48 mins ago
…ਅਖੇ 20 ਸਾਲ ਬਾਅਦ 20 ਸਾਲ ਹੋਰ- 20 after 20
4 hours ago
ਤਾਰਾ ਸਿੰਘ ਬੈਂਸ ਜਿਸ ਚਮਕਾਇਆ ਦੇਸ਼ – ਮਾਲਵਾ ਖੇਡ ਮੇਲੇ ‘ਤੇ ਹੋਵੇਗਾ ਸੋਨੇ ਦੇ ਤਗਮੇ ਨਾਲ ਸਨਮਾਨ
1 day ago
ਦੁਲਾਰੀ…….
1 day ago
25ਵਾਂ ਸਲਾਨਾ ਟੂਰਨਾਮੈਂਟ – ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ  ਪੁੱਕਕੋਹੀ ਵਿਖੇ ਮਾਲਵਾ ਕਲੱਬ ਦੇ ਖਿਡਾਰੀ ਛਾਏ
2 days ago
ਸਾਕਸ਼ੀ ਤੰਵਰ ਨੇ ਬੇਟੀ ਦਿਵਿਆ ਦਾ ਇਸ ਦੁਨੀਆ ‘ਚ ਕੀਤਾ ਸਵਾਗਤ
2 days ago
ਨਿਊਜ਼ੀਲੈਂਡ ਦਿਵਾਲੀ – ਆਕਲੈਂਡ ਸਿਟੀ ਦੇ ਵਿਚ ਰੌਸ਼ਨੀਆਂ ਦੇ ਤਿਉਹਾਰ ਵਜੋਂ ਦੋ ਦਿਨਾਂ ਦਿਵਾਲੀ ਮੇਲਾ ਸ਼ੁਰੂ-ਖੂਬ ਰਹੀ ਰੌਣਕ
2 days ago
ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ
3 days ago
ਕਰਜ਼ਾਈ ਕਿਸਾਨ ਪਰਿਵਾਰ ਦੀ ਆਰਥਿਕ ਮੱਦਦ ਕੀਤੀ
3 days ago
20 ਅਕਤੂਬਰ – ਵਿਸ਼ਵ ਔਸਟੀਓਪੋਰੋਸਿਸ ਦਿਵਸ
4 days ago
ਕੈਟ ਸਿਆਟਲ (ਅਮਰੀਕਾ) ਦੇ ਪ੍ਰਸਿੱਧ ਹਿੰਦੂ ਮੰਦਰ ਵਿਖੇ ਪ੍ਰਸਿੱਧ ਗਾਇਕ ਰਣਜੀਤ ਤੇਜੀ ਨੇ ਜਾਗਰਣ ਗਾਇਨ ਕੀਤਾ
ਸੁਰਿੰਦਰ ਸਿੰਘ ਸੋਢੀ ਹੋਣਗੇ ਅਮਰਜੀਤ ਦੁਲਾਈ ਨੂੰ ਸਮਰਪਿਤ ਤਿੰਨ ਰੋਜ਼ਾ ਟੂਰਨਾਮੈਂਟ ਦੇ ਮੁੱਖ ਮਹਿਮਾਨ
FullSizeRender

ਕੈਲੀਫੋਰਨੀਅਾ — ਯੂਬਾ ਬ੍ਰਦਰਜ਼ ਫੀਲਡ ਹਾਕੀ ਕਲੱਬ ਅਤੇ ਗਦਰੀ ਬਾਬੇ ਸਪੋਰਟਸ ਕਲੱਬ ਵਲੋਂ ਯੂਨੀਵਰਸਿਟੀ ਆਫ ਪੈਸੇਫਿਕ ਸਟਾਕਟਨ ਵਿਖੇ ਸਾਬਕਾ ਹਾਕੀ ਖਿਡਾਰੀ ਅਮਰਜੀਤ ਦੁਲਾਈ ਨੂੰ ਸਮਰਪਿਤ ਫੀਲਡ ਤਿੰਨ ਰੌਜ਼ਾ ਹਾਕੀ ਟੂਰਨਾਮੈਂਟ 18, 19 ਅਤੇ 20 ਮਈ ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਅਮਰੀਕਾ ਦੀਆਂ ਨਾਮੀ ਹਾਕੀ ਕਲੱਬਾਂ ਤੋਂ ਸਿਵਾ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹਾਕੀ ਖਿਡਾਰੀ ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ। ਮੇਲੇ ਦੇ ਮੁੱਖ ਪ੍ਰਬੰਧਕਾਂ ‘ਚ ਸ਼ੁਮਾਰ ਸ. ਗੁਲਵਿੰਦਰ ਸਿੰਘ ਗਾਖਲ ਨੇ ਕਿਹਾ ਕਿ ਇਹ ਵੱਡੇ ਇਨਾਮ ਵਾਲਾ ਹਾਕੀ ਟੂਰਨਾਮੈਂਟ ਹੈ ਅਤੇ ਇਸ ਖੇਡ ਮੇਲੇ ਵਿਚ ਨਾ ਸਿਰਫ ਖਿਡਾਰੀ ਸ਼ਾਮਿਲ ਹੋਣਗੇ ਸਗੋਂ ਆਧੁਨਿਕ ਹਾਕੀ ਦੇ ਵਧੀਆ ਮੈਚਾਂ ਦਾ ਪ੍ਰਦਰਸ਼ਨ ਵੀ ਵੇਖਣ ਨੂੰ ਮਿਲੇਗਾ। ਯੂਨਾਈਟਡ ਸਪੋਰਟਸ ਕਲੱਬ ਦੇ ਸਰਪ੍ਰਸਤ ਅਮੋਲਕ ਸਿੰਘ ਗਾਖਲ ਨੇ ਤਿੰਨੇ ਦਿਨ ਇਸ ਹਾਕੀ ਖੇਡ ਮੇਲੇ ‘ਚ ਪੰਜਾਬੀਆਂ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ।ਇਸ ਖੇਡ ਮੇਲੇ ਦੇ ਮੁੱਖ ਮਹਿਮਾਨ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਹੋਣਗੇ ਅਤੇ ਪਹਿਲਾ ਵੱਡਾ ਇਨਾਮ ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਵਲੋਂ ਆਪਣੇ ਸਵਰਗੀ ਪਿਤਾ ਸ. ਨਸੀਬ ਸਿੰਘ ਗਾਖਲ ਦੀ ਯਾਦ ਵਿਚ ਦਿੱਤਾ ਜਾਵੇਗਾ । ਦੂਜਾ ਵੱਡਾ ਇਨਾਮ ਬੋਪਾਰਾਏ ਭਰਾਵਾਂ ਮਾਈਕ ਬੋਪਾਰਾਏ ਅਤੇ ਜਸਵਿੰਦਰ ਬੋਪਾਰਾਏ ਵਲੋਂ ਹਰ ਸਾਲ ਵਾਂਗ ਪ੍ਰਦਾਨ ਕੀਤਾ ਜਾਵੇਗਾ। ਮੁੱਖ ਪ੍ਰਬੰਧਕਾਂ ਨੇਕੀ ਅਟਵਾਲ ਅਤੇ ਪਿੰਕੀ ਅਟਵਾਲ ਨੇ ਵੀ ਇਸ ਵੱਡੇ ਹਾਕੀ ਟੂਰਨਾਮੈਂਟ ‘ਚ ਪੰਜਾਬੀਆਂ ਦੀ ਸ਼ਮੂਲੀਅਤ ਨੂੰ ਹਾਕੀ ਦੇ ਉਜਵਲ ਭਵਿੱਖ ਦੀ ਅੰਗੜਾਈ ਕਿਹਾ।