43 mins ago
ਮੈਟਰੋਪੁਲਿਟਨ ਦੇ ਪੰਜਾਬੀ ਭਾਈਚਾਰੇ ਵਲੋਂ ਪਹਿਲੀ ਸਿੱਖ ਬੀਬੀ ਦੇ ਲਈ ਫੰਡ ਜੁਟਾਉਣ ਦਾ ਉਪਰਾਲਾ
6 hours ago
ਮੁੱਖ ਮੰਤਰੀ ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਹੂਲਤਾਂ ਦਾ ਐਲਾਨ
7 hours ago
ਹੁਣ ਅਨਿਲ ਵਿਜ ਨੇ ਤਾਜਮਹੱਲ ਨੂੰ ਦੱਸਿਆ ‘ਨਹਿਸ਼’
8 hours ago
ਬੜੀ ਸ਼ਰਧਾ ਅਤੇ ਸਤਿਕਾਰ ਸਾਹਿਤ ਮਨਾਇਆ ਗਿਆ ‘ਬੰਦੀ ਛੋੜ” ਦਿਵਸ
8 hours ago
ਆਸਟ੍ਰੇਲੀਆ: ਕਾਰ ਚੋਰ ਨੂੰ ਕਾਬੂ ਕਰਨ ਦੌਰਾਨ ਪੁਲਸ ਮੁਲਾਜ਼ਮ ਦੀ ਕਾਰ ਹੋਈ ਦੁਰਘਟਨਾ ਦੀ ਸ਼ਿਕਾਰ
16 hours ago
ਕਰਾਂਗਾ ਸਹਿਯੋਗ ਤਾਂ ਕਿ ਉਹ ਸੌਂ ਵੀ ਸਕੇ
16 hours ago
ਨਿਊਜ਼ੀਲੈਂਡ ‘ਚ  ਨਵੀਂ ਸਰਕਾਰ ਬਨਣ ਲਈ ਰਾਹ ਪੱਧਰਾ
22 hours ago
ਦੂਜੀ ਸੰਸਾਰ ਜੰਗ ਨਾਲ ਸੰਬੰਧਤ “ਇਟਲੀ ਵਿੱਚ ਸਿੱਖ ਫੌਜੀ” ਕਿਤਾਬ ਸ਼ਬਦ ਸਾਂਝ ਮੰਚ ਵੱਲੋਂ ਕੋਟਕਪੂਰਾ ਵਿਖੇ ਰਿਲੀਜ਼
1 day ago
ePaper October 2017
2 days ago
ਮਲਟੀਕਲਚਰਲ ਕਮੇਟੀ ਵੱਲੋਂ ਐਲਕ ਗਰੋਵ ਸਿਟੀ ਹਾਲ ਚੈਂਬਰ ‘ਚ ਮਨਾਈ ਗਈ ਦੀਵਾਲੀ

h s pannu dr 171007 akali sankat ptaaa
ਦਸ ਸਾਲ ਸੱਤਾ ਦਾ ਸੁਖ ਮਾਣਨ ਪਿੱਛੋਂ ਹਾਰ ਜਾਣ ਉਪਰੰਤ ਅਕਾਲੀਆਂ ਦੀ ਆਲੋਚਨਾ ਹੋਣ ਲੱਗ ਜਾਣੀ ਸੁਭਾਵਕ ਹੈ ਪਰ ਇਹ ਦਿਨ-ਬ-ਦਿਨ ਤੇਜ਼ੀ ਫੜਦੀ ਜਾ ਰਹੀ ਹੈ। ਲਗਭਗ ਸਾਰੇ ਮੁੱਦਿਆਂ ਤੇ ਹੁਕਮਰਾਨ ਪੰਜਾਬ ਕਾਂਗਰਸ ਸਰਕਾਰ ਦਾ ਫੇਲ ਹੋ ਜਾਣਾ ਬੇਸ਼ਕ ਅਕਾਲੀਆਂ ਨੂੰ ਰਾਸ ਆ ਸਕਦਾ ਸੀ ਪਰ ਹਾਲਾਤ ਕਿਸ਼ਤੀ ਨੂੰ ਉਲਟ ਧਾਰਾ ਵੱਲ ਧੱਕੀ ਜਾ ਰਹੇ ਹਨ।

