harpreet singh kohli
(ਰਵਿੰਦਰ ਗਰੇਵਾਲ ਦਾ ਸਾਫ਼-ਸੁਥਰੀ ਗਾਇਕੀ ਅਤੇ ਹੁਣ ਤੱਕ ਦੀਆਂ ਪ੍ਰਾਪਤੀਆਂ ਲਈ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਵੱਲੋਂ  ਸਨਮਾਨਿਤ ਤੇ ਸਨਮਾਨ ਹਾਸਲ ਕਰਦੇ ਹੋਏ ਬਰਨਾਰਡ ਮਲਿਕ ਤੇ ਨਾਲ ਨੇ ਮਨਮੋਹਨ)
ਉਸਾਰੂ ਗਾਇਕੀ ਅਤੇ ਪੰਜਾਬੀ ਸਭਿਆਚਾਰਕ ਵੰਨਗੀਆਂ ਦੇ ਪਸਾਰੇ ਤਹਿਤ ਔਜ਼ੀਜ ਗਰੁੱਪ, ਅਮੈਰੀਕਨ ਕਾਲਜ਼ ਅਤੇ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ‘ਮੇਲਾ ਮੇਲੀਆਂ ਦਾ 2018’ ਸੰਗੀਤਕ ਸਭਿਆਚਾਰਕ ਸ਼ਾਮ ਦਾ ਆਯੋਜਨ ਐਸਪਲੀ ਸਟੇਟ ਹਾਈ ਸਕੂਲ ‘ਚ ਪ੍ਰਸਿੱਧ ਪੰਜਾਬੀ ਗਾਇਕ ਰਵਿੰਦਰ ਗਰੇਵਾਲ, ਜੋਰਡਨ ਸੰਧੂ, ਸੱਜਣ ਅਦੀਬ, ਬੰਟੀ ਬੈੰਸ ਅਤੇ ਗਾਇਕਾ ਹਰਸੀਰਤ ਕੌਰ ਦੀ ਹਾਜ਼ਰੀ ‘ਚ ਕਰਵਾਇਆ ਗਿਆ। ਸਟੇਜ ਦੀ ਸ਼ੁਰੂਆਤ ਜਸਕਿਰਨ ਹਾਂਸ, ਜਸਪ੍ਰੀਤ ਕੌਰ ਅਤੇ ਨੀਰਜ਼ ਪੋਪਲੀ ਨੇ ਸਾਂਝ ਰਾਹੀਂ ‘ਸ਼ੁਕਰ ਦਾਤਿਆ’ ਗੀਤ ਨਾਲ ਰੱਬੀ ਸੰਦੇਸ਼ ਰਾਹੀਂ ਕੀਤੀ। ਸਥਾਨਕ ਗਾਇਕਾਂ ‘ਚ ਗਾਇਕ ਮਨਦੀਪ ਸੈਂਣੀ, ਗਗਨ ਸਮਰਾ, ਵਿਕਰਮਜੀਤ ਸਿੰਘ, ਅਤਿੰਦਰ ਵੜੈਂਚ, ਰਾਜਦੀਪ ਲਾਲੀ ਆਦਿ ਨੇ ਹਾਜ਼ਰੀ ਲਗਵਾਈ।
ਗਾਇਕਾ ਹਰਸੀਰਤ ਕੌਰ ਨੇ ਆਪਣੇ ਮਕਬੂਲ ਗੀਤਾਂ ਨਾਲ ਸਰੋਤਿਆਂ ਨੂੰ ਪੱਬਾਂ ਭਾਰ ਕੀਤਾ। ਵੀਰ-ਰਸ ਅਤੇ ਬੁਲੰਦ ਆਵਾਜ਼ ਨਾਲ ਗੀਤ ‘ਲੈਕੇ ਕਲਗੀਧਰ ਤੋਂ ਥਾਪੜਾ’ ਰਾਹੀਂ ਸਰੋਤਿਆਂ ਦੀਆਂ ਜ਼ੋਰਦਾਰ ਤਾੜੀਆਂ ‘ਚ ਗਾਇਕ ਜਾਰਡਨ ਸੰਧੂ ਨੇ ਆਪਣੇ ਗੀਤਾਂ ਦੀ ਪਟਾਰੀ ਦੀ ਸ਼ੁਰੂਆਤ ਕੀਤੀ। ਇਸ ਉਪਰਾਂਤ ਆਪਣੇ  ਮਕਬੂਲ ਗੀਤਾਂ ਮੁੱਛ ਰੱਖੀ ਏ, ਮੁੰਡਿਆ ਵੇ ਅੰਬਰਸਰ ਵਾਲਿਆ, ਚਿੱਟੀ ਚਮੜੀ ਵਾਲੀਆਂ ਦੇ ਮੰਨ ਕਾਲੇ, ਮੁੰਡਾ ਜੱਟਾਂ ਦਾ ਬੈਨ ਹੋ ਗਿਆ, ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ, ਪਸੰਦ ਮੇਰੀ ਬੇਬੇ ਨੂੰ, ਸਰਦਾਰ ਬੰਦੇ, ਕਰਜ਼ਾ ਆਦਿ ਗੀਤਾਂ ਨਾਲ ਜਿੱਥੇ ਹਾਜ਼ਰੀਨ ਨੂੰ ਨੱਚਣ ਲਾਇਆ ਉੱਥੇ ਪੰਜਾਬ ਦੀ ਡੁੱਬਦੀ ਕਿਰਸਾਨੀ ਦੀ ਵੀ ਗੱਲ ਕੀਤੀ।
ਇਸ ਉਪਰਾਂਤ ਤਾੜੀਆਂ ਦੀ ਗੜਗੜਾਹਟ ‘ਚ ਗਾਇਕ ਰਵਿੰਦਰ ਗਰੇਵਾਲ ਨੇ ਆਪਣੇ ਮਕਬੂਲ ਗੀਤ ‘ਐਂਵੇ ਰੌਲਾ ਪੈ ਗਿਆ’ ਨਾਲ ਚੱਕਵੀਂ ਸ਼ੁਰੂਆਤ ਕੀਤੀ। ਇਸ ਉਪਰਾਂਤ ਗੀਤਾਂ ਦੀ ਛਹਿਬਰ ‘ਚ ਸਾਡੇ ਕਿਹੜਾ ਚੱਲਦੇ ਟਰੱਕ, ਊਦਮ ਸਿੰਘ ਦੀ ਵਾਰ, ਟੇਡੀ ਪੱਗ ਵਾਲਿਆ, ਮਿੱਤਰਾਂ ਦੀ ਮੁੱਛ ਦਾ ਸਵਾਲ, ਪਰੀ ਲੱਗਦੀ, ਪਿਛਲੇ ਦੋ ਦਹਾਿਕਆਂ ਤੋਂ ਪੰਜਾਬੀਅਤ ਦੀ ਸੇਵਾ ਵਿੱਚ ਯਤਨਸ਼ੀਲ ਪ੍ਰਸਿੱਧ ਐਕਟਰ ਅਤੇ ਗਾਇਕ ਰਵਿੰਦਰ ਗਰੇਵਾਲ ਨੂੰ ਉਹਨਾਂ ਦੀ ਸਾਫ਼-ਸੁਥਰੀ ਗਾਇਕੀ ਅਤੇ ਹੁਣ ਤੱਕ ਦੀਆਂ ਪ੍ਰਾਪਤੀਆਂ ਲਈ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਆਸਟ੍ਰੇਲੀਆ ਵੱਲੋਂ ਸਨਮਾਨਿਤ ਕੀਤਾ ਗਿਆ। ਅੰਤ ‘ਚ ਸਮਾਰੋਹ ਦੇ ਪ੍ਰਬੰਧਕਾਂ ਮਨਮੋਹਨ, ਬਲਕਾਰ, ਹੈਰੀ, ਸਨਲ, ਹੈਪੀ, ਹਰਪਾਲ ਅਤੇ ਪ੍ਰਵੀਨ ਨੇ ਸਮੂਹ ਭਾਈਚਾਰੇ ਦੇ ਸਹਿਯੋਗ ਦਾ ਧੰਨਵਾਦ ਕੀਤਾ।