unnamed

ਨਿਊਜਰਸੀ, 10 ਅਕਤੂਬਰ — ਬੀਤੇ ਦਿਨ ਨਿਊਜਰਸੀ ਚ ‘ਹੋਏ ਸੁੰਦਰਤਾ ਦੇ ਹੋਏ ਵਰਲਡ ਵਾਈਡ ਮੁਕਾਬਲਿਆ ਚ’ ਭਾਰਤੀ ਮੂਲ ਦੀ ਮਧੂ ਵੱਲੀ ਨੇ ‘ਮਿਸ ਇੰਡੀਆ ਵਰਲਡ ਵਾਈਡ’ 2017 ਦਾ ਖਿਤਾਬ ਜਿੱਤ ਲਿਆ ਹੈ। ਹਿੱਪ-ਹਾਪ ਕਲਾਕਾਰ ਮਧੂ ਵੱਲੀ ਅਮਰੀਕਾ ਦੇ ਸੂਬੇ ਵਰਜੀਨੀਆ ਦੀ ਜੌਰਜ ਮੈਸਨ ਨਾਂ ਦੀ ਯੂਨੀਵਰਸਿਟੀ ਵਿਚ ਕਿ੍ਮੀਨਲ ਲਾਅ ਦੀ ਪੜ੍ਹਾਈ ਕਰ ਰਹੀ ਹੈ। ਇਸ ਤੋ ਪਹਿਲੇ ਮਿਸ ਮਧੂ ਵੱਲੀ ਮਿਸ ਇੰਡੀਆ  2016 ਦਾ ਟਾਈਟਲ ਵੀ ਆਪਣੇ  ਨਾਂ ਤੇ ਜਿੱਤ ਚੁੱਕੀ ਹੈ ਲੰਘੇ ਐਤਵਾਰ ਨੂੰ  ਹੋਏ ਇਸ ਸੁੰਦਰਤਾ ਮੁਕਾਬਲੇ ਵਿਚ ਹੁਣ ਮਿਸ ਇੰਡੀਆ ਵਰਲਡ ਵਾਈਡ ਦਾ ਖਿਤਾਬ ਜਿੱਤੀ ਹੈ ਇਸ  ਤਰਾਂ ਦੂਸਰੇ ਸਥਾਨ ਤੇ ਫਰਾਂਸ ਦੀ ਸਟੇਫਨੀ ਮੈਡਵਨੇ ਨੇ  ਹਾਸਿਲ ਕੀਤਾ ਯਾਦ ਰਹੇ ਕਿ ਇਸ ਮੁਕਾਬਲੇ ਵਿੱਚ 18 ਦੇਸ਼ਾਂ ਦੀ ਲੜਕੀਆਂ ਨੇ ਹਿੱਸਾ ਲਿਆ ਸੀ, ਜਿਸ ਵਿਚ ਗੁਆਨਾ ਦੀ ਸੰਗੀਤਾ ਬਹਾਦੁਰ ਤੀਜੇ ਨੰਬਰ ‘ਤੇ ਰਹੀ। ਖਿਤਾਬ ਜਿੱਤਣ ਤੋਂ ਬਾਅਦ ਮਧੂ ਨੇ ਕਿਹਾ ਕਿ ‘ਮੈਂ ਬਾਲੀਵੁੱਡ ਅਤੇ ਹਾਲੀਵੁੱਡ ਵਿਚ ਬੰਨ੍ਹ ਬਣਾਉਣਾ ਚਾਹੁੰਦੀ ਹਾਂ’ ਅਤੇ ਮੈਂ ਆਪਣੇ ਦੋਵਾਂ ਦੇਸ਼ਾਂ (ਭਾਰਤ ਅਤੇ ਅਮਰੀਕਾ) ਨਾਲ ਪਿਆਰ ਕਰਦੀ ਹਾਂ ਅਤੇ ਮੈਂ ਹਮੇਸ਼ਾਂ ਦੋਵਾਂ ਦੀ ਅਗਵਾਈ ਕਰਨ ਦਾ ਤਰੀਕਾ ਲੱਭਣਾ ਚਾਹੁੰਦੀ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਇਕ ਐਲਬਮ ਇਕ ਦਿਨ ਪਹਿਲਾਂ ਹੀ ਜਾਰੀ ਹੋਈ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਕ ਰਿਕਾਰਡਿੰਗ ਆਰਟਿਸਟ ਬਣਨਾ ਚਾਹੁੰਦੀ ਹੈ।