Harjinder Singh 171004 sikh kmle ja siyaneeeee
ਸਿੱਖਾਂ ਕਮਲੇ ਜਾਂ ਸਿਆਣੇ ? ਇਹ ਵਿਸ਼ਾ ਸੁਨਣ ਕਰਨ ਲਈ ਕੁਝ ਵੱਖਰਾ ਜਿਹਾ ਹੀ ਲੱਗ ਰਿਹਾ,ਪਰ ਸਿਆਣੇ ਕਹਿੰਦੇ ਨੇ ਕਿ ਆਪਣੇ ਆਪ ਨੂੰ,ਆਪਣੇ ਕਾਰੋਬਾਰ ਨੂੰ, (ਕਮਾਈ ਜਾਂ ਖਰਚ) ਆਪਣੀ ਸਭਿਅਤਾ,ਮਜ੍ਹਬ ਜਾਂ ਧਰਮ ਨੂੰ ਸਵੈ (ਆਪ) ਪੜਚੋਲਣਾ ਬਹੁਤ ਸਿਆਣੀ ਗੱਲ ਹੁੰਦੀ ਹੈ।ਕੀ ਕਮਾਇਆ ਕੀ ਗਵਾਇਆ ? ਦਾ ਹਿਸਾਬ ਕਰ ਲੈਣਾ ਤੇ ਉਸ ਹਿਸਾਬ ਤੋਂ ਕੁਝ ਸਿੱਖ ਕੇ ਵਿਚਾਰ ਕੇ ਜਿੰਦਗੀ ਦੀ ਗੱਡੀ ਨੂੰ ਅਗੇ ਤੋਰਨਾ ਸਿਆਣਪ ਦਾ ਨਾਂ ਹੈ।ਹਕੀਕਤ ਵਿੱਚ ਸਿੱਖ ਵਾਕਿਆਂ ਹੀ ਸਿਆਣੇ ਨੇ ਜਾਂ ਕਮਲੇ ਨੇ,ਮੈਂ ਇਹਦਾ ਰਿਜਲਟ ਕੱਢਾ ਜਾਂ ਸਭ ਤੇ ਕੋਈ ਆਪਣਾ ਫੈਸਲਾ ਥੋਪ ਦਿਆ,ਨਹੀਂ૷ਨਹੀਂ ! ਇਹ ਮੇਰਾ ਇਮਾਨ ਮੈਨੂੰ ਇਜਾਜਤ ਨਹੀਂ ਦੇਂਦਾ; ਮੈਂ ਸਿਰਫ ਆਪਣੇ ਵਿਚਾਰ ਹੀ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੇ ਕਰਨੇ ਹਨ,ਪਰ ਫੇਂਸਲਾ ਜਾਂ ਨਿਆਂ ਤੁਸੀਂ ਆਪ ਖੁਦ ਕਰਨਾ ਹੈ।
ਸਿਆਣੇ ਕਹਿੰਦੇ ਨੇ ਕਿ ਪੁਤਰ ਤਿੰਨ ਤਰਾਂ ਦੇ ਹੁੰਦੇ ਆ।
ਪੁਤਰ૷ਜੋ ਆਪਣੇ ਮਾਂ ਬਾਪ ਦੀ ਜਾਂ ਵੱਡਿਆਂ ਦੀ ਜਾਇਦਾਦ ਨੂੰ ਨਾ ਅਗੇ ਵਧਾਉਣ ਤੇ ਨਾ ਗਵਾਉਣ। ਮਾ ਬਾਪ ਦੀ ਇਜਤ ਵੀ ਬਰਾਬਰ ਜਿਹੀ ਬਣਾ ਕੇ ਰੱਖਣ।
ਸੁਪੁਤਰ૷ਜੋ ਆਪਣੇ ਮਾਂ ਬਾਪ ਦੀ ਜਾਇਦਾਦ ਨੂੰ ਹੋਰ ਦੂਣੀ ਤੀਣੀ ਵਧਾ ਦੈਣ ਤੇ ਚੰਗੇ ਕੰਮ ਕਰਦੇ ਹੋਏ ਆਪਣੇ ਮਾਂ ਬਾਪ ਦੀ ਜਾਂ ਵੱਡਿਆਂ ਦੀ ਇਜਤ ਵਧਾ ਦੈਣ।
ਕੁਪੁਤਰ૷ਜੋ ਆਪਣੇ ਮਾਂ ਬਾਪ ਦੀ ਖੱਟੀ ਕਮਾਈ ਨੂੰ ਵੀ ਗਵਾ ਦੈਣ ਤੇ ਜੀਵਨ ਵਿੱਚ ਗਲਤ ਕਰਮ ਕਰਕੇ ਆਪਣੇ ਵੱਡਿਆਂ ਦੀ ਇਜਤ ਮਿੱਟੀ ਘਟੇ ਵਿੱਚ ਰੌਲ ਦੈਣ।