ਸੀਨੀਅਰ ਅਕਾਲੀ ਲੀਡਰ, ਸਾਬਕ ਵਜ਼ੀਰ, ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਕਰਤੂਤ ਸਦਕਾ ਵਰਕਰ ਅਕਾਲੀ ਦਲ ਦੇ ਹੱਕ ਵਿਚ ਦਲੀਲ ਦੇਣ ਤੋਂ ਪਿੱਛੇ ਹਟ ਗਏ ਹਨ। ਨਾਲ ਦੀ ਨਾਲ ਗੁਰਦਾਸਪੁਰ ਚੋਣ ਹਲਕੇ ਤੋਂ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਉਪਰ ਵੀ ਕਿਸੇ ਬੀਬੀ ਨੇ ਬਲਾਤਕਾਰ ਦੇ ਦੋਸ਼ ਮੜ੍ਹ ਦਿੱਤੇ ਹਨ। ਲੰਗਾਹ ਅਤੇ ਸਲਾਰੀਆ ਵਿਰੁੱਧ ਕਲਿਪਾਂ ਤੇਜ਼ੀ ਨਾਲ ਸੋਸ਼ਲ ਮੀਡੀਆ ਉਪਰ ਫੈਲ ਰਹੀਆਂ ਹਨ। ਫਲਸਰੂਪ ਅਕਾਲੀ ਦਲ ਨੇ ਮਜਬੂਰ ਹੋਕੇ ਲੰਗਾਹ ਨੂੰ ਪਾਰਟੀ ਵਿਚੋਂ ਬਾਹਰ ਕਰ ਦਿੱਤਾ। ਪਹਿਲੋਂ ਮੁਤਵਾਜ਼ੀ ਜਥੇਦਾਰਾਂ ਨੇ ਫਿਰ ਦੋ ਦਿਨ ਪਿਛੋਂ ਰੈਗੁਲਰ ਜਥੇਦਾਰਾਂ ਨੇ ਉਸ ਨੂੰ ਪੰਥ ਵਿਚੋਂ ਛੇਕਣ ਦਾ ਐਲਾਨ ਕਰ ਦਿੱਤਾ। ਇਸ ਤੋਂ ਬਿਨਾ ਕੋਈ ਚਾਰਾ ਬਚਿਆ ਵੀ ਨਹੀਂ ਸੀ।

ਅਕਾਲੀ ਸਰਕਾਰ ਦੀ ਪੂਰੀ ਅਵਧੀ ਦੌਰਾਨ ਥਾਂ ਪੁਰ ਥਾਂ ਗੁਰਬਾਣੀ ਦੀ ਬੇਅਦਬੀ ਹੋਈ, ਰੋਸ ਕਰਦੀਆਂ ਸੰਗਤਾਂ ਤੇ ਪੁਲਿਸ ਫਾਇਰਿੰਗ ਹੋਈ, ਇਥੇ ਹੀ ਬੱਸ ਨਹੀਂ, ਫਾਇਰਿੰਗ ਕਰਨ ਵਾਲੇ ਪੁਲਿਸ ਕਰਮੀਆਂ ਨੂੰ ਬਚਾਉਣ ਵਾਸਤੇ ਐਫ.ਆਈ.ਆਰ. ਵਿਚ ਲਿਖਿਆ ਗਿਆ “ਅਣਪਛਾਤੇ” ਵਿਅਕਤੀਆਂ ਨੇ ਫਾਇਰਿੰਗ ਕੀਤੀ। ਮੈਂ ਵੀਡੀਓ ਕਲਿੱਪਾਂ ਵਿਚ ਦੇਖਿਆ ਬੇਅਦਬੀ ਵਿਰੁੱਧ ਰੋਸ ਪ੍ਰਗਟਾਉਂਦੇ ਵੱਡੀ ਗਿਣਤੀ ਵਿਚ ਪੇਂਡੂ ਸਿੱਖ ਜੁਆਨ ਸੜਕ ਕਿਨਾਰੇ ਬੈਠੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ, ਸੜਕੀ ਆਵਾਜਾਈ ਨਹੀਂ ਰੋਕੀ, ਲੰਗਰ ਵਰਤਾ ਰਹੇ ਸਨ, ਪੁਲਸੀਆਂ ਨੂੰ ਵੀ ਲੰਗਰ ਛਕਾਉਂਦੇ। ਇਨ੍ਹਾ ਮਾਸੂਮਾਂ ਉਪਰ ਫਾਇਰਿੰਗ ਕਰਕੇ ਅਕਾਲੀਆਂ ਨੇ ਕੀ ਸੂਰਮਗਤੀ ਦਿਖਾਈ?

