MUNDIYAN - For digital
ਬਾਗੀ 2′ ਦੇ ਧਮਾਕੇਦਾਰ ਟ੍ਰੇਲਰ ਤੋਂ ਬਾਅਦ ਹੁਣ ਆਇਆ ਹੈ ਇਸ ਫਿਲਮ ਦਾ ਜ਼ਬਰਦਸਤ ਗੀਤ ‘ਮੁੰਡਿਆ ਤੂੰ ਬੱਚ ਕੇ ਰਈ’। ਇਹ ਗੀਤ ਮਸ਼ਹੂਰ ਪੰਜਾਬੀ ਗੀਤ ਦਾ ਰੀਮੇਕ ਹੈ। ਇਸ ਗੀਤ ਨੂੰ ਪੰਜਾਬੀ ਸਿੰਗਰ ਲਾਭ ਜਾਂਜੂਆ, ਗਿੰਨੀ ਦੀਵਾਨ ‘ਤੇ ਫਿਲਮਾਇਆ ਗਿਆ ਸੀ। ਜਿਸ ਨੂੰ ਉਨ੍ਹਾਂ ਨੇ ਹੁਣ ਦੁਬਾਰਾ ਲਿਖਿਆ ਹੈ। ਗੀਤ ਦੀ ਕੋਰੀਓਗਰਾਫੀ ਕੀਤੀ ਹੈ ਰਾਹੁਲ ਸ਼ੈੱਟੀ ਅਤੇ ਸੰਦੀਪ ਸ਼ਿਰੋਡਕਰ ਨੇ।
‘ਬਾਗੀ 2’ ਦੇ ਇਸ ਗੀਤ ਵਿਚ ਪੰਜਾਬੀ ਬੀਟ ਦੇ ਤੜਕੇ ਨੇ ਧਮਾਲ ਮਚਾ ਦਿੱਤਾ ਹੈ। ਗੀਤ ਵਿਚ ਟਾਈਗਰ ਸ਼ਰਾਫ ਨੇ ਕਮਾਲ ਦੇ ਡਾਂਸ ਸਟੈਪਸ ਕੀਤੇ ਹਨ, ਜੋ ਤੁਹਾਨੂੰ ਨੱਚਣ ਲਈ ਮਜ਼ਬੂਰ ਕਰ ਦੇਣਗੇ। ਉਥੇ ਹੀ ਦਿਸ਼ਾ ਪਟਾਨੀ ਵੀ ਬੇਹੱਦ ਹੀ ਖੂਬਸੂਰਤ ਲੱਗ ਰਹੀ ਹੈ। ਦਿਸ਼ਾ ਪਟਾਨੀ ਅਤੇ ਟਾਈਗਰ ਸ਼ਰਾਫ ਦੀ ਆਨ ਸਕਰੀਨ ਪੇਯਰਿੰਗ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।

ਫਿਲਮ ਦਾ ਡਾਇਰੈਕਸ਼ਨ ਦਿੱਤਾ ਹੈ ਅਹਮਦ ਖਾਨ ਨੇ ਜਦੋਂ ਕਿ ਇਸ ਫਿਲਮ ਦੇ ਪ੍ਰੋਡਿਊਸਰ ਹਨ ਸਾਜਿਦ ਨਾਡਿਆਡਵਾਲਾ। ਅਹਿਮਦ ਖਾਨ ਇਕ ਮਸ਼ਹੂਰ ਕੋਰੀਓਗਰਾਫਰ ਵੀ ਰਹਿ ਚੁੱਕੇ ਹਨ ਅਤੇ ਫਿਲਮ ‘ਕਿੱਕ’ ਦਾ ਜੁੰਮੇ ਦੀ ਰਾਤ, ‘ਹੀਰੋ’ ਦੇ ਗੀਤ ਅਤੇ ‘ਫੈਂਟਮ’ ਦਾ ਅਫਗਾਨ ਜਲੇਬੀ ਵਰਗੇ ਹਿੱਟ ਗੀਤਾਂ ਵਿਚ ਕੋਰੀਓਗਰਾਫੀ ਕਰ ਚੁੱਕੇ ਹਨ। ਅਹਮਦ ਖਾਨ ਇਸ ਤੋਂ ਪਹਿਲਾਂ ‘ਫੁੱਲ ਐਂਡ ਫਾਈਨਲ’, ‘ਲਕੀਰ’ ਨੂੰ ਵੀ ਨਿਰਦੇਸ਼ਿਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ‘ਇਕ ਪਹੇਲੀ ਲੀਲਾ’, ‘ਪਾਠਸ਼ਾਲਾ’ ਫਿਲਮ ਦੇ ਪ੍ਰੋਡਿਊਸਰ ਰਹਿ ਚੁੱਕੇ ਹਨ।

ਗੁਰਭਿੰਦਰ  ਗੁਰੀ
+91 9915727311