45 mins ago
ਮੈਟਰੋਪੁਲਿਟਨ ਦੇ ਪੰਜਾਬੀ ਭਾਈਚਾਰੇ ਵਲੋਂ ਪਹਿਲੀ ਸਿੱਖ ਬੀਬੀ ਦੇ ਲਈ ਫੰਡ ਜੁਟਾਉਣ ਦਾ ਉਪਰਾਲਾ
6 hours ago
ਮੁੱਖ ਮੰਤਰੀ ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਹੂਲਤਾਂ ਦਾ ਐਲਾਨ
7 hours ago
ਹੁਣ ਅਨਿਲ ਵਿਜ ਨੇ ਤਾਜਮਹੱਲ ਨੂੰ ਦੱਸਿਆ ‘ਨਹਿਸ਼’
8 hours ago
ਬੜੀ ਸ਼ਰਧਾ ਅਤੇ ਸਤਿਕਾਰ ਸਾਹਿਤ ਮਨਾਇਆ ਗਿਆ ‘ਬੰਦੀ ਛੋੜ” ਦਿਵਸ
8 hours ago
ਆਸਟ੍ਰੇਲੀਆ: ਕਾਰ ਚੋਰ ਨੂੰ ਕਾਬੂ ਕਰਨ ਦੌਰਾਨ ਪੁਲਸ ਮੁਲਾਜ਼ਮ ਦੀ ਕਾਰ ਹੋਈ ਦੁਰਘਟਨਾ ਦੀ ਸ਼ਿਕਾਰ
16 hours ago
ਕਰਾਂਗਾ ਸਹਿਯੋਗ ਤਾਂ ਕਿ ਉਹ ਸੌਂ ਵੀ ਸਕੇ
16 hours ago
ਨਿਊਜ਼ੀਲੈਂਡ ‘ਚ  ਨਵੀਂ ਸਰਕਾਰ ਬਨਣ ਲਈ ਰਾਹ ਪੱਧਰਾ
22 hours ago
ਦੂਜੀ ਸੰਸਾਰ ਜੰਗ ਨਾਲ ਸੰਬੰਧਤ “ਇਟਲੀ ਵਿੱਚ ਸਿੱਖ ਫੌਜੀ” ਕਿਤਾਬ ਸ਼ਬਦ ਸਾਂਝ ਮੰਚ ਵੱਲੋਂ ਕੋਟਕਪੂਰਾ ਵਿਖੇ ਰਿਲੀਜ਼
1 day ago
ePaper October 2017
2 days ago
ਮਲਟੀਕਲਚਰਲ ਕਮੇਟੀ ਵੱਲੋਂ ਐਲਕ ਗਰੋਵ ਸਿਟੀ ਹਾਲ ਚੈਂਬਰ ‘ਚ ਮਨਾਈ ਗਈ ਦੀਵਾਲੀ
  • ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਤੇ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਦਾ ਵਿਸ਼ੇਸ਼ ਸਨਮਾਨ

12 Oct 2017 KhurmiUK 01

