18 hours ago
ਦੇਸ਼ ਦੀ ਰਾਜਧਾਨੀ ਵਿਖੇ ਸ਼ਹੀਦੀ ਗੁਰਪੁਰਬ
19 hours ago
ਜੇ ਸਿਆਸਤਦਾਨ ਆਪਣੀ ਜ਼ਿੰਮੇਵਾਰੀ ਸਮਝਣ ਤਾਂ…
20 hours ago
ਧਰਤੀ ਦੀ ਮਰਯਾਦਾ ਸੰਭਾਲਣ ਲਈ ਕੋਮਲ ਕਲਾਵਾਂ ਤੇ ਜ਼ਿੰਦਗੀ ਦਾ ਸੁਮੇਲ ਜ਼ਰੂਰੀ – ਪ੍ਰੋ: ਭੱਠਲ
21 hours ago
ਮਰਯਾਦਾ ਭੰਗ ਕਰਨ ਵਾਲੀ ਚੰਡੀਗੜ੍ਹ ਦੀ ਕਮੇਟੀ ਮੈਬਰ ਬੀਬੀ ਨੂੰ ਧਾਰਮਿਕ ਸਜ਼ਾ ਦੀ ਮੰਗ ਨਾਲੋਂ ਆਰ ਐਸ ਐਸ ਦੇ ਥਾਪੜੇ ਵਾਲੇ ਇਹਨਾਂ ਪ੍ਰਬੰਧਕਾਂ ਨੂੰ ਹੀ ਗੁਰਦੁਆਰਾ ਪ੍ਰਬੰਧ ਤੋਂ ਦੂਰ ਕਰਨ ਵਾਰੇ ਸੋਚਣਾ ਹੋਵੇਗਾ
1 day ago
13 ਸਾਲਾਂ ਅਤੇ 20,000 ਆਰ.ਟੀ.ਆਈ. ਦੀਆਂ ਅਰਜ਼ੀਆਂ ਤੋਂ ਬਾਅਦ ਮਿਲਿਆ ਇਕਬਾਲ ਸਿੰਘ ਨੂੰ ਇਨਸਾਫ਼
1 day ago
ਨਾਮਵਰ ਕੀਰਤਨੀਏ  ਭਾਈ ਬਲਦੇਵ ਸਿੰਘ ਵਡਾਲਾ 17 ਨੂੰ ਗੁਰੂ ਘਰ ਵਿਖੇ ਕੀਰਤਨ ਕਰਨਗੇ
1 day ago
ਮਾਲਵਾ ਰਿਜਰਚ ਸੈਂਟਰ ਪਟਿਆਲਾ ਵੱਲੋਂ ਭਾਸ਼ਾ ਭਵਨ ਵਿਖੇ ਸਿੱਖ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਕਾਰਨ ਪੰਜਾਬੀ ਦੀ ਕਿਸਾਨੀ ਵਿੱਚ ਖੱਬੇਪੱਖੀਆਂ ਅਤੇ ਮਾਰਕਸਵਾਦੀਆਂ ਦੀਆਂ ਜੜ੍ਹਾਂ ਨਹੀਂ ਲੱਗ ਸਕੀਆਂ
1 day ago
ਲੜਕੀਆਂ ਲਈ ਅਧੁਨਿਕ ਵਿੱਦਿਆ ਅਤੇ ਰੂਹਾਨੀ ਗਿਆਨ ਦਾ ਸਾਗਰ ਹੈ ਕਲਗੀਧਰ ਟਰੱਸਟ ਬੜੂ ਸਾਹਿਬ
2 days ago
ਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ
2 days ago
ਮੈਰੀਲੈਂਡ ਵਿੱਚ ਪਹਿਲਾ ਪੰਜਾਬੀ ਪ੍ਰੋਗਰਾਮ ਇਤਿਹਾਸਕ ਹੋ ਨਿਬੜਿਆ 

ਪ੍ਰਸ਼ਾਸ਼ਨ ਲੱਚਰ ਗਾਇਕੀ ਵਾਲੇ ਗਾਇਕਾਂ ਦੀ ਨਾਇਟ ਕਰਵਾ ਕੇ ਸੱਭਿਆਚਾਰ ਨੂੰ ਖੁਦ ਢਾਹ ਲਾਅ ਰਿਹਾ : ਦੁੱਗਲ

(ਗਿੱਪੀ ਗਰੇਵਾਲ ਨਾਇਟ ਦਾ ਵਿਰੋਧ ਕਰਨ ਸਬੰਧੀ ਮੀਟਿੰਗ ਕਰਦੇ ਹੋਏ ਤਰਨਜੀਤ ਸਿੰਘ ਦੁੱਗਲ ਅਤੇ ਹੋਰ)
(ਗਿੱਪੀ ਗਰੇਵਾਲ ਨਾਇਟ ਦਾ ਵਿਰੋਧ ਕਰਨ ਸਬੰਧੀ ਮੀਟਿੰਗ ਕਰਦੇ ਹੋਏ ਤਰਨਜੀਤ ਸਿੰਘ ਦੁੱਗਲ ਅਤੇ ਹੋਰ)

