lok sahit sangam 4 March

ਰਾਜਪੁਰਾ — ਸਥਾਨਕ ਰੋਟਰੀ ਭਵਨ ਵਿਖੇ ਲੋਕ ਸਾਹਿਤ ਸੰਗਮ (ਰਜਿ ) ਰਾਜਪੁਰਾ ਦੀ ਸਾਹਿਤਕ ਬੈਠਕ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਵਿਚ ਹੋਈ। ਜਿਸ ਦਾ ਆਗਾਜ਼ ਤਾਰਾ ਸਿੰਘ ਮਾਠਿਆੜਾਂ ਨੇ ਧਾਰਮਿਕ ਗੀਤ ਨਾਲ ਕੀਤਾ ਗ਼ਜ਼ਲਗੋ ਅਵਤਾਰ ਸਿੰਘ ਪਵਾਰ ਦੀ ਗ਼ਜ਼ਲ ‘ਮੈਂ ਤਾਂ ਤੁਰਿਆ ਸੀ ਸੱਚ ਦੀ ਭਾਲ ਵਿਚ ਐਪਰ ਫੱਸ ਗਿਆ ਝੂਠ ਦੇ ਜੰਜਾਲ ਵਿਚ ‘ਅੰਗਰੇਜ਼ ਸਿੰਘ ਕਲੇਰ ਦੀ ਕਵਿਤਾ ‘ਮੈ ਇਥੇ ਹੀ ਰਹਾਂ ਗਾ ‘ਸੁਣਾਕੇ ਚੰਗਾ ਰੰਗ ਬਣਿਆ।  ਗੀਤਕਾਰ ਸੁਰਿੰਦਰ ਸਿੰਘ ਸੋਹਣਾ ਰਾਜੇਮਾਜ਼ਰੀਆ ਨੇ ‘ਲਾਕੇ  ਡਿਗਰੀ ਨੂੰ ਅੱਗ ਲੱਗਾ ਵੇਚਣ ਪਕੌੜੇ ‘ਸੁਣਾਕੇ ਅਜੋਕੀ  ਰਾਜਨੀਤੀ ਤੇ ਚੰਗੀ ਚੋਟ ਮਾਰੀ। ਸੁੱਚਾ ਸਿੰਘ ਗੰਡਾ ਨੇ ਹੱਡ ਬੀਤੀ  ਸੁਣਾਈ। ਥਾਣੇਦਾਰ ਰਵਿੰਦਰ ਕ੍ਰਿਸ਼ਨ ਨੇ ਕੁੱਖ ਵਿਚ ਬੇਟੀ ਨੂੰ ਨਾ ਮਾਰ ਬੰਦਿਆ ‘ਗੀਤ ਸੁਣਾਕੇ ਰੰਗ ਬੰਨਿਆ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਕਵਿਤਾ ‘ਅਰਮਾਨ ਬਾਕੀ ਰਹਿ ਗਏ’ ਸੁਣਾਕੇ ਸਮਾਜਿਕ ਕਟਾਕਸ਼ ਕੀਤਾ। ਗੀਤਕਾਰ ਕੁਲਵੰਤ ਸਿੰਘ ਜੱਸਲ ਨੇ ‘ਸੱਟ ਦਿਲ ਤੇ ਲੱਗੀ ਏ ਦਰਦ ਤਾਂ ਹੋਊਗਾ  ਮੁਟਿਆਰੇ ‘ਸੁਣਾਕੇ ਚੰਗਾ ਰੰਗ ਬੰਨਿਆ। ਜਾਨੀ ਜੀਰਕਪੁਰੀਆ ਦੀ ਕਵਿਤਾ, ਭੀਮ ਸੈਨ ਝੂਲੇਲਾਲ ਦੀ ਸਰਾਇਕੀ ਕਵਿਤਾ ,ਬਚਨ ਸਿੰਘ ਬਚਨ ਸੋਢੀ ਦੀ ਕਵਾਲੀ ,ਜਗਦੇਵ ਸਿੰਘ ਜੱਸੀ ਦੇ ਸ਼ੇਅਰ ,ਜਮਨਾ ਪ੍ਰਕਾਸ਼ ਨਾਚੀਜ਼ ਦੀ ਕਵਿਤਾ ਅਤੇ ਦੇਸ ਰਾਜ ਨਿਰੰਕਾਰੀ ਦੀ ਕਵਿਤਾ ਕਾਬਲੇ ਤਾਰੀਫ ਸਨ। ਗੁਰਵਿੰਦਰ ਆਜ਼ਾਦ ਦੀ ‘ਤੈਨੂੰ ਕੋਲ ਬਿਠਾਕੇ ਦੇਖੀ ਜਾਵਾਂ ‘ਤੇ ਬਲਦੇਵ ਸਿੰਘ ਖੁਰਾਣਾ ਨੇ ਜਿਥੇ ਆਪਣੀ ਮਧੂਰ ਆਵਾਜ਼ ਨਾਲ ਗੀਤ ਸੁਣਾਇਆ ਉੱਥੇ ਸਟੇਜ ਦੀ ਜਿੰਮੇਦਾਰੀ ਬਾਖੂਬੀ ਨਿਭਾਈ।