ਹੁਣ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਥਾਪ ਕੇ ਪੜਤਾਲ ਸ਼ੁਰੂ ਕੀਤੀ ਤਾਂ ਅਕਾਲੀਆਂ ਨੂੰ ਚਾਹੀਦਾ ਸੀ ਇਸ ਦਾ ਸਵਾਗਤ ਕਰਦੇ, ਇਨ੍ਹਾ ਨੇ ਵਿਰੋਧ ਸ਼ੁਰੂ ਕਰ ਦਿੱਤਾ। ਰੌਲਾ ਪਾਇਆ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰ ਅਕਾਲ ਤਖਤ ਕਾਨੂਨ ਤੋਂ ਉਪਰ ਹਨ, ਇਹ ਕਿਸੇ ਕਮਿਸ਼ਨ ਅੱਗੇ ਪੇਸ਼ ਨਹੀਂ ਹੋਣਗੇ। ਸ਼੍ਰੋਮਣੀ ਕਮੇਟੀ ਦਾ ਗਠਨ ਭਾਰਤੀ ਕਾਨੂਨ ਅਧੀਨ ਹੁੰਦਾ ਹੈ, ਚੋਣ ਸਰਕਾਰ ਕਰਵਾਉਂਦੀ ਹੈ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪਹਿਲੇ ਇਜਲਾਸ ਦੀ ਪ੍ਰਧਾਨਗੀ ਕਰਦਾ ਹੈ। ਫਿਰ ਪ੍ਰਧਾਨ ਕਾਨੂਨ ਤੋਂ ਉਪਰ ਕਿਵੇਂ ਹੋਇਆ?

ਸ਼੍ਰੋਮਣੀ ਕਮੇਟੀ ਦੀਵਾਨੀ ਤੇ ਫੌਜਦਾਰੀ ਮੁਕੱਦਮੇ ਭਾਰਤੀ ਅਦਾਲਤਾਂ ਵਿਚ ਲੜਦੀ ਹੈ, ਉਥੇ ਇਸ ਦੇ ਨੁਮਾਇੰਦੇ ਰਿਕਾਰਡ ਲੈਕੇ ਪੁਜਦੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਰੇਸ਼ਨ ਬਲੂ-ਸਟਾਰ ਦੇ ਮੁਆਵਜ਼ੇ ਦਾ ਮੁਕੱਦਮਾ ਸਰਕਾਰ ਵਿਰੁੱਧ ਆਪ ਦਾਇਰ ਕੀਤਾ ਸੀ। ਪੇਸ਼ ਹੋਣ ਦੀ ਗੱਲ ਛਡੋ, ਪੁਲਿਸ ਨੇ ਤਾਂ ਅਕਾਲ ਤਖਤ ਦਾ ਇਕ ਜਥੇਦਾਰ ਝੂਠਾ ਮੁਕਾਬਲਾ ਬਣਾ ਕੇ ਕਤਲ ਵੀ ਕਰ ਦਿੱਤਾ ਸੀ। ਰਣਜੀਤ ਸਿੰਘ ਕਮਿਸ਼ਨ ਨੇ ਕੇਵਲ ਰਿਕਾਰਡ ਮੰਗਿਆ ਹੈ ਜੋ ਕੋਈ ਵੀ ਕਮੇਟੀ ਮੁਲਾਜ਼ਮ ਨੁਮਾਇੰਦੇ ਵੱਜੋਂ ਲਿਜਾ ਕੇ ਦਿਖਾ ਸਕਦਾ ਹੈ। ਕੋਈ ਅੰਦਰਲਾ ਡਰ ਅਕਾਲੀਆਂ ਨੂੰ ਇਹ ਬੇਲੋੜੇ ਫੈਸਲੇ ਲੈਣ ਵਾਸਤੇ ਉਕਸਾ ਰਿਹਾ ਹੈ, ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦਾ ਪ੍ਰੇਤ ਪਿੱਛਾ ਕਰਦਾ ਸਾਫ ਦਿਸਦਾ ਹੈ। ਸਤਿਨਾਮ ਸਿੰਘ ਖੁਮਾਰ ਦਾ ਸ਼ਿਅਰ ਹੈ:

ਤੂ ਯੁਹੀਂ ਇਲਜ਼ਾਮ ਦੇਤਾ ਹੈ ਕਿਸੀ ਕੋ ਦੇਖਨਾ,
ਚੋਰ ਤੇਰਾ ਤੇਰੇ ਹੀ ਅੰਦਰ ਸੇ ਪਕੜਾ ਜਾਇਗਾ।

ਲੋਕ ਮੈਨੂ ਪੁਛਦੇ ਹਨ- ਬਲਾਤਕਾਰੀ ਡੇਰੇਦਾਰ ਨੂੰ ਮਾਫ ਕਰਨ ਵਾਲਾ ਅਕਾਲ ਤਖਤ ਸਤਿਕਾਰਯੋਗ ਹੈ ਕਿ ਉਹ ਜੱਜ ਵਧੀਕ ਸਤਿਕਾਰਯੋਗ ਹੈ ਜਿਸਨੇ ਵੀਹ ਸਾਲ ਦੀ ਸਜ਼ਾ ਸੁਣਾ ਦਿੱਤੀ?