ਸੰਸਾਰੀ ਰਿਸ਼ਤੇ ਵਿੱਚ ਖਾਸ ਕਰਕੇ ਮਾਂ ਬਾਪ (ਨੇੜੇ) ਗਿਣੇ ਜਾਂਦੇ ਹਨ,
ਪਰ ਗੁਰੂ ਤੇ ਸਿੱਖ ਦਾ ਰਿਸ਼ਤਾ ਬਹੁਤਾ ਹੀ ਗੂੜਾ ਹੁੰਦਾ ਹੈ।ਮਾਂ ਬਾਪ ਤਾਂ ਜਨਮ ਦੇਂਦੇ ਹਨ।ਜਨਮ ਦੀ ਸਫਲਤਾ ਦਾ ਰਾਹ ਗੁਰੂ ਦਸਦਾ ਹੈ।
”ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ”
ਗੁਰ ਬਿਨੁ ਸੁਰਤਿ ਨ ਸਿਧਿ ਗੁਰੁ ਬਿਨੁ ਮੁਕਤਿ ਨ ਪਾਵੈ॥ (ਅੰਗ ੧੩੯੯)
ਅਮ੍ਰਿਤ ਦੀ ਦਾਤ ਪ੍ਰਾਪਤ ਹੁੰਦਿਆਂ ਸਿੱਖ ਨੂੰ ਪੰਜਾਂ ਪਿਆਰਿਆਂ ਦੀ ਖਾਸ ਹਦਾਇਤ ਹੁੰਦੀ ਹੈ।ਹੁਣ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੋਰ ਨਗਰ ਅਨੰਦਪੁਰ ਹੈ।ਹਰ ਸਿੱਖ ਪੜਦਾ ਸੁਣਦਾ ਵੀ ਹੈ ਕਿ..
” ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ”॥( ਅੰਗ ੨੬੮)
ਤੇ ਕੀ ? ਅਸੀਂ ਆਪਣੇ ਆਪ ਨੂੰ ਵਾਕਿਆ ਹੀ ਦਸਮ ਪਾਤਸ਼ਾਹ ਸ਼੍ਰੀ ਕਲਗੀਧਰ ਜੀ ਦੇ ਪੁੱਤਰ ਮੰਨਦੇ ਹਾਂ ? ਜਾਂ ਸਿਰਫ ਕਹਿਣ ਕਹਾਣ ਵਿੱਚ ਹੀ ਪਾਤਸ਼ਾਹ ਜੀ ਦੇ ਪੁੱਤਰ ਕਹਾਉਦੇ ਹਾਂ ।ਕੁਝ ਨਾ ਕੁਝ ਤਾਂ ਸਾਡੇ ਜੀਵਨ ਵਿੱਚ ਗੁਰੂ ਸਾਹਿਬ ਜੀ ਦੇ ਸੁਚੱਜੇ ਜੀਵਨ ਵਿੱਚੋਂ ਗੁਣ ਭਰਨੇ ਚਾਹੀਦੇ ਸੀ।ਕਦੀ ਅਸੀਂ ਆਪਣੇ ਜੀਵਨ ਦੀ ਸਹੀ ਪੜਚੋਲ ਕਰੀਐ ।ਆਹ ਹੇਠ ਲਿਖੇ ਸਵਾਲ ਸਾਡੇ ਤੇ ਬਣਦੇ ਨੇ।
ੳ૷ਕੀ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਾਡਾ ਥੋੜਾ ਜਿਹਾ ਵੀ ਜੀਵਨ ਮਿਲਦਾ ਹੈ ?
ਅ૷ਕੀ ਅਸੀਂ ਗੁਰੂ ਸਾਹਿਬ ਜੀ ਦੀ ਖੰਡੇ ਦੀ ਪਾਹੁਲ ਲਈ ।
ੲ૷ਜੇ ਅਸੀਂ ਪਹੁਲ ਲੈ ਵੀ ਲਈ ਤਾਂ ਕੀ ਅਸੀਂ ਪੰਜਾਂ ਪਿਆਰਿਆ ਦੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੇ ਚਲਦੇ ਹਾਂ ?
