21 mins ago
…ਤਾਂ ਕਿ ਰਲ ਮਨਾਈਏ 550ਵਾਂ ਗੁਰੂ ਨਾਨਕ ਪ੍ਰਕਾਸ਼ ਗੁਰਪੁਰਬ
1 hour ago
ਜਸਟਿਸ ਰਣਜੀਤ ਸਿੰਘ ਕਮਿਸਨ ਦੀ ਵੱਡੀ ਪ੍ਰਾਪਤੀ
2 hours ago
ਸ਼ਹੀਦ ਔਰੰਗਜ਼ੇਬ ਦੇ ਪਿਤਾ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਹਿਮਾਇਤ
3 hours ago
ਏਸ਼ੀਅਨ ਖੇਡਾਂ 2018: ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿਤਿਆ ਕਾਂਸੇ ਦਾ ਤਗਮਾ
17 hours ago
ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦਾ 74ਵਾਂ ਜਨਮ ਦਿਵਸ ਮਨਾਇਆ
19 hours ago
ਅਰਵਿੰਦ ਕੇਜਰੀਵਾਲ ਨੇ ਪੰਡਾਲ ਵਿੱਚ ਬੈਠੇ ਸੁਖਪਾਲ ਖਹਿਰਾ ਤੇ ਉਹਦੇ ਸਮੱਰਥਕਾਂ ਤੋਂ ਦੂਰੀ ਬਣਾਈ ਰੱਖੀ
22 hours ago
ਸੀਨੀਅਰ ਸਿਟੀਜਨ ਨੂੰ ਡੋਪ ਟੈਸਟ ਚ ਛੋਟ ਦੇ ਕੇ ਹੁਕਮ ਲਾਗੂ ਕਰਾਉਣਾ ਭੁੱਲੀ ਸਰਕਾਰ
23 hours ago
ਪਿੰਡ ਬਚਾਓ-ਪੰਜਾਬ ਬਚਾਓ ਮੁਹਿੰਮ ਤਹਿਤ ਹੋਇਆ ਸੈਮੀਨਾਰ ਦਾ ਆਯੋਜਨ
1 day ago
ਬਿਜਲੀ ਮੰਤਰੀ ਨੇ 622 ਸਹਾਇਕ ਲਾਈਨਮੈਂਨ ਨੂੰ ਨਿਯੁਕਤੀ ਪੱਤਰ ਵੰਡੇ
1 day ago
ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ ਅਤੇ ਕਿਤਾਬ ਰਿਲੀਜ਼ ਸਮਾਗਮ 

– ‘ਮਾਤਾ ਗੁਜਰੀ ਸਹਾਰਾ ਟ੍ਰਸਟ’ ਪਿੰਡ ਕੱਲਰ ਭੈਣੀ ਜਿਸ ‘ਤੇ 70 ਤੋਂ ਵੱਧ ਬੱਚੇ ਕਰਦੇ ਹਨ ਜ਼ਿੰਦਗੀ ਭਰ ਦਾ ਅਸਲ ‘ਟ੍ਰਸਟ’

-ਸੰਚਾਲਕਾ ਬੀਬੀ ਸੋਹਨਜੀਤ ਕੌਰ ਦੀ ਇਥੇ ਲਵਾਰਿਸਾਂ ਸੰਗ ਪੜ੍ਹੀ ਬੇਟੀ ਹਰਮਨਪ੍ਰੀਤ ਕੌਰ ਨੂੰ ਨਿਊਜ਼ੀਲੈਂਡ ਤੋਂ ਵਾਪਿਸ ਪਰਤਣ ‘ਤੇ ਬੱਚੇ ਚਿੰਬੜੇ

NZ PIC 11 March-2
