2 hours ago
ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਸੈਕਰਾਮੈਂਟੋਂ ਚ’ਮੈਮੋਰੀਅਲ ਬੈਂਚ ਸੈਰੇਮਨੀ 28 ਸਤੰਬਰ ਨੂੰ  
4 hours ago
ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਡਾ. ਰਾਜਵੰਤ ਕੌਰ ‘ਪੰਜਾਬੀ’ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਕ ਹਜ਼ਾਰ ਪੁਸਤਕਾਂ ਦਾਨ
1 day ago
ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵੱਲੋਂ ਪੁਸਤਕ ਮੇਲੇ ਦੌਰਾਨ ਰੂਬਰੂ ਸਮਾਗਮ 
1 day ago
ਸੁਖਾਵੀਂ ਨੀਂਦ ਦਾ ਮੂਲ ਮੰਤਰ………..!
1 day ago
ਬਾਬਾ ਫਰੀਦ ਮੇਲਾ – ਪੰਜ ਰੋਜ਼ਾ ਪੁਸਤਕ ਮੇਲੇ ਦਾ ਆਗਾਜ਼
1 day ago
ਚੋਣਾਂ ਦਾ ਵਾਪਰੀਆਂ ਘਟਨਾਵਾਂ ਦਾ ਵਿਸਲੇਸ਼ਣ 
2 days ago
ਮਹਿਲ ਕਲਾਂ ਵਿਖੇ ਕੁਝ ਵਿਅਕਤੀਆਂ ਦੀਆਂ ਵੋਟਾਂ ਨਾ ਪਵਾਉਣ ਨੂੰ ਲੈ ਕੇ ਪੋਲਿੰਗ ਬੂਥ ਅੱਗੇ ਰੋਸ ਧਰਨਾ 
2 days ago
ਕੰਵਰ ਸਰਬਜੀਤ ਸਿੰਘ ਉਰਫ,ਸੈਡੀ ਨੇ ਵੀਜ਼ੇ ਫਰਾਡ ਕਰਕੇ ਅਮਰੀਕਾ ਚ’ਭੋਲੇ ਭਾਲਿਆਂ ਲੋਕਾਂ ਨੂੰ ਖੂਬ ਲੁੱਟਿਆ
2 days ago
ਸਿੱਖ ਕੌਂਸਲ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਸੰਬੰਧੀ ਦਬਾਅ ਤੇ ਧੰਨਵਾਦ— ਰਮੇਸ਼ ਸਿੰਘ ਖਾਲਸਾ 
2 days ago
ਯਸ਼ ਰਾਜ ਫਿਲਮਸ ਦੀ ‘ਠਗਸ ਆਫ…’ 8 ਨਵੰਬਰ ਨੂੰ ਦੁਨੀਆ ਭਰ ‘ਚ ਹੋਵੇਗੀ ਰਿਲੀਜ਼

IMG_6104
ਨਿਊਯਾਰਕ — ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਜੋ ਬੀਤੇ ਦਿਨੀਂ ਪੰਜਾਬ ਵਿੱਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਉਨਾਂ ਨਮਿਤ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਗੁਰੂਦਵਾਰਾ ਸਾਹਿਬ ਟੁਲੇਹਰੀ ਵਿਖੇ ਜਥੇਦਾਰ ਤਰਸੇਮ ਸਿੰਘ ਕੈਲੇਫੋਰਨੀਆਂ ਵਲੋਂ ਪੂਰਨ ਸ਼ਰਧਾ ਅਤੇ ਸਤਿਕਾਰ ਨਾਲ ਪਾਏ ਗਏ l

IMG_6107

ਭੋਗ ਉਪਰੰਤ ਬੱਚਿਆਂ ਵਲੋਂ ਵੈਰਾਗ ਮਈ ਕੀਰਤਨ ਦੁਆਰਾ ਹਾਜਰੀ ਭਰੀ ਗਈ ਅਤੇ ਭਾਈ ਜਤਿੰਦਰ ਸਿੰਘ ਨੇ ਕਥਾ ਦੁਆਰਾ ਜੱਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਵਲੋਂ ਸਿੱਖ ਕੌਮ ਅਤੇ ਕੌਮੀਂ ਆਜ਼ਾਦੀ ਦੇ ਸੰਘਰਸ਼ ਸਬੰਧੀ ਨਿਭਾਈ ਸੱਚੀ ਸੂਚੀ ਅਤੇ ਨਿਰਸਵਾਰਥ ਸੇਵਾ ਵਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਸਿੱਖ ਕੌਮ ਵਲੋਂ ਜੱਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਨੂੰ ਸ਼ਰਧਾ ਦੇ ਸੁਮਨ ਭੇਂਟ ਕੀਤੇ ਗਏ l ਉਪਰੰਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੇਕਰਸਫੀਲਡ ਦੇ ਆਗੂ ਭਾਈ ਹਰਦੀਪ ਸਿੰਘ ਮੁੱਖ ਸੇਵਾਦਾਰ,ਭਾਈ ਤਾਰਾ ਸਿੰਘ ਸੀਨੀਅਰ ਆਗੂ,ਬਲਵਿੰਦਰ ਸਿੰਘ ਪ੍ਰਚਾਰ ਸਕੱਤਰ, ਪਰਮਿੰਦਰ ਸਿੰਘ ਪ੍ਰਚਾਰ ਸਕੱਤਰ, ਸਰਬਜੀਤ ਸਿੰਘ ਦਿੱਲੀ ਸੀਨੀਅਰ ਆਗੂ ਯੂਥ, ਹਰਪ੍ਰੀਤ ਸਿੰਘ ਸੀਨੀਅਰ ਆਗੂ ਯੂਥ ਨੇ ਜੱਥੇਦਾਰ ਕਾਲਾਬੂਲਾ ਦੀਆਂ ਕੌਮ ਪ੍ਰਤੀ ਸੇਵਾਵਾਂ ਨੂੰ ਯਾਦ ਕਰਦਿਆਂ ਉਨਾਂ ਦੀ ਬੇਵਕਤੀ ਮੌਤ ਨੂੰ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਉਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ l

IMG_6106

ਇਸ ਮੌਕੇ ਸ਼੍ਰੀ ਸਹਿਜ ਪਾਠ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਜਥੇਦਾਰ ਤਰਸੇਮ ਸਿੰਘ ਮੁੱਖ ਸੇਵਾਦਾਰ ਕੈਲੇਫੋਰਨੀਆ ਵਲੋਂ ਕੀਤੀ ਗਈ ਅਤੇ ਪ੍ਰੋਗਰਾਮ ਦੀ ਸਮਾਪਤੀ ਵਿੱਚ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