ਸ૷ਕੀ ਅਸੀਂ ਆਪਣੇ ਆਪ ਨੂੰ ਜਾਤਾਂ ਪਾਤਾਂ ਵਾਲੇ ਬੰਧਨਾਂ ਤੋਂ ਮੁਕਤ ਕਰ ਲਿਆ ਜਾਂ ”ਮਾਨਸ ਕੀ ਜਾਤਿ ਸਭ ਏਕ ਪਹਿਚਾਨਬੋ” ਵਾਲੇ ਸਿਧਾਂਤ ਅਨੁਸਾਰ ਅਸੀਂ ਦੂਜੇ ਮਜਹਬਾਂ ਵਾਲਿਆਂ ਨੂੰ ਜਾਂ ਸੰਸਾਰੀ ਤੋਰ ਤੇ ਅਮੀਰ ਗਰੀਬ ਨੂੰ ਕੀ ਇਕ ਹੀ ਨਿਗ੍ਹਾ ਨਾਲ ਵੇਖਦੇ ਜਾਂ ਸਤਿਕਾਰ ਦੇਂਦੇ ਹਾਂ ?
ਹ૷ਕੀ ਅਸੀ ਜਾਤਾਂ ਪਾਤਾਂ ਦੇ ਨਾਂ ਤੇ ਗੁਰਦਵਾਰੇ ਵੱਖ ਵੱਖ ਨਹੀਂ ਕਰ ਲਏ ?
ਕ૷ਗੁਰੂ ਸਹਿਬ ਜੀ ਤਾਂ ਸਾਨੂੰ ਇਕ ਹੀ ਮਰਯਾਦਾ ਦੱਸੀ ਹੋਵੇਗੀ । ਪਰ ਅੱਜ ਅਸੀਂ ਆਪਣੀ ਆਪਣੀ ਮੱਤ ਨਾਲ ਜਾਂ ਆਪਣੀਆਂ ੨ ਸੰਸਥਾਵਾਂ ਨਾਲ ਜਾਂ ਆਪੂ ਬਣਾਏ ਡੇਰਿਆਂ ਦੇ ਨਾਂ ਨਾਲ ਅਸਲ ਮਰਯਾਦਾ ਨੂੰ ਤੋੜਿਆ ਮਰੋੜਿਆਂ ਨਹੀਂ ?
ਖ૷ ਕੀ ਅਮ੍ਰਿਤ ਦੇ ਬਾਟਿਆਂ ਨੂੰ ਅਸੀ ਵੱਖਰੇ ਵੱਖਰੇ ਨਹੀ ਕਰ ਲਿਆ ?
ਗ૷ਕੀ ਅਸੀਂ ਸਹੀਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਿਆ ਜਾ ਸਿਰਫ ਮੱਥਾ ਟੇਕ ਕੇ ਜਾਂ ਆਪਣੀ ਮਰਜੀ ਅਨੁਸਾਰ ਵੱਖ ਵੱਖ ਮਰਯਾਦਾਂ ਰਾਹੀਂ ਅਖੰਡ ਪਾਠ ਕਰਕੇ ਸਿਰਫ ਰਸਮਾਂ ਹੀ ਪੂਰੀਆਂ ਕਰ ਰਹੇ ਹਾਂ ?
ਘ૷ਕੀ ਅਸੀਂ ਗੁਰਬਾਣੀ ਨੂੰ ਪੜ੍ਹ ਸੁਣਕੇ, ਸਮਝਕੇ ਆਪਣਾ ਜੀਵਨ ਗੁਰਬਾਣੀ ਅਨੁਸਾਰ ਬਣਾ ਲੈਂਦੇ ਹਾਂ ?
૷ਸਾਡਾ ਨਿਤਨੇਮ ? ਧਰਮ ਪ੍ਰਤੀ ਸੇਵਾ, ਸਮਾਜਿਕ ਸੇਵਾ,ਗੁਰੂ ਦਸਵੰਧ, ਆਦਿ ਗੁਰੂ ਉਪਦੇਸ਼ਾਂ ਅਨੁਸਾਰ ਹੈ ?
