IMG_2139

ਨਿਊਯਾਰਕ -ਬੀਤੇ ਦਿਨ ਕੈਨੇਡਾ ਦੇ ਸਰੀ ਵਿਖੇ . ਚੰਗੀਅਾਂ ਕਿਤਾਬਾਂ ਰਿਲੀਜ਼ ਕਰਨ ਦੀ ਅਾਪਣੀ ਲੜੀ ਨੂੰ ਅੱਗੇ ਤੋਰਦਿਅਾਂ ਹੋਇਆ ਪੰਜਾਬ ਭਵਨ ਸਰੀ, (ਕੈਨੇਡਾ) ਨਜ਼ਦੀਕ ਸੁੱਖੀ ਬਾਠ ਮੋਟਰਜ਼ ਵਿਖੇ ਲੇਖਕ ਸੁਰਜੀਤ ਸਿੰਘ ਦੀ ਵਾਰਤਕ ਪੁਸਤਕ “ਲਫਜ਼ਾਂ ਦੀ ਲੋਅ” ਲੋਕ ਅਰਪਣ ਕੀਤੀ ਗੲੀ । ਪ੍‍ਧਾਨਗੀ ਮੰਡਲ ਵਿੱਚ ਲੇਖਕ ਸੁਰਜੀਤ ਸਿੰਘ,  ਬੀਬੀ ਜਸਵਿੰਦਰ ਕੌਰ,ਡਾ: ਹਰਭਜਨ ਸਿੰਘ ਕਪੂਰਥਲਾ ਅਤੇ ਹਰਦਿਅਾਲ ਸਿੰਘ ਸਿਅਾਟਲ ਸ਼ਮਲ ਹੋੲੇ ।  ਪੋ੍‍ਗਰਾਮ ਦੇ ਅਾਰੰਭ ਵਿੱਚ ਹਾਜ਼ਰ ਕਵੀਅਾਂ ਇੰਦਰਜੀਤ ਸਿੰਘ ਧਾਮੀ, ਖੁਸ਼ਹਾਲ ਗਲੋਟੀ, ਡਾ:ਹਰਭਜਨ ਸਿੰਘ, ਹਰਦਿਅਾਲ ਸਿੰਘ ਚੀਮਾ,ੳੁਸਤਾਦ ਕਿ੍‍ਸ਼ਨ ਭਨੋਟ ਅਤੇ ਜੀਵਨ ਰਾਮਪੁਰੀ ਨੇ ਕਵਿਤਾਵਾਂ ਦਾ ਪਾਠ ਕੀਤਾ । ਲਫਜ਼ਾਂ ਦੀ ਲੋਅ ਪੁਸਤਕ ਬਾਰੇ ਸੀ੍‍ ਸੁੱਖੀ ਬਾਠ, ਮੋਹਨ ਗਿੱਲ  ,ਮਨਮੋਹਨ ਸਿੰਘ ਸਮਰਾ ਅਤੇ ਅਮਰੀਕ ਪਲਾਹੀ ਹੁਰਾਂ ਵਿਸਥਾਰ ਨਾਲ ਚਰਚਾ ਕੀਤੀ ਅਤੇ ਲੇਖਕ ਨੂੰ ੲਿੱਕ ਵਧੀਅਾ ਪੁਸਤਕ ਲਿਖਣ ਤੇ ਵਧਾੲੀ ਦਿੱਤੀ । ਕਿਤਾਬ ਦੇ ਰਿਲੀਜ਼ ਹੋਣ ਤੋ ਬਾਦ ਪੰਜਾਬ ਭਵਨ ਵੱਲੋ ਲੇਖਕ ਸੁਰਜੀਤ ਸਿੰਘ ,ਡਾ: ਹਰਭਜਨ ਸਿੰਘ ਅਤੇ ਹਰਦਿਅਾਲ ਸਿੰਘ ਹੁਰਾਂ ਦਾ ਸਨਮਾਨ ਕੀਤਾ ਗਿਅਾ ।