2 hours ago
ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਸੈਕਰਾਮੈਂਟੋਂ ਚ’ਮੈਮੋਰੀਅਲ ਬੈਂਚ ਸੈਰੇਮਨੀ 28 ਸਤੰਬਰ ਨੂੰ  
4 hours ago
ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਡਾ. ਰਾਜਵੰਤ ਕੌਰ ‘ਪੰਜਾਬੀ’ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਕ ਹਜ਼ਾਰ ਪੁਸਤਕਾਂ ਦਾਨ
1 day ago
ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵੱਲੋਂ ਪੁਸਤਕ ਮੇਲੇ ਦੌਰਾਨ ਰੂਬਰੂ ਸਮਾਗਮ 
1 day ago
ਸੁਖਾਵੀਂ ਨੀਂਦ ਦਾ ਮੂਲ ਮੰਤਰ………..!
1 day ago
ਬਾਬਾ ਫਰੀਦ ਮੇਲਾ – ਪੰਜ ਰੋਜ਼ਾ ਪੁਸਤਕ ਮੇਲੇ ਦਾ ਆਗਾਜ਼
1 day ago
ਚੋਣਾਂ ਦਾ ਵਾਪਰੀਆਂ ਘਟਨਾਵਾਂ ਦਾ ਵਿਸਲੇਸ਼ਣ 
2 days ago
ਮਹਿਲ ਕਲਾਂ ਵਿਖੇ ਕੁਝ ਵਿਅਕਤੀਆਂ ਦੀਆਂ ਵੋਟਾਂ ਨਾ ਪਵਾਉਣ ਨੂੰ ਲੈ ਕੇ ਪੋਲਿੰਗ ਬੂਥ ਅੱਗੇ ਰੋਸ ਧਰਨਾ 
2 days ago
ਕੰਵਰ ਸਰਬਜੀਤ ਸਿੰਘ ਉਰਫ,ਸੈਡੀ ਨੇ ਵੀਜ਼ੇ ਫਰਾਡ ਕਰਕੇ ਅਮਰੀਕਾ ਚ’ਭੋਲੇ ਭਾਲਿਆਂ ਲੋਕਾਂ ਨੂੰ ਖੂਬ ਲੁੱਟਿਆ
2 days ago
ਸਿੱਖ ਕੌਂਸਲ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਸੰਬੰਧੀ ਦਬਾਅ ਤੇ ਧੰਨਵਾਦ— ਰਮੇਸ਼ ਸਿੰਘ ਖਾਲਸਾ 
2 days ago
ਯਸ਼ ਰਾਜ ਫਿਲਮਸ ਦੀ ‘ਠਗਸ ਆਫ…’ 8 ਨਵੰਬਰ ਨੂੰ ਦੁਨੀਆ ਭਰ ‘ਚ ਹੋਵੇਗੀ ਰਿਲੀਜ਼

– ਭਾਈਚਾਰੇ ਨੇ ਨਸਲਵਾਦ ਦਾ ਦੋਸ਼ ਲਾਇਆ

news melbourne police officer suspended 180515

(ਮੈਲਬਰਨ)  ਵੈਸਟਰਨ ਆਸਟਰੇਲੀਆ ਸੂਬੇ ਦੇ ਉਸ ਸੀਨੀਅਰ ਪੁਲਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਿਸ ਨੇ ਇੱਕ ਮੂਲਵਾਸੀ ਨੌਜਵਾਨ ਨੂੰ ਕਾਬੂ ਕਰਨ ਲਈ ਗੱਡੀ ਦੀ ਫ਼ੇਟ ਮਾਰ ਕੇ ਸੁੱਟ ਲਿਆ ਸੀ