ਕਦੀ ਅਸੀਂ ਸੋਚਿਆ ? ਸਾਡੇ ਗੁਰੂ ਸਾਹਿਬਾਂ ਸਾਡੀ ਕੋਮ ਦੇ ਮਹਿਲ ਬਨਾਉਣ ਦੇ ਲਈ ਆਪਣੇ ਸਾਰੇ ਪ੍ਰੀਵਾਰ ਦਾ ਬਲੀਦਾਨ ਤੱਕ ਦੇ ਦਿੱਤਾ। ਦੁਨੀਆਂ ਨੂੰ ਸਹੀ ਧਰਮ ਦੇ ਅਰਥ ਦੱਸੇ।ਜੀਵਨ ਸੇਧਾਂ ਦਿੱਤੀਆਂ। ਇਨਸਾਨੀਅਤ ਦੱਸੀ ।ਸੱਭ ਮਨੁਖਾਂ ਪ੍ਰਤੀ ਕਿਹਾ૷
” ਛੋਡੀਲੇ ਪਾਖੰਡਾ॥ਨਾਮ ਲੈ ਜਾਇ ਤਰੰਦਾ”
ਮੰਨਦੇ ਹਾਂ ਕਿ ਦੁਨੀਆਂ ਨੂੰ ਗੁਰੁ ਉਪਦੇਸ਼ ਮੰਨਣਾ ਚਾਹੀਦਾ ਸੀ,ਖਾਸ ਕਰਕੇ ਸਾਡੇ ਹਿੰਦੂ ਵੀਰਾਂ ਨੂੰ ਤਾ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਯਾਦ ਰੱਖਣਾ ਚਾਹੀਦਾ ! ਚਾਹੀਦਾ ਸੀ।ਚਲੋ ! ਅਸੀਂ ਆਪਣੀ ਗੱਲ ਕਰੀਐ।ਸਾਂਡਾ ਫਰਜ ਸੀ।ਸਾਨੂੰ—-
”ਸਭ ਦੂ ਵਡੇ ਭਾਗ ਗੁਰਸਿੱਖਾਂ ਕੇ—
ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗੁਰੂ ਮਿਲਣਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ।ਚਾਹੀਦਾ ਤਾਂ ਸੀ ! ਕਿ ਅਸੀਂ ਗੁਰੂ ਸਾਹਿਬਾਂ ਵਲੋਂ ਬਖਸ਼ਿਆ ਹੋਇਆ
ਸਾਝੀਂਵਾਲਤਾ ਦਾ ਉਪਦੇਸ਼ ਤੇ ਗੁਰੁ ਸਾਹਿਬਾਂ ਦਾ ਜੱਸ ਸਾਰੀ ਦੁਨੀਆਂ ਤੱਕ ਫੈਲਾਅ
ਦੇਂਦੇ (ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਸਾਡੇ ਤਿੰਨ ਕਰੋੜ ਸਿੱਖ ਬਣ ਗਿਆ ਸੀ ਤੇ ਅੱਜ?); ਪਰ ਨਹੀਂ ! ਅਸੀ ਹੋਰ ਸਿੱਖ ਕੀ ਬਨਾਉਣੇ ਸੀ ਅਸੀਂ ਤਾਂ ਆਪਣੇ ਆਪ ਚ ਵੀ ਪੂਰੇ ਨਹੀਂ ਰਹੇ ।ਅੱਜ ਕਿੰਨੇ ਸਿੱਖ ਅਮ੍ਰਿਤ ਧਾਰੀ,ਕਿੰਨੇ ਨਿੱਤਨੇਮੀ ? ਖਾਸ ਕਰਕੇ ਸਿੱਖ ਬੱਚੇ ਕਿੰਨੇ ਪਤਿਤ ਹੋ ਗਏ ਹਨ ? ਕਿੰਨੇ ਸਿੱਖ ਬੱਚੇ ਕੇਸਾਂਧਾਰੀ ਹਨ ?
