਓਪੈਥੀ ਦੇ ਮਸ਼ਹੂਰ ਡਾ. ਅਮਿਤਾ ਦੀ ਧੀ ਜਸਮੀਨ ਕੌਰ ਦਾ ਕਹਿਣਾ ਹੈ ਕਿ ਉਸ ਦੀ ਮਾਂ ਉਸ ਲਈ ਇੱਕ ਪ੍ਰੇਰਣਾ ਸਰੋਤ ਹੈ। ਉਸਦੀ  ਮਾਂ ਉਸਦੇ ਖਾਣ ਪੀਣ ਦਾ ਹਮੇਸ਼ਾਂ ਧਿਆਨ ਰੱਖਦੀ ਹੈ। ਜੇਕਰ ਉਸਦੀ ਮਾਂ ਉਸ ਤੇ ਸਖ਼ਤੀ ਨਾ ਕਰੇ ਤਾਂ ਉਹ ਆਪਣੇ ਸਕੂਲ ਦਾ ਘਰ ਦਾ ਕੰਮ ਨਾ ਕਰਕੇ ਖੇਡ ਵਿੱਚ ਜਿਆਦਾ ਮਸਤ ਰਹੇ। ਉਸ ਨੇ ਕਿਹਾ ਕਿ ਉਹ ਵੀ ਆਪਣੀ ਮਾਂ ਡਾ. ਅਮਿਤਾ ਵਾਂਗ ਵੱਡੀ ਹੋ ਕੇ ਸਮਾਜ ਸੇਵੀ ਕੰਮਾਂ ਨੂੰ ਤਰਜੀਹ ਦੇਵੇਗੀ ਅਤੇ ਵਧੀਆ ਪੜ੍ਹਾਈ ਕਰਕੇ ਆਪਣੀ ਜ਼ਿੰਦਗੀ ‘ਚ ਤਰੱਕੀ ਨੂੰ ਸਰ ਕਰੇਗੀ। ਅਖ਼ੀਰ ਜਸਮੀਨ ਨੇ ਕਿਹਾ ਕਿ ਪ੍ਰਮਾਤਮਾ ਉਸਦੀ ਮਾਂ ਨੂੰ ਦੁਨੀਆਂ ਦੀ ਹਰ ਖੁਸ਼ੀ ਦੇਵੇ।

sonia with daughter Payal ਉਘੀ ਸਮਾਜ ਸੇਵਿਕਾ ਮੈਡਮ ਸੋਨੀਆ ਦੀ ਸਪੁੱਤਰੀ ਬੀਸੀਏ ਦੀ ਵਿਦਿਆਰਥਣ ਪਾਇਲ ਦਾ ਕਹਿਣਾ ਹੈ, ਉਸ ਦੀ ਮਾਂ ਉਸ ਲਈ ਰੱਬ ਤੋਂ ਘੱਟ ਨਹੀਂ ਹੈ, ਉਸ  ਨੇ ਕਿਹਾ ਕਿ ਉਸਦੀ ਅਨੁਸ਼ਾਸ਼ਨ ਪੱਕੀ, ਸੁਭਾਅ ਦੀ ਨਰਮ ਅਤੇ ਹਰ ਮੁਸ਼ਕਲ ਵਿੱਚ ਉਸ ਨਾਲ ਖੜਦੀ ਹੈ ਅਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਪਾਇਲ ਨੇ ਕਿਹਾ ਕਿ ਉਸ ਦੀ ਮਾਂ ਉਸ ਲਈ ਰੋਲ ਮਾਡਲ ਹੈ ਅਤੇ ਉਹ ਵੀ ਹਰ ਕੰਮ ਆਪਣੀ ਮਾਂ ਤੋਂ ਪੁੱਛੇ ਬਿਨ੍ਹਾ ਨਹੀਂ ਕਰਦੀ। ਅਰਦਾਸ ਕਰਦੇ ਹੋਏ ਪਾਇਲ ਨੇ ਕਿਹਾ ਕਿ ਪ੍ਰਮਾਤਮਾਂ ਦੀ ਮਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ‘ਚ ਰੱਖੇ।

