image1 (5)
ਵਾਸ਼ਿੰਗਟਨ ਡੀ. ਸੀ.  – ਪਿਛਲੇ ਦਿਨੀਂ ਸੁਪਰੀਮ ਕੋਰਟ ਵਲੋਂ ਬਿਆਨ ਆਇਆ ਸੀ ਕਿ ਦਸਤਾਰ ਸਿੱਖਾਂ ਦੇ ਸਿਰਾਂ ਤੇ ਹੋਣੀ ਜਰੂਰੀ ਹੈ? ਇੱਥੇ ਇਹ ਦੱਸਣਾ ਬਹੁਤ ਜਰੂਰੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਮੁਲਕ ਦੀਆਂ ਜੜ੍ਹਾਂ ਦੇ ਵਿੱਚ ਦਸਤਾਰਧਾਰੀ ਸਿੱਖਾਂ ਦੀਆਂ ਕੁਰਬਾਨੀਆਂ ਦਾ ਲਹੂ ਪਾਇਆ ਗਿਆ ਹੈ। ਜਿਸ ਕਾਰਨ ਇਹ ਅਦਾਲਤਾਂ ਅੱਜ ਵੀ ਕਾਇਮ ਹਨ। ਫਿਰ ਇਹ ਅਦਾਲਤਾਂ ਕਿਵੇਂ ਸਵਾਲ ਚੁੱਕ ਸਕਦੀਆਂ ਹਨ ਕਿ ਦਸਤਾਰ ਸਜਾਉਣੀ ਸਿੱਖਾਂ ਲਈ ਕਿਉਂ ਜਰੂਰੀ ਹੈ?
ਜ਼ਿਕਰਯੋਗ ਹੈ ਕਿ ਅਦਾਲਤਾਂ ਸਮੇਂ ਦੀ ਰਾਜਨੀਤੀ ਦੇ ਭੇਂਟ ਚੜ੍ਹੀਆਂ ਹੋਈਆਂ ਹਨ। ਇਹ ਭੁੱਲਕੇ ਵੀ ਅਦਾਲਤਾਂ ਕੋਈ ਅਜਿਹਾ ਫੈਸਲਾ ਨਾ ਕਰ ਬੈਠਣ ਜਿਸ ਨਾਲ ਸਿੱਖ ਆਪਣੇ ਖਿੱਤੇ ਨੂੰ ਸਿਰਜਣ ਲਈ ਲਾਮਬੰਦ ਹੋ ਜਾਣ। ਿੲਨਾਂ ਗੱਲਾਂ ਦਾ ਪਗਟਾਵਾ ਸ਼ੋਮਣੀ ਅਕਾਲੀ ਦਲ ਬਾਦਲ ਦੇ ੲੀਸਟ ਕੌਸਟ ਦੇ ੳੁਪ ਪਰਧਾਨ ਗੁਰਦੇਵ ਸਿੰਘ ਕੰਗ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਹੁੰਦਲ ਨੇ ਕੀਤਾ ।ੳੁਨਾਂ ਕਿਹਾ ਕਿ ਪਹਿਲਾਂ ਹੀ ਘੱਟ ਗਿਣਤੀਆ ਲਈ ਖਤਰੇ ਦੀ ਘੰਟੀ ਦੇ ਬੱਦਲ ਮੰਡਰਾ ਰਹੇ ਹਨ।

image1 (4)ਹਰ ਸਿੱਖ ਸੁਪਰੀਮ ਕੋਰਟ ਦੇ ਦਿੱਤੇ ਬਿਆਨ ਤੇ ਖਫਾ ਹੈ ਅਤੇ ਉਨ੍ਹਾਂ ਦੀ ਅਗਲੀ ਸਟੇਟਮੈਂਟ ਦਾ ਇੰਤਜ਼ਾਰ ਕਰ ਰਿਹਾ ਤਾਂ ਜੋ ਉਹ ਆਪਣੇ ਆਪ ਨੂੰ ਇੱਕ ਪਾਸੇ ਕਰਨ ਵਿੱਚ ਆਪਣਾ ਰਾਹ ਅਖਤਿਆਰ ਕਰ ਲੈਣ। ਸੋ ਇਸ ਦਿੱਤੇ ਬਿਆਨ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਸੁਪਰੀਮ ਕੋਰਟ ਸਿੱਖਾਂ ਕੋਲੋਂ ਮਾਫੀ ਮੰਗੇ।