11 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
13 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
15 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
1 day ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
1 day ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ

28sng08

ਸੰਗਰੂਰ — ਪੰਜਾਬ ਦੇ ਸਮਾਜਿਕ ਆਰਥਿਕ ਤੇ ਰਾਜਨੀਤਕ ਸੰਦਰਭਾਂ ਅਤੇ ਵਿਦੇਸ਼ ਵੱਲ ਪਰਵਾਸ ਨੂੰ ਜੋਰਾ ਸਿੰਘ ਮੰਡੇਰ ਨੇ ਆਪਣੀ ਸਾਹਿੱਤ ਸਿਰਜਣਾ ਦਾ ਅਧਾਰ ਬਣਾਇਆ ਹੈ। ਇਸ ਦੀਆਂ ਰਚਨਾਵਾਂ ਪੰਜਾਬ ਦੇ ਵਿਰਸੇ ਅਤੇ ਪੂਰਬੀ ਦਰਸ਼ਨ ਨੂੰ ਮੂਰਤੀਮਾਨ ਕਰਦੀਆਂ ਹਨ। ਜ਼ੋਰਾ ਸਿੰਘ ਮੰਡੇਰ ਅਜੋਕੇ ਪੰਜਾਬ ਦੇ ਬੌਧਿਕ ਭ੍ਰਿਸਟਾਚਾਰ ਤੋਂ ਮੁਕਤ ਹੋ ਕੇ ਸਿਰਜਣਾ ਕਰ ਰਿਹਾ ਹੈ। ਨਿਰਸੰਦੇਸਹ ਇਸ ਦੀਆਂ ਰਚਨਾਵਾਂ ਦਾ ਕਲਾ ਪੱਖ ਭਾਵੇਂ ਕੁੱਝ ਵੀ ਹੋਵੇ ਪਰ ਵਿਸ਼ਾ ਪੱਖ ਲੋਕ ਸਰੋਕਾਰਾਂ ਨਾਲ ਜੁੜਿਆ ਹੋਇਆ ਹੈ। ਇਹ ਭਾਵ ਅੱਜ ਗਿਆਨੀ ਓੁਮ ਪ੍ਰਕਾਸ ਯਾਦਗਾਰੀ ਹਾਲ ਵਿੱਚ ਫ਼ਰੀ ਥਿੰਕਰਜ਼ ਫੋਰਮ ਵੱਲੋਂ ਆਯੋਜਿਤ ਪੁਸਤਕ ‘ਅੱਖਰਾਂ ਦੀ ਦੁਨੀਆਂ ‘ ਲਿਖਤ ਜੋਰਾ ਸਿੰਘ ਮੰਡੇਰ ਦਾ ਲੋਕ ਅਰਪਣ ਸਮੇਂ ਭੱਖਵੀਂ ਬਹਿਸ ਤੋਂ ਬਾਅਦ ਉਭਰ ਕੇ ਸਾਹਮਣੇ ਆਇਆ। ਸਮਾਗਮ ਦੀ ਪ੍ਰਧਾਨਗੀ ਡਾ ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕੀਤੀ ਉਨ੍ਹਾਂ ਨਾਲ ਡਾ ਭਗਵੰਤ ਸਿੰਘ ਮੁੱਖ ਸੰਪਾਦਕ ‘ ਜਾਗੋ ਇੰਟਰਨੈਸ਼ਨਲ ‘, ਡਾ ਨਰਵਿੰਦਰ ਕੌਸਲ, ਡਾ ਚਰਨਜੀਤ ਸਿੰਘ ਉਡਾਰੀ, ਡਾ ਦਵਿੰਦਰ ਕੌਰ, ਗੁਰਪਾਲ ਸਿੰਘ ਗਿੱਲ ਉਪਸਥਿਤ ਸਨ। ਸਮਾਗਮ ਦਾ ਆਰੰਭ ਬੀਬੀ ਕ੍ਰਿਸ਼ਨਾ ਵੱਲੋਂ ਜੋਰਾ ਸਿੰਘ ਮੰਡੇਰ ਦੀਆਂ ਰਚਨਾਵਾਂ ਦੇ ਗਾਇਨ ਨਾਲ ਹੋਇਆ। ਸ੍ਰੀ ਫਤਿਹ ਪ੍ਰਭਾਕਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਪੁਸਤਕ ਬਾਰੇ ਭਾਵ ਸਾਂਝੇ ਕੀਤੇ। ਚਰਨਜੀਤ ਸਿੰਘ ਉਡਾਰੀ ਨੇ ਪਰਵਾਸ ਬਾਰੇ ਕਵਿਤਾ ਅਤੇ ਪੁਸਤਕ ਬਾਰੇ ਚਰਚਾ ਕੀਤੀ। ਡਾ ਭਗਵੰਤ ਸਿੰਘ ਨੇ ਵੀ ਪੁਸਤਕ ਤੇ ਗੁਣਾਂ ਤੇ ਰੋਸਨੀ ਪਾਈ। ਇਸ ਮੌਕੇ ਅਮਰ ਗਰਗ ਕਲਮਦਾਨ, ਦਲਵੀਰ ਸਿੰਘ, ਮੂਲ ਚੰਦ ਸਰਮਾ, ਬਿਸ਼ੰਭਰ ਸੈਂਹਬੀ, ਗੁਰਜੰਟ ਸਿੰਘ ਰਾਹੀ,ਤੇਜਾ ਸਿੰਘ ਤਿਲਕ ਬਰਨਾਲਾ,ਜਗਦੀਪ ਸਿੰਘ, ਕ੍ਰਿਸਨ ਬੇਤਾਬ, ਪਾਲਾ ਮੱਲ ਸਿੰਗਲਾ,ਗੁਰਨਾਮ ਸਿੰਘ , ਦੇਸ ਭੂਸ਼ਨ, ਹਰੀਸ ਅਰੋੜਾ,ਵਰਿਆਮ ਸਿੰਘ ਥਲੇਸ ਅਤੇ ਪ੍ਰਿੰ.ਦੀਵਾਨ ਸਿੰਘ ਨੇ ਵੀ ਭਾਵ ਸਾਂਝੇਂ ਕੀਤੇ। ਡਾ ਤੇਜਵੰਤ ਮਾਨ ਨੇ ਪੁਸਤਕ ਦੇ ਸੰਦਰਭ ਵਿੱਚ ਗੁਰ ਬਾਣੀ, ਪਾਰਵਾਸ ਬਾਰੇ ਅਤੇ ਮਾਰਕਸ ਲੈਨਿਨਵਾਦ ਬਾਰੇ ਆਪਣੇ ਪ੍ਰਧਾਨਗੀ ਭਾਸਨ ਵਿੱਚ ਖੁੱਲ੍ਹ ਕੇ ਚਰਚਾ ਕੀਤੀ। ਸੁਖਦੇਵ ਸਿੰਘ ਢਿੱਲੋਂ ਉਪਲੀ ਨੇ ਮੰਚ ਦੀ ਸੇਵਾ ਨਿਭਾਈ।