18 hours ago
ਦੇਸ਼ ਦੀ ਰਾਜਧਾਨੀ ਵਿਖੇ ਸ਼ਹੀਦੀ ਗੁਰਪੁਰਬ
19 hours ago
ਜੇ ਸਿਆਸਤਦਾਨ ਆਪਣੀ ਜ਼ਿੰਮੇਵਾਰੀ ਸਮਝਣ ਤਾਂ…
20 hours ago
ਧਰਤੀ ਦੀ ਮਰਯਾਦਾ ਸੰਭਾਲਣ ਲਈ ਕੋਮਲ ਕਲਾਵਾਂ ਤੇ ਜ਼ਿੰਦਗੀ ਦਾ ਸੁਮੇਲ ਜ਼ਰੂਰੀ – ਪ੍ਰੋ: ਭੱਠਲ
21 hours ago
ਮਰਯਾਦਾ ਭੰਗ ਕਰਨ ਵਾਲੀ ਚੰਡੀਗੜ੍ਹ ਦੀ ਕਮੇਟੀ ਮੈਬਰ ਬੀਬੀ ਨੂੰ ਧਾਰਮਿਕ ਸਜ਼ਾ ਦੀ ਮੰਗ ਨਾਲੋਂ ਆਰ ਐਸ ਐਸ ਦੇ ਥਾਪੜੇ ਵਾਲੇ ਇਹਨਾਂ ਪ੍ਰਬੰਧਕਾਂ ਨੂੰ ਹੀ ਗੁਰਦੁਆਰਾ ਪ੍ਰਬੰਧ ਤੋਂ ਦੂਰ ਕਰਨ ਵਾਰੇ ਸੋਚਣਾ ਹੋਵੇਗਾ
1 day ago
13 ਸਾਲਾਂ ਅਤੇ 20,000 ਆਰ.ਟੀ.ਆਈ. ਦੀਆਂ ਅਰਜ਼ੀਆਂ ਤੋਂ ਬਾਅਦ ਮਿਲਿਆ ਇਕਬਾਲ ਸਿੰਘ ਨੂੰ ਇਨਸਾਫ਼
1 day ago
ਨਾਮਵਰ ਕੀਰਤਨੀਏ  ਭਾਈ ਬਲਦੇਵ ਸਿੰਘ ਵਡਾਲਾ 17 ਨੂੰ ਗੁਰੂ ਘਰ ਵਿਖੇ ਕੀਰਤਨ ਕਰਨਗੇ
1 day ago
ਮਾਲਵਾ ਰਿਜਰਚ ਸੈਂਟਰ ਪਟਿਆਲਾ ਵੱਲੋਂ ਭਾਸ਼ਾ ਭਵਨ ਵਿਖੇ ਸਿੱਖ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਕਾਰਨ ਪੰਜਾਬੀ ਦੀ ਕਿਸਾਨੀ ਵਿੱਚ ਖੱਬੇਪੱਖੀਆਂ ਅਤੇ ਮਾਰਕਸਵਾਦੀਆਂ ਦੀਆਂ ਜੜ੍ਹਾਂ ਨਹੀਂ ਲੱਗ ਸਕੀਆਂ
1 day ago
ਲੜਕੀਆਂ ਲਈ ਅਧੁਨਿਕ ਵਿੱਦਿਆ ਅਤੇ ਰੂਹਾਨੀ ਗਿਆਨ ਦਾ ਸਾਗਰ ਹੈ ਕਲਗੀਧਰ ਟਰੱਸਟ ਬੜੂ ਸਾਹਿਬ
2 days ago
ਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ
2 days ago
ਮੈਰੀਲੈਂਡ ਵਿੱਚ ਪਹਿਲਾ ਪੰਜਾਬੀ ਪ੍ਰੋਗਰਾਮ ਇਤਿਹਾਸਕ ਹੋ ਨਿਬੜਿਆ 

