7 hours ago
ਸੁੱਚੇ ਸਭਿਆਚਾਰਕ ਭਰੇ ਗੀਤਾਂ ਦਾ ਮੁੱਦਈ :- ਗੀਤਕਾਰ ਜਿੰਦਾ ਨਾਗੋਕੇ
17 hours ago
ਪੈਨਸ਼ਨਰ ਦਿਵਸ ਬਨਾਮ ਨਵੀਂ ਪੈਨਸ਼ਨ ਪ੍ਰਣਾਲੀ (NPS)
1 day ago
ਰਾਜ ਗਰੇਵਾਲ ਦਾ ਗੀਤ “ਗੱਡੀ” ਦੀ ਰਿਲੀਜਿੰਗ ਕੱਲ 17 ਦਿਸੰਬਰ ਨੂੰ
1 day ago
21 ਸਾਲਾ ਫੀਜ਼ੀ ਇੰਡੀਅਨ ਔਰਤ ਨੂੰ 1 ਸਾਲਾ ਬੱਚੀ ਦੀ ਮੌਤ ਲਈ 5 ਸਾਲ ਜ਼ੇਲ੍ਹ ਦੀ ਸਜ਼ਾ ਸੁਣਾਈ ਗਈ
3 days ago
ਕੂੜਾਦਾਨ ਚੁੱਕਣ ਵਾਲੇ ਟਰੱਕ ਉਤੇ ਕੰਮ ਕਰਦੇ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ
3 days ago
ਕੈਪਟਨ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਰੋਕਣ ਦੇ ਦਾਅਵੇ ਹੋਏ ਖੋਖਲੇ
3 days ago
ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਕੈਂਸਰ ਪੀੜ੍ਹਿਤ ਔਰਤ ਦੀ ਇਲਾਜ ਲਈ ਮੱਦਦ
3 days ago
ਸਿੱਖਜ਼ ਆਫ ਅਮੈਰਿਕਾ ਸੰਸਥਾ ਵਲੋਂ ਪਾਕਿਸਤਾਨੀ ਸਿੱਖ ਆਗੂ ਰਮੇਸ਼ ਸਿੰਘ ਖਾਲਸਾ ਸਨਮਾਨਿਤ
3 days ago
ਵਾਸ਼ਿੰਗਟਨ ਸਟੇਟ ਵਿਚ ਕਾਂਗਰਸ ਕਮੇਟੀ ਦਾ ਪੁਨਰ ਗਠਨ
4 days ago
ਬ੍ਰਿਟਿਸ਼ ਕੋਲੰਬੀਆਂ ਦੇ ਡਿਪਟੀ ਸਪੀਕਰ ਵੱਲੋਂ ਪੰਜਾਬ ਦੇ ਸਪੀਕਰ ਨਾਲ ਮੁਲਾਕਾਤ

IMG_2041

ਆਸਟ੍ਰੇਲੀਆ ਵਿੱਚ ਇੱਕ ਕੰਪਨੀ ਨੇ ਇੱਕ ਇਸ਼ਤਿਹਾਰ ਦੇ ਜ਼ਰੀਏ ਮੇਮਣੇ ਦੇ ਮਾਸ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਇਸ਼ਤਿਹਾਰ ਵਿੱਚ ਭਗਵਾਨ ਗਣੇਸ਼ ਨੂੰ ਵੀ ਵਿਖਾਇਆ ਗਿਆ ਹੈ। ਇਸ਼ਤਿਹਾਰ ਦੇ ਜਾਰੀ ਹੋਣ ਦੇ ਬਾਅਦ ਹਿੰਦੂ ਸਮਾਜ ਕਾਫ਼ੀ ਨਰਾਜ਼ ਹੈ ਅਤੇ ਇਸ ਉੱਤੇ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਨੇ ਇਸ ਇਸ਼ਤਿਹਾਰ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਵੀਡੀਓ ਵਿੱਚ ਗਣੇਸ਼ ਦੇ ਇਲਾਵਾ ਯੀਸ਼ੂ (ਜੀਸਸ), ਬੁੱਧ, ਥਾਰ, ਜਿਊਸ ਨੂੰ ਖਾਣੇ ਦੀ ਇੱਕ ਮੇਜ ਦੇ ਚਾਰੇ ਪਾਸੇ ਬੈਠ ਕੇ ਮੇਮਣੇ ਦਾ ਮਾਸ ਖਾਂਦੇ ਹੋਏ ਅਤੇ ਆਪਣੇ ਲਈ ਨਵੀਂ ਮਾਰਕੇਟਿੰਗ ਨੀਤੀ ਉੱਤੇ ਵਿਚਾਰ ਕਰਦੇ ਹੋਏ ਵਿਖਾਇਆ ਗਿਆ ਹੈ। ਹਿੰਦੂ ਜਥੇਬੰਦੀਆਂ ਸਮੇਤ ਕੁਈਨਜ਼ਲੈਂਡ ਤੋਂ ਗਰੀਨ ਪਾਰਟੀ ਦੇ ਇਨਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਨਵਦੀਪ ਸਿੰਘ ਵੱਲੋਂ ਇਕ ਇਸ਼ਤਿਹਾਰ’ਚੋਂ ਭਗਵਾਨ ਗਣੇਸ਼ ਦੀ ਤਸਵੀਰ ਨੰੂ ਤੁਰੰਤ ਹਟਾਉਣ ਦੀ ਪੁਰਜ਼ੋਰ ਮੰਗ ਕੀਤੀ ਹੈ | ਇਸ ਇਸ਼ਤਿਹਾਰ ‘ਚ ਵੱਖ-ਵੱਖ ਧਰਮਾਂ ਤੇ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਇਕ ਖਾਣੇ ਦੇ ਮੇਜ਼ ਉੱਪਰ ਦਿਖਾ, ਲੋਕਾਂ ਨੂੰ ਭੇਡ (ਲੈਂਭ) ਦੇ ਮੀਟ ਖਾਣ ਲਈ ਪ੍ਰੇਰਿਤ ਕੀਤਾ ਗਿਆ ਹੈ| ਆਸਟ੍ਰੇਲੀਆ ਸਟੈਂਡਰਡ ਬਿਊਰੋ ਨੇ ਵੱਡੀ ਗਿਣਤੀ ‘ਚ ਸ਼ਿਕਾਇਤਾਂ ਆਉਣ ਦੀ ਗੱਲ ਦੀ ਪੁਸ਼ਟੀ ਕੀਤੀ ਹੈ। ਮੀਟ ਐਾਡ ਲਾਇਵਸਟੋਕ ਆਸਟ੍ਰੇਲੀਆ ਦੀ ਇਸ ਵੀਡੀਓ ਨੂੰ ਆਸਟ੍ਰੇਲੀਆ ਐਡਵਰਟਾਈਜਿੰਗ ਵਾਚਡੋਰਾ ਨੂੰ ਭੇਜਿਆ ਗਿਆ|