ਜਿਆਦਾ ਸਿੱਖ ਨੋਜਵਾਨ ਬੱਚੀਆਂ ਪੱਗਾਂ ਵਾਲੇ ਕੇਸਾਂ ਧਾਰੀ ਨੋਜਵਾਨਾਂ ਨਾਲ ਵਿਆਹ ਕਰਵਾਕੇ ਰਾਜੀ ਨਹੀਂ। ਪਿਛੇ ਜਿਹੇ ਇਕ ਚੈਨਲ ਵਾਲਿਆਂ ਨੇ ਦਰਬਾਰ ਸਾਹਿਬ ਘੰਟਾ ਘਰ ਵਾਲੇ ਪਾਸੇ ਬਹੁਤ ਸਿੱਖ ਸੰਗਤਾਂ ਤੋ ਪੰਜਾਂ ਪਿਆਰਿਆਂ ਦੇ ਨਾਂ ਪੁਛੇ ਤਾਂ ਮਸਾਂ ਹੀ 5% ਸੰਗਤ ਨੇ ਸਹੀ ਨਾਂ ਦੱਸੇ। 90% ਸਿੱਖਾਂ ਨੂੰ ਆਪਣੇ ਇਤਿਹਾਸ ਬਾਰੇ ਕੋਈ ਜਾਨਕਾਰੀ ਨਹੀਂ। 90% ਸਿੱਖਾਂ ਨੂੰ ਆਪਣੀ ਅਰਦਾਸ ਆਪ ਕਰਨੀ ਨਹੀਂ ਆਉਦੀ। ਕਰੀਬ 80% ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਪਾਠ ਨਹੀਂ ਕਰ ਸਕਦੇ। ਵਾਹਿਗੁਰੂ ਜੀ ਕਿਰਪਾ ਕਰਨ! ਪੰਜਾਬ ਵਿੱਚ ਸਿੱਖਾਂ ਦੇ ਨਾਂ ਤੇ ਨਸ਼ੇ ਦੀ ਅੱਤ ਹੋ ਚੁਕੀ ਹੈ।ਕਿੰਨੇ ਸਿੱਖ ਦੇਹਧਾਰੀ ਗੁਰੂਆਂ ਨੂੰ ਮੰਨ ਰਹੇ ਹਨ? ਸਿੱਖਾਂ ਦੇ ਆਪਸੀ ਲੜ੍ਹਾਈ ਝਗੜਿਆਂ ਦੀ ਗੱਲ ਤਾਂ ਛੱਡੋ ਬਲਕਿ ਅਦਾਲਤਾਂ ਵਿੱਚ ਕਿੰਨੇ ਕੇਸ ਗੁਰਦਵਾਰਿਆਂ ਦੇ ਚਲਦੇ ਹਨ।ਉਹ ਵੀ ਖਾਸ ਕਰਕੇ ਵਿਦੇਸ਼ਾਂ ਵਿੱਚ ਜਿਥੇ ਸਾਡੇ ਸਿੱਖ ਜਿਆਦਾ ਪੜੇ ਲਿਖੇ ਹਨ।
ਬਹੁਤ ਦੁਖ ਹੁੰਦਾ ਹੈ ਜਦੋ ਕਿ ਸਿੱਖ ਦਾ ਨਾਂ ਚੋਰੀ ਕਰਨ ਵਾਲਿਆਂ ਵਿੱਚ,ਡਾਕੇ ਮਾਰਨ ਵਾਲਿਆਂ ਵਿੱਚ,ਹੇਰਾ ਫੇਰੀ ਕਰਨ ਵਾਲਿਆਂ ਵਿੱਚ ਜਾਂ ਭੁਤ ਪਰੇਤ ਕੱਢਣ ਵਾਲਿਆਂ ਵਿੱਚ ਆਉਦਾ ਹੈ।ਚਲੋ ਛੱਡੀਐ! ਸਾਨੂੰ ਤੁਹਾਨੂੰ ਸਭ ਨੂੰ ਪਤਾ ਹੈ।
ਹਾਂ ਇਹ ਤਾਂ ਮੈਂ ਮੰਨਦਾ ਹਾਂ। ਅੱਜ ਸਿੱਖਾਂ ਦੇ ਕੰਮ ਬੜੇ ਨੇ,ਬਹੁਤੇ ਸਿੱਖਾਂ ਕੋਲ ਪੈਸਾ ਬਹੁਤ ਹੈ।ਸਿੱਖ ਉਚੇ ਅਹੁਦਿਆਂ ਤੇ ਬਰਾਜਮਾਨ ਰਹੇ ਤੇ ਅੱਜ ਵੀ ਹਨ। ਸਿੱਖ ਇਕ ਮਾਰਸ਼ਲ ਕੋਮ ਹੈ।ਦੁਨੀਆਂ ਮੰਨਦੀ ਹੈ।ਸਿੱਖ ਕਿਤੇ ਕਿਤੇ ਪਰਉਪਕਾਰੀ ਤੇ ਦਾਨੀ ਵੀ ਹੈ।ਗੁਰੂ ਸਾਹਿਬਾਂ ਦੇ ਲੰਗਰਾਂ ਦੀ ਰੀਤ ਅੱਜ ਜੱਗ ਜਾਹਿਰ ਹੈ। ਧਾਰਮਿਕ ਤੋਰ ਤੇ ਸਾਡੀ ਪਾਠ ਪੂਜਾ ਵੀ ਬਹੁਤ ਹੈ।ਪਰ ਨਹੀਂ ਨਹੀਂ ਪਿਆਰਿਉ !
