FB_IMG_1525820480170
ਮੈਲਬੌਰਨ :    ਸੰਗੀਤ ਪਰੇਮੀਅਾਂ ਦੁਅਾਰਾ ਚਿਰਾਂ ਤੋਂ ੳੁਡੀਕੇ ਜਾ ਰਹੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ  ੲਿਸੇ ਮਹੀਨੇ ਆਸਟਰੇਲੀਆ ਦਾ ਦੌਰਾ ਕਰਨ ਜਾ ਰਹੇ ਹਨ । ਅਸਟਰੇਲੀਅਾ ਭਰ ਵਿੱਚ ਹੋਣ ਵਾਲੇ ਸ਼ੋਅਾਂ ਦੀ ਲੜੀ ਤਹਿਤ ਉਹਨਾਂ ਦਾ ਇੱਕ ਸ਼ੋਅ ਮੈਲਬਰਨ ਵਿਖੇ 20 ਮਈ ਨੂੰ ਕਰਵਾਇਆ ਜਾ ਰਿਹਾ ਹੈ । ੲਿਹ ਸ਼ੋਅ ਮੈਲਬੌਰਨ ਦੇ ਸਭ ਤੋਂ ਵਧੀਅਾ ਤੇ ਮਹਿੰਗੇ ਮੰਨੇ ਜਾਣ ਵਾਲੇ ਅੈਗਜੀਬਿਸ਼ਨ ਤੇ ਕੈਨਵੈਨਸ਼ਨਲ ਹਾਲ ਵਿੱਚ ਹੋਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਬਲਵਿੰਦਰ ਲਾਲੀ , ਸਿੰਕੂ ਨਾਭਾ, ਸਾਹਿਲ ਗੁਪਤਾ, ਵਿਕਾਸ ਕਾਲਰਾ, ਅਸਵਨੀ ਜੈਨ ਅਤੇ ਨਿੱਕ ਬਹਿਲ  ਨੇ ਦੱਸਿਆ ਕਿ ਕ੍ਰੀਏਟਿਵ ਇਵੈਂਟ ਦੁਆਰਾ ਕਰਵਾਏ ਜਾ ਰਹੇ ਇਸ ਸ਼ੋਅ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਇਹ ਸ਼ੋਅ ਨਿਰੋਲ ਪਰਿਵਾਰਿਕ ਸ਼ੋਅ ਹੋਵੇਗਾ । ਪਰਬੰਧਕਾਂ ਵੱਲੋਂ ਮੈਲਬੌਰਨ ਵਸਦੇ  ਸੰਗੀਤ ਪਰੇਮੀਅਾਂ ਨੂੰ ੲਿਸ ਸ਼ੋਅ ਵਿੱਚ ਪਰਿਵਾਰਾਂ ਸਮੇਤ  ਪਹੁੰਚਣ ਦੀ ਬੇਨਤੀ ਕੀਤੀ ਗੲੀ ਹੈ।