parmjit Kaur sodhi with sehjpreet Kaurਲੇਖਿਕਾ ਪਰਮਜੀਤ ਕੌਰ ਸੋਢੀ ਦੀ ਨੂੰਹ ਸਹਿਜਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਸੱਸ ਉਸ ਲਈ ਮਾਂ ਤੋਂ ਘੱਟ ਨਹੀਂ ਹੈ ਕਿਉਂਕਿ ਜਦੋਂ ਉਹ ਵਿਆਹਕੇ ਆਪਣੇ ਸਹੁਰੇ ਘਰ ਆਈ ਹੈ, ਉਸ ਨੂੰ ਆਪਣੀ ਸੱਸ ਮਾਂ ਪਰਮਜੀਤ ਕੌਰ ਸੋਢੀ ਤੋਂ ਵੀ ਮਾਂ ਵਰਗਾ ਪਿਆਰ ਹੀ ਮਿਲਿਆ ਹੈ। ਸਹਿਜਪ੍ਰੀਤ ਕੌਰ ਨੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਹਰ ਨੂੰਹ ਨੂੰ ਉਸਦੀ ਸੱਸ ਮਾਂ ਪਰਮਜੀਤ ਕੌਰ ਵਰਗੀ ਸੱਸ ਮਿਲੇ। ਉਨ੍ਹਾਂ ਕਿਹਾ ਕਿ ਉਹ ਵੀ ਉਨ੍ਹਾਂ ਦੇ ਕਹੇ ‘ਤੇ ਫੁੱਲ ਚੜਾਉਂਦੀ ਹੈ। ਉਨ੍ਹਾਂ ਅੱਜ ਮਾਂ ਦਿਵਸ ‘ਤੇ ਉਨ੍ਹਾਂ ਨੂੰ ਸਲਾਮ ਕਰਦੇ ਹੋਏ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾਂ ਕੀਤੀ।

Manjit Kaur With Son Amritpal Singhhਵਿਦਿਆਰਥੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਸਦੀ ਮਾਂ ਮਨਜੀਤ ਕੌਰ ਉਸ ਲਈ ਰੱਬ ਹੈ, ਜੋ ਪਿਆਰ ਉਸ ਨੂੰ ਮਾਂ ਕੋਲੋਂ ਮਿਲਿਆ ਹੈ ਸ਼ਾਇਦ ਹੀ ਉਨ੍ਹਾਂ ਪਿਆਰ ਕਿਸੇ ਹੋਰ ਤੋਂ ਮਿਲਦਾ ਹੋਵੇ। ਉਸਦੀ ਮਾਂ ਉਸ ਲਈ ਜਿੱਥੇ ਰੱਬ ਹੈ ਉੱਥੇ ਉਹ ਉਸ ਲਈ ਇੱਕ ਰੋਲ ਮਾਡਲ ਵੀ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਆਪਣੀ ਜ਼ਿੰਦਗੀ ‘ਚ ਜੋ ਉਹ ਸਿੱਖ ਰਿਹਾ ਹੈ ਜਾਂ ਸਿੱਖਣਾ ਹੈ ਉਹ ਆਪਣੀ ਮਾਂ ਤੋਂ ਵਿਰਸੇ ‘ਚ ਮਿਲ ਰਿਹਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਉਸਦੀ ਮਾਂ ਉਸ ਨੂੰ ਮਣਾਂਮੂਹੀ ਪਿਆਰ ਦੇ ਰਹੀ ਹੈ, ਉਸੇ ਤਰ੍ਹਾਂ ਉਹ ਵੀ ਆਪਣੀ ਮਾਂ ਨੂੰ ਹਮੇਸ਼ਾਂ ਖੁਸ਼ੀਆਂ ਅਤੇ ਪਿਆਰ ਦੇਵੇਗਾ।

(ਗੁਰਭਿੰਦਰ ਸਿੰਘ ਗੁਰੀ)
99157-27311