IMG_6363

ਫਰੀਦਕੋਟ — ਏਸ਼ੀਅਨ ਰੈਸਲਿੰਗ ਚੈਂਪੀਅਨਸਿਪ ਵਿਚੋਂ ਲਗਾਤਾਰ ਤੀਜੀ ਵਾਰ ਕਾਂਸੀ ਦਾ ਤਗਮਾ ਜਿੱਤਣ ਵਾਲੇ ਫਰੀਦਕੋਟ ਦੇ ਪਹਿਲਵਾਨ ਹਰਪ੍ਰੀਤ ਸਿੰਘ ਦਾ 10 ਮਾਰਚ ਨੂੰ ਠੀਕ 12.30 ਵਜੇਂ ਬਾਬਾ ਫਰੀਦ ਕੁਸ਼ਤੀ ਅਖਾੜ੍ਹੇ ਵਿਚ ਖੇਡ ਪ੍ਰੇਮੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਮੀਟਿੰਗ ਵਿਚ ਬਾਬਾ ਫਰੀਦ ਕੁਸ਼ਤੀ ਅਖਾੜ੍ਹੇ ਦੇ ਪ੍ਰਧਾਨ ਰਣਜੀਤ ਸਿੰਘ ਬਰਾੜ ਅਤੇ ਅਖਾੜ੍ਹੇ ਦੇ ਸਰਪਰਸਤ ਗੁਰਮੀਤ ਸਿੰਘ ਬਰਾੜ ਨੇ ਦੱਸਿਆਂ ਕਿ ਹਰਪ੍ਰੀਤ ਸਿੰਘ ਨੇ ਏਸ਼ੀਅਨ ਰੈਸਲਿਗ ਚੈਂਪੀਅਨਸਿਪ ਵਿਚੋਂ ਤਿੰਨ ਵਾਰ ਲਗਾਤਾਰ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਅਤੇ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਦਾ ਨਾਮ ਰੌਸ਼ਨ ਕਰਨ ਤੇ ਸਮਾਜ ਸੇਵੀ ਸੰਸਥਾਵਾਂ,ਖੇਡ ਕਲੱਬਾਂ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

2017_6$largeimg08_Thursday_2017_021206139 (1)

ਉਨ੍ਹਾਂ ਦੱਸਿਆਂ ਕਿ 10 ਮਾਰਚ ਨੂੰ ਸਵੇਰੇ 10.30 ਵਜੇ ਕਾਫਲੇ ਦੇ ਰੂਪ ਵਿਚ ਸਥਾਨਕ ਘੰਟਾ ਘਰ ਤੋਂ ਜਲੂਸ ਮੇਨ ਬਜਾਰ , ਚੰਦ ਵਾਲਾ ਚੌਕ, ਹੁੱਕੀ ਚੌਕ ਅਤੇ ਜੁਬਲੀ ਸਿਨੇਮਾ ਚੌਕ ਤੋਂ ਬਾਬਾ ਫਰੀਦ ਅਖਾੜਾ (ਬੈਂਕ ਸਾਈਡ ਨਹਿਰੂ ਸਟੇਡੀਅਮ) ਵਿਖੇ ਪੁੱਜੇਗਾ ।ਮੀਟਿੰਗ ਵਿਚ ਲਵਪ੍ਰੀਤ ਸਿੰਘ ਪਹਿਲਵਾਨ ਦੀ ਪੰਜਾਬ ਪੁਲਿਸ ਵਿਚ ਭਰਤੀ ਹੋਣ ਦੀ ਖੁਸ਼ੀ ਵਿਚ ਅਖਾੜੇ ਨੂੰ 5100 ਰੁਪਏ ਨਗਦ ਅਤੇ ਪਹਿਲਵਾਨਾਂ ਨੂੰ ਮਠਿਆਈ ਵੰਡੀ। ਮੀਟਿੰਗ ਵਿਚ ਹਰਗੋਬਿੰਦ ਸਿੰਘ ਸੰਧੂ ਅੰਤਰਰਾਸ਼ਟਰੀ ਕੁਸ਼ਤੀ ਕੋਚ, ਮੱਘਰ ਸਿੰਘ , ਅਸ਼ੋਕ ਕੁਮਾਰ ਠੇਕੇਦਾਰ, ਇੰਦਰਜੀਤ ਸਿੰਘ ਕੁਸ਼ਤੀ ਕੋਚ, ਸੁਰਿੰਦਰ ਪਾਲ ਸਿੰਘ ਗਾਂਧੀ, ਗੁਰਮੀਤ ਸਿੰਘ ਭੋਲੂਵਾਲਾ, ਮਾਸਟਰ ਗੁਰਜੰਟ ਸਿੰਘ , ਅਮਨ ਵੜਿੰਗ, ਬਲਬੀਰ ਸਿੰਘ ਭਗਤਾ, ਰਣਧੀਰ ਸਿੰਘ ਧੀਰਾ ਪਹਿਲਵਾਨ, ਸਮਸ਼ੇਰ ਸਿੰਘ ਅਤੇ ਪਹਿਲਵਾਨ ਲਵਪ੍ਰੀਤ ਸਿੰਘ ਆਦਿ ਹਾਜਰ ਹੋਏ।