11 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
13 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
15 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
1 day ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
1 day ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ

images
ਡਾ. ਦਮਨਜੀਤ ਸੰਧੂ, ਐਸ਼ੋਸੀਏਟ ਪ੍ਰੋਫੈਸਰ, ਮਨੋਵਿਗਿਆਨ ਵਿਭਾਗ ਅਤੇ ਪ੍ਰਧਾਨ ਇੰਟਰਨੈਸ਼ਨਲ ਆਰਗਨੀਜੇਸ਼ਨ ਆਫ਼ ਮੈਂਟਲ ਹੈਲਥ, ਅਮਰੀਕਾ ਨੂੰ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ, ਨਵੀਂ ਦਿੱਲੀ ਵਲੋਂ ਮੇਜਰ ਰਿਸਰਚ ਐਵਾਰਡ ਦਿਤਾ ਗਿਆ ਹੈ। 15 ਅਗਸਤ 2017 ਨੂੰ ਮਾਹਿਰ ਅਧਿਆਪਕ ਵਜੋਂ ਸੇਵਾਵਾਂ ਬਦਲੇ ਪੰਜਾਬ ਸਰਕਾਰ ਵਲੋਂ ਪੰਜਾਬ ਸਟੇਟ ਐਵਾਰਡ ਨਾਲ ਸਨਮਾਣਤ ਡਾ. ਸੰਧੂ ਨੂੰ ਮਿਲੇ ਇਸ ਮੇਜਰ ਪ੍ਰ਼ੋਜੈਕਟ ਦਾ ਵਿਸ਼ਾ: ਡਾਇਨਾਮਿਕਸ ਆਫ਼ ਚਾਇਲਡ ਅਬਯੂਜ਼ਜ ਇਨ ਟੀ ਪਲਾਨਟੇਸ਼ਨ ਕਮਿਊਨਿਟੀ: ਫਰਾਮ ਵਲਨਰੇਬਿਲਟੀ ਟੂ ਇਮਯੂਨਿਟੀ ਹੈ। ਇਸ ਪੋਜੈਕਟ ਦਾ ਮੰਤਵ ਚਾਹ ਉਦਯੋਗ ਵਾਲੇ ਇਲਾਕਿਆਂ ਵਿਚ ਬੱਚਿਆਂ ਦੇ ਸਰੀਰਕ ਸੋਸ਼ਣ ਨਾਲ ਸਬੰਧਿਤ ਪਹਿਲੂਆਂ ਦੀ ਪੜਤਾਲ, ਬੱਚਿਆਂ ਨੂੰ ਸਰੀਰਕ ਸੋਸ਼ਣ ਪ੍ਰਤੀ ਜਾਗਰੂਕ ਕਰਨ, ਪੱਛੜੇ ਇਲਾਕਿਆਂ ਦੇ ਬੱਚਿਆਂ ਵਿਚ ਮਾਨਸਿਕ ਤੌਰ ਤੇ ਜਾਨਵਰ ਪ੍ਰਵਿਰਤੀਆਂ ਆਦਿ ਦਾ ਅਧਿਐਨ ਕਰਨਾ ਹੈ। ਅਜਿਹੀਆਂ ਸੰਸਥਾਵਾਂ, ਨੀਤੀਆਂ ਅਤੇ ਪ੍ਰਥਾਵਾਂ ਨੂੰ ਵਿਕਸਤ ਕਰਨਾ, ਜਿਨਾਂ ਨਾਲ ਚਾਹ ਉਤਪਾਦਨ ਵਾਲੇ ਇਲਾਕਿਆਂ ਦੇ ਬੱਚਿਆਂ ਦੇ ਸਰੀਰਕ ਸੋਸ਼ਣ ਦੀ ਰੋਕਥਾਮ ਹੋ ਸਕੇ। ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦੇ ਉਨਾਂ ਦੱਸਿਆ ਕਿ ਵਿਸ਼ਵ ਪੱਧਰ ਤੇ ਲਗਭੱਗ 20 ਫੀਸਦੀ ਬੱਚਿਆਂ ਦਾ ਸਰੀਰਕ ਸੋਸ਼ਣ ਹੁੰਦਾ ਹੈ। ਸੋਸ਼ਣ ਕਰਨ ਵਾਲਿਆਂ ਵਿਚੋਂ 30 ਫੀਸਦੀ ਲੋਕ ਬੱਚਿਆਂ ਦੇ ਨੇੜਲੇ ਰਿਸ਼ਤੇਦਾਰ ਹੁੰਦੇ ਹਨ।
ਬੱਚਿਆਂ ਦੇ ਵਿਕਾਸ ਤੇ ਅਜਿਹੀਆਂ ਘਟਨਾਵਾਂ ਦੇ ਮਨੋਵਿਗਿਆਨਕ, ਸਰੀਰਕ ਅਤੇ ਮਾਨਸਿਕ ਆਦਿ ਚਿਰ ਸਥਾਈ ਪ੍ਰਭਾਵ ਪੈਂਦੇ ਹਨ। 27-28 ਮਾਰਚ, 2017 ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ, ਨਵੀਂ ਦਿੱਲੀ ਵਲੋਂ ਕਰਵਾਏ ਗਏ ਸੈਮੀਨਾਰ ਵਿਚ ਡਾ. ਸੰਧੂ ਦੇ ਵਿਸ਼ੇ ਨਾਲ ਸੰਬੰਧਿਤ ਖੋਜ ਪੱਤਰ ਨੂੰ ਬੈਸਟ ਪੇਪਰ ਐਵਾਰਡ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਉਹ ਇਡੋ-ਯੂਰਪੀਅਨ, ਇਡੋ ਆਸਟਰੇਲੀਅਨ, ਯੂ.ਜੀ.ਸੀ. ਅਤੇ ਹੋਰ ਅੰਤਰ -ਰਾਸ਼ਟਰੀੇੰਤੇ ਰਾਸ਼ਟਰੀ ਪੱਧਰ ਦੇ 6 ਮੇਜਰ ਪ੍ਰੋਜੈਕਟ ਪੂਰੇ ਕਰ ਚੁੱਕੇ ਹਨ। ਉਨਾਂ ਅਧੀਨ ਵਿਸ਼ੇ ਨਾਲ ਸੰਬੰਧਿਤ 6 ਪੀਐਚ.ਡੀ. ਅਤੇ 12 ਐਮ.ਫਿਲ. ਖੋਜਾਰਥੀ ਖੋਜ ਕਰ ਚੁੱਕੇ ਹਨ।