ਧਰਮ ਤਾ ਜਿੰਦਗੀ ਹੈ। ਜਿੰਦਗੀ ਵਿੱਚ ਗਿਆਨ ਰੌਸ਼ਨੀ ਹੈ। ਧਰਮ ਜਿੰਦਗੀ ਦਾ ਬੇਸ ਹੈ।ਮਨੁੱਖ ਸੰਸਾਰੀ ਤੋਰ ਤੇ ਭਾਵੈ ਕਿੰਨੇ ਵੀ ਉਚੇ ਆਹੁੰਦੇ ਤੇ ਪਹੁੰਚ ਜਾਵੇ ਪਰ ਧਰਮੀ ਹੋਣਾ ਜਰੂਰੀ ਹੈ।ਗੁਰੂ ਗ੍ਰੰਥ ਸਾਹਿਬ ਜੀ ਦਾ ਨਿਆ ਇੰਨਸਾਫ ਮੈਂ ਆਪ ਜੀ ਨਾਲ ਸਾਝਾ ਕਰਕੇ ਸਿੱਖ ਕਮਲੇ ਕਿ ਸਿਆਣੇ? ਆਪ ਜੀ ਤੌਂ ਜਾਨਣ ਦੀ ਉਤਸੁਕਤਾ ਰੱਖਦਾ ਹਾਂ—
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ॥
ਚੰਗਾ ਨਾਉ ਰਖਾਇ ਕੇ ਜਸੁ ਕੀਰਤਿ ਜਗਿ ਲੇਇ॥
ਜੇ ਤਿਸੁ ਨਦਰਿ ਨਾ ਆਵਈ ਤ ਵਾਤ ਨ ਪੁਛੈ ਕੇ॥
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ (ਅੰਗ ੨)
ਇਹ ਉਪਰਲੀ ਮਨੁੱਖ ਦੇ ਸਹੀ ਜੀਵਨ ਦੀ ਤਸਵੀਰ ਗੁਰੂ ਜੀ ਸਾਨੂੰ ਦਿਖਾ ਰਹੇ ਹਨ।ਦੁਨੀਆਂ ਕਰਕੇ ਜਿਹੜਾ ਮਨੁੱਖ ਗਰੀਬ ਹੈ,ਕੰਗਾਲ ਹੈ, ਨਿਰਧਨ ਹੈ,ਬੇ ਘਰਾ ਹੈ,ਉਹਦਾ ਮਿਤ੍ਰ ਦੋਸਤ ਵੀ ਕੋਈ ਨਹੀ, ਚੇਹਰੇ ਦਾ ਬੜਾ ਕੁਰੂਪ ਹੈ,ਨਾ ਹੀ ਉਚੀ ਜਾਤ ਦਾ ਹੈ। ਉਸਦੇ ਬਾਰੇ ਵੀ ਸਤਿਗੁਰੂ ਜੀ ਸਾਨੂੰ ਦੱਸ ਰਹੇ ਹਨ—
”ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥
ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ ॥
ਮਿਤ੍ਰ ਨ ਇਠ ਧਨ ਰੂਪ ਹੀਣ ਕਿਛੁ ਸਾਕੁ ਨ ਸਿੰਨਾ॥
ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ॥(ਅੰਗ ੭੦੭)

ਨਹੀਂ ਨਹੀਂ ! ਉਹ ਗਰੀਬ ਨਹੀਂ ਹੈ। ਬਲਕਿ ਦੁਨੀਆਂ ਦਾ ਸਰਵੋਤਮ ਰਾਜਾ ਹੈ। ਅਮੀਰ ਹੈ। ਸਿਆਣਾ ਹੈ—-
”ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮਰਾਜੇ॥ (ਅੰਗ ੪੫੦)

(ਕਥਾਵਾਚਕ ਡਾ. ਹਰਜਿੰਦਰ ਸਿੰਘ ”ਪੱਟੀ ਵਾਲੇ”)
0434558619