4 hours ago
ਦੂਜੀ ਸੰਸਾਰ ਜੰਗ ਨਾਲ ਸੰਬੰਧਤ “ਇਟਲੀ ਵਿੱਚ ਸਿੱਖ ਫੌਜੀ” ਕਿਤਾਬ ਸ਼ਬਦ ਸਾਂਝ ਮੰਚ ਵੱਲੋਂ ਕੋਟਕਪੂਰਾ ਵਿਖੇ ਰਿਲੀਜ਼
11 hours ago
ePaper October 2017
1 day ago
ਮਲਟੀਕਲਚਰਲ ਕਮੇਟੀ ਵੱਲੋਂ ਐਲਕ ਗਰੋਵ ਸਿਟੀ ਹਾਲ ਚੈਂਬਰ ‘ਚ ਮਨਾਈ ਗਈ ਦੀਵਾਲੀ
1 day ago
ਸਰਬੱਤ ਦਾ ਭਲਾ ਟਰੱਸਟ ਵੱਲੋਂ ਅੱਗ ਪ੍ਰਭਾਵਿਤ ਲੋਕਾਂ ਲਈ ਕੀਤਾ ਗਿਆ ਖਾਣੇ ਦਾ ਪ੍ਰਬੰਧ
1 day ago
ਨਹੀਂ ਘਟੇਗੀ ਸਜ਼ਾ: ਪਤੀ ਦਾ ਕੀਤਾ ਸੀ ਕਤਲ
1 day ago
ਨੌਕਰੀ: ਕਿਸੇ ਦੇ ਮੂਹਰੇ-ਮੂਹਰੇ ਅਤੇ ਕਿਸੇ ਦੇ ਮਗਰ-ਮਗਰ
2 days ago
ਸਰਕਾਰ ਵੱਲੋਂ ਸੰਭਾਵਿਤ ਨਾਗਰਿਕਤਾ ਯੋਗਤਾ ਵਿੱਚ ਤਬਦੀਲੀਆ ਸਬੰਧੀ ਬਿੱਲ ਤੋ ਪਰਵਾਸ ਮੰਤਰੀ ਪੀਟਰ ਡਟਨ ਭੱਜਿਆ:-ਗਰੀਨ
2 days ago
ਗੁਰਦਾਸਪੁਰ ਉਪ ਚੋਣ ਜਿੱਤਣ ਨਾਲ ਕੈ. ਅਮਰਿੰਦਰ ਸਿੰਘ ਦੀ ਸਰਦਾਰੀ ਬਰਕਰਾਰ
2 days ago
ਪੰਜਾਬੀ ਭਾਈਚਾਰਾ ਹੋਇਆ ਪੱਬਾਂ ਭਾਰ ਹਰਭਜਨ ਮਾਨ ਦਾ ਲੱਗੇਗਾ ਖੁੱਲਾ ਅਖਾੜਾ
2 days ago
ਪੰਜਾਬੀਆ ਦੀ ਹਾਕੀ ਟੀਮ ਭਿੜੇਗੀ ਵਿਕਟੋਰੀਆ ਪੁਲ਼ੀਸ ਦੀ ਟੀਮ ਨਾਲ….

