IMG_5926
ਿਨਊਯਾਰਕ  – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੁਰੋਪ ਯੂਥ ਿਵੰਗ ਦੇ ਮੁੱਖ ਸੇਵਾਦਾਰ ਸ. ਦਲਵਿੰਦਰ  ਿਸੰਘ ਘੁੰਮਣ  ਦੇ ਪਿਤਾ ਨੰਬਰਦਾਰ ਸ: ਨਰਿੰਜਨ ਸਿੰਘ ਘੁੰਮਣ ਜੋ ਿੲਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ। ਕਿਉਕਿ ਨੰਬਰਦਾਰ ਸ: ਨਰਿੰਜਨ ਸਿੰਘ ਘੁੰਮਣ ਸਦਾ ਚੜ੍ਹਦੀ ਕਲ੍ਹਾ ਵਾਲੇ ਗੁਰਸਿੱਖ ਪਿਆਰੇ ਸਨ ਜਿਨ੍ਹਾਂ ਦੀ ਬਹੁਤ ਨੇਕ ਕਮਾਈ ਸੀ ਅਤੇ ਗੁਰਬਾਣੀ ਦੇ ਰਸੲੀੲੇ ਸਨ। ਜਿਸ ਸਦਕਾ ਉਹਨਾ ਦੇ ਸਪੁੱਤਰ ਸ. ਦਲਵਿੰਦਰ ਸਿੰਘ ਘੁੰਮਣ ਅੱਜ ਕੌਮ ਦੀ ਵੱਧ ਚੱੜ੍ਹ ਕੇ ਸੇਵਾ ਕਰ ਰਹੇ ਹਨ।ਉਨਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਨਾਂ ਪੂਰਾ  ਹੋਣ ਵਾਲਾ ਘਾਟਾ ਪਿਆ ਹੈ ।  ਅਸੀਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ  ਸ ਬੂਟਾ ਸਿੰਘ ਖੜੋਦ,ਪ੍ਰਧਾਨ ਸੁਰਜੀਤ ਸਿੰਘ ਖਾਲਸਾ, ਰੁਪਿੰਦਰ ਸਿੰਘ ਬਾਠ, ਜੀਤ ਸਿੰਘ ਅਲੋਰੱਖ ,ਸਰਬਜੀਤ ਸਿੰਘ ,ਜੋਗਾ ਸਿੰੰਘ, ਰੇਸ਼ਮ ਿਸੰਘ ਵਰਜੀਨੀਆ,ਭਾਈ ਤਰਸੇਮ ਿਸੰਘ ਖਾਲਸਾ, ਅਮਰਜੀਤ ਿਸੰਘ,ਸੁਲਤਾਨ ਿਸੰਘ,ਅਰਵਿੰਦਰ ਿਸੰਘ, ਬਲਜੀਤ ਿਸੰਘ ਿਨਉਯਾਰਕ, ਕਵੰਲਜੀਤ ਿਸੰਘ , ਕਰਨਜੋਤ ਿਸੰਘ, ਗੁਰਜੰਟ ਿਸੰਘ, ਅਮਨਦੀਪ ਸਿੰਘ,ਆਦਿ  ਵੱਲੌ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋੲੇ ਅਕਾਲ ਪੁਰਖ ਅੱਗੇ ਨੰਬਰਦਾਰ ਸ: ਨਰਿੰਜਨ ਸਿੰਘ ਘੁੰਮਣ ਦੀ ਆਤਮਿਕ ਸਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕਰਦੇ ਹਾਂ |