baghel singh dhaliwal 180307 ਭਾਰਤ ਨੂੰ ਸੀਰੀਆ ਬਨਾਉਣ ਵਾਲੇ ਬਿਆਨ ਘੱਟ ਗਿਣਤੀਆਂ ਨੂੰ ਫਿਕਰਮੰਦ ਕਰਦੇ ਹਨnnn

ਜਦੋ 2014 ਤੋ ਭਾਰਤ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਤਕਰੀਬਨ ਉਸ ਸਮੇ ਤੋ ਹੀ ਵੱਖ ਵੱਖ ਕੱਟੜਵਾਦੀ ਹਿੰਦੂ ਸੰਗਠਨਾਂ ਦੇ ਆਗੂਆਂ ਦੇ ਅਜਿਹੇ ਧਮਕੀ ਭਰੇ ਬਿਆਨ ਸੁਨਣ ਨੂੰ ਆਮ ਹੀ ਮਿਲਦੇ ਰਹੇ ਹਨ,ਜਿਹੜੇ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਫਿਕਰਮੰਦ ਕਰਦੇ ਹਨ।  ਭਾਰਤੀ ਕੱਟੜਪੰਥੀ ਲੋਕਾਂ ਵੱਲੋਂ ਅਜਿਹੇ ਬਿਆਨਾਂ ਵਿੱਚ ਅਚਨਚੇਤ ਵਾਧੇ ਪਿੱਛੇ ਨਾਗਪੁਰ ਦੀ ਸੋਚ ਕੰਮ ਕਰਦੀ ਹੈ। ਨਾਗਪੁਰੀ ਸੰਸਥਾ ਆਰ ਐਸ ਐਸ ਵਾਰੇ ਬਹੁਤ ਵਾਰ ਲਿਖਿਆ ਜਾ ਚੁੱਕਾ ਹੈ ਕਿ ਇਹ ਫਿਰਕਾਪ੍ਰਸਤੀ ਨੂੰ ਪਰਨਾਈ ਸੰਸਥਾ ਕੋਈ ਮਮੂਲੀ ਜਾਂ ਛੋਟੇ ਪੱਧਰ ਦੀ ਸੰਸਥਾ ਨਹੀ ਬਲਕਿ ਇੱਕ ਬਹੁਤ ਹੀ ਅਨੁਸਾਸ਼ਨਿਕ ਅਤੇ ਸ਼ਕਤੀਸ਼ਾਲੀ ਅਜੰਸੀ ਵਜੋਂ ਕੰਮ ਕਰਨ ਵਾਲੇ ਇਹ ਕੱਟੜ ਸੰਗਠਨ ਕੋਲ ਅਸੀਮ ਤਾਕਤਾਂ ਵੀ ਹਨ। ਇੱਥੋਂ ਤੱਕ ਕਿ ਭਾਰਤ ਵਿੱਚ ਬਨਣ ਵਾਲੀ ਕੋਈ ਵੀ ਸਰਕਾਰ ਦਾ ਪ੍ਰਧਾਨ ਮੰਤਰੀ ਆਰ ਐਸ ਐਸ ਦੀ ਮਰਜੀ ਤੋ ਬਗੈਰ ਬਨਣਾ ਅਸੰਭਵ ਹੈ। ਜਾਂ ਸਮੁੱਚੇ ਤਾਣੇ ਬਾਣੇ ਵਾਰੇ ਕਹਿ ਸਕਦੇ ਹਾਂ ਕਿ ਭਾਰਤ ਦੇਸ਼ ਦੀ ਕੋਈ ਵੀ ਪਰਨਾਲੀ ਆਰ ਐਸ ਐਸ ਤੋ ਵੱਡੀ ਨਹੀ।

ਸੋ ਜਿਸ ਸੰਸਥਾ ਦੀ ਸੋਚ 12 ਤੋਂ 15 ਸਾਲ ਅੱਗੇ ਦੇ ਟੀਚੇ ਲੈ ਕੇ ਕੰਮ ਕਰ ਰਹੀ ਹੋਵੇ, ਤਾਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇਹ ਸੰਸਥਾ ਨੂੰ ਚਲਾਉਣ ਵਾਲੇ ਲੋਕ ਕਿੰਨੇ ਕੁ ਸਾਤਰ ਬੁੱਧੀ ਵਾਲੇ ਅਤੇ ਸ਼ਕਤੀਸ਼ਾਲੀ ਹੋਣਗੇ। ਜੇ ਗੱਲ ਜੂਨ 1984 ਦੀ ਕੀਤੀ ਜਾਵੇ ਤਾ ਉਸ ਸਮੇ ਅਪਣੇ ਆਪ ਨੂੰ ਧਰਮ ਨਿਰਪੱਖ ਕਹਿਣ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਸੀ, ਪਰ ਅਸਲੀਅਤ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਲਈ ਮਜਬੂਰ ਕਰਨ ਵਾਲੇ ਸੁਨੇਹੇ ਨਾਗਪੁਰ ਤੋ ਹੀ ਮਿਲਦੇ ਤੇ ਮੰਨੇ ਗਏ। ਇਸ ਗੱਲ ਦੀ ਤਸਦੀਕ ਤਤਕਾਲੀ ਕੱਟੜਵਾਦੀ ਨੇਤਾ ਲਾਲ ਕ੍ਰਿਸਨ ਅਡਵਾਨੀ ਵੱਲੋਂ ਅਪਣੀਆਂ ਲਿਖਤ ਵਿੱਚ ਕੀਤੀ ਜਾ ਚੁੱਕੀ ਹੈ। ਏਥੇ ਹੀ ਬੱਸ ਨਹੀ ਹਰਿਮੰਦਰ ਸਾਹਿਬ ਤੇ ਹਮਲੇ ਦੀ ਕਮਾਨ ਸੰਭਾਲ ਰਹੇ ਭਾਰਤੀ ਫੌਜਾਂ ਦੇ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਨੇ ਇਸ ਸੰਸਥਾ ਦੀ ਦਖਲਅੰਦਾਜੀ ਸਬੰਧੀ ਬੜਾ ਸਪੱਸਟ ਲਿਖਿਆ ਹੈ। ਜੇ ਹੋਰ ਪਿੱਛੇ ਜਾ ਕੇ ਸੋਚਿਆ ਵਿਚਾਰਿਆ ਜਾਵੇ ਤਾਂ ਸਨ 1947 ਦੀ ਦੇਸ਼ ਵੰਡ ਵੇਲੇ ਵੀ ਭਾਰਤੀ ਨੇਤਾਵਾਂ ਦੀ ਨਾਗਪੁਰੀ ਸੋਚ ਨੂੰ ਬਹੁਤ ਸੌਖਿਆਂ ਪੜ੍ਹਿਆ ਜਾ ਸਕਦਾ ਹੈ, ਜਦੋ ਹਕੂਮਤ ਸੰਭਾਲਦਿਆਂ ਹੀ ਦੇਸ਼ ਨੂੰ ਅਜਾਦ ਕਰਵਾਉਣ ਵਿੱਚ ਪਰਮੁੱਖ ਭੂਮਿਕਾ ਨਿਭਾਉਣ ਵਾਲੇ ਸਿੱਖ ਭਾਈਚਾਰੇ ਨੂੰ ਖਾਨਾ-ਬੇਦੋਸ ਐਲਾਨ ਕੇ, ਸਾਰੇ ਮੁਢਲੇ ਹੱਕ ਹਕੂਕਾਂ ਤੋਂ ਵਾਂਝੇ ਕਰਕੇ ਅਪਣੀ ਕੱਟੜ ਸੋਚ ਦਾ ਪਰਗਟਾਵਾ ਕਰ ਦਿੱਤਾ ਸੀ। ਸੋ ਹੁਣ ਜਦੋ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਹਾਂ ਤਾਂ ਉਹ ਸਾਰਾ ਅਗਲਾ ਪਿਛਲਾ ਵਰਤਾਰਾ ਸਾਡੀਆਂ ਅੱਖਾਂ ਸਾਂਹਮਣੇ ਆ ਜਾਂਦਾ ਹੈ ਜਿਹੜਾ ਕਿਤੇ ਨਾ ਕਿਤੇ ਆਰ ਐਸ ਐਸ ਦੀ ਸੋਚ ਨੂੰ ਅੱਗੇ ਤੋਰ ਰਿਹਾ ਪਰਤੀਤ ਿਦੰਦਾ ਹੈ।

2014 ਦੀ ਲੋਕ ਸਭਾ ਚੋਣ ਜਿੱਤਣਾ ਕੋਈ ਇਤਫਾਕੀਆ ਨਹੀ, ਬਲਕਿ ਆਰ ਐਸ ਐਸ ਦੇ ਅਜੰਡੇ ਦਾ ਹਿੱਸਾ ਹੈ, ਜਿਸ ਵਿੱਚ ਨਾਗਪੁਰ ਹੈਡ ਕੁਆਰਟਰ ਵੱਲੋਂ ਬਹੁਤ ਚਿਰ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਕੇ ਨਿਰੇਂਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਨਾਉਣਾ ਤਹਿ ਕੀਤਾ ਜਾ ਚੁੱਕਾ ਸੀ, ਤਾਂ ਕਿ ਹਿੰਦੂ ਰਾਸ਼ਟਰ ਦੀ ਪਰਕਿਰਿਆ ਨੂੰ ਅੰਤਮ ਰੂਪ ਦਿੱਤਾ ਜਾ ਸਕੇ। ਆਰ ਐਸ ਐਸ ਵੱਲੋਂ ਬਹੁ ਸੰਮਤੀ ਨਾਲ ਦੇਸ਼ ਦੀ ਵਾਂਗਡੋਰ ਮੋਦੀ ਵਰਗੇ ਅਪਣੇ ਕੱਟੜ ਭਗਤ ਦੇ ਹੱਥ ਦੇਣ ਦਾ ਮਤਲਬ ਹੀ ਹਿੰਦੂ ਅਜੰਡੇ ਨੂੰ ਪਰਮੁਖਤਾ ਦੇਣਾ ਸੀ। ਦੇਸ਼ ਵਿੱਚ ਭਾਜਪਾ ਸਰਕਾਰ ਬਨਣ ਤੋ ਬਾਅਦ ਸੂਬਿਆਂ ਵਿੱਚ ਬਨਣ ਵਾਲੀਆਂ ਸਰਕਾਰਾਂ ਦੇ ਮੁਖੀ ਵੀ ਤਕਰੀਬਨ ਸਾਰੇ ਆਰ ਐਸ ਐਸ ਦੇ ਭਗਤ ਹੀ ਬਣਾਏ ਜਾ ੲਹੇ ਹਨ। ਦੇਸ਼ ਦੀਆਂ ਲੋਕ ਸਭਾ ਚੋਣਾਂ ਤੋ ਬਾਅਦ ਇਹ ਆਮ ਦੇਖਿਆ ਗਿਆ ਕਿ ਸਰਕਾਰ ਬਣਦਿਆਂ ਹੀ ਭਾਜਪਾ ਦੇ ਕਿੰਨੇ ਹੀ ਫਿਰਕੂ ਨੇਤਾਵਾਂ ਦੇ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਂਣ ਵਿੱਚ ਕਾਹਲ ਦਿਖਾਉਣ ਵਾਲੇ ਬਿਆਨ ਅਖਵਾਰਾਂ ਵਿੱਚ ਮੁੱਖ ਸੁਰਖੀਆਂ ਬਣਦੇ ਰਹੇ ਹਨ।

ਨਿਰੇਂਦਰ ਮੋਦੀ ਦੇ ਸਤਾ ਸੰਭਾਂਲਣ ਤੋ ਬਾਅਦ ਦੇਸ਼ ਦੀ ਅਰਥ ਵਿਵਸਥਾ ਨੂੰ ਨੁੱਕਰੇ ਲਾਉਣ ਵਾਲੇ ਨੋਟ ਬੰਦੀ ਤੋ ਲੈ ਕੇ ਜੀ ਐਸ ਟੀ ਦੇ ਦਰਮਿਆਨ ਫੈਸਲਿਆਂ ਨੇ ਕਿਸਤਰਾਂ ਆਮ ਆਦਮੀ ਦੀ ਸੰਘੀ ਨੂੰ ਨੱਪ ਕੇ ਰੱਖਿਆ । ਦੇਸ਼ ਦੀ 80 ਫੀਸਦੀ ਤੋਂ ਵੱਧ ਵਸੋਂ ਵੱਲੋਂ ਨੋਟਬੰਦੀ ਦੇ ਫੈਸਲੇ ਤੇ ਨਾ ਖੁਸ਼ੀ ਦਾ ਇਜਹਾਰ ਕਰਨ ਦੇ ਬਾਵਜੂਦ ਵੀ ਉਸ ਫੈਸਲੇ ਤੋਂ ਉਪਰੰਤ ਹੋਈਆਂ ਗੁਜਰਾਤ ਸਮੇਤ ਵੱਖ ਵੱਖ ਸੂਬਿਆਂ ਵਿੱਚ ਚੋਣਾਂ ਮੌਕੇ ਭਾਜਪਾ ਦਾ ਮੁੜ ਸਤਾ ਵਿੱਚ ਆਉਣਾ ਤੇ ਗੈਰ ਭਾਜਪਾ ਵਾਲੇ ਸੂਬਿਆਂ ਵਿੱਚ ਵੀ ਰਾਜ ਸੱਤਾ ਤੇ ਕਾਬਜ ਹੋਣ ਪਿੱਛੇ ਆਰ ਐਸ ਐਸ ਦੀ ਫਿਰਕੂ ਸੋਚ ਕਾਮਯਾਬ ਰਹੀ ਹੈ। ਭਾਰਤੀ ਜਨਤਾ ਪਾਰਟੀ ਲਈ ਦੇਸ਼ ਅੰਦਰ ਫਿਰਕੂ ਪੱਤਾ ਸਾਰੇ ਦਾਅਪੇਚਾਂ ਤੋਂ ਕਾਰਗਰ ਹਥਿਆਰ ਸਾਬਤ ਹੋਇਆ  ਹੈ,ਜਿਹੜਾ ਘੱਟ ਗਿਣਤੀਆਂ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।ਹੁੱਣ ਦੇਸ਼ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਕੋਈ ਵੀ ਵਿਅਕਤੀ ਜਿਹੜਾ ਮਨੁੱਖੀ ਅਅਿਕਾਰਾਂ ਦੀ ਗੱਲ ਕਰਦਾ ਹੈ ਉਹ ਦੇਸ਼ ਧਰੋਹੀ ਮੰਨਿਆ ਜਾਂਦਾ ਹੈ ਤੇ ਆਰ ਐਸ ਐਸ ਵੱਲੋਂ ਦੇਸ ਦੀ ਸੈਨਾ ਤੋ ਸ਼ਕਤੀਸ਼ਾਲੀ ਸੈਨਾ ਤਿੰਨ ਵਿੱਚ ਤਿਆਰ ਕਰਕੇ ਦੇਣ ਦੇ ਬਾਵਜੂਦ ਵੀ ਦੇਸ਼ ਭਗਤ ਹੋਣਾ ਉਹਦੀ ਅਸੀਮ ਤਾਕਤ ਵੱਲ ਇਸਾਰਾ ਕਰਦਾ ਹੈ।

