7 hours ago
ਜਗਤਾਰ ਸਿੰਘ ਗਿੱਲ ਨੂੰ ਸਦਮਾ ,ਮਾਤਾ ਦਾ ਦਿਹਾਤ
9 hours ago
ਕਮਿਊਨਿਟੀ ਸ਼ੋਕ ਸਮਾਚਾਰ – ਨਿਊਜ਼ੀਲੈਂਡ ਜਨਮਿਆ 21 ਸਾਲਾ ਪੰਜਾਬੀ ਨੌਜਵਾਨ ਸ਼ਰਨ ਬੱਲ (ਪਾਪਾਮੋਆ) ਅਚਨਚੇਤ ਚੱਲ ਵਸਿਆ
11 hours ago
ਸਿੱਖ ਐਸੋਸੀਏਸਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ 2018-19 ਸਰਬਸੰਮਤੀ ਨਾਲ ਚੁਣੀ ਗਈ
13 hours ago
ੳਰੇਗਨ ਸੂਬੇ ਦੇ ਸ਼ਹਿਰ ਅਸਟੋਰੀਆ ਵਿਖੇਂ ਪਹਿਲਾ ਗ਼ਦਰ ਪਾਰਟੀ ਸੰਮੇਲਨ ਬੜੀ ਧੂਮ ਧਾਮ ਨਾਲ ਸੰਪੰਨ ਹੋਇਆਂ
1 day ago
”ਭਗਤ ਪੂਰਨ ਸਿੰਘ” ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ
1 day ago
ਇਕ ਨਵੰਬਰ ਨੂੰ ਸਿੱਖ ਜੈਨੋਸਾਈਡ ਰਿਮੈਂਬਂਰੈਂਸ ਡੇਅ ‘ ਵਜੋਂ ਮਨਾਇਆਂ ਜਾਇਆ ਕਰੇਗਾ , ਅਮਰੀਕਾ ਦੇ ਕਨੈਕਟੀਕਟ ਦੀ ਜਨਰਲ ਅਸੰਬਲੀ ਵਿੱਚ ਪਾਸ ਹੋਇਆਂ ਬਿੱਲ 
2 days ago
ਤਿੰਨ ਨੌਜਵਾਨਾਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ
2 days ago
ਥਾਈਲੈਂਡ ਬੈਡਮਿੰਟਨ ਓਪਨ ਦੇ ਫਾਈਨਲ ‘ਚ ਹਾਰੀ ਸਿੰਧੂ
2 days ago
ਆਮ ਆਦਮੀ ਪਾਰਟੀ ਦੇ 15 ਅਹੁਦੇਦਾਰਾਂ ਨੇ ਦਿੱਤੇ ਅਸਤੀਫ਼ੇ
2 days ago
ਨਕਸਲੀ ਹਮਲੇ ‘ਚ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਤ ਜਵਾਨ ਸ਼ਹੀਦ, ਪਿੰਡ ‘ਚ ਸੋਗ ਦੀ ਲਹਿਰ

image1 (1)

ਨਿਊਜਰਸੀ -ਅਮਰੀਕਾ ‘ਦੇ ਿਨਊਜਰਸੀ ਸੂਬੇ ਚ ਇਕ ਭਾਰਤੀ ਮੂਲ ਦੇ 48 ਸਾਲਾ ਉਮਰ  ਦੇ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਵਿੱਚ 20 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਨਿਊਜਰਸੀ ਦੇ ਸਲੇਮ ਵਿੱਚ ਸੁਪਰੀਮ ਕੋਰਟ ਦੀ ਮਾਨਯੋਗ ਜੱਜ ਲੀਨਾ ਲਾਹੂਨ ਨੇ ਨਿਤਿਨ ਿਸੰਘ ਨੂੰ ਸਜ਼ਾ ਸੁਣਾਈ। ਦੋਸ਼ੀ ਪਤੀ ਨੂੰ ਸਜ਼ਾ ਦੀ 85 ਫੀਸਦੀ ਮਿਆਦ ਪੂਰੀ ਕਰਨ ਤੋਂ ਬਾਅਦ ਪੈਰੋਲ ਮਿਲੇਗੀ।
ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਾਲ ਜੁਲਾਈ 2016 ਵਿੱਚ ਉਸ ਨੇ ਆਪਣੀ 42 ਸਾਲਾ ਪਤਨੀ ਸੀਮਾ ਸਿੰਘ ‘ਤੇ ਚਾਕੂ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਨਿਤਿਨ ਪੀ. ਸਿੰਘ ਨੇ ਪਤਨੀ ‘ਤੇ ਚਾਕੂ ਨਾਲ ਤਕਰੀਬਨ 40 ਦੇ ਕਰੀਬ ਵਾਰ ਕੀਤੇ ਸਨ।ਨਿਤਿਨ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਪਤਨੀ ‘ਤੇ ਉਸ ਸਮੇਂ ਹਮਲਾ ਕੀਤਾ, ਜਦੋਂ ਉਸ ਨੇ ਕਿਹਾ ਕਿ ਉਹ ਉਸ ਨੂੰ ਛੱਡ ਕੇ ਜਾ ਰਹੀ ਹੈ ਅਤੇ ਨਾਲ ਹੀ ਪੈਸੇ ਅਤੇ ਬੱਚਿਆਂ ਨੂੰ ਵੀ ਲੈ ਕੇ ਜਾ ਰਹੀ ਹੈ। ਅਤੇ ਉਹ  ਆਪਣੇ ਗ਼ੁੱਸੇ ਨੂੰ ਕਾਬੂ ਨਾਂ ਕਰ ਸਕਿਆ  ਅਤੇ ਪਤਨੀ ‘ਤੇ ਹਮਲੇ ਤੋਂ ਬਾਅਦ ਉਸ ਨੇ ਪੁਲਸ ਨੂੰ ਫੋਨ ਕਰ ਕੇ ਕਿਹਾ ਕਿ ਉਸ ਦੀ ਪਤਨੀ ਸਾਹ ਨਹੀਂ ਲੈ ਰਹੀ ਹੈ। ਬਾਅਦ ਵਿਚ ਉਸ ਨੂੰ ਪਤਨੀ ਦੇ ਕਤਲ ਦਾ ਦੋਸ਼ੀ ਮੰਨਿਆ ਗਿਆ। ਨਿਤਿਨ ਨੇ ਅਦਾਲਤ ‘ਚ ਦੱਸਿਆ ਕਿ ਉਸ ਦੀ ਪਤਨੀ ਉਸ ਨੂੰ ਛੱਡ ਕੇ ਜਾ ਰਹੀ ਸੀ ਅਤੇ ਆਪਣੇ ਨਾਲ ਸਾਰਾ ਪੈਸਾ ਅਤੇ ਬੱਚੇ ਵੀ ਲੈ ਕੇ ਜਾ ਰਹੀ ਸੀ। ਉਸ ਨੇ ਕਿਹਾ ਕਿ ਇਹ ਸੁਣ ਕੇ ਉਹ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਇਕ ਚਾਕੂ ਲਿਆ ਅਤੇ ਪਤਨੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।