ਤਖਤਾਂ ਦੇ ਜਥੇਦਾਰ ਕਾਨੂੰਨ ਤੋਂ ਉਪਰ ਹੋਣ ਕਰਕੇ ਕਮਿਸ਼ਨ ਅੱਗੇ ਪੇਸ਼ ਨਹੀਂ ਹੋਣਗੇ ਪਰ ਪੰਜਾਬ ਵਿਚਲੇ ਤਿੰਨੇ ਤਖਤਾਂ ਦੇ ਜਥੇਦਾਰ ਹੁਕਮ ਮਿਲਣ ਉਪਰੰਤ ਅਕਾਲੀ ਦਲ ਪ੍ਰਧਾਨ ਦੀ ਚੰਡੀਗੜ੍ਹ ਵਿਚਲੀ ਕੋਠੀ ਵਿਚ ਹਾਜਰ ਹੋ ਜਾਂਦੇ ਹਨ। ਡੇਰਾ ਮੁਖੀ ਨੂੰ ਮਾਫੀ ਦੇਣ ਦਾ ਫੈਸਲਾ ਉਥੇ ਹੀ ਹੋਇਆ ਸੀ। ਪਹਿਲਾਂ ਅਕਾਲੀ ਦਲ ਸਾਬਤ ਕਰੇ ਕਿ ਉਹ ਖਾਲਸਈ ਸੰਸਥਾਵਾਂ ਦਾ ਆਦਰ ਕਰਦਾ ਹੈ, ਬਾਕੀ ਸੰਸਾਰ ਪਾਸੋਂ ਇਸ ਆਦਰ ਦੀ ਉਮੀਦ ਇਸ ਪਿੱਛੋਂ ਰੱਖੇ। ਅਜਿਹਾ ਨਾ ਹੋਇਆ ਤਾਂ ਉਹੋ ਹੋਵੇਗਾ ਜੋ ਮੀਰਜ਼ਾਦਿਆਂ ਨਾਲ ਹੋਇਆ ਸੀ।

ਸਾਜ਼ਾਂ, ਗੀਤਾਂ, ਮਜ਼ਾਕਾਂ ਨਾਲ ਪਿੰਡ ਦੇ ਲੋਕਾਂ ਦਾ ਮਨੋਰੰਜਨ ਕਰਦੇ ਮੀਰਜ਼ਾਦਿਆਂ ਨੇ ਏਨੀ ਤਿੱਖੀ ਨਸ਼ਤਰ ਚਲਾ ਦਿੱਤੀ ਕਿ ਲੋਕਾਂ ਨੇ ਗੁੱਸੇ ਵਿਚ ਆ ਕੇ ਕੁਟਾਪਾ ਚਾੜ੍ਹਨ ਦਾ ਫੈਸਲਾ ਕਰ ਲਿਆ। ਮੀਰਜ਼ਾਦੇ ਢੋਲਕੀਆਂ ਛੈਣੇ ਚੁਕ ਕੇ ਖੇਤਾਂ ਵੱਲ ਨੱਸੇ। ਨਰਮੇ ਦੇ ਖੇਤ ਵਿਚ ਲੁਕਣ ਲੱਗੇ ਤਾਂ ਟੀਂਡੇ ਢੋਲਕੀਆਂ ਉਪਰ ਵੱਜਣ ਲੱਗੇ, ਖੜਾਕ ਕਾਰਨ ਫੜੇ ਗਏ।ਲੋਕਾਂ ਪੁਛਿਆ- ਕਿਊਂ ਕੀਤਾ ਸੀ ਏਨਾ ਭੈੜਾ ਮਜ਼ਾਕ? ਕਿਉਂ ਕੀਤੀ ਸਾਡੀ ਬੇਇਜ਼ਤੀ? ਮੀਰਜ਼ਾਦੇ ਨੇ ਹੱਥ ਜੋੜ ਕੇ ਕਿਹਾ- ਜਜਮਾਨੋ, ਅਸਾਡੀ ਕੀ ਜੁਰਅਤ ਕਿ ਰਿਜ਼ਕਦਾਤਿਆਂ ਦੀ ਬੇਇਜ਼ਤੀ ਕਰੀਏ। ਅਜ ਦਿਨ ਹੀ ਮਾੜਾ ਚੜ੍ਹਿਆ ਸੀ ਸਾਡੇ ਭਾ ਦਾ।

ਜਦੋਂ ਵਕਤ ਮਾੜਾ ਹੋਵੇ ਉਦੋਂ ਟੀਂਡੇ ਵੀ ਢੋਲਕੀਆਂ ਵਜਾਉਣ ਲਗ ਜਾਂਦੇ ਨੇ।  ਅਕਾਲੀ ਦਲ ਵਾਸਤੇ ਸਮਾਂ ਖੁਸ਼ਗਵਾਰ ਨਹੀਂ…….