ਸੂਬੇ ਦੇ ਪ੍ਰਮੁੱਖ ਸ਼ਹਿਰ ਪਰਥ ‘ਚ ਇਹ ਘਟਨਾ ਪਿਛਲੇ ਹਫ਼ਤੇ ਵਾਪਰੀ ਉਕਤ ਪੁਲਿਸ ਅਧਿਕਾਰੀ ਵੱਲ੍ਹੋੰ ਜ਼ਖ਼ਮੀ ਕੀਤੇ ਗਏ ਇਸ ਨੌਜਵਾਨ ਨੂੰ ਗੁਆੰਢ ‘ਚੋ ਇੱਕ ਸ਼ਿਕਾਇਤ ਮਿਲਣ ਉੱਤੇ ਪੁਲਿਸ ਗ੍ਰਿਫ਼ਤਾਰ ਕਰਨ ਪਹੁੰਚੀ ਜਦੋੰ ਇਹ ਮੂਲਵਾਸੀ ਭਾਈਚਾਰੇ ਨਾਲ ਸੰਬੰਧਿਤ ਨੌਜਵਾਨ ਅੱਗੇ ਤੁਰਨ ਲੱਗਾ ਤਾੰ ਪਿਛਲੇ ਪਾਸਿਓਂ ਇਸ ਪੁਲਿਸ ਅਧਿਕਾਰੀ ਨੇ ਉਸ ਨੂੰ ਗੱਡੀ ਦੀ ਫੇਟ ਮਾਰ ਕੇ ਸੜਕ ‘ਤੇ ਸੁੱਟ ਲਿਆ ਅਤੇ ਮੌਕੇ ‘ਤੇ ਇਸ ਨੌਜਵਾਨ ਨੂੰ ਦੌਰਾ ਪੈ ਗਿਆ ਜੋ ਹੁਣ ਹਸਪਤਾਲ ‘ਚ ਜ਼ੇਰੇ ਇਲਾਜ ਹੈ ਇਸ ਸਾਰੀ ਘਟਨਾ ਦੀ ਪੀੜਤ ਨੌਜਵਾਨ ਦੇ ਰਿਸ਼ਤੇਦਾਰ ਨੇ ਵੀਡੀਓ ਬਣਾਓਣ ਮਗਰੋੰ ਸੋਸ਼ਲ ਮੀਡੀਏ ‘ਤੇ ਚਾੜ੍ਹ ਦਿੱਤੀ ਜਿਸ ਮਗਰੋੰ ਇਹ ਮਾਮਲਾ ਸੁਰਖੀਆਂ ‘ਚ ਆ ਗਿਆ ਇਸ ਘਟਨਾ ਨੂੰ ‘ਪ੍ਰੇਸ਼ਾਨ’ ਕਰਨ ਵਾਲਾ ਦਸੱਦਿਆੰ ਪੁਲਿਸ ਮੰਤਰੀ ਨੇ ਪੂਰੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ ਇਸ ਮੌਕੇ ਉਕਤ ਪੁਲਿਸ ਅਧਿਕਾਰੀ ਨੂੰ ਸੇਵਾਵਾਂ ਤੋੰ ਲਾਂਭੇ ਕਰਕੇ ਅੰਦਰੂਨੀ ਜਾੰਚ ਬਿਠਾ ਦਿੱਤੀ ਗਈ ਹੈ

ਮੂਲਵਾਸੀਆਂ ਦੇ ਹੱਕਾਂ ਲਈ ਕੰਮ ਕਰਦੀ ਇੱਕ ਸੰਸਥਾ ਦੇ ਪ੍ਰਧਾਨ ਨੇ ਆਪਣੇ ਭਾਈਚਾਰੇ ਨਾਲ ਨਸਲੀ ਵਿਤਕਰਾ ਨਿਰੰਤਰ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਇਸ ਘਟਨਾ ਦੀ ਵੀਡੀਓ ਸਾਹਮਣੇ ਨਾ ਆਉੰਦੀ ਤਾਂ ਹੋਰਨਾ ਵਾਂਗ ਇਸ ਕਾਰੇ ‘ਤੇ ਵੀ ਪਰਦਾ ਪਾ ਦਿੱਤਾ ਜਾਣਾ ਸੀ

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾੰ ਹੀ ਇੱਕ ਮੂਲਵਾਸੀ ਔਰਤ ਦੀ ਪੁਲਿਸ ਹਿਰਾਸਤ ‘ਚ ਹੋਈ ਮੌਤ ਮਗਰੋੰ ਇਸ ਸੂਬੇ ਦੀ ਸਰਕਾਰ ਵੱਲ੍ਹੋਂ ਪੀੜਤ ਪਰਿਵਾਰ ਨੂੰ ਗਿਆਰਾਂ ਲੱਖ ਡਾਲਰ ਹਰਜ਼ਾਨਾ ਦੇਣਾ ਪਿਆ ਹੈ

(ਤੇਜਸ਼ਦੀਪ ਸਿੰਘ ਅਜਨੌਦਾ)

tejashdeep@gmail.com