– ਨਗਦ ਰਾਸ਼ੀ ਅਤੇ ਦਸਤਾਰਾਂ ਨਾਲ ਜੇਤੂਆਂ ਨੂੰ ਕੀਤਾ ਸਨਮਾਨਿਤ

10guri01
(ਦਸਤਾਰ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਬਿਕਰਮਜੀਤ ਸਿੰਘ ਖਾਲਸਾ, ਸਰਪੰਚ ਬਲੌਰ ਸਿੰਘ ਅਤੇ ਹੋਰ)

ਰਾਏਕੋਟ  :  ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੈਸ ਕਲੱਬ ਰਾਏਕੋਟ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਰਸਾ ਸੰਭਾਲ ਕਮੇਟੀ ਰਾਏਕੋਟ ਵੱਲੋਂ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਦਸਤਾਰ ਮੁਕਾਬਲਿਆਂ ‘ਚ ਇਲਾਕੇ ਦੇ ਬੱਚਿਆਂ ਵੱਲੋਂ ਵੱਡੀ ਗਿਣਤੀ ‘ਚ ਭਾਗ ਲਿਆ ਗਿਆ।
ਐਸ.ਜੀ.ਪੀ.ਸੀ. ਮੈਂਬਰ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਵੱਲੋਂ ਦਸਤਾਰ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ। ਇਹ ਦਸਤਾਰ ਮੁਕਾਬਲੇ 6 ਤੋਂ 14 ਅਤੇ 14 ਤੋਂ 20 ਸਾਲ ਤੱਕ ਦੇ ਬੱਚਿਆਂ ਦੇ ਦੋ ਗਰੁੱਪਾਂ ‘ਚ ਕਰਵਾਏ ਗਏ। ਇਸ ਮੌਕੇ ਜੱਜਾਂ ਦੀ ਭੂਮਿਕਾ ਬਲਿਹਾਰ ਸਿੰਘ ਗੋਬਿੰਦਗੜ੍ਹੀਆ, ਬਾਵਾ ਸਿੰਘ ਹਾਂਸ ਅਤੇ ਮੇਜਰ ਸਿੰਘ ਬਿੱਟੂ ਵੱਲੋਂ ਨਿਭਾਈ ਗਈ।
ਇਸ ਮੌਕੇ ਗੁਰਕੀਰਤ ਸਿੰਘ, ਜੋਬਨਪ੍ਰੀਤ ਸਿੰਘ, ਦਿਲਖੁਸ਼ ਕੁਮਾਰ (ਜੂਨੀਅਰ ਗਰੁੱਪ) ਨੂੰ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ‘ਤੇ 2100, 1100, 800 ਰੁਪਏ ਦੀ ਨਗਦ ਰਾਸ਼ੀ, ਸਰਟੀਫਿਕੇਟ ਅਤੇ ਸਮੇਤ ਪੱਗਾਂ ਨਾਲ ਸਨਮਾਨਿਤ ਕੀਤਾ ਗਿਆਅਤੇ ਸੀਨੀਅਰ ਗਰੁੱਪ ਵਿੱਚੋਂ ਕ੍ਰਮਵਾਰ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਮਨਜਿੰਦਰ ਸਿੰਘ, ਹਰਸ਼ਵੀਰ ਸਿੰਘ, ਗੁਰਸੇਵਕ ਸਿੰਘ ਨੂੰ 3100, 2100 ਅਤੇ 1100 ਦੀ ਨਗਦ ਰਾਸ਼ੀ, ਸਰਟੀਫਿਕੇਟ ਅਤੇ ਪੱਗਾਂ ਨਾਲ ਸਾਬਕਾ ਸੰਸਦੀ ਸਕੱਤਰ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਬਿਕਰਮਜੀਤ ਸਿੰਘ ਖਾਲਸਾ ਅਤੇ ਮੁਸਕਾਨ ਫੀਡ ਦੇ ਐਮ.ਡੀ. ਹੀਰਾ ਲਾਲ ਬਾਂਸਲ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਚੌਥੇ ਅਤੇ ਪੰਜਵੇਂ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਪੱਗਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬਿਕਰਮਜੀਤ ਸਿੰਘ ਖਾਲਸਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਗਲਤ ਰਸਤੇ ਤੇ ਪੈ ਰਹੀ ਨੌਜਵਾਨੀ ਨੂੰ ਸਿੱਧੇ ਰਸਤੇ ਪਾਉਣ ਲਈ ਇਸ ਤਰ੍ਹਾਂ ਦੇ ਕਾਰਜ ਕਰਵਾਉਣੇ ਬਹੁਤ ਹੀ ਸਲਾਘਾਯੋਗ ਕਦਮ ਹੈ। ਉਨ੍ਹਾਂ ਇਸ ਕਾਰਜ ਲਈ ਵਿਰਸਾ ਸੰਭਾਲ ਕਮੇਟੀ ਦੀ ਸਲਾਘਾ ਕੀਤੀ। ਵਿਰਸਾ ਸੰਭਾਲ ਕਮੇਟੀ ਦੇ ਚੇਅਰਮੈਨ ਸਰਪੰਚ ਬਲੌਰ ਸਿੰਘ ਜਲਾਲਦੀਵਾਲ ਅਤੇ ਪ੍ਰਧਾਨ ਚਮਕੌਰ ਸਿੰਘ ਦਿਓਲ, ਰਘਵੀਰ ਸਿੰਘ ਜੱਗਾ, ਜਗਤਾਰ ਸਿੰਘ ਸੰਤ, ਕੌਂਸਲਰ ਬੂਟਾ ਸਿੰਘ ਛਾਪਾ, ਕੌਂਸਲਰ ਹਰਵਿੰਦਰ ਸਿੰਘ ਬਿੱਟੂ, ਆਰ.ਜੀ ਰਾਏਕੋਟੀ, ਸ਼ੁਸੀਲ ਕੁਮਾਰ, ਸੰਜੀਵ ਕੁਮਾਰ ਭੱਲਾ ਵੱਲੋਂ ਆਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੈਨੇਜਰ ਕੰਵਲਜੀਤ ਸਿੰਘ, ਅਕਾਂਊਟੈਂਟ ਹਰਦੀਪ ਸਿੰਘ, ਬਿੱਟੂ ਹਲਵਾਰਾ, ਜਸਵੰਤ ਸਿੰਘ ਸਿੱਧੂ, ਗੁਰਮੀਤ ਸਿੰਘ ਚੰਦਰ, ਜੱਗਾ ਚੋਪੜਾ, ਅਮਿਤ ਪਾਸੀ, ਦਵਿੰਦਰ ਸਿੰਘ ਸ਼ੀਲੋਆਣੀ, ਚਰਨਜੀਤ ਸਿੰਘ ਬੱਬੂ, ਗੁਰਬਚਨ ਸਿੰਘ ਲੀਲ, ਲਖਵੀਰ ਸਿੰਘ, ਗੁਰਭਿੰਦਰ ਸਿੰਘ ਗੁਰੀ, ਇੰਦਰਜੀਤ ਸਿੰਘ, ਅਕਾਸ਼ਦੀਪ ਸਿੰਘ, ਅਮਰਿੰਦਰ ਸਿੰਘ ਅੱਬੂਵਾਲ, ਬੇਅੰਤ ਸਿੰਘ ਅੱਬੂਵਾਲ, ਬਲਵਿੰਦਰ ਸਿੰਘ ਹਰਦਾਸਪੁਰਾ, ਪਿਸੌਰਾ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ।

(ਗੁਰਭਿੰਦਰ ਗੁਰੀ)

mworld8384@yahoo.com