Balraj Sidhu 171017 swaran jotshiiiiiਸਾਡਾ ਇੱਕ ਸਾਥੀ ਸਵਰਨ ਸਿੰਘ ਖੰਨਾ ਸ਼ੌਕੀਆ ਜੋਤਸ਼ੀ ਹੈ। ਉਹ ਵਿਹਲੇ ਸਮੇਂ ਕਰਿਉਲੌਜੀ, ਪਾਮਿਸਟਰੀ, ਐਸਟਰੋਲੌਜੀ, ਨੰਬਰੋਲੌਜੀ ਆਦਿ ਦੀਆਂ ਕਿਤਾਬਾਂ ਘੋਟਦਾ ਰਹਿੰਦਾ ਹੈ। ਭਾਰਤੀ ਮਾਨਸਿਕਤਾ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਹਰ ਇਨਸਾਨ ਆਪਣੇ ਭਵਿੱਖ ਬਾਰੇ ਜਾਣਨ ਲਈ ਉਤਸੁਕ ਹੈ। ਮਿਹਨਤ ਕਰਨ ਦੀ ਬਜਾਏ ਸਿਰ ‘ਤੇ ਪਈਆਂ ਹੋਈਆਂ ਮੁਸੀਬਤਾਂ ਨੂੰ ਟਾਲਣ ਲਈ ਦੈਵੀ ਮਦਦ ਪ੍ਰਾਪਤ ਕਰਨੀ ਚਾਹੁੰਦਾ ਹੈ। ਚੰਗੇ ਬੁਰੇ ਦਿਨ ਹਰ ਇਨਸਾਨ ਦੇ ਆਉਂਦੇ ਹਨ। ਜੇ ਸਾਰੇ ਸੁਖੀ ਹੋ ਜਾਣ ਤਾਂ ਫਿਰ ਦੁਨੀਆ ਕਿਵੇਂ ਚੱਲੇਗੀ? ਜੇ ਕਿਸੇ ਦੇ ਬੱਚੇ ਨਾਲਾਇਕ ਨਿਕਲ ਆਉਣ, ਕਾਰੋਬਾਰ, ਨੌਕਰੀ ਜਾਂ ਫ਼ਸਲ ‘ਤੇ ਕਸ਼ਟ ਆ ਜਾਵੇ, ਘਰ ਦਾ ਕੋਈ ਮੈਂਬਰ ਲਾਇਲਾਜ ਬਿਮਾਰੀ ਦਾ ਸ਼ਿਕਾਰ ਹੋ ਜਾਵੇ ਤਾਂ ਲੋਕ ਸ਼ਾਰਟ ਕੱਟ ਹੱਲ ਲੱਭਣ ਲਈ ਫ਼ੌਰਨ ਬਾਬਿਆਂ-ਜੋਤਸ਼ੀਆਂ ਵੱਲ ਦੌੜ ਲਗਾ ਦੇਂਦੇ ਹਨ। ਜੋਤਸ਼ੀ ਪਹਿਲਾਂ ਹੀ ਅਜਿਹੇ ਸ਼ਿਕਾਰ ਦੀ ਉਡੀਕ ਵਿਚ ਬਾਘੜ ਬਿੱਲੇ ਵਾਂਗ ਘਾਤ ਲਗਾ ਕੇ ਬੈਠੇ ਹੁੰਦੇ ਹਨ। ਉਹ ਉਪਾਅ ਦੱਸਣ ਦੇ ਨਾਮ ਹੇਠ ਘੱਟੋ ਘੱਟ 1100 ਰੁ. ਤਾਂ ਝਟਕਾ ਹੀ ਲੈਂਦੇ ਹਨ। ਨਹਿਰਾਂ-ਨਦੀਆਂ ਦਾ 50% ਪਾਣੀ ਤਾਂ ਇਹਨਾਂ ਲੋਕਾਂ ਦੀਆਂ ਕਰਤੂਤਾਂ ਕਾਰਨ ਹੀ ਪਲੀਤ ਹੋਇਆ ਪਿਆ ਹੈ। ਮੂਰਖਾਂ ਨੂੰ ਪਿੱਛੇ ਲਗਾ ਕੇ ਹਜ਼ਾਰਾਂ ਟਨ ਗੰਦ ਮੰਦ ਪਲਾਸਟਿਕ ਵਿਚ ਲਪੇਟ ਕੇ ਚੱਲਦੇ ਪਾਣੀ ਵਿਚ ਵਹਾਈ ਜਾਂਦੇ ਹਨ। ਕਦੇ ਹਵਾ ਪਾਣੀ ਗੰਦਾ ਕਰਨ ਨਾਲ ਵੀ ਰੱਬ ਖ਼ੁਸ਼ ਹੋ ਸਕਦਾ ਹੈ?

