33849802_10155700499037896_7643681798370623488_n

ਅੱਜ ਨਿਊ ਸਊਥ ਵੇਲਜ਼ ਦੇ ਸਟੇਟ ਮਲਟੀਕਰਚਲ ਮਿਨਿਸਟਰ ਰੇਅ ਵਿਲੀਅਮਜ਼ ਅਤੇ ਸਥਾਨਕ ਐਮ.ਐਲ.ਏ. ਐਂਡਰੀਊ ਫਰੇਜ਼ਰ ਨੇ ਆਸਟ੍ਰੇਲੀਆ ਦੇ ਪਹਿਲੇ ਗੁਰੂਦਵਾਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਉਪਰੰਤ ਉਨਾਂ ਨੇ ਗੁਰੂਦਵਾਰਾ ਸਾਹਿਬ ਦੀ ਸਥਾਪਨ ਦੇ 50ਵੀਂ ਵਰੇਗੰਢ ਉਪਰ ਸਮੂਹ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ। ਗੁਰੂਦਵਾਰਾ ਸਹਿਬ ਦੀ ਨਵੀਂ ਬਣ ਰਹੀ ਇਮਾਰਤ ਦਾ ਵੀ ਮੁਆਇਨਾ ਕੀਤਾ।

33987336_10155700498432896_3996174684734357504_n

ਇਹ ਇਮਾਰਤ ਕਰੀਬ 80% ਪੂਰੀ ਹੋ ਚੁਕੀ ਹੈ ਅਤੇ ਕੁੱਝ ਮਹੀਨਿਆਂ ਬਾਅਦ ਹੀ ਸੰਗਤ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਮੌਕੇ ਉਪਰ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸ. ਇਕਬਾਲ ਸਿੰਘ ਗਰੇਵਾਲ, ਕਮੇਟੀ ਮੈਂਬਰ ਅਤੇ ਸੰਗਤਾਂ ਨੇ ਉਨਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ। ਦੋਹਾਂ ਰਾਜਨੀਤਿਕ ਸ਼ਖ਼ਸੀਅਤਾਂ ਨੇ ਇਸ ਇਲਾਕੇ ਦੇ ਨਿਵਾਸੀਆਂ ਵਾਸਤੇ ਚਲਾਏ ਜਾਣ ਵਾਲੇ ਪ੍ਰੋਗਰਾਮਾਂ ਨੂੰ ਪੂਰਨ ਰੂਪ ਵਿੱਚ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਉਪਰੰਤ ਉਹ ਗੁਰੂ ਨਾਨਕ ਸਿੱਖ ਟੈਂਪਲ ਵੀ ਨਤਮਸਤਕ ਹੋਏ।