ਮਹਿਲ ਕਲਾਂ : ਬਰਨਾਲਾ ਵਿਖੇ ਰੈਡ ਕਰਾਸ ਲਈ ਫੰਡ ਇੱਕਠਾ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਰੱਖੀ ਗਈ ਗਿੱਪੀ ਗਰੇਵਾਲ ਨਾਇਟ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।
ਇਸ ਨਾਇਟ ਦਾ ਵਿਰੋਧ ਕਰ ਰਹੇ ਉੱਘੇ ਸਮਾਜ ਸੇਵੀ ਅਤੇ ਅਕਾਲੀ ਦਲ ਦੇ ਯੂਥ ਆਗੂ ਤਰਨਜੀਤ ਸਿੰਘ ਦੁੱਗਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਨਾਲਾ ਪ੍ਰਸ਼ਾਸ਼ਨ ਵੱਲੋਂ 16 ਮਾਰਚ ਨੂੰ ਕਰਵਾਈ ਜਾ ਰਹੀ ਇਸ ਨਾਇਟ ਦਾ ਨਾਮ ਤਾਂ ਸੱਭਿਆਚਾਰ ਨਾਇਟ ਦਿੱਤਾ ਗਿਆ ਹੈ, ਪਰ ਜਦੋਂ ਕਿ ਇਸ ਨਾਇਟ ਵਿੱਚ ਲੱਚਰ ਗਾਇਕੀ ਕਰਨ ਵਾਲੇ ਗਾਇਕ ਗਿੱਪੀ ਗਰੇਵਾਲ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪ੍ਰਸ਼ਾਸ਼ਨ ਅਤੇ ਪੁਲਿਸ ਵੱਲੋਂ ਮਾੜੀ ਗਾਇਕੀ ਕਰਨ ਵਾਲੇ ਗਾਇਕਾਂ ਨਾਲ ਮੀਟਿੰਗਾਂ ਅਤੇ ਉਨ੍ਹਾਂ ਉੱਪਰ ਕਰਵਾਈ ਕੀਤੀ ਜਾ ਰਹੀ ਹੈ, ਪਰ ਦੂਸਰੇ ਪਾਸੇ ਇਹੀ ਪ੍ਰਸ਼ਾਸ਼ਨ ਅਜਿਹੇ ਲੱਚਰ ਗਾਇਕੀ ਵਾਲੇ ਗਾਇਕਾਂ ਦੀ ਨਾਇਟ ਕਰਵਾ ਕੇ ਸੱਭਿਆਚਾਰ ਨੂੰ ਖੁਦ ਢਾਹ ਲਾਅ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਹ ਨਾਇਟ ਰੈਡ ਕਰਾਸ ਲਈ ਫੰਡਾ ਇੱਕਠਾ ਕਰਨ ਲਈ ਰੱਖੀ ਗਈ ਹੈ, ਪਰ ਉਕਤ ਗਾਇਕ ਇੱਕ ਸ਼ੋਅ ਕਰਨ ਲਈ ਲੱਖਾਂ ਰੁਪਏ ਲੈਂਦਾ ਹੈ, ਹੁਣ ਸੋਚਣਾ ਇਹ ਹੈ ਕਿ ਇਹ ਫੰਡ ਇੱਕਠਾ ਕੀਤਾ ਜਾ ਰਿਹਾ ਹੈ ਜਾਂ ਫਿਰ ਉਕਤ ਗਾਇਕ ਨੂੰ ਉਸ ਦੀ ਬਣਦੀ ਰਕਮ ਦੇਣ ਲਈ। ਉਨ੍ਹਾਂ ਕਿਹਾ ਕਿ ਫੰਡ ਇੱਕਠਾ ਕਰਨ ਲਈ ਹੋਰ ਪ੍ਰੋਗਰਾਮ ਵੀ ਕੀਤੇ ਜਾ ਸਕਦੇ ਹਨ ਜਾਂ ਫਿਰ ਲੱਚਰ ਗਾਇਕੀ ਤੋਂ ਦੂਰ ਰਹਿ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਰਨ ਵਾਲੇ ਗਾਇਕਾਂ ਨੂੰ ਵੀ ਇਸ ਨਾਇਟ ਵਿੱਚ ਬੁਲਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਨਾਇਟ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱ઀ਲੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ ਮਾਲਵਾ ਸਾਹਿਤ ਸਭਾ, ਸੱਭਿਆਚਾਰ ਮੰਚ, ਲਿਖਾਰੀ ਸਾਹਿਤ ਸਭਾ, ਪੰਜ ਦਰਿਆ ਲੋਕ ਕਲਾ ਮੰਚ, ਪ੍ਰਦੇਸ਼ੀ ਕਲਾ ਮੰਚ, ਪੰਜਾਬੀ ਸਾਹਿਤ ਸਭਾ, ਮਾਲਵਾ ਸਾਹਿਤ ਸਭਾ, ਚੇਅਰਪਰਸਨ ਵਿਰਾਸਤ ਏ ਮੰਚ ਆਦਿ ਵੱਲੋਂ ਵੀ ਇਸ ਗਿੱਪੀ ਗਰੇਵਾਲ ਨਾਇਟ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਮੌਕੇ ਪਰਮਪ੍ਰੀਤ ਸਿੰਘ ਸਿੱਧੂ, ਯਾਦਵਿੰਦਰ ਸਿੰਘ ਦੀਵਾਨਾ, ਗੁਰਜਿੰਦਰ ਸਿੰਘ ਸਿੱਧੂ, ਤਰਲੋਕ ਸਿੰਘ, ਵਿੱਕੀ ਵਜੀਦਕੇ, ਬਲਜੀਤ ਸਿੰਘ, ਪਰਮਿੰਦਰ ਸਿੰਘ ਢਿੱਲੋਂ, ਗੁਰਸੇਵਕ ਸਿੰਘ ਹਮੀਦੀ, ਜਸਕਰਨ ਸਿੰਘ, ਹਰਪਾਲਇੰਦਰ ਸਿੰਘ ਰਾਹੀ, ਰਾਜਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

(ਗੁਰਭਿੰਦਰ ਗੁਰੀ)

mworld8384@yahoo.com