ਸਵਰਨ ਦੀ ਮਹਿਮਾ ਸੁਣ ਕੇ ਕਈ ਵਹਿਮੀ ਕਿਸਮ ਦੇ ਬੰਦੇ ਉਪਾਅ ਕਰਾਉਣ ਲਈ ਉਸ ਕੋਲ ਤੁਰੇ ਰਹਿੰਦੇ ਹਨ। ਵਿਹਾਰਕ ਕਿਸਮ ਦਾ ਇਨਸਾਨ ਹੋਣ ਕਾਰਨ ਉਹ ਪੀੜਤ ਵਿਅਕਤੀ ਦੇ ਹਾਲਾਤ ਵੇਖ ਕੇ ਅਜਿਹੇ ਸਟੀਕ ਉਪਾਅ ਦੱਸਦਾ ਹੈ ਕਿ ਅਗਲੇ ਦਾ ਲਾਜ਼ਮੀ ਫ਼ਾਇਦਾ ਹੁੰਦਾ ਹੈ। ਇੱਕ ਦਿਨ ਉਸ ਦਾ ਇੱਕ ਸਵਾ ਕੁ ਕਵਿੰਟਲ ਦਾ ਰਿਸ਼ਤੇਦਾਰ ਤੇਜਾ ਉਸ ਦੇ ਘਰ ਆਇਆ। ਸਰਕਾਰੀ ਕਵਾਟਰ ਦੀਆਂ 20-25 ਪੌੜੀਆਂ ਚੜ੍ਹਨ ਕਾਰਨ ਉਹ ਬੁਰੀ ਤਰਾਂ ਹੌਂਕ ਰਿਹਾ ਸੀ। ਪਾਣੀ ਧਾਣੀ ਪੀ ਕੇ ਜਦੋਂ ਤੇਜੇ ਦੇ ਸਾਹ ਵਿਚ ਸਾਹ ਆਇਆ ਤਾਂ ਉਸ ਨੇ ਆਪਣਾ ਦੁਖੜਾ ਰੋਇਆ ਕਿ ਉਸ ਦਾ ਵਪਾਰ ਬੁਰੀ ਤਰਾਂ ਨਾਲ ਘਾਟੇ ਵਿਚ ਚੱਲ ਰਿਹਾ ਹੈ ਤੇ ਪਰਿਵਾਰ ਵਿਚ ਲੜਾਈ ਝਗੜਾ ਰਹਿੰਦਾ ਹੈ। ਲੱਗਦਾ ਹੈ ਕੋਈ ਦਿਨਾਂ ਦਾ ਹੇਰ ਫੇਰ ਹੈ। ਇਸ ਦੇ ਨਾਲ ਨਾਲ ਪੇਟ ਗੈਸ, ਖੱਟੇ ਡਕਾਰ, ਗੋਡੇ ਦੁਖਣੇ ਅਤੇ ਹੋਰ ਅਨੇਕਾਂ ਆਪ ਸਹੇੜੀਆਂ ਬਿਮਾਰੀਆਂ ਦੀ ਲੰਬੀ ਲਿਸਟ ਸਵਰਨ ਨੂੰ ਗਿਣਾ ਦਿੱਤੀ। ਉਸ ਨੇ ਬਹੁਤ ਅਧੀਨਗੀ ਜਿਹੀ ਨਾਲ ਕੋਈ ਉਪਾਅ ਕਰਨ ਦੀ ਬੇਨਤੀ ਕੀਤੀ। ਸਵਰਨ ਨੂੰ ਪਤਾ ਸੀ ਕਿ ਇਹ ਮਾਸ ਦਾ ਪਹਾੜ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 7-8 ਵਜੇ ਤੱਕ ਦੁਕਾਨ ਦੀ ਪੋਲੀ ਗੱਦੀ ‘ਤੇ ਪਸਰਿਆ ਰਹਿੰਦਾ ਹੈ। ਨਾ ਤਾਂ ਪੈਦਲ ਤੁਰਦਾ ਹੈ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਕਸਰਤ ਕਰਦਾ ਹੈ। ਹਰ ਵੇਲੇ ਬੱਕਰੀ ਵਾਂਗ ਚਰਦਾ ਰਹਿੰਦਾ ਹੈ। ਦੁਕਾਨ ਅੱਗੋਂ ਲੰਘਣ ਵਾਲੇ ਕਿਸੇ ਕੁਲਫ਼ੀ, ਖੱਟੇ ਲੱਡੂ, ਗੋਲ-ਗੱਪੇ ਅਤੇ ਟਿੱਕੀਆਂ ਵਾਲੇ ਨੂੰ ਸੁੱਕਾ ਨਹੀਂ ਜਾਣ ਦੇਂਦਾ। ਰਾਤ ਨੂੰ ਅਧੀਆ ਵੀ ਮਾਰਦਾ ਹੈ ਤੇ ਮੱਛੀ ਮੁਰਗ਼ਾ ਵੀ ਪਾੜਦਾ ਹੈ। ਮਰਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਰਿਹਾ ਹੈ। ਦੁਕਾਨ ਦਾ ਸਾਰਾ ਕਾਰੋਬਾਰ ਨੌਕਰਾਂ ਦੇ ਸਿਰ ‘ਤੇ ਛੱਡਿਆ ਹੋਇਆ ਹੈ, ਲਾਭ ਸਵਾਹ ਹੋਣਾ ਹੈ?

ਸਵਰਨ ਨੇ ਸੋਚਿਆ ਕਿ ਜੇ ਇਸ ਨੂੰ ਇਹ ਗੱਲਾਂ ਸਿੱਧੀਆਂ ਹੀ ਕਹਿ ਦਿੱਤੀਆਂ ਤਾਂ ਇਸ ਨੇ ਮੰਨਣਾ ਨਹੀਂ। ਇਸ ਨੂੰ ਕਿਸੇ ਤਰੀਕੇ ਨਾਲ ਹੀ ਸਮਝਾਉਣਾ ਪਵੇਗਾ। ਸਵਰਨ ਨੇ ਕਿਸੇ ਮਾਹਰ ਜੋਤਸ਼ੀ ਵਾਂਗ ਉਸ ਦੇ ਹੱਥ ਦੀਆਂ ਰੇਖਾਵਾਂ ਦਾ ਮੁਆਇਨਾ ਕੀਤਾ। ਫਿਰ ਉਸ ਦੀ ਜਨਮ ਤਾਰੀਖ਼ ਪੁੱਛ ਕੇ ਇੱਕ ਕਾਗ਼ਜ਼ ‘ਤੇ ਕੁੰਡਲੀ ਤਿਆਰ ਕਰ ਲਈ। ਇਸ ਤੋਂ ਬਾਅਦ ਉਂਗਲਾਂ ਦਿਆਂ ਪੋਟਿਆਂ ‘ਤੇ ਐਵੇਂ ਜਮਾਂ ਘਟਾਓ ਦਾ ਹਿਸਾਬ ਕਿਤਾਬ ਜਿਹਾ ਲਗਾਉਣ ਲੱਗਾ। ਵਿਚ ਵਿਚ ਉਹ ਨਜ਼ਰ ਭਰ ਕੇ ਰਿਸ਼ਤੇਦਾਰ ਵੱਲ ਵੀ ਵੇਖ ਲੈਂਦਾ। ਤੇਜਾ ਉਸ ਵੱਲ ਇੰਜ ਵੇਖ ਰਿਹਾ ਸੀ ਜਿਵੇਂ ਕੋਈ ਨਾਲਾਇਕ ਵਿਦਿਆਰਥੀ ਪੇਪਰਾਂ ਵੇਲੇ ਆਸ ਭਰੀਆਂ ਨਜ਼ਰਾਂ ਨਾਲ ਮਾਸਟਰ ਵੱਲ ਵੇਖਦਾ ਹੈ। 15-20 ਮਿੰਟਾਂ ਬਾਅਦ ਨਾਂਹ ਪੱਖੀ ਤਰੀਕੇ ਨਾਲ ਸਿਰ ਝਟਕਾ ਕੇ ਮਸੋਸਿਆ ਜਿਹਾ ਮੂੰਹ ਬਣਾ ਕੇ ਸਵਰਨ ਨੇ ਤੇਜੇ ਵੱਲ ਵੇਖਿਆ ਤਾਂ ਉਸ ਨੂੰ ਹਾਰਟ ਅਟੈਕ ਹੋਣ ਨੂੰ ਤਿਆਰ ਹੋ ਗਿਆ। ਸਵਰਨ ਨੇ ਕਿਹਾ ਕਿ ਤੇਰੇ ‘ਤੇ ਸਾੜ੍ਹਸਤੀ ਅਤੇ ਰਾਹੂ ਕੇਤੂ ਦਾ ਪ੍ਰਕੋਪ ਹੈ ਤੇ ਸ਼ਨੀ ਵੀ ਭਾਰੂ ਹੈ। ਇਸੇ ਕਾਰਨ ਤੇਰਾ ਕਾਰੋਬਾਰ ਤੇ ਸਿਹਤ ਢਿੱਲੀ ਚੱਲ ਰਹੀ ਹੈ। ਇਸ ਲਈ ਕਰੜਾ ਜਿਹਾ ਉਪਾਅ ਕਰਨਾ ਪਵੇਗਾ ਵਰਨਾ ਡਾਕਟਰਾਂ ਦੀਆਂ ਦਵਾਈਆਂ ਨੇ ਵੀ ਅਸਰ ਨਹੀਂ ਕਰਨਾ।

ਰਿਸ਼ਤੇਦਾਰ ਨੇ ਡਰਦਿਆਂ ਡਰਦਿਆਂ ਖ਼ਰਚੇ ਬਾਰੇ ਪੁੱਛਿਆ। ਸਵਰਨ ਨੇ ਬਹੁਤ ਦਾਰਸ਼ਨਿਕ ਅੰਦਾਜ਼ ਵਿਚ ਜਵਾਬ ਦਿੱਤਾ ਕਿ ਖ਼ਰਚੇ ਵਾਲੇ ਉਪਾਅ ਤਾਂ ਠੱਗ ਕਰਦੇ ਹਨ। ਅਸੀਂ ਲੋਕਾਂ ਦਾ ਭਲਾ ਕਰਨ ਲਈ ਇਹ ਵਿੱਦਿਆ ਸਿੱਖੀ ਹੈ, ਤੇਰਾ ਮੁਫ਼ਤ ਵਿਚ ਹੀ ਸਾਰ ਦਿਆਂਗੇ। ਬੱਸ ਛੇ ਕੁ ਮਹੀਨੇ ਥੋੜ੍ਹਾ ਕਸ਼ਟ ਕਰਨਾ ਪਵੇਗਾ। ਸਭ ਤੋਂ ਪਹਿਲਾਂ ਤਾਂ ਸ਼ਰਾਬ ਅਤੇ ਮਾਸ ਦਾ ਘਰ ਅੰਦਰ ਪ੍ਰਵੇਸ਼ ਬੰਦ। ਮੈਦਾ ਅਤੇ ਆਲੂ ਨਹੀਂ ਖਾਣੇ। (ਸਾਰਾ ਜਕ ਫੂਡ ਆਲੂਆਂ ਅਤੇ ਮੈਦੇ ਦਾ ਹੀ ਬਣਦਾ ਹੈ) ਘਰ ਦੇ ਵਿਹੜੇ ਵਿਚ ਤ੍ਰਿਵੇਣੀ (ਪਿੱਪਲ, ਬੋਹੜ ਅਤੇ ਨਿੰਮ) ਲਗਾ ਕੇ ਰੋਜ਼ ਸੁਬ੍ਹਾ ਸਵੇਰੇ ਸੂਰਜ ਵੱਲ ਮੂੰਹ ਕਰ ਕੇ ਉਨ੍ਹਾਂ ਨੂੰ ਪਾਣੀ ਪਾਉਣਾ ਹੈ। ਜਿਵੇਂ ਜਿਵੇਂ ਇਹ ਵਧਦੇ ਜਾਣਗੇ, ਤੇਰੇ ਦੁੱਖ ਘਟਦੇ ਜਾਣਗੇ। ਹੁਣ ਸੁਣ ਸਭ ਤੋਂ ਜ਼ਰੂਰੀ ਗੱਲ। ਤੇਰੇ ਘਰ ਤੋਂ ਚੜ੍ਹਦੇ ਵੱਲ ਸੜਕ ਦੇ ਕਿਨਾਰੇ ਇੱਕ ਬੋਹੜ ਦਾ ਦਰਖ਼ਤ ਹੈ। ਤੂੰ ਰੋਜ਼ਾਨਾ ਸਵੇਰੇ ਪੈਦਲ ਤੁਰ ਕੇ ਉੱਥੇ ਜਾਣਾ ਹੈ ਤੇ ਉਸ ਦੇ 7 ਚੱਕਰ ਲਗਾ ਕੇ ਪੂਰਬ ਵਾਲੇ ਪਾਸੇ ਖੜੇ ਹੋ ਕੇ ਉਸ ਨੂੰ ਮੱਥਾ ਟੇਕਣਾ ਹੈ। ਉਸ ਦੀ ਦਾਹੜੀ ਤੋਂ ਇੱਕ ਤੀਲ੍ਹਾ ਤੋੜ ਕੇ ਮੂੰਹ ਵਿਚ ਪਾ ਕੇ ਚੱਬਦੇ ਹੋਏ ਘਰ ਪਰਤਣਾ ਹੈ। ਪਰ ਖ਼ਬਰਦਾਰ! ਉਹ ਤੀਲ੍ਹਾ ਘਰ ਦੇ ਅੰਦਰ ਨਹੀਂ ਜਾਣਾ ਚਾਹੀਦਾ। ਨਹੀਂ ਤਾਂ ਮਾੜੇ ਗ੍ਰਹਿ ਵੀ ਅੰਦਰ ਚਲੇ ਜਾਣਗੇ। ਪੀਲੇ ਫਲ (ਨਿੰਬੂ ਆਦਿ) ਸੇਵਨ ਕਰਨੇ ਹਨ।

ਤੇਜੇ ਨੇ ਧੰਨਵਾਦ ਕਰ ਕੇ ਖ਼ੁਸ਼ੀ ਖ਼ੁਸ਼ੀ ਘਰ ਵੱਲ ਚਾਲੇ ਪਾ ਦਿੱਤੇ। ਉਹ ਬੋਹੜ ਉਸ ਦੇ ਘਰ ਤੋਂ ਕੋਈ 6-7 ਕਿ.ਮੀ. ਦੂਰ ਸੀ। ਰੋਜ਼ 12-14 ਕਿ.