ਲੰਡਨ – ਬ੍ਰਿਟਿਸ਼ ਐਜੂਕੇਸ਼ਨਲ ਐਂਡ ਕਲਚਰਲ ਐਸੋ: ਆਫ਼ ਸਿੱਖਜ਼ (ਬੀਕਾਸ) ਬਰੈਡਫੋਰਡ ਵੱਲੋਂ 28ਵਾਂ ਸਾਲਾਨਾ ਸਾਹਿਤਕ ਸਮਾਗਮ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਦੇ ਸ਼ਹੀਦ ਊਧਮ ਸਿੰਘ ਹਾਲ ਵਿੱਚ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਨੇ ਕੀਤੀ। ਇਹ ਬੀਕਾਸ ਸੰਸਥਾ ਦੀ ਵਿਸ਼ੇਸ਼ ਪ੍ਰਾਪਤੀ ਆਖੀ ਜਾ ਸਕਦੀ ਹੈ ਕਿ ਇਸ ਸਮਾਗਮ ਦੇ ਪਹਿਲੇ ਦੌਰ ਵਿੱਚ ਇੰਗਲੈਂਡ ਦੇ ਜੰਮਪਲ ਬੱਚਿਆਂ ਦਾ ਕਵੀ ਦਰਬਾਰ ਵੀ ਕਰਵਾਇਆ ਜਾਂਦਾ ਹੈ। ਬੱਚਿਆਂ ਦੇ ਕਵੀ ਦਰਬਾਰ ਵਿੱਚ ਆਪਣੇ ਤੋਤਲੇ ਬੋਲਾਂ ਰਾਹੀਂ ਕੋਮਲ ਕੌਰ, ਦਿਲਰਾਜ ਕੌਰ, ਸਰਵੰਸ ਸਿੰਘ, ਜਸਕੀਰਤ ਸਿੰਘ, ਸਿਮਰਨ ਕੌਰ ਸੇਖੋਂ, ਹਰਲੀਨ ਕੌਰ, ਤਰਨਜੀਤ ਸਿੰਘ, ਹਿੰਮਤ ਖੁਰਮੀ, ਕੀਰਤ ਖੁਰਮੀ, ਸਤਕਿਰਨ ਕੌਰ, ਰਮਨਦੀਪ ਕੌਰ, ਜੈਆ ਪ੍ਰੀਤ ਕੌਰ, ਗੁਰਮਨ ਸਿੰਘ ਤੇ ਪ੍ਰੀਤੀ ਕੌਰ ਨੇ ਸ਼ਮੂਲੀਅਤ ਕਰਕੇ ਦਰਸਾ ਦਿੱਤਾ ਕਿ ਜੇਕਰ ਮਾਪੇ ਸੁਹਿਰਦ ਹੋਣ ਤਾਂ ਪੰਜਾਬੀ ਬੋਲੀ ਦੁਨੀਆ ‘ਚ ਕਿਸੇ ਵੀ ਜਗ੍ਹਾ ਜ਼ਿੰਦਾਬਾਦ ਰਹਿ ਸਕਦੀ ਹੈ। ਪ੍ਰਬੰਧਕਾਂ ਵੱਲੋਂ ਹੌਸਲਾ ਅਫ਼ਜਾਈ ਵਜੋਂ ਬੱਚਿਆਂ ਨੂੰ ਸਨਮਾਨ ਵਜੋਂ ਨਕਦ ਰਾਸ਼ੀ ਭੇਂਟ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਲਈ ਜੱਗੀ ਕੁੱਸਾ, ਮਨਦੀਪ ਖੁਰਮੀ, ਸੰਸਥਾ ਦੇ ਪ੍ਰਧਾਨ ਤ੍ਰਿਲੋਚਨ ਸਿੰਘ ਦੁੱਗਲ, ਰਣਵੀਰ ਸਿੰਘ ਰਾਏ ਨੇ ਕੀਤੀ। ਦੂਜੇ ਦੌਰ ਦੀ ਸ਼ੁਰੂਆਤ ਮੰਚ ਸੰਚਾਲਕ ਕਸ਼ਮੀਰ ਸਿੰਘ ਘੁੰਮਣ ਵੱਲੋਂ ਬਿੰਦਰ ਜਾਨ ਏ ਸਾਹਿਤ ਦੀ ਰਚਨਾ ‘ਲਿਖਣ ਲੱਗਿਆ ਸੋਚ ਕੇ ਲਿਖੀਂ’ ਰਾਹੀਂ ਕੀਤੀ।