Giani Santokh Singh 170929 DalbIr Singh Puniiiii
ਬਹੁਤ ਸਮੇ ਤੋਂ ਆਸਟ੍ਰੇਲੀਆ ਦੇ ਵਸਨੀਕ, ਏਥੇ ਨਾਮਧਾਰੀ ਪੰਥ ਦੇ ਥੰਮ੍ਹ, ਧਾਰਮਿਕ ਕਵੀ, ਸ. ਦਲਬੀਰ ਸਿੰਘ ਪੂਨੀ ਜੀ ਨੂੰ ਜਦੋਂ ਪਤਾ ਲੱਗਾ ਕਿ ਮੇਰੇ ਦਿਲ ਦਾ ਓਪ੍ਰੇਸ਼ਨ ਹੋਇਆ ਹੈ ਤਾਂ ਓਸੇ ਸਮੇ ਆਪਣੇ ਜੀਵਨ ਸਾਥੀ, ਸਰਦਾਰਨੀ ਜਸਬੀਰ ਕੌਰ ਪੂਨੀ ਦੇ ਨਾਲ਼, ਮੈਨੂੰ ਦਰਸ਼ਨ ਦੇਣ ਵਾਸਤੇ ਪਧਾਰੇ।
ਯਾਦ ਰਹੇ ਕਿ ਸਿਡਨੀ ਵਿਚ ਸਭ ਤੋਂ ਪਹਿਲਾਂ ਸਿੱਖ ਬੱਚਿਆਂ ਨੂੰ ਪੰਜਾਬੀ ਅਤੇ ਗੁਰਬਾਣੀ ਪੜ੍ਹਾਉਣ ਅਤੇ ਖੇਡਾਂ ਦਾ ਉਤਸ਼ਾਹ ਜਗਾਉਣ ਅਤੇ ਉਹਨਾਂ ਨੂੰ ਖਿਡਾਉਣ ਲਈ, ਪੂਨੀ ਜੀ ਹੀ ਉਦਮ ਕਰਦੇ ਰਹੇ ਹਨ। ਗੁਰਦੁਆਰਾ ਸਿੱਖ ਸੈਂਟਰ, ਪਾਰਕਲੀ/ਗਲੈਨਵੁੱਡ ਰਾਹੀਂ ਲੰਮਾ ਸਮਾ ਆਪ ਜੀ ਸਿੱਖ ਬੱਚਿਆਂ ਨੂੰ ਸਿੱਖੀ ਅਤੇ ਗੁਰਮੁਖੀ ਅੱਖਰਾਂ ਨਾਲ਼ ਜੋੜਨ ਦਾ ਉਦਮ ਕੀਤਾ। ਇਸ ਸਮੇ ਭਾਵੇਂ ਕਿ ਪੂਨੀ ਸਾਹਿਬ ਜੀ ਬਜ਼ੁਰਗ ਹੋ ਚੁੱਕੇ ਹਨ ਫਿਰ ਵੀ ਉਹਨਾਂ ਦੀ ਬੋਲ ਬਾਣੀ ਵਿਚ ਗੜ੍ਹਕਾ ਓਵੇਂ ਜਿਵੇਂ ਹੀ ਕਾਇਮ ਹੈ।
ਲੰਮਾ ਸਮਾ ਪਰਸਪਰ ਸਾਹਿਤ, ਧਰਮ, ਸਮਾਜ ਆਦਿ ਵਿਸ਼ਿਆਂ ਉਪਰ ਵਿਚਾਰ ਵਟਾਂਦਰਾ ਹੋਇਆ।
ਆਪ ਜੀ ਦਾ ਕਲਮੀ ਨਾਂ, ਦਲਬੀਰ ਸਿੰਘ ਤਰਸ ਹੈ। ‘ਤਰਸ’ ਜੀ ਹੁਣ ਤੱਕ ਅੱਠ ਕਿਤਾਬਾਂ ਧਾਰਮਿਕ ਕਵਿਤਾਵਾਂ ਦੀਆਂ ਅਤੇ ਦੋ ਵਾਰਤਕ ਦੀਆਂ ਛਪਵਾ ਚੁੱਕੇ ਹਨ।
ਜਾਣ ਸਮੇ ਆਪਣੀਆਂ ਧਾਰਮਿਕ ਕਵਿਤਾਵਾਂ ਦੀ ਇਕ ਕਿਤਾਬ ‘ਸ਼ਮਸ਼ੀਰ’ ਮੈਨੂੰ ਬਖ਼ਸ਼ ਕੇ ਗਏ ਅਤੇ ਮੈਂ ਵੀ ਉਹਨਾਂ ਨੂੰ ਆਪਣੀ ਅੱਠਵੀਂ ਕਿਤਾਬ, ‘ਜਿੰਨੇ ਮੂੰਹ ਓਨੀਆਂ ਗੱਲਾਂ’ ਅਤੇ ਪ੍ਰੋ. ਮੋਹਨ ਸਿੰਘ ਦੁਆਰਾ ਸੰਪਾਦਤ, ‘ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ’ ਉਹਨਾਂ ਦੀ ਸੇਵਾ ਵਿਚ ਭੇਟਾ ਕੀਤੀਆਂ।
ਵੋਹ ਆਏ ਘਰ ਮੇਂ ਹਮਾਰੇ
ਖ਼ੁਦਾ ਕੀ ਕੁਦਰਤ ਹੈ
ਕਭੀ ਹਮ ਉਨ ਕੋ ਔਰ ਕਭੀ ਅਪਨੇ ਘਰ ਕੋ ਦੇਖਤੇ ਹੈ……