ਉਪਰੋਕਤ ਵਰਤਾਰੇ ਨੂੰ ਬਹੁਤ ਗਹੁ ਨਾਲ ਵਾਚਣ ਦੱਿ ਜਰੂਰਤ ਹੈ ਕਿ ਕਿਉ ਆਏ ਦਿਨ ਭਾਰਤੀ ਨੇਤਾਵਾਂ ਦੇ ਅਜਿਹੇ ਬਿਆਨ ਆਉਦੇ ਹਨ ਜਿਹੜੇ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਬਣਦੇ ਜਾਪਦੇ ਹਨ। ਦੇਸ਼ ਵਿੱਚ ਇਸ ਵੇਲੇ ਭਗਵਾਂਸ਼ਾਹੀ ਦਾ ਰਾਜ ਹੈ, ਇਸ ਲਈ ਆਏ ਦਿਨ ਕਿਸੇ ਨਾ ਕਿਸੇ ਸਾਧ ਜਾਂ ਡੇਰੇਦਾਰ ਦਾ ਦਿਲ ਕੰਬਾਊ ਬਿਆਨ ਚਰਚਾ ਵਿੱਚ ਹੁੰਦਾ ਹੈ। ਬੀਤੇ ਕੱਲ੍ਹ ਹੀ ਸ੍ਰੀ ਸ੍ਰੀ ਰਵੀ ਸ਼ੰਕਰ ਵੱਲੋ ਇਹ ਕਿਹਾ ਜਾਣਾ ਕਿ ਜੇ ਅਜੁੱਧਿਆ ਵਿੱਚ ਰਾਮ ਮੰਦਰ ਨਾ ਬਣਾਇਆ ਗਿਆ ਤਾਂ ਭਾਰਤ ਦੇਸ਼ ਸੀਰੀਆ ਬਣ ਜਾਵੇਗਾ, ਇਹ ਅਪਣੇ ਆਪ ਵਿੱਚ ਹੀ ਇੱਕ ਬਹੁਤ ਵੱਡੀ ਚਿਤਾਵਨੀ ਹੈ, ਜਿਹੜੀ ਘੱਟ ਗਿਣਤੀਆਂ ਲਈ ਭਵਿੱਖ ਵਿੱਚ ਆਉਣ ਵਾਲੇ ਬੁਰੇ ਵਖਤ ਪ੍ਰਤੀ ਸੁਚੇਤ ਕਰਨ ਵਾਲੀ ਗੱਲ ਵੀ ਹੈ।

ਅਜਿਹੇ ਬਿਆਨ ਹਿੰਦੂ ਫਿਰਕਾਪ੍ਰਸਤੀ ਦੀ ਸਿਖ਼ਰ ਮੰਨੇ ਜਾਣੇ ਚਾਹੀਦੇ ਹਨ ਜਿੰਨਾਂ ਤੋਂ ਸਬਕ ਲੈ ਕੇ ਸਮੁੱਚੇ ਦੇਸ਼ ਦੇ ਇਨਸਾਫ ਪਸੰਦ ਤੇ ਅਮਨ ਪਸੰਦ ਲੋਕਾਂ ਨੂੰ ਇੱਕ ਜੁੱਟ ਹੋ ਕੇ ਆਉਣ ਵਾਲੀਆਂ 2019  ਦੀਆਂ ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵਰਗੀ ਫਿਰਕ੍ਰਸਤ ਜਮਾਤ ਨੂੰ ਲਾਂਭੇ ਕਰ ਦੇਣ ਲਈ ਬੜਾ ਸੁਚੇਤ ਹੋਣ ਦੀ ਲੋੜ ਹੈ। ਇੱਥੇ ਇਸ ਗੱਲ ਤੇ ਵੀ ਵਿਚਾਰ ਕਰਨੀ ਬਣਦੀ ਹੈ ਕਿ ਜਿੰਨੀ ਦੇਰ ਨਾਗਪੁਰ ਦੀ ਸੰਸਥਾ ਆਾਂਰ ਐਸ ਐਸ ਦੇ ਮਾੜੇ ਮਨਸੂਬਿਆਂ ਨੂੰ ਦੇਸ਼ ਦੇ ਲੋਕ ਨਹੀ ਸਮਝਦੇ ਓਨੀ ਦੇਰ ਨਾ ਹੀ ਕੋਈ ਭਵਿੱਖ ਦੇ ਸ਼ੁਭ ਸੁਨੇਹੇ ਦੀ ਆਸ ਹੀ ਰੱਖੀ ਜਾਣੀ ਚਾਹੀਦੀ ਹੈ ਅਤੇ ਨਾ ਹੀ ਦੇਸ਼ ਦੀਆਂ ਘੱਟ ਗਿਣਤੀਆਂ ਅਪਣੇ ਆਪ ਨੂੰ ਇਸ ਦੇਸ਼ ਅੰਦਰ ਸੁਰਖਿਅਤ ਹੀ ਸਮਝ ਸਕਦੀਆਂ ਹਨ।