– ਉੱਤਰ ਭਾਰਤੀ ਮੁੰਡੇ ਕੁੜੀਆਂ ਲਈ ਸਹਾਇਕ ਹੋਵੇਗੀ ਇਹ ਕਿਤਾਬ
– ਟੀ ਐਮ ਸੀ ਫਾਊਂਡੇਸ਼ਨ ਨੇ ਲਾਂਚ ਕੀਤੀ ‘ਗੇਟਵੇਅ ਟੂ ਮੈਰੀ ਟਾਈਮ ਐਜੂਕੇਸ਼ਨ-2’ ਕਿਤਾਬ

TMC Foundation launched one more Edition for the students who aspire to join Merchant Navy by Qualifying IMU -CET copy

ਚੰਡੀਗੜ੍ਹ – ਉੱਚਤਮ ਟੈਕਸ ਫ਼ਰੀ ਤਨਖ਼ਾਹ, ਜਲਦੀ ਪ੍ਰਮੋਸ਼ਨ, ਉੱਚ ਪੱਧਰੀ ਜੀਵਨ ਜਾਂਚ, ਕੰਮ ਤੋਂ ਬਾਅਦ ਲੰਮੀ ਛੁੱਟੀ ਅਤੇ ਦੁਨੀਆਂ ਘੁੰਮਣ ਦੇ ਮੌਕੇ, ਅਜਿਹੀ ਨੌਕਰੀ ਕੌਣ ਨਹੀਂ ਕਰਨਾ ਚਾਹੇਗਾ। ਪਰ ਉੱਤਰੀ ਭਾਰਤ ਦੇ ਨੌਜਵਾਨ ਮੁੰਡੇ ਕੁੜੀਆਂ ਸਹੀ ਜਾਣਕਾਰੀ ਨਾ ਹੋਣ ਕਰਕੇ ਮਰਚੈਂਟ ਨੇਵੀ ਜਿਹੀ ਬਿਹਤਰੀਨ ਨੌਕਰੀ ਜੁਆਇਨ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਜਦ ਕਿ ਦੱਖਣੀ ਭਾਰਤ ਦੇ ਨੌਜਵਾਨ ਵੱਡੀ ਗਿਣਤੀ ਵਿਚ ਇਹ ਨੌਕਰੀ ਕਰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ‘ਗੇਟਵੇਅ ਟੂ ਮਰੀਨ ਐਜੂਕੇਸ਼ਨ- 2’ ਦੇ ਲੇਖਕ ਕੁਲਦੀਪ ਸਿੰਘ ਵੱਲੋਂ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਮਰਚੈਂਟ ਨੇਵੀ ਦੇ ਇਮਤਿਹਾਨ ਨੂੰ ਪਾਸ ਕਰਨ ਲਈ ਤਿਆਰ ਕੀਤੀ ਇਕ ਸਪੈਸ਼ਲ ਕਿਤਾਬ ਦੀ ਲਾਂਚਿੰਗ ਮੌਕੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਸਾਬਕਾ ਮਰਚੈਂਟ ਨੇਵੀ ਅਧਿਕਾਰੀ ਹਨ ਅਤੇ ਉਨ੍ਹਾਂ ਨੂੰ ਮਰੀਨ ਦਾ ਖਾਸਾ ਤਜਰਬਾ ਹੈ।
ਟੀ ਐਮ ਸੀ ਸ਼ਿਪਿੰਗ ਦੇ ਐਮ ਡੀ ਨੀਰਜ ਕੁਮਾਰ ਅਨੁਸਾਰ ਇਸ ਤੋਂ ਪਹਿਲਾਂ ਗੇਟਵੇਅ ਟੂ ਮੈਰੀ ਟਾਈਮ ਐਜੂਕੇਸ਼ਨ ਦਾ ਪਹਿਲਾ ਐਡੀਸ਼ਨ ਸਫਲਤਾ ਪੂਰਕ ਨੌਜਵਾਨਾਂ ਵੱਲੋਂ ਵਰਤਿਆਂ ਜਾ ਰਿਹਾ ਹੈ। ਜਦ ਕਿ ਦੂਜੇ ਐਡੀਸ਼ਨ ਨੂੰ ਹੋਰ ਬਿਹਤਰੀਨ ਬਣਾਉਂਦੇ ਹੋਏ ਪਿਛਲੇ ਦੋ ਸਾਲਾਂ ਵਿਚ ਇਸ ਵਿਚ ਆਈਆਂ ਤਬਦੀਲੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ।
