23 hours ago
ਪਰਿਵਾਰ ਤੋਂ ਮਿਲੇ ਪ੍ਰੇਰਨਾ-ਪ੍ਰੇਸ਼ਾਨੀ ਆਵੇ ਫੇਰ ਨਾ
1 day ago
ePaper December 2018
2 days ago
ਰਾਜ ਪੱਧਰ ਦੇ ਗੁਣਾਤਮਿਕ ਵਿੱਦਿਅਕ ਮੁਕਾਬਲਿਆਂ ‘ਚ ਧਰਮਵੀਰ ਸਿੰਘ ਅੱਵਲ
2 days ago
ਵਿਨਰਜੀਤ ਸਿੰਘ ਗੋਲਡੀ ਨੂੰ ਯੂਥ ਵਿੰਗ ਕੋਰ ਕਮੇਟੀ ਦਾ ਮੈਂਬਰ ਬਣਨ ‘ਤੇ ਪ੍ਰਵਾਸੀਆਂ ਵਲੋਂ ਖੁੱਸ਼ੀ ਦਾ ਪ੍ਰਗਟਾਵਾ
2 days ago
ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਾ ਇਕਾਈ ਨੇ ਜਥੇਬੰਦਕ ਢਾਂਚਾ ਤਿਆਰ ਕਰਨ ਵੱਲ ਪੁੱਟੇ ਕਦਮ
2 days ago
ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਲੋੜਵੰਦ ਪਰਿਵਾਰ ਨੂੰ ਘਰ ਦੀਆਂ ਚਾਬੀਆਂ ਸੌਂਪੀਆਂ
2 days ago
ਲਹਿਰੀ ਗਿੱਧੇ ਦਾ ਬੇਤਾਜ ਬਾਦਸ਼ਾਹ ਭਗਤੂ ਬੋਲੀਆਂ ਵਾਲਾ
3 days ago
ਪੰਜਾਬੀ ਇਮਤਿਹਾਨ-2018
3 days ago
ਵੋਟਰਾਂ ਨੇ ਪ੍ਰਧਾਨਗੀ ਦਾ ਇਕ ਸਾਲ ਪੂਰਾ ਹੋਣ ਰਾਹੁਲ ਗਾਂਧੀ ਨੂੰ ਦਿੱਤਾ ਤੋਹਫਾ:-  ਦੀਵਾਨ 
3 days ago
ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਦੀ ਨਵੀਂ ਕਮੇਟੀ ਦੀ ਚੋਣ 

FullSizeRender

ਵਾਸਿਗਟਨ ਡੀ ਸੀ   —ਬੀਤੇ ਦਿਨ ਪਾਰਕਲੈਡ ਫਲੋਰੀਡਾ ਦੇ ਮੇਰਜਰੀ ਸਟੋਨਮੈਨ ਡਗਲਸ ਹਾਈ ਸਕੂਲ ਵਿਚ ਹੋਈ ਗੋਲੀਬਾਰੀ ਦੌਰਾਨ ਵਿਦਿਆਰਥੀਆਂ ਦੀ ਜਾਨ ਬਚਾਉਣ ਵਾਲੀ ਭਾਰਤੀ-ਅਮਰੀਕੀ ਗਣਿਤ ਦੀ ਇਕ ਅਧਿਆਪਿਕਾ ਦੀ ਵੀ ਹਰ ਪਾਸੇ ਤੋਂ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਇਸ ਭਾਰਤੀ ਅਮਰੀਕੀ ਅਧਿਆਪਿਕਾ ਦਾ ਨਾਂ ਸ਼ਾਂਤੀ ਵਿਸ਼ਵਨਾਥਨ ਹੈ। ਦੱਸਣਯੋਗ ਹੈ ਕਿ ਇਸ ਗੋਲੀਬਾਰੀ ਵਿਚ ਵਿਦਿਆਰਥੀਆਂ ਸਮੇਤ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਸੀ। ਸ਼ਾਂਤੀ ਨੇ ਗੋਲੀਬਾਰੀ ਦੌਰਾਨ ਹਿੰਮਤ ਦਿਖਾਈ ਅਤੇ ਆਪਣੀ ਸੂਝ-ਬੂਝ ਨਾਲ ਆਪਣੀ ਕਲਾਸ ਦੇ ਵਿਦਿਆਰਥੀਆਂ ਦੀ ਜਾਨ ਬਚਾਉਣ ਵਿਚ ਵੀ ਕਾਮਯਾਬ ਰਹੀ।

ਇਕ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਜਦੋਂ ਹਮਲਾਵਰ ਨੇ ਅਲਾਰਮ ਵਜਾਇਆ ਤਾਂ ਸ਼ਾਂਤੀ ਕਲਾਸ ਵਿਚ ਹੀ ਸੀ, ਉਦੋਂ ਉਨ੍ਹਾਂ ਨੂੰ ਲੱਗਾ ਕਿ ਕੁੱਝ ਤਾਂ ਗਲਤ ਹੋਇਆ ਹੈ ਪਰ ਜਿਵੇਂ ਹੀ ਦੂਜੀ ਵਾਰ ਅਲਾਮ ਵੱਜਿਆ ਤਾਂ ਉਨ੍ਹਾਂ ਨੇ ਬਿਨਾਂ ਸਮਾਂ ਗਵਾਏ ਆਪਣੀ ਕਾਲਸ ਦੇ ਦਰਵਾਜੇ ਅਤੇ ਖਿੜਕੀਆਂ ਬੰਦ ਕਰ ਦਿੱਤੀਆਂ ਅਤੇ ਸਾਰੇ ਵਿਦਿਆਰਥੀਆਂ ਨੂੰ ਜ਼ਮੀਨ ‘ਤੇ ਝੁੱਕ ਜਾਣ ਨੂੰ ਕਿਹਾ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਹਮਲਾਵਰ ਦੀ ਪਹੁੰਚ ਤੋਂ ਬਹੁਤ ਦੂਰ ਕਰ ਦਿੱਤਾ। ਸ਼ਾਂਤੀ ਦੇ ਇਕ ਵਿਦਿਆਰਥੀ ਦੀ ਮਾਂ ਡੋਨ ਜਰਬੋ ਨੇ ਦੱਸਿਆ ਕਿ ਉਨ੍ਹਾਂ ਦੀ ਸੂਝ-ਬੂਝ ਦੀ ਵਜ੍ਹਾ ਨਾਲ ਹੀ ਕਈ ਬੱਚਿਆਂ ਦੀ ਜਾਨ ਬਚ ਗਈ ਹੈ। ਉਨ੍ਹਾਂ ਪੁਲਸ ਨੂੰ ਦੱਸਿਆ ਕਿ ਜਦੋਂ ਪੁਲਸ ਦੀ ਟੀਮ ਸਕੂਲ ਪਹੁੰਚੀ ਅਤੇ ਕਲਾਸ ਦਾ ਦਰਵਾਜ਼ਾ ਖੋਲ੍ਹਣ ਲਈ ਕਿਹਾ ਕਿ ਵਿਸ਼ਵਨਾਥਨ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਇਹ ਹਮਲਾਵਰ ਦੀ ਚਾਲ ਹੋ ਸਕਦੀ ਹੈ।