ਬੇਗਮਪੁਰਾ ਸਟੱਡੀ ਐਂਡ ਸਪੋਰਟਸ ਟ੍ਰਸਟ ਪਾਪਾਕੁਰਾ ਨੇ ਕਰਵਾਇਆ ਪਹਿਲਾ ਫੁੱਟਬਾਲ ਟੂਰਨਾਮੈਂਟ

NZ PIC 5 march-1
(ਸ਼ੇਰ-ਏ-ਪੰਜਾਬ ਟੀਮ-ਏ ਜੇਤੂ ਰਹੀ ਟੀਮ ਆਪਣੀ ਟ੍ਰਾਫੀ ਦੇ ਨਾਲ)

ਔਕਲੈਂਡ -ਬੇਗਮਪੁਰਾ ਗੁਰਦੁਆਰਾ ਸਾਹਿਬ ਮੈਨੇਜਮੈਂਟ ਜਿੱਥੇ ਧਾਰਮਿਕ ਕਾਰਜਾਂ ਦੇ ਵਿਚ ਲਗਾਤਾਰ ਪ੍ਰੋਗਰਾਮ ਉਲੀਕ ਰਹੀ ਹੈ ਉਥੇ ਬੱਚਿਆਂ ਅਤੇ ਨੌਜਵਾਨਾਂ ਲਈ ਖੇਡਾਂ ਵਿਚ ਉਤਸ਼ਾਹ ਬਣਾਈ ਰੱਖਣ ਲਈ ਵੀ ਅੱਗੇ ਆਈ ਹੈ। ਬੇਗਮਪੁਰਾ ਸਟੱਡੀ ਐਂਡ ਸਪੋਰਟਸ ਟ੍ਰਸਟ ਦੇ ਗਠਨ ਬਾਅਦ ਪਹਿਲੀ ਵਾਰ ਫੁੱਟਬਾਲ ਟੂਰਨਾਮੈਂਟ ਵਾਲਟਰਜ਼ ਰੋਡ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਵਿਚ 9 ਤੋਂ 12 ਸਾਲ ਉਮਰ ਵਰਗ, 12 ਤੋਂ 15 ਉਮਰ ਵਰਗ ਅਤੇ ਓਪਨ ਫੁੱਟਬਾਲ ਟੂਰਨਾਮੈਂਟ ਤੋਂ ਇਲਾਵਾ ਓਪਨ ਵਾਲੀਵਾਲ ਮੈਚ ਵੀ ਕਰਵਾਏ ਗਏ। ਬੱਚਿਆਂ ਦੀਆਂ ਦੌੜਾਂ ਅਤੇ ਮਿਊਜ਼ੀਕਲ ਚੇਅਰ ਦਾ ਵੀ ਮੁਕਾਬਲਾ ਕਰਵਾਇਆ ਗਿਆ। ਫੁੱਟਬਾਲ ਓਪਨ ਟੂਰਨਾਮੈਂਟ ਦੇ ਵਿਚ ਸ਼ੇਰ-ਏ-ਪੰਜਾਬ ਟੀਮ-ਏ ਜੇਤੂ ਰਹੀ ਜਦ ਕਿ ਸ਼ੇਰ-ਏ-ਪੰਜਾਬ ਟੀਮ-ਬੀ ਉਪਜੇਤੂ ਰਹੀ। ਵਾਲੀਵਾਲ ਦੇ ਮੈਚਾਂ ਵਿਚ ਕਲਗੀਧਰ ਕਲੱਬ ਟੀ ਟੀਮ ਜੇਤੂ ਰਹੀ ਜਦ ਕਿ ਹਮਿਲਟਨ ਕਲੱਬ ਦੀ ਟੀਮ ਉਪਜੇਤੂ ਰਹੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ. ਤਾਰਾ ਸਿੰਘ ਬੈਂਸ ਵੱਲੋਂ ਕੀਤੀ ਗਈ। ਕੁਮੈਂਟਰੀ ਕਰਨ ਵਾਸਤੇ ਸ. ਜਰੈਨਲ ਸਿੰਘ ਰਾਹੋਂ ਹਮਿਲਟਨ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਪੀਪਲਜ਼ ਪਾਰਟੀ ਤੋਂ ਸ੍ਰੀ ਰੌਸ਼ਨ ਨੌਹਰੀਆ ਨੇ ਵੀ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਸ. ਰਾਮਲਾਲ ਸਿੰਘ ਹੋਰਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਖੇਡ ਮੇਲਾ ਬਹੁਤ ਸਫਲ ਰਿਹਾ। ਉਨ੍ਹਾਂ ਸਾਰੇ ਸਹਿਯੋਗੀ, ਸਪਾਂਸਰ, ਰੈਫਰੀਜ਼, ਕੁਮੈਂਟੇਟਰ ਅਤੇ ਖੇਡ ਮੈਦਾਨ ਵਿਚ ਸਹਾਇਤਾ ਕਰਨ ਵਾਲੇ ਸਾਰੇ ਵਲੰਟੀਅਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅਰਮਿੰਦਰ ਸਿੰਘ ਗਾਲਿਬ ਹੋਰਾਂ ਵੀ ਇਕ ਖੇਡ ਮੇਲੇ ਨੂੰ ਸਫਲ ਕਰਨ ਵਿਚ ਕਾਫੀ ਯੋਗਦਾਨ ਪਾਇਆ।