IMG-20180510-WA0008
ਇੰਡੀਅਨ ਫਾਰਮਜ ਐਸੋਸੀਏਸ਼ਨ, ਕਿਸਾਨ ਜੱਥੇਬੰਦੀਆਂ ਅਤੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੀ ਅਗਵਾਈ ਵਿਚ ਵੱਖ ਵੱਖ ਲੋਕ ਹਿਤੈਸ਼ੀ ਜਥੇਬੰਦੀਆਂ ਵੱਲੋਂ ਫਰੀਦਕੋਟ ਦੇ ਜਿਲਾ ਪ੍ਸ਼ਾਸਨ ਰਾਂਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਦਰਿਆਵਾਂ ਅਤੇ ਨਹਿਰਾਂ ਵਿਚ ਜਲੰਧਰ ਅਤੇ ਲੁਧਿਆਣਾ ਦੀਆਂ ਫੈਕਟਰੀਆਂ ਵੱਲੋਂ ਪਾਏ ਜਾ ਰਹੇ ਜਹਿਰੀਲੇ ਪਾਣੀ ਨੂੰ ਰੋਕਣ ਲਈ ਮੰਗ ਪੱਤਰ ਦਿੱਤਾ, ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਵਧ ਰਹੇ ਪਾਣੀ ਦੇ ਪ੍ਦੂਸ਼ਨ ਕਾਰਨ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਮਨੁੱਖਾ ਤੋਂ ਬਾਅਦ ਪਸ਼ੂਆ ਅਤੇ ਜਾਨਵਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ,ਕਿਸਾਨ ਆਗੂ ਬਲਦੀਪ ਸਿੰਘ ਰੋਮਾਣਾ ਅਤੇ ਉੱਘੇ ਸਮਾਜ ਸੇਵੀ ਗੁਰਪਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਉਹ ਇਸ ਗੰਭੀਰ ਮਸਲੇ ਦੇ ਹੱਲ ਲਈ ਪ੍ਦੂਸ਼ਣ ਕੰਟਰੌਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪਨੂੰ ਨੂੰ ਵੀ ਮਿਲਣਗੇ ਅਤੇ  ਜੇ ਫਿਰ ਵੀ ਗੱਲ ਨਾ ਬਣੀ ਤਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਵੀ ਗੁਰੇਜ਼ ਨਹੀ ਕਰਨਗੇ|ਕਿਸਾਨ ਆਗੂਆਂ ਬਿੰਦਰ ਸਿੰਘ ਗੋਲੇਵਾਲਾ ਅਤੇ ਸ.ਗੁਰਮੀਤ ਸਿੰਘ ਗੋਲੇਵਾਲਾ ਨੇ ਕਿਹਾ ਕਿ ਉਦਯੋਗਿਕ ਸੈਕਟਰ ਦੇ ਇਸ ਜਹਿਰੀਲੇ ਪਾਣੀ ਨੂੰ ਸਤਲੁਜ ਦਰਿਆ ਦੇ ਸਾਫ ਪਾਣੀ ਚ ਮਿਲਾਏ ਜਾਣ ਕਾਰਨ ਮਾਲਵਾ ਬੈਲਟ ਅਤੇ ਰਾਜਸਥਾਨ ਦੇ ਨਹਿਰ ਦਾ ਪਾਣੀ ਵਰਤਣ ਵਾਲੇ ਇਲਾਕਿਆ ਚ ਮਨੁੱਖਾ ਅਤੇ ਪਸੂਆਂ ਚ ਕੈਂਸਰ ਅਤੇ ਹੋਰ ਮਾਰੂ  ਬਿਮਾਰੀਆਂ ਦਾ ਪ੍ਕੋਪ ਦਿਨੋ ਦਿਨ ਵਧ ਰਿਹਾ ਹੈ, ਪਰ ਕਿਸੇ ਸਰਕਾਰ,ਗਰੀਨ ਟਰਬਿਊਨਲ ਆਦਿ ਨੇ ਇਸ ਪਾਸੇ ਧਿਆਨ ਦੇਣ ਦੀ ਜਰੂਰਤ ਨਹੀ ਸਮਝੀ, ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਪ੍ਧਾਨ ਮੰਤਰੀ,ਮੁੱਖ ਮੰਤਰੀ ਪੰਜਾਬ,ਸਿਹਤ ਮੰਤਰੀ ਅਤੇ ਗਰੀਨ ਟਰਬਿਊਨਲ ਨੂੰ ਵੱਖ ਵੱਖ ਚਿੱਠੀਆਂ ਲਿਖ ਕੇ ਉਦਯੋਗਾਂ ਦਾ ਰਸਾਇਣਕ ਪਾਣੀ ਅਤੇ ਸੀਵਰੇਜ ਦਾ ਗੰਦਾ ਪਾਣੀ ਦਰਿਆਵਾਂ ਅਤੇ ਨਹਿਰਾਂ ਚ ਪੈਣ ਤੋਂ ਰੋਕਣ ਲਈ ਲਈ ਸਖਤ ਦਿਸ਼ਾ ਨਿਰਦੇਸ਼ ਦੇਣ ਦੀ ਅਪੀਲ ਕੀਤੀ,ਅਤੇ ਨਿਰਦੇਸ਼ਾ ਨੂੰ ਲਾਗੂ ਕਰਵਾਉਣ ਲਈ ਹਾਈਕੋਰਟ ਦੇ ਰਟਾਇਰਡ ਜੱਜ ਦੀ ਅਗਵਾਹੀ ਹੇਠ ਕਮਿਸ਼ਨ ਬਣਾਉਣ ਦਾ ਸੁਝਾਅ ਵੀ ਦਿੱਤਾ| ਇਸ ਮੌਕੇ ਹੋਰਨਾਂ ਤੋ ਇਲਾਵਾ ਸਵਿੰਦਰ ਸਿੰਘ ਰਾਜੇਵਾਲ,ਰਾਜਬੀਰ ਸਿੰਘ,ਚਰਨਜੀਤ ਸੁੱਖਣਵਾਲਾ ਅਤੇ ਸ਼ਮਿੰਦਰ ਸਿੰਘ ਸੰਧੂ ਵੀ ਵਫਦ ਚ ਸ਼ਾਮਲ ਸਨÍ