-ਪੁਲਿਸ ਨੇ ਕੀਤਾ ਇਕ ਲੁਟੇਰਾ ਗ੍ਰਿਫਤਾਰ

NZ PIC 8 Oct-1
(ਡੇਅਰੀ ਸ਼ਾਪ ਉਤੇ ਹੋਈ ਲੁੱਟ ਦੀਆਂ ਸੀ.ਸੀ.ਟੀ.ਵੀ. ਵਿਚ ਕੈਦ ਕੁਝ ਦ੍ਰਿਸ਼)

ਔਕਲੈਂਡ -ਹਮਿਲਟਨ ਵਿਖੇ ਫੋਰੈਸਟ ਲੇਕ ਉਤੇ ਇਕ ਗੁਜਰਾਤੀ ਪਰਿਵਾਰ ਵੱਲੋਂ ਪਿਛਲੇ 14 ਸਾਲਾਂ ਤੋਂ ਡੇਅਰੀ ਸ਼ਾਪ ਚਲਾਈ ਜਾ ਰਹੀ ਸੀ, ਉਤੇ ਬੀਤੇ ਕੱਲ੍ਹ ਬਾਅਦ ਦੁਪਹਿਰ ਦੋ ਨਕਾਬਪੋਸ਼ ਲੁਟੇਰਿਆਂ ਨੇ ਦੁਕਾਨ ਮਾਲਕ ਔਰਤ ਊਸ਼ਾ ਪਟੇਲ ਨੂੰ ਧਮਕਾ ਸਿਗਰਟਾਂ ਅਤੇ ਪੈਸੇ ਲੁੱਟ ਲਏ। ਇਹ ਦੋਵੇਂ ਲੁਟੇਰੇ ਦੌੜ ਕੇ ਦੁਕਾਨ ਅੰਦਰ ਵੜੇ, ਐਨੇ ਨੂੰ ਊਸ਼ਾ ਪਟੇਲ ਆਪਣਾ ਬਚਾਅ ਕਰਨ ਲੱਗੀ ਤਾਂ ਉਨ੍ਹਾਂ ਨੇ ਉਸਨੂੰ ਜਬਰਦਸਤੀ ਕਾਬੂ ਕਰਕੇ ਕੈਸ਼ ਰਜਿਸਟਰ ਖੁੱਲ੍ਹਵਾ ਲਿਆ ਅਤੇ ਪੈਸੇ ਲੁੱਟੇ। ਇਸਦੇ ਨਾਲ ਹੀ ਉਨ੍ਹਾਂ ਸਿਗਰਟਾਂ ਵਾਲੀ ਕੈਬਿਨ ਵਿਚੋਂ 1000 ਡਾਲਰ ਦੇ ਕਰੀਬ ਸਿਗਰਟਾਂ ਲੁੱਟ ਲਈਆਂ। ਇਹ ਦੋਵੇਂ ਲੁਟੇਰੇ ਪਹਿਲਾਂ ਲਾਗੇ ਦੀ ਦੁਕਾਨ ਦੇ ਵਿਚ ਵੜੇ ਸਨ ਜਿਸ ਨੂੰ ਇਸਦੀ ਬੇਟੀ ਨੇ ਵੇਖ ਲਿਆ ਸੀ ਉਦੋਂ ਇਨ੍ਹਾਂ ਲੁਟੇਰਿਆਂ ਨੇ ਮੂੰਹ ਨਹੀਂ ਢਕੇ ਸਨ। ਜਦੋਂ ਉਹ ਲੁੱਟ ਤੋਂ ਬਾਅਦ ਭੱਜ ਰਹੇ ਸਨ ਤਾਂ ਇਕ ਗਾਹਕ ਨੇ ਰਜਿਸਟ੍ਰੇਸ਼ਨ ਨੰਬਰ ਨੋਟ ਕਰ ਲਿਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਕਾਰ ਦੇ ਨੰਬਰ ਦਾ ਐਡਰੈਸ ਪਤਾ ਕਰਕੇ ਉਥੇ ਰੇਡ ਮਾਰ ਦਿੱਤੀ ਅਤੇ 21 ਸਾਲਾਂ ਦੇ ਇਸ ਕਾਰ ਡ੍ਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਕੱਲ੍ਹ ਇਸਨੂੰ ਜ਼ਿਲ੍ਹਾ ਅਦਾਲਤ ਦੇ ਵਿਚ ਪੇਸ਼ ਕੀਤਾ ਜਾਵੇਗਾ।