56 mins ago
ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਸੈਕਰਾਮੈਂਟੋਂ ਚ’ਮੈਮੋਰੀਅਲ ਬੈਂਚ ਸੈਰੇਮਨੀ 28 ਸਤੰਬਰ ਨੂੰ  
3 hours ago
ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਡਾ. ਰਾਜਵੰਤ ਕੌਰ ‘ਪੰਜਾਬੀ’ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਕ ਹਜ਼ਾਰ ਪੁਸਤਕਾਂ ਦਾਨ
1 day ago
ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵੱਲੋਂ ਪੁਸਤਕ ਮੇਲੇ ਦੌਰਾਨ ਰੂਬਰੂ ਸਮਾਗਮ 
1 day ago
ਸੁਖਾਵੀਂ ਨੀਂਦ ਦਾ ਮੂਲ ਮੰਤਰ………..!
1 day ago
ਬਾਬਾ ਫਰੀਦ ਮੇਲਾ – ਪੰਜ ਰੋਜ਼ਾ ਪੁਸਤਕ ਮੇਲੇ ਦਾ ਆਗਾਜ਼
1 day ago
ਚੋਣਾਂ ਦਾ ਵਾਪਰੀਆਂ ਘਟਨਾਵਾਂ ਦਾ ਵਿਸਲੇਸ਼ਣ 
2 days ago
ਮਹਿਲ ਕਲਾਂ ਵਿਖੇ ਕੁਝ ਵਿਅਕਤੀਆਂ ਦੀਆਂ ਵੋਟਾਂ ਨਾ ਪਵਾਉਣ ਨੂੰ ਲੈ ਕੇ ਪੋਲਿੰਗ ਬੂਥ ਅੱਗੇ ਰੋਸ ਧਰਨਾ 
2 days ago
ਕੰਵਰ ਸਰਬਜੀਤ ਸਿੰਘ ਉਰਫ,ਸੈਡੀ ਨੇ ਵੀਜ਼ੇ ਫਰਾਡ ਕਰਕੇ ਅਮਰੀਕਾ ਚ’ਭੋਲੇ ਭਾਲਿਆਂ ਲੋਕਾਂ ਨੂੰ ਖੂਬ ਲੁੱਟਿਆ
2 days ago
ਸਿੱਖ ਕੌਂਸਲ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਸੰਬੰਧੀ ਦਬਾਅ ਤੇ ਧੰਨਵਾਦ— ਰਮੇਸ਼ ਸਿੰਘ ਖਾਲਸਾ 
2 days ago
ਯਸ਼ ਰਾਜ ਫਿਲਮਸ ਦੀ ‘ਠਗਸ ਆਫ…’ 8 ਨਵੰਬਰ ਨੂੰ ਦੁਨੀਆ ਭਰ ‘ਚ ਹੋਵੇਗੀ ਰਿਲੀਜ਼
(ਫ਼ਾਈਲ ਫੋਟੋ :- ਸ੍ਰੀਨਿਵਾਸ ਕੁਚੀਭੋਤਲਾ)
(ਫ਼ਾਈਲ ਫੋਟੋ :- ਸ੍ਰੀਨਿਵਾਸ ਕੁਚੀਭੋਤਲਾ)

ਵਾਸ਼ਿੰਗਟਨ -ਅਮਰੀਕਾ ਦੇ ਸੂਬੇ ਕੰਸਾਸ ਸਿਟੀ ਚ’ ਇਕ ਹੈਦਰਾਬਾਦ ( ਆਧਰਾ ਪ੍ਰਦੇਸ਼) ਨਾਲ ਸਬੰਧਤ ਇਕ ਭਾਰਤੀ ਇੰਜੀਨੀਅਰ ਕੁਚੀਭੋਤਲਾ ਦੀ ਫ਼ਰਵਰੀ 2017 ਚ’ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਕ ਸਾਲ ਬਾਅਦ ਉਨ੍ਹਾਂ ਦੇ ਕਾਤਲ ਐਡਮ ਪਿਊਰਿੰਟਨ ਨੂੰ ਦੋਸ਼ੀ ਪਾਇਆ ਗਿਆ ਅਤੇ ਅਮਰੀਕੀ ਅਦਾਲਤ ਨੇ ਉਸ ਨੂੰ 50 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਬੀਤੇ ਸਾਲ ਐਡਮ ਨੇ ਗੋਲੀ ਚਲਾਉਣ ਮਗਰੋਂ ਆਪਣੇ ਅਪਰਾਧ ਨੂੰ ਵੀ ਅਦਾਲਤ ਚ’ ਕਬੂਲ ਕਰ ਲਿਆ ਸੀ। ਭਾਰਤੀ ਨੌਜਵਾਨ ਸ਼੍ਰੀਨਿਵਾਸ ਕੁਚੀਭੋਤਲਾ ਦੀ ਮੌਤ 22 ਫਰਵਰੀ 2017 ਨੂੰ ਹੋਈ ਸੀ। ਗੋਲੀਬਾਰੀ ਵਿਚ ਸ਼੍ਰੀਨਿਵਾਸ ਦਾ ਦੋਸਤ ਆਲੋਕ ਮਡਸਾਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਇਸ ਗੋਲੀਬਾਰੀ ਵਿਚ ਇਆਨ ਗ੍ਰੀਲੋਟ ਨਾਂ ਦਾ ਇਕ ਅਮਰੀਕਨ ਵਿਅਕਤੀ ਵੀ ਜ਼ਖਮੀ ਹੋ ਗਿਆ ਸੀ। ਅਦਾਲਤ ਦੀ ਸੁਣਵਾਈ ਦੌਰਾਨ ਗਵਾਹਾਂ ਨੇ ਦੱਸਿਆ ਕਿ ਐਡਮ ਪਿਉੂਰਿੰਟਨ ਗੋਲੀਬਾਰੀ ਕਰਦਿਆਂ ਕਹਿ ਰਿਹਾ ਸੀ ‘ਮੇਰੇ ਦੇਸ਼ ਵਿਚੋਂ ਬਾਹਰ ਨਿਕਲ ਜਾਓ’। ਜਦੋਂ ਐਡਮ ਨੂੰ ਸਜ਼ਾ ਸੁਣਾਈ ਗਈ, ਉਦੋਂ ਸ਼੍ਰੀਨਿਵਾਸ ਕੁਚੀਭੋਤਲਾ ਦੀ ਪਤਨੀ ਸੁਨੈਨਾ ਦੁਮਾਲਾ ਅਦਾਲਤ ਵਿਚ ਮੌਜੂਦ ਨਹੀਂ ਸੀ।