ਔਕਲੈਂਡ -‘ਮਾਤਾ ਗੁਜਰੀ ਸਹਾਰਾ ਟ੍ਰਸਟ’ ਪਿੰਡ ਕੱਲਰ ਭੈਣੀ ਨੇੜੇ ਪਟਿਆਲਾ ਵਿਖੇ ਇਸ ਵੇਲੇ 70 ਦੇ ਕਰੀਬ (5 ਸਾਲ ਤੋਂ 27 ਸਾਲ) ਦੇ ਦੁਨਿਆਵੀ ਤੌਰ ‘ਤੇ ਲਾਵਾਰਿਸ ਕਹਾਉਂਦੇ ਬੱਚੇ ਪੜ੍ਹਦੇ ਹਨ।  ਇਹ ਬੱਚੇ ਆਪਣੀ ਜ਼ਿੰਦਗੀ ਦਾ ਵਿਸ਼ਵਾਸ (ਟ੍ਰਸਟ) ਇਕ ਟ੍ਰਸਟ ਉਤੇ ਰੱਖ ਇਕ ਤਰ੍ਹਾਂ ਨਾਲ ਸਿੱਖ ਵਿਰਸੇ ਦੇ ਬੂਟਿਆਂ ਵਾਂਗ ਮਹਿਕ ਰਹੇ ਹਨ।  ਦੁਨੀਆ ਦਾ ਹਰ ਸੁੱਖ ਮਾਨਣ ਵਾਲੇ ਸਿੱਖ ਪਰਿਵਾਰਾਂ ਦੇ ਬੱਚੇ ਭਾਵੇਂ ਅਰਦਾਸ ਦੇ ਵਿਚ ਸਿੱਖੀ ਦਾਨ ਮੰਗਦੇ ਹੋਣ ਪਰ ਉਹ ਲੈਣ ਦੀ ਕੋਸ਼ਿਸ ਨਹੀਂ ਕਰਦੇ। ਦੂਜੇ ਪਾਸੇ ਇਹ ਗਰੀਬ ਅਤੇ ਮਾਪਿਆਂ ਤੋਂ ਵਿਛੜੇ ਜਾਂ ਅਜਿਹੇ ਹੀ ਹਾਲਾਤਾਂ ਦੇ ਵਿਚੋਂ ਬਚਪਨ ਗੁਆਉਣ ਵਾਲੇ ਬੱਚੇ ਅਜਿਹਾ ਸਹਾਰਾ ਘਰਾਂ ਦੇ ਵਿਚੋਂ ਅਮੀਰ ਸਿੱਖੀ ਵਿਰਸਾ ਲੈ ਕੇ ਸ਼ਹਿਨਸ਼ਾਹ ਮਹਿਸੂਸ ਕਰਦੇ ਹਨ।
1986 ਦੇ ਵਿਚ ਖਾੜਕੂ ਪਰਿਵਾਰਾਂ ਦੇ ਬੱਚਿਆਂ ਤੋਂ ਸ਼ੁਰੂ ਹੋਇਆ ਇਹ ਮਿਸ਼ਨ ਬੀਬੀ ਸੋਹਨਜੀਤ ਕੌਰ ਨੇ ਆਪਣੇ ਬੱਚਿਆਂ ਦੀ ਦੁੱਖ ਭਰੀ ਕਹਾਣੀ ਬਾਅਦ ਸ਼ੁਰੂ ਕੀਤਾ ਸੀ ਅਤੇ ਹੁਣ ਹਿ ਟ੍ਰਸਟ 10+2 ਤੱਕ ਸਕੂਲ ਚਲਾ ਰਿਹਾ ਹੈ। ਇਸ ਸਕੂਲ ਦੇ ਵਿਚੋਂ ਹੁਣ ਤੱਕ ਹਜ਼ਾਰਾਂ ਬੱਚੇ ਸਿੱਖੀ ਸਰੂਪ ਦੇ ਵਿਚ ਰਹਿ ਪੜ੍ਹ ਚੁੱਕੇ ਹਨ। ਇਸੇ ਸਕੂਲ ਦੇ ਵਿਚੋਂ 10+2, ਮਹਿੰਦਰਾ ਕਾਲਜ ਤੋਂ ਗ੍ਰੇਜੂਏਸਨ, ਐਮ.ਬੀ.ਏ. ਸੀ.ਐਮ. ਟੀ. ਕਾਲਜ਼ ਪਟਿਆਲਾ ਅਤੇ ਫਿਰ ਨਿਊਜ਼ੀਲੈਂਡ ਆ ਕੇ ਬਿਜਨਸ ਲੈਵਲ-7 ਦਾ ਡਿਪਲੋਮਾ ਕਰਕੇ ਬੀਤੇ ਸ਼ਨੀਵਾਰ ਵਾਪਿਸ ਪਰਤੀ ਹਰਮਨਪ੍ਰੀਤ ਕੌਰ ਨੇ ਜੋ ਇਨ੍ਹਾਂ ਲਾਵਾਰਿਸ ਬੱਚਿਆਂ ਕੋਲੋਂ ਪਿਆਰ ਕਬੂਲਿਆ ਉਸਦੀ ਕੀਮਤ ਸ਼ਾਇਦ ਕੋਈ ਨਹੀਂ ਦੇ ਸਕਦਾ। ਅੱਜ ਫੋਨ ਉਤੇ ਉਸਨੇ ਸਾਰਾ ਤਜ਼ਰਬਾ ਸਾਂਝਾ ਕੀਤਾ। ਉਸਨੇ ਦੱਸਿਆ ਕਿ  ਇਨ੍ਹਾਂ ਲਾਵਾਰਿਸ ਬੱਚਿਆਂ ਨੂੰ ਜਿਵੇਂ ਕੋਈ ਗਵਾਚੀ ਹੋਈ ਪਿਆਰ ਵੰਡਣ ਵਾਲੀ ਮਸ਼ੀਨ ਮਿਲ ਗਈ ਹੋਵੇ, ਉਹ  ਸਾਰੇ ਬੱਚੇ ਮੇਰੇ ਨਾਲ ਆ ਕੇ ਚਿੰਬੜ ਗਏ। ਕਿਸੇ ਨੇ ਕਾਰਡ ਬਣਾਇਆ, ਕਿਸੇ ਨੇ ਫੁੱਲ ਲਿਆਂਦੇ, ਕਿਸੀ ਨੇ ਪੁਰਾਣੀਆਂ ਪੈਂਸਿਲਾ ਹੀ ਰੈਪ ਕਰਕੇ ਦਿੱਤੀਆਂ ਅਤੇ ਕਿਸੀ ਨੇ ਕੁਛ ਤੇ ਕਿਸੀ ਨੇ ਕੁਛ। ਹਰਮਨਪ੍ਰੀਤ ਕੌਰ ਨੇ ਬੱਚਿਆਂ ਲਈ ਚਾਕਲੇਟ, ਚਿਪਸ ਅਤੇ ਇਸ ਤਰ੍ਹਾਂ ਦਾ ਕਾਫੀ ਕੁਝ ਵੰਡਿਆ ਅਤੇ ਅੱਜ ਸਾਰੇ ਬੱਚਿਆਂ ਨੂੰ ਪੇਸਟਰੀਆਂ ਖੁਆਈਆਂ। ਇਸ ਦੌਰਾਨ ਬੱਚਿਆਂ ਦੀ ਜੋ ਖੁਸ਼ੀ ਸੀ ਉਸਦਾ ਕੋਈ ਮੇਲ ਨਹੀਂ ਹੋ ਸਕਦਾ।  ਜਦੋਂ ਮੈਂ ਇਸ ਕੁੜੀ ਨੂੰ ਪੁੱਛਿਆ ਛੋਟੇ ਬੱਚੇ ਜਦੋਂ ਤੁਹਾਡੇ ਕੋਲ ਆ ਕੇ ਚਿੰਬੜ ਗਏ ਤਾਂ ਤੁਸੀਂ ਕੀ ਮਹਿਸੂਸ ਕੀਤਾ? ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇੰਝ ਲੱਗਿਆ ਜਿਵੇਂ ਉਨ੍ਹਾਂ ਨੂੰ ਆਪਣੇ ਪਾਲੇ ਹੋਏ ਬੱਚੇ ਮਿਲ ਗਏ ਹੋਣ ਤੇ ਉਹ ਇਕ ਦੂਜੇ ਨੂੰ ਪਿਛੇ ਹਟਾ ਕੇ ਮੈਨੂੰ ਗਲੇ ਲਗਾਉਣ ਲਈ ਕਹਿ ਰਹੇ ਹੋਣ। ਇਕ ਤਰ੍ਹਾਂ ਮੇਲੇ ਵਰਗਾ ਮਾਹੌਲ ਬਣ ਗਿਆ ਸੀ, ਜ਼ਿੰਦਗੀ ਦੇ ਇਹ ਪਲ ਸ਼ਾਇਦ ਕਿਸਮਤ ਵਾਲਿਆਂ ਨੂੰ ਹੀ ਮਿਲ ਸਕਦੇ ਹਨ।
ਸਿਜਦਾ ਹੈ ਅਜਿਹੀਆਂ ਸਖਸ਼ੀਅਤਾਂ ਨੂੰ ਜਿਹੜੀਆਂ ਸੰਗਤ ਦੇ ਸਹਿਯੋਗ ਦੇ ਨਾਲ ਆਪਣਾ ਸਾਰਾ ਜੀਵਨ ਗਰੀਬ ਅਤੇ ਲਾਵਿਰਸ ਬੱਚਿਆਂ ਦੀ ਪੜ੍ਹਾਈ-ਲਿਖਾਈ ਵਾਲੇ ਪਾਸੇ ਲਾ ਕੇ ਉਨ੍ਹਾਂ ਨੂੰ ਸਿੱਖੀ ਸਰੂਪ ਦੇ ਵਿਚ ਕਾਇਮ ਰਹਿਣ ਦਾ ਸੰਦੇਸ਼ ਵੀ ਵੰਡ ਰਹੀਆਂ ਹਨ। ਅਜਿਹੀਆਂ ਸਖਸ਼ੀਅਤਾਂ ਨੂੰ ਆਪਣਾ ਦੁਖਭਰਿਆ ਜੀਵਨ ਪੜ੍ਹ ਕੇ ਇੰਝ ਲਗਦਾ ਹੈ ਜਿਵੇਂ ਨਵੀਂ ਕਹਾਵਤ ਇਸ ਤਰ੍ਹਾਂ ਹੋਵੇ ਕਿ ‘ਮਹਿਕਦੇ ਬਾਗਾਂ ਦੇ ਉਜੜੇ ਮਾਲੀ’। ਇਥੇ ਬੁਹਤੇ ਬੱਚੇ-ਬੱਚੀਆਂ ਉਹ ਹਨ ਜਿਨ੍ਹਾਂ ਦੀਆਂ ਮਾਵਾਂ ਨਹੀਂ ਹਨ ਅਤੇ ਕਈਆਂ ਦੇ ਪਿਤਾ ਨਹੀਂ ਹਨ। ਅਜਿਹੀਆਂ ਸਖਸ਼ੀਅਤਾਂ

ਨਿਊਜ਼ੀਲੈਂਡ ਤੋਂ ਗਈ ਹਰਮਨਪ੍ਰੀਤ ਕੌਰ ਨੂੰ ਲਾਵਾਰਿਸ ਬੱਚੇ ਚਿੰਬੜ ਕੇ ਸਵਾਗਤ ਕਰਦੇ ਹੋਏ