20171009_125321
(ਲੋਕ ਸਾਹਿਤ ਸੰਗਮ ਰਜਿ ਰਾਜਪੁਰਾ ਉੱਘੇ ਸਾਹਿਤਕਾਰਾਂ ਨੂੰ ਸੰਗਮ ਦਾ ਮਾਣ ਵਧਾਉਣ ਤੇ ਸਨਮਾਨਿਤ ਕਰਦੇ ਹੋਏ ਮੇਂਬਰ )

ਰਾਜਪੁਰਾ — ਲੋਕ ਸਾਹਿਤ ਸੰਗਮ ( ਰਜਿ ) ਰਾਜਪੁਰਾ ਦਾ ਸਾਹਿਤਕ ਸਨਮਾਨ ਸਮਾਗਮ ਰੋਟਰੀ ਭਵਨ ਵਿਖੇ ਹੋਇਆ। ਜਿਸ ਵਿਚ ਸਾਹਿਤਕ ਗੋਸ਼ਟੀ ਤੋਂ ਇਲਾਵਾ ਸਾਹਿਤ ਵਿਚ ਨਾਮਣਾ ਖੱਟਣ ਵਾਲੇ ਸਾਹਿਤਕਾਰਾਂ ਡਾ ਹਰਜੀਤ ਸਿੰਘ ਸੱਧਰ ,ਡਾ ਗੁਰਵਿੰਦਰ ਅਮਨ  ਅਤੇ ਅਲੀ ਰਾਜਪੁਰਾ  ਨੂੰ ਸੰਗਮ ਵਲੋਂ ਵਿਸ਼ੇਸ ਸਨਮਾਨਿਤ ਵੀ ਕੀਤਾ।  ਸਭਾ ਦਾ ਆਗਾਜ਼ ਤਾਰਾ ਸਿੰਘ ਮਾਠਿਆੜਾਂ ਨੇ ਧਾਰਮਿਕ ਗੀਤ ਅਤੇ ਕਰਮ ਸਿੰਘ ਹਕੀਰ ਦਾ ਗੀਤ ‘ਕਦੇ ਘੂਰੀ ਨਾ ਵਟੀਏ ਪਿਓ ਤੇ ਮਾਂ ਦੇ ਨਾਲ ,ਜਿਨ੍ਹਾਂ ਪਾਲਿਆ ਸਾਨੂੰ ਬੜੇ ਹੀ ਚਾਓ ਦੇ ਨਾਲ ‘ ਨਾਲ ਕੀਤਾ। ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ  ਵਿਅੰਗਾਤਮਕ ਗੀਤ ਸੁਣਾਕੇ ਮਾਹੌਲ ਰੰਗੀਨ ਕੀਤਾ। ਗੁਰਵਿੰਦਰ ਆਜ਼ਾਦ ਦੀ ਕਵਿਤਾ ‘ਭੂਖ ਕਿਸੇ ਕਹਿਤੇ ਹੈ ‘ਸੁਣਾਈ। ਕੁਲਵੰਤ ਸਿੰਘ ਜੱਸਲ ਦਾ ਗੀਤ ‘ਜਾਤ ਪਾਤ ਨਾ ਧਰਮ ਜਾਣਦਾ ਬੰਦਿਆ ਵੰਡੇ ਪਾਏ ‘ਸੁਣਾਕੇ ਅਜੋਕੇ ਸਮਾਜ ਦੀ ਸਿਰਜਣਾ ਤੇ ਕਿੰਤੂ ਕੀਤਾ ਅਤੇ ਸ਼ਰੋਤਿਆਂ ਨੂੰ ਸੋਚਣ ਤੇ ਮਜ਼ਬੂਰ ਕੀਤਾ। ਅਵਤਾਰ ਸਿੰਘ ਪਵਾਰ ਦੀ ਗ਼ਜ਼ਲ ‘ਮੇਰੇ ਜਖ਼ਮੀ ਦਿਲ ਤੇ ਲੱਗੀ ਮੱਲਮ ਜਿਹਾ ਬਣਕੇ’ ਸੁਣਾਕੇ ਮਾਹੌਲ ਸਿਰਜਿਆ। ਸੁਨੀਤਾ ਰਾਣੀ ਸੇਵਕ ਅਤੇ ਜਮਨਾ ਪ੍ਰਕਾਸ਼ ਨਾਚੀਜ਼ ਨੇ ਕਵਿਤਾ ਸੁਣਾਈ। ਬਲਦੇਵ ਸਿੰਘ ਖੁਰਾਣਾ ਨੇ ਬਾਲ ਕਵਿਤਾ ‘ਦਾਦੀ ਮਾਂ ਦੇ ਨਾਲ ਤੁਸੀਂ ਕਿਉਂ ਲੜਦੇ ਰਹਿਣੇ ਓ’ ਸੁਣਾਕੇ ਨਵਾਂ ਵਿਸ਼ਾ ਛੋਹਿਆ। ਬਚਨ ਸਿੰਘ ਬਚਨ ਸੋਢੀ ਨੇ ਗ਼ਜ਼ਲ ਮੋਹਬਤ ਵਾਲਿਆਂ ਦੇ ਬੜੇ ਦਸਤੂਰ ਹੁੰਦੇ ਨੇ ‘ਸੁਣਾਇਆ। ਅਮਰਜੀਤ ਸਿੰਘ ਲਬਾਣਾ ਅਤੇ ਅੰਗਰੇਜ਼ ਕਲੇਰ ਦੀਆਂ ਕਵਿਤਾਵਾਂ ਭਾਵਪੂਰਕ ਸਨ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਦੀ ਮਿੰਨੀ ਕਹਾਣੀ ‘ਵਧਾਈ ‘ਅਜੋਕੇ ਦਫ਼ਤਰੀ ਕਾਰਜ ਤੇ ਕਟਾਕਸ਼ ਕੀਤਾ। ਸਟੇਟ ਐਵਾਰਡੀ ਅਲੀ ਰਾਜਪੁਰਾ ਦੀ ਕਵਿਤਾ ਨੇ ਚੰਗਾ ਰੰਗ ਬੰਨਿਆ। ਦਰਸ਼ਨ ਸਿੰਘ ਬਨੂੜ ਦੀ ਕਵਿਤਾ ‘ਮਿਟਾ ਸਕਦਾ ਨਹੀਂ ਕੋਈ ਹਸਤੀ ਜਹਾਨ ਤੋਂ ‘ਸੁਣਾਕੇ ਜਿਥੇ ਮਾਹੌਲ  ਖੁਸ਼ਨੁਮਾ ਕੀਤਾ ਅਤੇ ਉਥੇ ਸਭਾ ਦੀ ਕਾਰਵਾਈ ਬਖੂਬੀ ਨਿਭਾਈ।