11 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
14 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
16 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
1 day ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
1 day ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ

Print

ਮੈਲਬਰਨ ਸਮੇਤ ਸੂਬੇ ਭਰ ‘ਚ ਸਥਾਨਕ ਪੁਲਿਸ ਨੇ ਡਰਾਇਵਰੀ ਕਰਦਿਆਂ ਮੋਬਾਇਲ ਫ਼ੋਨ ਵਰਤਣ ਵਾਲਿਆਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ ਪਿਛਲੇ ਸਮੇਂ ਦੌਰਾਨ ਭਿਆਨਕ ਅਤੇ ਮਾਰੂ ਸੜਕ ਹਾਦਸਿਆਂ ਦੀਆਂ ਪੜਤਾਲਾਂ ਮਗਰੋੰ ਸਾਹਮਣੇ ਆਈਆਂ ਰਿਪੋਰਟਾਂ ‘ਚ ਇਹ ਤੱਥ ਸਾਹਮਣੇ ਆਏ ਸਨ ਗੱਡੀ ਚਲਾਉਂਦਿਆਂ ਮੋਬਾਇਲ ਦੀ ਵੱਖ ਵੱਖ ਤਰ੍ਹਾਂ ਵਰਤੋਂ ਇਨ੍ਹਾਂ ਜਾਨਲੇਵਾ ਹਾਦਸਿਆੰ ਲਈ ਵੱਡਾ ਕਾਰਨ ਸਾਬਤ ਹੋ ਰਹੀ ਹੈ ਜਿਸ ਮਗਰੋੰ ਪੁਲਿਸ ਨੇ ਇਸ ਪਾਸੇ ਸਖਤ ਕਦਮ ਚੁੱਕੇ ਹਨ ਇਸ ਸਾਲ ਬੀਤੇ 2017 ਦੇ ਮੁਕਾਬਲੇ 13 ਫ਼ੀਸਦ ਜੁਰਮਾਨਿਆਂ ‘ਚ ਵਾਧਾ ਹੋਇਆ ਹੈ ਹਰ ਰੋਜ਼ ਕਰੀਬ 80 ਡਰਾਇਵਰ ਮੋਬਾਇਲ ਵਰਤੋੰ ਕਰਦਿਆਂ ਪੁਲਸ ਦੀ ਪਕੜ ‘ਚ ਆ ਰਹੇ ਹਨ ਸੂਬੇ ਦੇ ਸਹਾਇਕ ਪੁਲਸ ਕਮਿਸ਼ਨ ਮੁਤਾਬਿਕ ਗੱਡੀ ਚਲਾਉਂਦਿਆਂ ਫੇਸਬੁੱਕ ਵਟਸ-ਐਪ ਸਨੈਪਚੈਟ ਆਦਿ ਐਪਲੀਕੇਸ਼ਨਾੰ ਵਰਤਦਿਆਂ ਧਿਆਨ ਡਰਾਇਵਿੰਗ ਤੋੰ ਪਾਸੇ ਰੱਖਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ ਜਿਸ ਕਾਰਨ ਪੁਲਿਸ ਨੂੰ ਵਧੇਰੇ ਕਦਮ ਚੁੱਕੇ ਜਾ ਰਹੇ ਹਨ

ਪੁਲਿਸ ਦੇ ਧੱਕੇ ਚੜ੍ਹਣ ਵਾਲੇ ਅਜਿਹੇ ਗੈਰਜਿੰਮੇਵਾਰ ਡਰਾਇਵਰਾਂ ‘ਚ ਗੱਡੀ ਚਲਾਉਂਦਿਆਂ ਮੋਬਾਇਲ ਤੇ ਗੱਲਬਾਤ ਕਰਨ , ਮੈਸੇਜ ਦਾ ਜਵਾਬ ਦੇਣ , ਫੇਸਬੁੱਕ ਆਦਿ ਵਰਤਣ, ਸੰਗੀਤਕ ਵੀਡੀਓ ਦੇਖਣ ਵਾਲਿਆਂ ਦੀ ਵੱਡੀ ਗਿਣਤੀ ਸਾਹਮਣੇ ਆਈ ਹੈ

ਤਾਜ਼ਾ ਅੰਕੜਿਆਂ ‘ਚ ਬੀਤੇ ਸਾਲ 27,778 ਜੁਰਮਾਨੇ ਇੰਨਾਂ ਮੋਬਾਇਲ ਵਰਤਣ ਵਾਿਲਆੰ ਨੂੰ ਕੀਤੇ ਗਏ

ਜ਼ਿਕਰਯੋਗ ਹੈ ਕਿ ਵਿਕਟੋਰੀਆ ਪੁਲਿਸ ਸਮੇਤ ਵੱਖ ਵੱਖ ਸੂਬਿਆਂ ਨੇ ਸੜਕ ਹਾਦਸਿਆਂ ਨੂੰ ਰੋਕਣ ਲਈ ਮੋਬਾਇਲ ਵਰਤੋੰ ਦੀ ਰੋਕਥਾਮ ‘ਤੇ ਸਖ਼ਤ ਕਦਮ ਚੁੱਕੇ ਹਨ ਜਿੰਨ੍ਹਾਂ ‘ਚ ਚੌਕਾੰ ਆਦਿ ‘ਚ ਮਹਿੰਗੇ ਭਾਅ ਦੇ ਖ਼ਾਸ ਕੈਮਰੇ ਗੱਡੀਆੰ ਦੇ ਡਰਾਇਵਰਾਂ ਦੀਆੰ ਅਜਿਹੀਆੰ ਹਰਕਤਾੰ ‘ਤੇ ਅੱਖ ਰੱਖਣ ਲਈ ਲਗਾਏ ਜਾ ਰਹੇ ਹਨ

ਇਸ ਦੇ ਨਾਲ ਹੀ ਵਿਕਟੋਰੀਆ ਸੂਬੇ ‘ਚ ਡਰਾਇਵਰੀ ਦੌਰਾਨ ਮੋਬਾਇਲ ਵਰਤਣ ਦਾ ਵਿੱਤੀ ਜੁਰਮਾਨਾ ਹੁਣ 476 ਡਾਲਰ ਕੀਤਾ ਗਿਆ ਹੈ

(ਤੇਜਸ਼ਦੀਪ ਸਿੰਘ ਅਜਨੌਦਾ)

tejashdeep@gmail.com