ਯੂਨਾਈਟਿਡ ਨੇਸ਼ਨ ਵਿਚ ਹਵਾਰਾ ਤੇ ਕੀਤੇ ਜਾ ਰਹੇ ਤਸ਼ੱਦਦ ਦਾ ਕੇਸ ਦਰਜ ਕਰਾਵਾਂਗੇ : ਹਿੰਮਤ ਸਿੰਘ

Bhai-Hawara-and-Bheora
ਨਿਊਯਾਰਕ — 85 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਦੇ ਸਮੂਹ ਨਾਲ ਬਣੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਹਿੰਦੁਸਤਾਨੀ ਹਕੂਮਤ ਵੱਲੋਂ ਸਿਆਸੀ ਕਤਲ ਕੀਤਾ ਜਾ ਰਿਹਾ ਹੈ ਜਿਸ ਨੂੰ ਵਿਸ਼ਵ ਵਿਚ ਬੈਠਿਆ ਸਮੁੱਚਾ ਸਿੱਖ ਜਗਤ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਕੋਆਰਡੀਨੇਸ਼ਨ ਕਮੇਟੀ ਨੇ ਅੱਜ ਹੰਗਾਮੀ ਮੀਟਿੰਗ ਕਰਕੇ ਪੂਰੇ ਵਿਸ਼ਵ ਵਿਚ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪੱਖ ਵਿਚ ਆਵਾਜ਼ ਬੁਲੰਦ ਕਰਨ ਦਾ ਫ਼ੈਸਲਾ ਕੀਤਾ ਤੇ ਸਿੱਖਸ ਫ਼ਾਰ ਜਸਟਿਸ ਵੱਲੋਂ ਯੂਨਾਈਟਿਡ ਨੇਸ਼ਨ ਵਿਚ ਮੁਕੱਦਮਾ ਦਰਜ ਕਰਾਉਣ ਦੇ ਕੀਤੇ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਸਿੱਖਸ ਫ਼ਾਰ ਜਸਟਿਸ ਨੂੰ ਹਰ ਤਰ੍ਹਾਂ ਨਾਲ ਮਦਦ ਦੇਣ ਦਾ ਐਲਾਨ ਵੀ ਕੀਤਾ।
ਕਮੇਟੀ ਨੇ ਇਸ ਗੱਲ ਤੇ ਹਿੰਦੁਸਤਾਨੀ ਸਰਕਾਰ ਦੀ ਸਖ਼ਤ ਅਲੋਚਨਾ ਕੀਤੀ ਕਿ ਕੋਈ ਵੀ ਕਾਨੂੰਨ ਜੇਲ੍ਹ ਵਿਚ ਕਿਸੇ ਵੀ ਕੈਦੀ ਨਾਲ ਅਣਮਨੁੱਖੀ ਤਸ਼ੱਦਦ ਕਰਨ ਦੀ ਇਜਾਜ਼ਤ ਨਹੀਂ ਦਿੰਦਾ, ਜਿਵੇਂ ਕਿ ਜਥੇਦਾਰ ਹਵਾਰਾ ਨੇ ਆਪਣੇ ਖ਼ਤ ਵਿਚ ਲਿਖਿਆ ਕਿ ਉਨ੍ਹਾਂ ਨੂੰ ਖਾਣ ਪੀਣ, ਨੀਂਦ ਅਤੇ ਲੁੜੀਂਦੇ ਇਲਾਜ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ, ਸਰਕਾਰੀ ਬੰਦੇ ਘੰਟਿਆਂ ਬੱਧੀ ਖੜੇ ਰਹਿਣ ਲਈ ਮਜਬੂਰ ਕਰਦੇ ਹਨ, ਜਿਸ ਦਾ ਅਸਰ ਉਨ੍ਹਾਂ ਦੇ ਗੋਡਿਆਂ ਅਤੇ ਰੀੜ੍ਹ ਦੀ ਹੱਡੀ ਤੇ ਬੁਰੀ ਤਰਾਂ ਪਿਆ ਹੈ। ਜਿਸ ਕਾਰਨ ਉਹ ਬਿਨਾ ਸਹਾਰੇ ਤੋਂ ਖੜੇ ਵੀ ਨਹੀ ਹੋ ਸਕਦੇ। ਉਨ੍ਹਾਂ ਨੂੰ ਲਗਾਤਾਰ ਕਈ ਕਈ ਰਾਤਾਂ ਜਾਗਦੇ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ, ਲਗਾਤਾਰ ਕਾਲ ਕੋਠੜੀ ਵਿੱਚ ਨਜ਼ਰਬੰਦ ਰੱਖਿਆ ਜਾਂਦਾ ਹੈ, ਦਿਨ ਰਾਤ ਜ਼ੰਜੀਰਾਂ ਵਿੱਚ ਜਕੜ ਕੇ ਰੱਖਿਆ ਜਾਂਦਾ ਹੈ, ਲਗਾਤਾਰ ਲੋੜੀਂਦੇ ਸਰੀਰਕ ਇਲਾਜ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ ਆਦਿ ਹੋਰ ਕਈ ਤਰ੍ਹਾਂ ਦੇ ਅਣਮਨੁੱਖੀ ਤਸੀਹੇ ਦਿੱਤੇ ਜਾ ਰਹੇ ਹਨ। ਬਿਆਨ ਜਾਰੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਤੇ ਹੋਰ ਆਗੂਆਂ ਵਿਚ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ  ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਅੱਜ ਵੱਖ ਵੱਖ ਦੇਸ਼ਾਂ ਵਿਚ ਬੈਠੇ ਸਿੱਖ ਆਗੂਆਂ ਨਾਲ ਆਡੀਓ ਕਾਲ ਕਾਨਫਰੰਂਸਿੰਗ ਰਾਹੀਂ ਜਿੱਥੇ ਹਿੰਦੁਸਤਾਨੀ ਸਰਕਾਰ ਦੀ ਘੱਟ ਗਿਣਤੀਆਂ ਪ੍ਰਤੀ ਘਿਣਾਉਣੀ ਹਰਕਤ ਦੀ ਨਿੰਦਿਆਂ ਕੀਤੀ ਗਈ ਉੱਥੇ ਹੀ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਵਿਚ ਤਬਦੀਲ ਕਰਨ ਦੀ ਮੰਗ ਵੀ ਕੀਤੀ। ਆਗੂਆਂ ਨੇ ਕਿਹਾ ਕਿ ਸਮੁੱਚੇ ਸਿੱਖ ਭਾਈਚਾਰੇ ਇਕ ਇਕ ਇਕਮੁੱਠਤਾ ਨਾਲ ਏਕਤਾ ਬਣੀ ਹੈ ਕਿ ਜਗਤਾਰ ਸਿੰਘ ਹਵਾਰਾ ਵਿਰੁੱਧ ਹਿੰਦੂਸਤਾਨੀ ਸਰਕਾਰ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਨੂੰ ਵਿਸ਼ਵ ਭਰ ਦੀਆਂ ਅਦਾਲਤਾਂ ਵਿਚ ਲੈ ਜਾਇਆ ਜਾਵੇ ਤਾਂ ਕਿ ਹਿੰਦੂਸਤਾਨੀ ਸਰਕਾਰਾਂ ਦੇ ਕਾਲੇ ਕੰਮਾਂ ਦਾ ਪਰਦਾ ਫਾਸ ਹੋ ਸਕੇ। ਆਗੂਆਂ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਹੁਣ ਸਿੱਖ ਕੌਮ ਲਈ ਇਕ ਹਸਤਾਖ਼ਰ ਹੈ ਜਿਸ ਦੇ ਪੱਖ ਵਿਚ ਉਹ ਕੁੱਝ ਵੀ ਕਰਨ ਲਈ ਤਿਆਰ ਹੋਣਗੇ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਸਾਡੇ ਸਿੱਖਾਂ ਦੇ ਅਹਿਮ ਤਿਉਹਾਰ ਦੇ ਨਾਮ ਤੇ ਛੁੱਟੀਆਂ ਬੰਦ ਕਰ ਰਹੇ ਹਨ ਦੂਜੇ ਪਾਸੇ ਬਾਦਲ ਖੇਮਾ ਘੱਟ ਗਿਣਤੀਆਂ ਤੇ ਹੋ ਰਹੇ ਹਮਲਿਆਂ ਦਾ ਕੋਈ ਵਿਰੋਧ ਨਹੀਂ ਕਰ ਰਿਹਾ, ਤੀਜੇ ਪਾਸੇ ਹਿੰਦੁਸਤਾਨ ਦੀ ਹਕੂਮਤ ਘੱਟ ਗਿਣਤੀਆਂ ਦੇ ਰਹਿਬਰਾਂ ਤੋਂ ਲੈ ਕੇ ਹੀਰੋਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਇਹ ਹੁਣ ਵਿਸ਼ਵ ਵਿਚ ਬੈਠਾ ਸਿੱਖ ਬਰਦਾਸ਼ਤ ਨਹੀਂ ਕਰੇਗਾ ਆਉਂਦੇ ਦਿਨਾਂ ਵਿਚ ਇਸ ਵਿਰੁੱਧ ਕੋਈ ਵੱਡਾ ਐਲਾਨ ਕੀਤਾ ਜਾਵੇਗਾ।

ਜਾਰੀ ਕਰਤਾ
ਹਿੰਮਤ ਸਿੰਘ ਕੋਆਰਡੀਨੇਟਰ
ਸਿੱਖ ਕੋਆਰਡੀਨੇਸ਼ਨ ਕਮੇਟੀ ਯੂਐਸਏ