7 hours ago
ਸੁੱਚੇ ਸਭਿਆਚਾਰਕ ਭਰੇ ਗੀਤਾਂ ਦਾ ਮੁੱਦਈ :- ਗੀਤਕਾਰ ਜਿੰਦਾ ਨਾਗੋਕੇ
17 hours ago
ਪੈਨਸ਼ਨਰ ਦਿਵਸ ਬਨਾਮ ਨਵੀਂ ਪੈਨਸ਼ਨ ਪ੍ਰਣਾਲੀ (NPS)
1 day ago
ਰਾਜ ਗਰੇਵਾਲ ਦਾ ਗੀਤ “ਗੱਡੀ” ਦੀ ਰਿਲੀਜਿੰਗ ਕੱਲ 17 ਦਿਸੰਬਰ ਨੂੰ
1 day ago
21 ਸਾਲਾ ਫੀਜ਼ੀ ਇੰਡੀਅਨ ਔਰਤ ਨੂੰ 1 ਸਾਲਾ ਬੱਚੀ ਦੀ ਮੌਤ ਲਈ 5 ਸਾਲ ਜ਼ੇਲ੍ਹ ਦੀ ਸਜ਼ਾ ਸੁਣਾਈ ਗਈ
3 days ago
ਕੂੜਾਦਾਨ ਚੁੱਕਣ ਵਾਲੇ ਟਰੱਕ ਉਤੇ ਕੰਮ ਕਰਦੇ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ
3 days ago
ਕੈਪਟਨ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਰੋਕਣ ਦੇ ਦਾਅਵੇ ਹੋਏ ਖੋਖਲੇ
3 days ago
ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਕੈਂਸਰ ਪੀੜ੍ਹਿਤ ਔਰਤ ਦੀ ਇਲਾਜ ਲਈ ਮੱਦਦ
3 days ago
ਸਿੱਖਜ਼ ਆਫ ਅਮੈਰਿਕਾ ਸੰਸਥਾ ਵਲੋਂ ਪਾਕਿਸਤਾਨੀ ਸਿੱਖ ਆਗੂ ਰਮੇਸ਼ ਸਿੰਘ ਖਾਲਸਾ ਸਨਮਾਨਿਤ
3 days ago
ਵਾਸ਼ਿੰਗਟਨ ਸਟੇਟ ਵਿਚ ਕਾਂਗਰਸ ਕਮੇਟੀ ਦਾ ਪੁਨਰ ਗਠਨ
4 days ago
ਬ੍ਰਿਟਿਸ਼ ਕੋਲੰਬੀਆਂ ਦੇ ਡਿਪਟੀ ਸਪੀਕਰ ਵੱਲੋਂ ਪੰਜਾਬ ਦੇ ਸਪੀਕਰ ਨਾਲ ਮੁਲਾਕਾਤ

ਨਿਊਜ਼ੀਲੈਂਡ ‘ਚ ਬਲਕਾਰ ਸਿੰਘ ਦੀ ਟੈਕਸੀ ਉਤੇ ਸਿਟੀ ਤੋਂ ਏਅਰਪੋਰਟ ਜਾਂਦਿਆਂ ਪੁੱਲ ਉਤੋਂ ਸੁੱਟਿਆ ਪੱਥਰ
– ਪੱਥਰ ਸੱਜੇ ਪਾਸਿਓ ਸ਼ੀਸ਼ਾ ਤੋੜ ਮੋਢੇ ‘ਤੇ ਵੱਜਿਆ
– ਨਾਲ ਬੈਠੀ ਸਵਾਰੀ ਵਾਲ-ਵਾਲ ਬਚੀ

NZ Pic 6 Oct-1

ਔਕਲੈਂਡ -ਨਿਊਜ਼ੀਲੈਂਡ ਦੇ ਵਿਚ ਜਿੱਥੇ ਅਪਰਾਧਿਕ ਘਟਨਾਵਾਂ ਕੌੜੀ ਵੇਲ ਵਾਂਗ ਵਧ ਰਹੀਆਂ ਹਨ ਉਥੇ ਅਪਰਾਧਿਕ ਬਿਰਤੀ ਵਾਲੇ ਜਾਂ ਬੇਅਕਲੇ ਬੱਚੇ ਵੀ ਹਲਕੇ ਪੱਧਰ ਦੀਆਂ ਸ਼ਰਾਰਤਾਂ ਕਰਕੇ ਰਾਹਗੀਰਾਂ ਦੀ ਜਾਨ ਜ਼ੋਖਮ ਵਿਚ ਪਾਉਣ ਦੀ ਕੋਸ਼ਿਸ਼ ਵਿਚ ਹਨ। ਬੀਤੇ ਕੱਲ੍ਹ ਬਾਅਦ ਦੁਪਹਿਰ ਜਦੋਂ ਇਕ ਪੰਜਾਬੀ ਟੈਕਸੀ ਚਾਲਕ ਸ. ਬਲਕਾਰ ਸਿੰਘ ਪਿੰਡ ਬਿਛੌੜੀ (ਬਲਾਚੌਰ) ਆਕਲੈਂਡ ਸਿਟੀ ਤੋਂ ਇਕ ਸਵਾਰੀ ਲੈ ਕੇ ਏਅਰਪੋਰਟ ਜਾ ਰਿਹਾ ਸੀ ਤਾਂ ਰਸਤੇ ਵਿਚ ਪੈਂਦੇ ਇਕ ਪੁੱਲ ਉਤੇ ਟਹਿਲ ਰਹੇ ਦਿਸਦੇ ਕਿਸੇ ਬੱਚੇ ਨੇ ਇਕ ਪੱਥਰ ਹੇਠਾਂ ਵੱਲ ਸੁੱਟ ਦਿੱਤਾ ਜੋ ਕਿ ਸਿੱਧਾ ਮੂਹਰਲੇ ਸ਼ੀਸ਼ੇ ਦੇ ਸੱਜੇ ਪਾਸੇ ਬੰਬ ਵਾਂਗ ਵੱਜਿਆ। ਪੱਥਰ ਏਨੀ ਜ਼ੋਰ ਦੀ ਡਿੱਗਿਆ ਕਿ ਕਾਰ ਦਾ ਸ਼ੀਸ਼ਾ ਤੋੜ ਕੇ ਟੈਕਸੀ ਚਲਾ ਰਹੇ ਸ. ਬਲਕਾਰ ਸਿੰਘ ਦੇ ਸੱਜੇ ਮੋਢੇ ਉਤੇ ਸੱਟ ਦੇ ਗਿਆ। ਪਿਛੇ ਵੱਡਾ ਟਰਾਲਾ ਆ ਰਿਹਾ ਸੀ ਪਰ ਬਲਕਾਰ ਸਿੰਘ ਨੇ ਕਿਸੀ ਤਰ੍ਹਾਂ ਸਾਰੀ ਸਥਿਤੀ ਨਿਯੰਤਰਣ ਕਰਕੇ ਟੈਕਸੀ ਇਕ ਪਾਸੇ ਲਾ ਕੇ ਰੋਕੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਇਹੋ ਜਿਹੀ ਘਟਨਾ ਕੁਝ ਦਿਨ ਪਹਿਲਾਂ ਵੀ ਹੋਈ ਦੱਸੀ ਜਾਂਦੀ ਹੈ। 2005 ਦੇ ਵਿਚ ਇਕ ਕਾਰ ਚਾਲਕ 8 ਕਿਲੋ ਦਾ ਵੱਡਾ ਪੱਥਰ ਸੁੱਟੇ ਜਾਣ ਕਾਰਨ ਆਪਣੀ ਜਾਨ ਵੀ ਗਵਾ ਚੁੱਕਾ ਹੈ ਪਰ ਅਜਿਹੇ ਸ਼ਰਾਰਤੀਆਂ ਦਾ ਸ਼ਾਇਦ ਦਿਮਾਗ ਹੀ ਕੰਮ ਨਹੀਂ ਕਰਦਾ ਕਿ ਇਸ ਨਾਲ ਕਿੰਨਾ ਵੱਡਾ ਹਾਦਸਾ ਹੋ ਸਕਦਾ ਹੈ।