ਟੀ ਐਮ ਸੀ ਫਾਊਂਡੇਸ਼ਨ ਵੱਲੋਂ ਤਿਆਰ ਕੀਤੀ ਗਈ ਇਸ ਕਿਤਾਬ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕੁਲਦੀਪ ਨੇ ਦੱਸਿਆਂ ਕਿ ਮਰਚੈਂਟ ਨੇਵੀ ਵਿਚ ਬਾਰ੍ਹਵੀਂ ਤੋਂ ਬਾਅਦ ਹੀ ਨੌਕਰੀ ਦੇ ਮੌਕੇ ਉਪਲਬਧ ਹੁੰਦੇ ਹਨ। ਇਸ ਕਿਤਾਬ ਨੂੰ ਇਸ ਤਰਾਂ ਤਿਆਰ ਕੀਤਾ ਗਿਆ ਹੈ ਜਿਸ ਵਿਚ ਡਿਪਲੋਮਾ ਇਨ ਨਿਊਟੀਕਲ ਸਾਇੰਸ, ਬੀ ਐੱਸ ਨਿਊਟੀਕਲ ਸਾਇੰਸ, ਬੀ ਟੈੱਕ ਮਰੀਨ ਇੰਜੀਨੀਅਰਿੰਗ , ਡਿਪਲੋਮਾ ਇਨ ਸ਼ਿੱਪ ਬਿਲਡਿੰਗ, ਬੀ ਐੱਸ ਸੀ ਸ਼ਿਪ ਬਿਲਡਿੰਗ ਅਤੇ ਰਿਪੇਅਰ, ਬੀ ਟੈੱਕ ਨੇਵਲ ਆਰਕੀਟੈਕਚਰ ਅਤੇ ਸਮੁੰਦਰੀ ਇੰਜੀਨੀਅਰਿੰਗ ਜਿਹੀਆਂ ਟੈਕਨੀਕਲ ਡਿਗਰੀਆਂ ਦੇ ਪਾਸ ਹੋਲਡਰ ਵਿਦਿਆਰਥੀਆਂ ਲਈ ਇਹ ਕਿਤਾਬ ਰਾਮ ਬਾਣ ਸਿੱਧ ਹੁੰਦੇ ਹੋਏ ਸਬੰਧਿਤ ਵਿਸ਼ਿਆਂ ਨਾਲ ਜੁੜੀਆਂ ਨੌਕਰੀਆਂ ਦੇ ਮੌਕੇ ਹਾਸਿਲ ਕਰਨ ਲਈ ਸਹਾਈ ਰਹੇਗੀ।
ਲੇਖਕ ਕੁਲਦੀਪ ਅਨੁਸਾਰ ਅੱਜ ਵੀ ਉੱਤਰੀ ਭਾਰਤ ਵਿਚ ਆਮ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਘੱਟ ਹੈ ਕਿ ਮਰਚੈਂਟ ਨੇਵੀ ਵਿਚ ਕੁੜੀਆਂ ਲਈ ਵੀ ਬਹੁਤ ਵਧੀਆਂ ਮੌਕੇ ਹਨ। ਜਦ ਕਿ ਮਰਚੈਂਟ ਨੇਵੀ ਵਿਚ ਕੈਰੀਅਰ ਬਣਾਉਣ ਦੀ ਗੱਲ ਹੁੰਦੀ ਹੈ ਤਾਂ ਮਾਪੇ ਸਹੀ ਜਾਣਕਾਰੀ ਨਾ ਹੋਣ ਕਾਰਨ ਉਲਝੇ ਨਜ਼ਰ ਆਉਦੇਂ ਹਨ। ਉਨ੍ਹਾਂ ਦੱਸਿਆਂ ਕਿ ਇਹ ਕਿਤਾਬ ਉੱਤਰੀ ਭਾਰਤ ਦੇ ਮੁੰਡੇ ਅਤੇ ਕੁੜੀਆਂ ਦੀ ਅਕੈਡਮਿਕ ਸਿੱਖਿਆਂ ਦੇ ਤਰੀਕਿਆਂ ਅਤੇ ਉਨ੍ਹਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਇਕ ਲਾਸਾਨੀ ਕਿੱਤੇ ਨਾਲ ਜੋੜਨ ਲਈ ਤਿਆਰ ਕੀਤੀ ਗਈ ਹੈ।
