12 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
14 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
17 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
1 day ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
2 days ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ

melbourne new musical capital 180515

ਮੈਲਬਰਨ  ਵਿਸ਼ਵ ਦੀ ਸੰਗੀਤਕ ਰਾਜਧਾਨੀ ਵੱਜੋਂ ਸਾਹਮਣੇ ਆਇਆ ਹੈ ਇਹ ਦਾਅਵਾ ਇਸ ਖੇਤਰ ‘ਤੇ ਆਈ ਇੱਕ ਖੋਜ ਅੰਕੜਾ ਰਿਪੋਰਟ ਤਹਿਤ ਸਾਹਮਣੇ ਆਇਆ ਹੈ

ਸਰਵੇ ਮੁਤਾਬਿਕ ਹਫ਼ਤੇ ਦੇ ਅਖ਼ੀਰਲੇ ਦਿਨ ਸਵਾ ਲੱਖ ਦੇ ਕਰੀਬ ਲੋਕ ਸ਼ਹਿਰ ਦੇ ਵੱਖ ਵੱਖ ਇਲਾਕਿਆਂ ‘ਚ ਚਲਦੀਆਂ ਸੰਗੀਤਕ ਮਹਿਫ਼ਲਾਂ ਦਾ ਹਿੱਸਾ ਬਣਦੇ ਹਨ ਅਤੇ ਇਹ ਗਿਣਤੀ ਇੱਥੇ ਫ਼ੁੱਟਬਾਲ ਮੈਚ ਦੇਖਣ ਜਾਂਦੀ ਭੀੜ ਦੀ ਗਿਣਤੀ ‘ਤੇ ਵੀ ਭਾਰੂ ਪੈੰਦੀ ਹੈ

ਸਾਹਮਣੇ ਆਏ ਅੰਕੜਿਆਂ ਮੁਤਾਬਿਕ ਬੀਤੇ ਸਾਲ ਦੌਰਾਨ ਮੈਲਬਰਨ ‘ਚ ਸਾਢੇ ਸਤਾਰਾਂ ਮਿਲੀਅਨ ਲੋਕ ਸੰਗੀਤ ਮਹਿਫ਼ਲਾਂ ‘ਚ ਸਰੋਤੇ ਬਣੇ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ‘ਚ ਹੋਏ ਇਹ ਪ੍ਰੋਗਰਾਮ ਵਪਾਰ ਪੱਖੋਂ ਵੀ ਚਰਚਾ ਚ ਹਨ ਕਰੀਬ ਡੇਢ ਅਰਬ ਆਸਟਰੇਲੀਅਨ ਡਾਲਰ ਇੰਨ੍ਹਾਂ ਪ੍ਰੋਗਰਾਮਾਂ ਦੀਆਂ ਟਿਕਟਾਂ , ਖਾਣ ਪੀਣ ਆਦਿ ਰਾਹੀਂ ਸਨਅਤ ਰਾਹੀਂ ਖਰਚਿਆ ਗਿਆ ਹੈ

ਅੰਕੜਾ ਰਿਪੋਰਟ ਮੁਤਾਬਿਕ ਗਰੇਟਰ ਮੈਲਬਰਨ ਖੇਤਰ ‘ਚ 464 ਥਾਵਾਂ ‘ਤੇ ਸੰਗੀਤਕ ਪ੍ਰੋਗਰਾਮ ਹਫ਼ਤੇ ‘ਚ ਦੋ ਵਾਰ ਚਲਦੇ ਹਨ ਅਤੇ 9503 ਲੋਕਾਂ ਪਿੱਛੇ ਇਕ ਸੰਗੀਤਕ ਅਖਾੜਾ ਚੱਲ ਰਿਹਾ ਹੈ ਜਦਕਿ ਇੱਕ ਸਿੱਧੇ ਪ੍ਰਸਾਰਣ ਦੀ ਮਹਿਫ਼ਲ ਪਿੱਛੇ ਲੰਡਨ ‘ਚ ਲੋਕਾਂ ਦੀ ਇਹ ਗਿਣਤੀ 34350 ਨਿਊਯਾਰਕ ‘ਚ 18554 ਅਤੇ ਲਾਸ ਏੰਜਲਸ ‘ਚ 19607 ਹੈ

ਇਸ ਰਿਪੋਰਟ ਦੇ ਪ੍ਰੋਜੈਕਟ ਮੈਨੇਜਰ ਮੁਤਾਬਿਕ , “ਸੰਗੀਤਕ ਮਹਿਫ਼ਲਾੰ ਇਸ ਸ਼ਹਿਰ ਦੇ ਸਭਿਆਚਾਰਕ ਤੇ ਭਾਈਚਾਰਕ ਤਾਣੇਬਾਣੇ ਦਾ ਅਹਿਮ ਹਿੱਸਾ ਹਨ ਨਾਲ ਹੀ ਇਸ ਸ਼ਹਿਰ ਤੇ ਸੂਬੇ ਲਈ ਇਹ ਆਰਥਿਕ ਠੁੰਮਣਾਂ ਵੀ ਹੋ ਨਿਬੜਦੀਆਂ ਹਨ”

ਸਿਰਜਣਾਤਮਿਕ ਸਨਅਤ ਦੇ ਮੰਤਰੀ ਮਾਰਟਿਨ ਫ਼ੌਲੇ ਮੁਤਾਬਿਕ ਸ਼ਹਿਰ ‘ਚ ਪਿਛਲੇ ਦਹਾਕੇ ਦੌਰਾਨ ਵਧੀ ਸੰਗੀਤ ਪ੍ਰੇਮੀਆੰ ਇਹ ਗਿਣਤੀ ਨਰੋਏ ਸਮਾਜ ਲਈ ਚੰਗਾ ਸੁਨੇਹਾ ਹੈ

(ਤੇਜਸ਼ਦੀਪ ਸਿੰਘ ਅਜਨੌਦਾ)

tejashdeep@gmail.com