ਇਸ ਉਪਰੰਤ ਪ੍ਰਸਿੱਧ ਕਵੀ ਮਨਜੀਤ ਸਿੰਘ ਕਮਲਾ, ਗੁਰਸ਼ਰਨ ਸਿੰਘ ਜ਼ੀਰਾ, ਦੀਪਕ ਪਾਰਸ, ਮਨਜੀਤ ਸਿੰਘ ਚੀਮਾ, ਤਾਰਾ ਸਿੰਘ ਤਾਰਾ ਆਧੀਵਾਲਾ, ਤਰਲੋਚਨ ਸਿੰਘ ਚੰਨ ਜੰਡਿਆਲਵੀ, ਮਹਿੰਦਰ ਸਿੰਘ ਦਿਲਬਰ, ਰਾਜਵਿੰਦਰ ਸਿੰਘ, ਜੱਗੀ ਡੌਨਕਾਸਟਰ ਆਦਿ ਵੱਲੋਂ ਆਪਣੇ ਕਲਾਮਾਂ ਰਾਹੀਂ ਹਾਜਰੀਨ ਨੂੰ ਕੀਲੀ ਰੱਖਿਆ। ਨਰਿੰਦਰ ਸਿੰਘ ਧਾਮੀ ਤੇ ਮੁਕੇਸ਼ ਜੀ ਵੱਲੋਂ ਚੁਟਕਲਿਆਂ ਰਾਹੀਂ ਢਿੱਡੀਂ ਪੀੜਾਂ ਪੁਆਈਆਂ। ਜਿੱਥੇ ਇਸ ਸਮੇਂ ਜੀ ਸੀ ਐੱਸ ਈ ਦੇ ਇਮਤਿਹਾਨ ਵਿੱਚੋਂ ਅੱਵਲ ਆਉਣ ਵਾਲੀਆਂ ਬੱਚੀਆਂ ਅਮਰਪ੍ਰੀਤ ਕੌਰ ਤੇ ਸਿਮਰਨ ਕੌਰ ਦਾ ਸਨਮਾਨ ਕੀਤਾ ਉੱਥੇ ਨਾਵਲਕਾਰ ਜੱਗੀ ਕੁੱਸਾ ਤੇ ਲੇਖਕ ਮਨਦੀਪ ਖੁਰਮੀ ਨੂੰ ਆਪੋ ਆਪਣੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਬਦਲੇ ਸਨਮਾਨ ਚਿੰਨ੍ਹਾਂ ਨਾਲ ਨਿਵਾਜਿਆ ਗਿਆ। ਲੇਖਕ ਬਲਵਿੰਦਰ ਸਿੰਘ ਚਾਹਲ ਦੀ ਪੁਸਤਕ ”ਇਟਲੀ ਦੇ ਸਿੱਖ ਫੌਜ਼ੀ” ਵੀ ਲੋਕ ਅਰਪਣ ਕੀਤੀ ਗਈ। ਸੰਸਥਾ ਦੇ ਪ੍ਰਧਾਨ ਤ੍ਰਿਲੋਚਨ ਸਿੰਘ ਦੁੱਗਲ ਵੱਲੋਂ ਜਿੱਥੇ ਹਾਜਰੀਨ, ਬੱਚਿਆਂ ਤੇ ਵਡੇਰੇ ਕਵੀਜਨਾਂ ਦਾ ਧੰਨਵਾਦ ਕੀਤਾ ਉੱਥੇ ਸਮਾਗਮ ਦੀ ਸਫ਼ਲਤਾ ਲਈ ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ, ਹਰਜਿੰਦਰ ਸਿੰਘ ਸੰਧੂ, ਪੰਜਾਬ ਰੇਡੀਓ ਦੇ ਸੰਚਾਲਕ ਸੁਰਜੀਤ ਸਿੰਘ ਘੁੰਮਣ, ਸੁਭਾਸ਼ ਕੌਸ਼ਲ, ਗੁਰਮੇਲ ਸਿੰਘ (ਆਕਾਸ਼ ਰੇਡੀਓ), ਸਤਵੀਰ ਸਿੰਘ, ਸਾਧੂ ਸਿੰਘ ਛੋਕਰ, ਮਹਿੰਦਰ ਸਿੰਘ ਮਾਨ, ਪਰੇਮ ਸਿੰਘ, ਸੇਵਾ ਸਿੰਘ ਅੱਟਾ ਸਮੇਤ ਸਮੂਹ ਗੁਰਦੁਆਰਾ ਕਮੇਟੀ ਸੇਵਾਦਾਰਾਂ ਦੇ ਸਹਿਯੋਗ ਨੂੰ ਅਹਿਮ ਦੱਸਿਆ।