ਮੀ. ਦੀ ਸੈਰ ਸ਼ੁਰੂ ਹੋ ਗਈ, ਸ਼ਰਾਬ ਤੇ ਜਕ ਫੂਡ ਛੁੱਟ ਗਿਆ ਤੇ ਨਿੰਬੂਆਂ ਨਾਲ ਵੈਸੇ ਹੀ ਚਰਬੀ ਢਲਦੀ ਹੈ। ਤੇਜਾ ਤਾਂ ਚਾਰ-ਪੰਜ ਮਹੀਨਿਆਂ ਵਿਚ ਹੀ ਸ਼ਾਹਰੁੱਖ਼ ਖ਼ਾਨ ਵਰਗਾ ਸਮਾਰਟ ਬਣ ਗਿਆ। ਵਜ਼ਨ ਘਟਣ ਨਾਲ ਜੋੜਾਂ ਦੀਆਂ ਦਰਦਾਂ ਖ਼ਤਮ ਹੋ ਗਈਆਂ ਤੇ ਧਿਆਨ ਦੇਣ ਕਾਰਨ ਕਾਰੋਬਾਰ ਵਿਚ ਮੁਨਾਫ਼ਾ ਹੋਣ ਲੱਗਾ। ਸ਼ਰਾਬ ਛੁੱਟਣ ਨਾਲ ਪਰਿਵਾਰ ਵੀ ਬਾਗੋ ਬਾਗ਼ ਹੋ ਗਿਆ, ਲੜਾਈ ਆਪਣੇ ਆਪ ਬੰਦ ਹੋ ਗਈ। 5 ਕੁ ਮਹੀਨਿਆਂ ਬਾਅਦ ਤੇਜਾ ਪਰਿਵਾਰ ਸਮੇਤ ਮਠਿਆਈ ਦਾ ਡੱਬਾ ਲੈ ਕੇ ਸਵਰਨ ਦਾ ਧੰਨਵਾਦ ਕਰਨ ਗਿਆ ਕਿ ਉਸ ਨੇ ਉਸ ਦੇ ਪਰਿਵਾਰ ਨੂੰ ਨਵੀਂ ਜ਼ਿੰਦਗੀ ਬਖ਼ਸ਼ੀ ਹੈ।

ਸੋਚਣ ਵਾਲੀ ਗੱਲ ਹੈ ਕਿ ਜੇ ਸਵਰਨ ਦੀ ਥਾਂ ਕੋਈ ਠੱਗ ਜੋਤਸ਼ੀ ਹੁੰਦਾ ਤਾਂ ਉਸ ਨੇ ਪੈਸੇ ਕਮਾਉਣ ਲਈ ਸਿੱਧੇ ਪੁੱਠੇ ਉਪਾਅ ਦੱਸ ਕੇ ਤੇਜੇ ਨੂੰ ਹੋਰ ਬਰਬਾਦ ਕਰ ਦੇਣਾ ਸੀ। ਇਹ ਵੀ ਸੱਚ ਹੈ ਕਿ ਸਾਡਾ ਸਮਾਜ ਵਹਿਮਾਂ ਭਰਮਾਂ ਵਿਚ ਐਨਾ ਡੁੱਬ ਚੁੱਕਾ ਹੈ ਕਿ ਜੇ ਸਵਰਨ ਤੇਜੇ ਨੂੰ ਸਿੱਧਾ ਸ਼ਰਾਬ ਅਤੇ ਜਕ ਫੂਡ ਛੱਡਣ, ਕਸਰਤ ਕਰਨ ਅਤੇ ਨੇਕ ਨੀਤੀ ਨਾਲ ਕੰਮ ਕਰਨ ਦੀ ਤਾਕੀਦ ਕਰਦਾ ਤਾਂ ਉਸ ਨੇ ਐਸੀ ਸਲਾਹ ਬਕਵਾਸ ਕਹਿ ਕੇ ਹਵਾ ਵਿਚ ਉਡਾ ਛੱਡਣੀ ਸੀ। ਇਸ ਲਈ ਜੇ ਅਜਿਹਾ ਤਰੀਕਾ ਅਪਣਾ ਕੇ ਕਿਸੇ ਦੁਖੀ ਬੰਦੇ ਦਾ ਭਲਾ ਹੁੰਦਾ ਹੋਵੇ ਤਾਂ ਇਸ ਵਿਚ ਕੋਈ ਬੁਰਾਈ ਨਹੀਂ ਹੈ।