ਐਮ ਡੀ ਨੀਰਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਦੁਨੀਆਂ ਦਾ 90% ਵਪਾਰ ਜਹਾਜ਼ਾਂ ਰਾਹੀਂ ਕੀਤਾ ਜਾਂਦਾ ਹੈ। ਤੇਲ ਦੇ ਵੱਡੇ ਵੱਡੇ ਟੈਂਕਰ, ਸਮਾਨ ਦੇ ਜਹਾਜ਼, ਆਟੋਮੋਬਾਇਲ ਜਹਾਜ਼, ਕਾਰਗੋ ਜਹਾਜ਼ ਅਤੇ ਯਾਤਰੀ ਜਹਾਜ਼ਾਂ ਸਮੇਤ ਹੋਰ ਕਈ ਤਰਾਂ ਦੀ ਵਰਤੋਂ ਵਾਲੇ ਜਹਾਜ਼ ਅੱਜ ਵੀ ਸਭ ਤੋਂ ਸਸਤਾ ਅਤੇ ਬਿਹਤਰੀਨ ਯਾਤਾਯਾਤ ਦਾ ਸਾਧਨ ਹਨ। ਮਰਚੈਂਟ ਨੇਵੀ ਵਿਚ ਦੋ ਤਰਾਂ ਦੀ ਡਵੀਜ਼ਨ ਨੇਵੀਗੇਸ਼ਨ ਅਤੇ ਇੰਜੀਨੀਅਰਿੰਗ ਹੁੰਦੇ ਹਨ, ਜਿਹੜੇ ਇਕਠੇ ਕੰਮ ਕਰਦੇ ਹਨ। ਭਾਰਤ ਵਿਸ਼ਵ ਪੱਧਰ ਤੇ ਸਮੁੰਦਰੀ ਵਪਾਰ ਵਿਚ 7% ਦਾ ਹਿੱਸਾ ਪਾ ਰਿਹਾ ਹੈ ਜਦ ਕਿ 2020 ਤੱਕ ਇਹ 10 % ਹੋ ਜਾਵੇਗਾ। ਅਜਿਹੇ ਸਮੇਂ ‘ਚ ਮਰਚੈਂਟ ਨੇਵੀ ਵਿਚ ਨੌਕਰੀ ਲਈ ਨੌਜਵਾਨਾਂ ਲਈ ਬਹੁਤ ਮੌਕੇ ਹਨ।
ਮਰਚੈਂਟ ਨੇਵੀ ਵਿਚ ਮਿਲਣ ਵਾਲੀ ਤਨਖ਼ਾਹ ਸਬੰਧੀ ਜਾਣਕਾਰੀ ਦਿੰਦੇ ਹੋਏ ਟੀ ਐਮ ਸੀ ਦੇ ਗਲੋਬਲ ਹੈੱਡ ਅਨਿਲ ਜਿੰਸੀ ਨੇ ਦੱਸਿਆਂ ਕਿ ਇਕ 18 ਸਾਲਾਂ ਕੈਡਟ ਘੱਟੋ ਘੱਟ 500 ਡਾਲਰ ਟੈਕਸ ਫ਼ਰੀ ਤਨਖ਼ਾਹ ਨਾਲ ਆਪਣਾ ਕੈਰੀਅਰ ਸ਼ੁਰੂ ਕਰ ਸਕਦਾ ਹੈ। ਜਦ ਕਿ ਜੂਨੀਅਰ ਅਫ਼ਸਰ ਦੀ ਤਨਖ਼ਾਹ ਲਗਭਗ 3000 ਅਮਰੀਕੀ ਡਾਲਰ ਪ੍ਰਤੀ ਮਹੀਨਾ ਹੁੰਦੀ ਹੈ ਜੋ ਕਿ ਰੈਂਕ ਅਨੁਸਾਰ ਵਧਦੇ ਹੋਏ 18,000 ਹਜ਼ਾਰ ਡਾਲਰ ਤੱਕ ਪਹੁੰਚ ਜਾਦੀ ਹੈ। ਅਨਿਲ ਜਿੰਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਟੀ ਐਮ ਸੀ ਫਾਊਂਡੇਸ਼ਨ ਵੱਲੋਂ ਮੋਰਨੀ ਦੇ ਨਜ਼ਦੀਕ ਮਰਚੈਂਟ ਨੇਵੀ ਦੀ ਤਿਆਰੀ ਕਰਾਉਣ ਲਈ ਇਕ ਕਾਲਜ ਵੀ ਚਲਾਇਆਂ ਜਾ ਰਿਹਾ ਹੈ ਜਿਸ ਦਾ ਮੁੱਖ ਦਫ਼ਤਰ ਪੰਚਕੂਲਾ ਵਿਚ ਹੈ।