42 mins ago
ਮੈਟਰੋਪੁਲਿਟਨ ਦੇ ਪੰਜਾਬੀ ਭਾਈਚਾਰੇ ਵਲੋਂ ਪਹਿਲੀ ਸਿੱਖ ਬੀਬੀ ਦੇ ਲਈ ਫੰਡ ਜੁਟਾਉਣ ਦਾ ਉਪਰਾਲਾ
6 hours ago
ਮੁੱਖ ਮੰਤਰੀ ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਹੂਲਤਾਂ ਦਾ ਐਲਾਨ
7 hours ago
ਹੁਣ ਅਨਿਲ ਵਿਜ ਨੇ ਤਾਜਮਹੱਲ ਨੂੰ ਦੱਸਿਆ ‘ਨਹਿਸ਼’
8 hours ago
ਬੜੀ ਸ਼ਰਧਾ ਅਤੇ ਸਤਿਕਾਰ ਸਾਹਿਤ ਮਨਾਇਆ ਗਿਆ ‘ਬੰਦੀ ਛੋੜ” ਦਿਵਸ
8 hours ago
ਆਸਟ੍ਰੇਲੀਆ: ਕਾਰ ਚੋਰ ਨੂੰ ਕਾਬੂ ਕਰਨ ਦੌਰਾਨ ਪੁਲਸ ਮੁਲਾਜ਼ਮ ਦੀ ਕਾਰ ਹੋਈ ਦੁਰਘਟਨਾ ਦੀ ਸ਼ਿਕਾਰ
16 hours ago
ਕਰਾਂਗਾ ਸਹਿਯੋਗ ਤਾਂ ਕਿ ਉਹ ਸੌਂ ਵੀ ਸਕੇ
16 hours ago
ਨਿਊਜ਼ੀਲੈਂਡ ‘ਚ  ਨਵੀਂ ਸਰਕਾਰ ਬਨਣ ਲਈ ਰਾਹ ਪੱਧਰਾ
22 hours ago
ਦੂਜੀ ਸੰਸਾਰ ਜੰਗ ਨਾਲ ਸੰਬੰਧਤ “ਇਟਲੀ ਵਿੱਚ ਸਿੱਖ ਫੌਜੀ” ਕਿਤਾਬ ਸ਼ਬਦ ਸਾਂਝ ਮੰਚ ਵੱਲੋਂ ਕੋਟਕਪੂਰਾ ਵਿਖੇ ਰਿਲੀਜ਼
1 day ago
ePaper October 2017
2 days ago
ਮਲਟੀਕਲਚਰਲ ਕਮੇਟੀ ਵੱਲੋਂ ਐਲਕ ਗਰੋਵ ਸਿਟੀ ਹਾਲ ਚੈਂਬਰ ‘ਚ ਮਨਾਈ ਗਈ ਦੀਵਾਲੀ

panthak-talmel-committee

ਗੁਰੂ ਗ੍ਰੰਥ ਸਾਹਿਬ ਜੀ ਮਨੁੱਖੀ ਭਾਈਚਾਰੇ ਦੇ ਸਾਂਝੇ ਹਨ ਅਤੇ ਆਤਮਿਕ ਭੰਡਾਰ ਹਨ। ਸਮੁੱਚੀ ਮਨੁੱਖਤਾ ਅੱਗੇ ਰੂਹਾਨੀਅਤ ਦੇ ਭੋਜਨ ਦਾ ਪਰੋਸਿਆ ਹੋਇਆ ਥਾਲ ਹੈ। ਆਤਮਿਕ ਅਹਾਰ ਛਕਣ ਵਾਲੇ ਪ੍ਰਾਣੀਆਂ ਨੂੰ ਇਹ ਸੰਸਾਰ ਖਿਲਾਰਾ ਨਹੀਂ ਬਲਕਿ ਬ੍ਰਹਮ ਪਸਾਰਾ ਨਜ਼ਰੀ ਆਂਵਦਾ ਹੈ। ਇਸ ਗੁਰੂ ਗ੍ਰੰਥ ਦਾ ਗੁਰੂ-ਪੰਥ ਸਦਾ ਸਰਬੱਤ ਦਾ ਭਲ਼ਾ ਮੰਗਦਾ ਹੈ। ਇਸ ਨਜ਼ਰੀਏ ਕਾਰਣ ਗੁਰੂ-ਪੰਥ ਨਿਆਰਾ ਹੈ ਅਤੇ ਨਿਆਰੇਪਣ ਲਈ ਆਪਣੇ ਆਪ ਨੂੰ ਇਕਸੁਰਤਾ ਤੇ ਇਕਸਾਰਤਾ’ਤੇ ਵੀ ਕੇਂਦ੍ਰਿਤ ਕਰਦਾ ਹੈ। ਇਸੇ ਸੰਜਮੀ ਤੇ ਸੁਹਿਰਦ ਸੋਚ ਚੋਂ ਕੌੰਮ ਨੇ ਨਾਨਕਸ਼ਾਹੀ ਕੈਲੰਡਰ ਹੋਂਦ ਵਿਚ ਲਿਆਂਦਾ। ਭਾਵੇਂ ਪੰਥ ਵਿਰੋਧੀ ਸ਼ਕਤੀਆਂ ਦੇ ਅਸਰ ਹੇਠ ਇਸ ਕੈਲੰਡਰ ਨੂੰ ਮਿਲਗੋਭਾ ਕਰਨ ਦੇ ਹਥਕੰਡੇ ਅਪਣਾਏ ਗਏ ਹਨ। ਪਰ ਪੰਥ-ਦਰਦੀ ਸੰਸਥਾਵਾਂ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੀ ਪਹਿਰੇਦਾਰੀ ਕਰਦਿਆਂ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਏ ਜਾ ਰਹੇ ਹਨ। ਜਿਸ ਲਈ ਸਿੱਖ ਜਗਤ ਵਧਾਈ ਦਾ ਪਾਤਰ ਹੈ। ਪੰਥਕ ਤਾਲਮੇਲ ਸੰਗਠਨ ਸਮੁੱਚੇ ਸਭ ਜਗਤ ਨੂੰ ਵੀ ਵਧਾਈ ਦੇਂਦਾ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸੰਗਠਨ ਦੀ ਕੋਰ ਕਮੇਟੀ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਮੂਲ ਨਾਨਕਸ਼ਾਹੀ ਕੈਲੰਡਰ ਕੌਮੀ ਇਕਸੁਰਤਾ ਲਈ ਅਤਿ ਢੁਕਵਾਂ ਹੈ। ਇਸ ਨਾਲ ਗੁਰਪੁਰਬ ਤੇ ਇਤਿਹਾਸਕ ਦਿਹਾੜ੍ਹੇ ਮਨਾਉਣ ਲਈ ਤਰੀਖਾਂ ਦੇ ਪੈਂਦੇ ਭੁਲੇਖੇ ਦੂਰ ਹੁੰਦੇ ਹਨ। ਕੌਮ ਦੇ ਬੱਚੇ ਬੱਚੇ ਨੂੰ ਤਰੀਖਾਂ ਯਾਦ ਹੋ ਜਾਂਦੀਆਂ ਹਨ ਕਿ ਕਦੋਂ ਕਿਹੜਾ ਦਿਹਾੜਾ ਮਨਾਉਣਾ ਹੈ। ਬੱਚਿਆਂ ਦੇ ਪ੍ਰਸ਼ਨ ਵੀ ਹਨ ਕਿ ਜਦ ਹਰ ਮਨੁੱਖ ਦੇ ਜਨਮ ਦਿਨ, ਵਿਆਹ ਦਿਨ ਤੇ ਮਰਨ ਦਿਨ ਦੀਆਂ ਤਰੀਖਾਂ ਉਹੀ ਰਹਿੰਦੀਆਂ ਹਨ ਤਾਂ ਸਿੱਖ ਧਰਮ ਅੰਦਰ ਮਨਾਏ ਜਾਣ ਵਾਲੇ ਦਿਹਾੜੇ ਮਹੀਨਿਆਂ ਬੱਧੀ ਅੱਗੇ ਪਿੱਛੇ ਕਿਉਂ ਹੁੰਦੇ ਹਨ। ਇਹ ਵੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਦੇ ਸਾਲ ਵਿਚ ਦੋ ਵਾਰੀ ਆਉਂਦਾ ਹੈ ਤੇ ਕਿਸੇ ਸਾਲ ਆਉਂਦਾ ਹੀ ਨਹੀਂ ਹੈ। ਇਸ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ’ਤੇ ਵੀ ਬੱਚਿਆਂ ਨੇ ਪ੍ਰਸ਼ਨ ਖੜਾ ਕੀਤਾ ਹੈ ਕਿ ਇਹ ਤਾਂ ਹਰ ਸਾਲ 1 ਸਤੰਬਰ ਨੂੰ ਹੁੰਦਾ ਹੈ, ਇਸ ਵਾਰੀ ਇਸ ਕੈਲੰਡਰ ਨੂੰ ਹੋਂਦ ਵਿਚ ਲਿਆਉਣ ਵਾਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਪਹਿਲਾਂ ਕਿਉਂ ਮਨਾਇਆ ਹੈ। ਇਸੇ ਕਰਕੇ ਸੰਗਠਨ ਕੌਮ ਦੇ ਦਾਨੇ ਸੱਜਣਾਂ ਅਤੇ ਸਿੱਖ ਸੰਸਥਾਵਾਂ ਨੂੰ ਵਾਰ ਵਾਰ ਅਪੀਲ ਕਰਦਾ ਹੈ ਅਤੇ ਉਹਨਾਂ ਤੋਂ ਆਸ ਕਰਦਾ ਹੈ ਕਿ ਉਹ ਕੌਮੀ ਪਿਆਰ ਇਤਫ਼ਾਕ ਲਈ ਮੂਲ ਨਾਨਕਸ਼ਾਹੀ ਕੈਲੰਡਰ ਦੀ ਪਹਿਰੇਦਾਰੀ ਕਰਨ।