7 hours ago
ਜਗਤਾਰ ਸਿੰਘ ਗਿੱਲ ਨੂੰ ਸਦਮਾ ,ਮਾਤਾ ਦਾ ਦਿਹਾਤ
9 hours ago
ਕਮਿਊਨਿਟੀ ਸ਼ੋਕ ਸਮਾਚਾਰ – ਨਿਊਜ਼ੀਲੈਂਡ ਜਨਮਿਆ 21 ਸਾਲਾ ਪੰਜਾਬੀ ਨੌਜਵਾਨ ਸ਼ਰਨ ਬੱਲ (ਪਾਪਾਮੋਆ) ਅਚਨਚੇਤ ਚੱਲ ਵਸਿਆ
11 hours ago
ਸਿੱਖ ਐਸੋਸੀਏਸਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ 2018-19 ਸਰਬਸੰਮਤੀ ਨਾਲ ਚੁਣੀ ਗਈ
13 hours ago
ੳਰੇਗਨ ਸੂਬੇ ਦੇ ਸ਼ਹਿਰ ਅਸਟੋਰੀਆ ਵਿਖੇਂ ਪਹਿਲਾ ਗ਼ਦਰ ਪਾਰਟੀ ਸੰਮੇਲਨ ਬੜੀ ਧੂਮ ਧਾਮ ਨਾਲ ਸੰਪੰਨ ਹੋਇਆਂ
1 day ago
”ਭਗਤ ਪੂਰਨ ਸਿੰਘ” ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ
1 day ago
ਇਕ ਨਵੰਬਰ ਨੂੰ ਸਿੱਖ ਜੈਨੋਸਾਈਡ ਰਿਮੈਂਬਂਰੈਂਸ ਡੇਅ ‘ ਵਜੋਂ ਮਨਾਇਆਂ ਜਾਇਆ ਕਰੇਗਾ , ਅਮਰੀਕਾ ਦੇ ਕਨੈਕਟੀਕਟ ਦੀ ਜਨਰਲ ਅਸੰਬਲੀ ਵਿੱਚ ਪਾਸ ਹੋਇਆਂ ਬਿੱਲ 
2 days ago
ਤਿੰਨ ਨੌਜਵਾਨਾਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ
2 days ago
ਥਾਈਲੈਂਡ ਬੈਡਮਿੰਟਨ ਓਪਨ ਦੇ ਫਾਈਨਲ ‘ਚ ਹਾਰੀ ਸਿੰਧੂ
2 days ago
ਆਮ ਆਦਮੀ ਪਾਰਟੀ ਦੇ 15 ਅਹੁਦੇਦਾਰਾਂ ਨੇ ਦਿੱਤੇ ਅਸਤੀਫ਼ੇ
2 days ago
ਨਕਸਲੀ ਹਮਲੇ ‘ਚ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਤ ਜਵਾਨ ਸ਼ਹੀਦ, ਪਿੰਡ ‘ਚ ਸੋਗ ਦੀ ਲਹਿਰ

541098-election-generic
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਹੋਈ ਚੋਣ ਵਿੱਚ ਪੰਜਾਬੀ ਲੇਖਕਾਂ ਨੇ ਸਰਬ ਸਾਂਝੇ ਫਰੰਟ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਜਿਤਾ ਕੇ ਪੰਜਾਬੀ ਅਕਾਡਮੀ ਦੀ ਕਾਰਜ ਵਿਧੀ ਵਿੱਚ ਤਬਦੀਲੀ ਲਿਆਉਣ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ। ਸਾਂਝਾ ਫਰੰਟ ਦੇ ਪ੍ਰੋ. ਰਵਿੰਦਰ ਭੱਠਲ ਪ੍ਰਧਾਨ, ਡਾ. ਸੁਰਜੀਤ ਸਿੰਘ ਜਨਰਲ ਸਕੱਤਰ, ਪੰਜਾਂ ਵਿੱਚੋਂ ਚਾਰ ਮੀਤ ਪ੍ਰਧਾਨ ਸਹਿਜਪ੍ਰੀਤ ਮਾਂਗਟ, ਮਨਜੀਤ ਕੌਰ ਅੰਬਾਲਵੀ, ਖੁਸ਼ਵੰਤ ਬਰਗਾੜੀ, ਭੁਪਿੰਦਰ ਸਿੰਘ ਸੰਧੂ ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰਾਂ ਵਿੱਚੋਂ ਗਿਆਰਾਂ ਗੁਲਜਾਰ ਸਿੰਘ ਸ਼ੌਂਕੀ, ਤਰਲੋਚਨ ਲੋਚੀ, ਮਨਜਿੰਦਰ ਸਿੰਘ ਧਨੋਆ, ਕਮਲਜੀਤ ਨੀਲੋਂ, ਸੁਦਰਸ਼ਨ ਗਰਗ, ਸੁਖਦਰਸ਼ਨ ਗਾਸੋ, ਸ਼੍ਰੀ ਰਾਮ ਅਰਸ, ਜਗਵਿੰਦਰ ਜੋਧਾ, ਡਾ. ਸ਼ਰਨਜੀਤ ਕੌਰ, ਅਮਰਜੀਤ ਕੌਰ ਹਿਰਦੇ ਨੂੰ ਜਿਤਾ ਕੇ ਪੰਜਾਬੀ ਵਿਰਾਸਤੀ ਨਾਇਕਤਵ ਨੂੰ ਜਿਤਾਇਆ ਹੈ। ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਨੇ ਡਾ. ਭਗਵੰਤ ਸਿੰਘ, ਗੁਰਚਰਨ ਕੌਰ ਕੋਚਰ, ਕੰਵਰ ਜਸਮਿੰਦਰ ਪਾਲ, ਦਰਸ਼ਨ ਸਿੰਘ ਗੁਰੂ ਅਤੇ ਰਜਿੰਦਰ ਸ਼ੌਂਕੀ ਦੇ ਬਹੁਤ ਹੀ ਮਾਮੂਲੀ ਵੋਟਾਂ ਨਾਲ ਹਾਰ ਜਾਣ ਉਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਪੈਨਲ ਵਿੱਚ ਉਨ੍ਹਾਂ ਦਾ ਸਤਿਕਾਰ ਹੋਰ ਉਚਾ ਹੋਇਆ ਹੈ ਕਿ ਉਨ੍ਹਾਂ ਨੇ ਇਸ ਨਤੀਜੇ ਨੂੰ ਸਵਿਕਾਰਦਿਆਂ ਜੇਤੂ ਪੈਨਲ ਨੂੰ ਵਧਾਈ ਦਿੱਤੀ ਹੈ।

ਸਰਬ ਸਾਂਝੇ ਮੋਰਚੇ ਦੀ ਇਸ ਜਿੱਤ ਉਤੇ ਡਾ. ਗੁਰਭਜਨ ਗਿੱਲ, ਜਗੀਰ ਸਿੰਘ ਜਗਤਾਰ, ਡਾ. ਸ.ਪ. ਸਿੰਘ, ਡਾ. ਜੋਗਿੰਦਰ ਸਿੰਘ ਪੁਆਰ, ਡਾ. ਜੋਗਾ ਸਿੰਘ, ਸੁਰਜੀਤ ਪਾਤਰ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਨਰਵਿੰਦਰ ਸਿੰਘ ਕੌਸ਼ਲ, ਡਾ. ਦੀਪਕ ਮਨਮੋਹਨ ਸਿੰਘ, ਪਵਨ ਹਰਚੰਦਪੁਰੀ, ਸੰਧੂ ਵਰਿਆਣਵੀ, ਜਸਵੰਤ ਸਿੰਘ ਕੰਵਲ, ਨਿਰਮਲ ਜੌੜਾ, ਡਾ. ਰਛਪਾਲ ਸਿੰਘ ਗਿੱਲ, ਨਵਰਾਹੀ ਘੁਗਿਆਣਵੀ, ਡਾ. ਪ੍ਰਿਥਵੀ ਰਾਜ ਥਾਪਰ, ਡਾ. ਰਾਜ ਕੁਮਾਰ ਗਰਗ, ਕਿਰਪਾਲ ਕਜ਼ਾਕ, ਨਿਰੰਜਨ ਬੋਹਾ, ਡਾ. ਮੋਹਨ ਤਿਆਗੀ, ਡਾ. ਅਮਰ ਕੋਮਲ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਦਵਿੰਦਰ ਕੌਰ, ਹਰੀ ਸਿੰਘ ਢੁਡੀਕੇ, ਡਾ. ਜੀਤ ਸਿੰਘ ਜੋਸ਼ੀ, ਡਾ. ਬੂਟਾ ਸਿੰਘ ਬਰਾੜ, ਡਾ. ਮਨਮੋਹਨ ਸਿੰਘ ਦਾਉਂ, ਡਾ. ਦਰਸ਼ਨ ਬੁੱਟਰ, ਡਾ. ਗੁਰਨਾਇਬ ਸਿੰਘ, ਪ੍ਰੇਮ ਗੋਰਖੀ, ਓਮ ਪ੍ਰਕਾਸ਼ ਗਾਸੋ, ਡਾ. ਦਰਸ਼ਨ ਸਿੰਘ ਆਸ਼ਟ, ਕੇ. ਸਾਧੂ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ. ਸਾਧੂ ਸਿੰਘ (ਐਮ.ਪੀ.), ਡਾ. ਬਲਵਿੰਦਰਪਾਲ ਸਿੰਘ, ਡਾ. ਸੁਰਜੀਤ ਬਰਾੜ, ਬਲਦੇਵ ਸਿੰਘ ਮੋਗਾ, ਡਾ. ਤਰਸਪਾਲ ਕੌਰ, ਅਤਰਜੀਤ, ਡਾ. ਸਤਨਾਮ ਸਿੰਘ ਜੱਸਲ, ਹਰਭਜਨ ਸਿੰਘ ਬਾਜਵਾ, ਹਰਬੀਰ ਸਿੰਘ ਭੰਵਰ, ਭੁਪਿੰਦਰ ਜਗਰਾਓਂ, ਕਰਮਜੀਤ ਸਿੰਘ ਔਜਲਾ, ਕੁਲਦੀਪ ਸਿੰਘ ਬੇਦੀ, ਡਾ. ਗੁਰਇਕਬਾਲ ਸਿੰਘ, ਗੁਰਦਿਆਲ ਰੌਸ਼ਨ, ਡਾ. ਜਗੀਰ ਸਿੰਘ ਨੂਰ, ਜਸਵੰਤ ਸਿੰਘ ਜਫਰ, ਡਾ. ਜਸਵੰਤ ਬੇਗੋਵਾਲ, ਰਜਿੰਦਰ ਪ੍ਰਦੇਸੀ, ਪ੍ਰੋ. ਤਰਸੇਮ ਨਰੂਲਾ, ਡਾ. ਧਰਮਿੰਦਰ ਸਿੰਘ ਉਭਾ, ਡਾ. ਰਤਨ ਸਿੰਘ ਜੱਗੀ, ਡਾ. ਬਲਦੇਵ ਸਿੰਘ ਬੱਧਨ, ਬੂਟਾ ਸਿੰਘ ਚੌਹਾਨ, ਡਾ. ਭੁਪਿੰਦਰ ਕੌਰ, ਮੱਲ ਸਿੰਘ ਰਾਮਪੁਰੀ, ਡਾ. ਹਰਵਿੰਦਰ ਸਿੰਘ ਭੱਟੀ, ਅਵਤਾਰ ਸਿੰਘ ਧਮੋਟ ਆਦਿ ਬਹੁਤ ਸਾਰੇ ਲੇਖਕਾਂ ਦੇ ਵਧਾਈ ਸੰਦੇਸ਼ ਆਏ ਹਨ।

ਡਾ. ਮਾਨ ਨੇ ਪ੍ਰਗਤੀਸ਼ੀਲ ਲੇਖਕ ਮੋਰਚੇ ਦੇ ਸੁਰਿੰਦਰ ਕੈਲੇ, ਸੁਰਿੰਦਰਨੀਰ, ਗੁਲਜ਼ਾਰ ਸਿੰਘ ਪੰਧੇਰ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਅਤੇ ਪ੍ਰਗਤੀਸ਼ੀਲ ਲੇਖਕ ਮੋਰਚੇ ਦੇ ਆਗੂਆਂ ਦੀ ਸਹਿਯੋਗੀ ਭੂਮਿਕਾ ਪੰਜਾਬੀ ਸਾਹਿਤ ਅਕਾਡਮੀ ਲਈ ਹੋਰ ਵੀ ਮਾਣ ਦੀ ਗੱਲ ਹੋਵੇਗੀ।

ਜਾਰੀ ਕਰਤਾ: ਪਵਨ ਹਰੰਚਦਪੁਰੀ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ)