IMG_2514

ਇਤਿਹਾਸਕ ਫਿਲਮ “ਦਾ ਬਲੈਕ ਪ੍ਰਿੰਸ” ਦੀ ਵੱਡੀ ਕਾਮਯਾਬੀ ਤੋੰ ਬਾਅਦ ਉੱਘੇ ਸੂਫੀ ਗਾਇਕ ਤੇ ਗੀਤਕਾਰ ਸਤਿੰਦਰ ਸਰਤਾਜ ਵੱਲੋਂ ਉਲੀਕੇ ਗਏ “ਦਿ ਬਲੈਕ ਪ੍ਰਿੰਸ ਟੂਰ” ਜਿਸ ਦਾ ਬ੍ਰਿਸਬੇਨ ਸ਼ਹਿਰ ਵਿੱਚ ਬੇ-ਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ 14 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਬ੍ਰਿਸਬੇਨ ਐਗਲੀਕਨ ਕਾਲਜ, ਫੋਰ ਰੈਸਟ ਲੈਕ ਵਿਖੇ ਅਜੋਜਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਅਵੈਂਥੀਆ ਕਾਲਜ ਤੇ ਗ੍ਰੋ-ਮਨੀ ਵੱਲੋਂ ਸਪੋਸਰ ਕੀਤਾ ਗਿਆ ਹੈ ਤੇ ਦੇਸੀ ਰੋਕਸਟਾਰ ਤੇ ਸੋਲਡ ਆਓੁਟ ਦੇ ਬੈਨਰ ਹੇਠ ਕਰਵਾਇਆਂ ਜਾ ਰਿਹਾ ਹੈ। ਪ੍ਰੋਗਰਾਮ ਪ੍ਰਤੀ ਪ੍ਰਬੰਧਕਾਂ ਵੱਲੋਂ ਪੋਸਟਰ ਵੀ ਜਾਰੀ ਕੀਤਾ ਗਿਆ ਇਸ ਦੋਰਾਨ ਡੰਕਨ ਪੈੱਗ (ਮੈਂਬਰ ਅੋਫ ਸਟ੍ਰੇਟਨ), ਨੀਰੂ ਵਿਰਕ, ਪ੍ਰਣਾਮ ਸਿੰਘ ਹੇਅਰ, ਨਵਦੀਪ ਸਿੰਘ, ਕੌਂਸਲਰ ਐਜਲਾ ੳਵੇਨ ਨੇ ਜਾਰੀ ਕੀਤਾ। ਬ੍ਰਿਸਬੇਨ ਵਾਸੀਆਂ ‘ਚ ਪ੍ਰੋਗਰਾਮ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਬੰਧਕ ਸ. ਮਨਮੋਹਨ ਸਿੰਘ, ਸ.ਬਲਕਾਰ ਸਿੰਘ ਤੇ ਤਰਲੋਕ ਸਿੰਘ ਨੇ ਸਾਂਝੇ ਤੋਰ ਤੇ ਜਾਣਕਾਰੀ ਦਿਤੀ ਕਿ ਇਹ ਇਕ ਪਰਿਵਾਰਕ ਅਤੇ ਸੱਭਿਆਚਾਰਕ ਗਾਇਕੀ ਨਾਲ ਜੁੜਿਆਂ ਹੋਵੇਗਾ ਤੇ ਪ੍ਰੋਗਰਾਮ ਦੋਰਾਨ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਵੀ ਕੀਤੇ ਗਏ ਹਨ। ਪ੍ਰੋਗਰਾਮ ਦੋਰਾਨ ਸ੍ਰੋਤਿਆਂ ਨਾਲ ਸੂਫ਼ੀ ਗਾਇਕ ਸਰਤਾਜ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਦੀ ਸਾਂਝ ਪਾਉਣਗੇ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਪ੍ਰਬੰਧਕਾਂ ਦੀ ਟੀਮ ਲੱਗੀ ਹੋਈ ਹੈ। ਇਹ ਪ੍ਰੋਗਰਾਮ ਸ਼ਰਾਬ ਰਹਿਤ ਹੋਵੇਗਾ।