ਰਾਗਾਂ ‘ਚ ਇਲਾਹੀ ਬਾਣੀ ਦਾ ਕੀਰਤਨ ਕਰਨ ਦੇ ਮਾਹਿਰ ਪ੍ਰਿੰਸੀਪਲ ਸੁਖਵੰਤ ਸਿੰਘ ਅੱਜ ਚਾਰ ਦਿਨਾਂ ਦੇ ਦੌਰੇ ਤੇ ਐਡੀਲੇਡ ਪਹੁੰਚੇ। ਐਡੀਲੇਡ ਏਅਰਪੋਰਟ ਤੇ  ਉਨ੍ਹਾਂ ਦੇ ਸਵਾਗਤ ਲਈ ਐਡੀਲੇਡ ਦੇ ਬਹੁਤ ਸਾਰੇ ਪਤਵੰਤੇ ਸੱਜਣ ਪਹੁੰਚੇ। ਇੱਥੇ ਜ਼ਿਕਰਯੋਗ ਹੈ ਕਿ 31ਵੀਆਂ ਸਿੱਖ ਖੇਡਾਂ ਜੋ ਕਿ ਸਿਡਨੀ ਵਿਖੇ ਹੋ ਰਹੀਆਂ ਹਨ ਦੇ ਪ੍ਰਚਾਰ ਪ੍ਰਸਾਰ ਲਈ ਪੂਰੇ ਇਕ ਮਹੀਨੇ ਇਲਾਹੀ ਬਾਣੀ ਦਾ, ਤੰਤੀ ਸਾਜ਼ਾਂ ਨਾਲ ਰਾਗਾਂ ‘ਚ ਕੀਰਤਨ ਦਾ ਪ੍ਰਵਾਹ ਆਸਟ੍ਰੇਲੀਆ ਦੀ ਧਰਤੀ ਤੇ ਚੱਲੇਗਾ ਜੋ ਕਿ 2 ਮਾਰਚ ਨੂੰ ਪਰਥ ਤੋਂ ਸ਼ੁਰੂ ਹੋ ਕੇ 31 ਮਾਰਚ ਨੂੰ ਆਸਟ੍ਰੇਲੀਆ ਦੇ ਤਕਰੀਬਨ 21 ਗੁਰੂਘਰਾਂ ਚੋਂ ਹੁੰਦਾ ਹੋਇਆ ਸਿਡਨੀ ਵਿਖੇ ਸਮਾਪਤ ਹੋਵੇਗਾ।

ਇਸ ਦੌਰਾਨ 5 ਤਰੀਕ, ਸੋਮਵਾਰ ਸ਼ਾਮ ਨੂੰ ਗੁਰੂ ਨਾਨਕ ਦਰਬਾਰ ਐਲਨਬੀ ਗਾਰਡਨ ਗੁਰਦੁਆਰਾ ਸਾਹਿਬ, ਮੰਗਲਵਾਰ ਸ਼ਾਮ ਨੂੰ ਸਰਬੱਤ ਖ਼ਾਲਸਾ ਗੁਰਦੁਆਰਾ ਸਾਹਿਬ ਪ੍ਰਾਸਪੈਕਟ, ਬੁੱਧਵਾਰ ਨੂੰ ਸਿੰਘ ਸੋਸਾਇਟੀ ਗਲੇਨ ਓਸਮੰਡ  ਅਤੇ ਵੀਰਵਾਰ ਨੂੰ ਗੁਰਦੁਆਰਾ ਗਲੋਸੱਪ ਰਿਵਰਲੈਂਡ ਵਿਖੇ ਕੀਰਤਨ ਦਰਬਾਰ ਸਜਾਏ ਜਾਣਗੇ।