image1
ਅੰਮ੍ਰਿਤਸਰ -ਮਿਸ਼ਨ ਬੇਟੀ ਬਚਾਓ ਬੇਟੀ ਪੜਾਓ ਤਹਿਤ  9 ਤੋ 14 ਅਕਤੂਬਰ ਤੱਕ ਜਾਗਰੂਕ ਹਫਤਾ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਸਰਕਾਰੀ ਸੈਕੰਡਰੀ ਸਕੂਲ ਭੰਗਾਲੀ ਦੇ ਵਿਹੜੇ ਵਿੱਚ ਭਾਸ਼ਣ ਅਤੇ ਬੱਚਿਆਂ ਨੂੰ ਸਹੁੰ ਚੁਕਾਈ ਗਈ ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਡਮ ਨਿਰਮਲ ਕੌਰ ਕੋਟਲਾ ਨੇ ਦੱਸਿਆ ਕਿ ਪ੍ਰਿੰਸੀਪਲ ਸ੍ਰ ਸੁਖਵਿੰਦਰ ਸਿੰਘ ਦੇ ਦੀ ਅਗਵਾਈ  ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਜਾਗਰੂਕ ਰੈਲੀ ਵੀ ਕੱਢੀ ਗਈ ।ਜਿਸ ਵਿੱਚ ਸਮੂਹ ਸਟਾਫ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।
image2ਸੀ ਐਚ  ਸੀ ਥਰੀਏਵਾਲ ਤੋਂ ਡਾ. ਕਨਿਕਾ ਮਹਾਜਨ ਅਤੇ ਡਾ. ਕੁਲਦੀਪ ਕੁਮਾਰ , ਹੈਲਥ ਵਰਕਰ ਤੇ ਆਂਗਣਵਾੜੀ ਵਰਕਰ ਨੇ ਵੀ ਇਸ  ਰੈਲੀ  ਵਿੱਚ ਹਿੱਸਾ ਲਿਆ ।ਇਸ ਮੌਕੇ  ਡ: ਕੁਲਦੀਪ ਕੁਮਾਰ ਨੇ  ਇਸ  ਜਾਗਰੂਕਤਾ ਸੰਬੰਧੀ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ  ਕਿ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਪਿਛਲੇ ਸਮੇਂ ਨਾਲੋਂ ਲਿੰਗ ਅਨੁਪਾਤ ਵਿੱਚ ਕਾਫੀ ਸੁਧਾਰ ਹੋਇਆ ਹੈ ।ਅਤੇ ਜੇਕਰ ਧੀ ਪੜਦੀ ਹੈ ਤਾਂ ਦੋ ਪ੍ਰਵਾਰ ਪੜਦੇ ਨੇ ਤੇ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਹੈ। ਇਸ ਮੌਕੇ ਰੈਲੀ ਵਿੱਚ ਮਾਸਟਰ ਹਰਮਨਦੀਪ ਸਿੰਘ ਨਵਜੋਤ ਸਿੰਘ ਸੰਦੀਪ ਸਿੰਘ ਜਗਦੀਪ ਸਿੰਘ ਮੈਡਮ ਸਤਵੰਤ ਕੌਰ ਜਸਵੰਤ ਕੌਰ ਸਿਮਰਤਪਾਲ ਕੌਰ ਜਸਕਰਨਦੀਪ ਕੌਰ ਸਿੱਖੀ ਸ਼ਰਮਾ ਨਿਰਮਲ ਕੋਟਲਾ ਆਦਿ ਨੇ ਸ਼ਮੂਲੀਅਤ ਕੀਤੀ।