23 hours ago
ਪਰਿਵਾਰ ਤੋਂ ਮਿਲੇ ਪ੍ਰੇਰਨਾ-ਪ੍ਰੇਸ਼ਾਨੀ ਆਵੇ ਫੇਰ ਨਾ
1 day ago
ePaper December 2018
2 days ago
ਰਾਜ ਪੱਧਰ ਦੇ ਗੁਣਾਤਮਿਕ ਵਿੱਦਿਅਕ ਮੁਕਾਬਲਿਆਂ ‘ਚ ਧਰਮਵੀਰ ਸਿੰਘ ਅੱਵਲ
2 days ago
ਵਿਨਰਜੀਤ ਸਿੰਘ ਗੋਲਡੀ ਨੂੰ ਯੂਥ ਵਿੰਗ ਕੋਰ ਕਮੇਟੀ ਦਾ ਮੈਂਬਰ ਬਣਨ ‘ਤੇ ਪ੍ਰਵਾਸੀਆਂ ਵਲੋਂ ਖੁੱਸ਼ੀ ਦਾ ਪ੍ਰਗਟਾਵਾ
2 days ago
ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਾ ਇਕਾਈ ਨੇ ਜਥੇਬੰਦਕ ਢਾਂਚਾ ਤਿਆਰ ਕਰਨ ਵੱਲ ਪੁੱਟੇ ਕਦਮ
2 days ago
ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਲੋੜਵੰਦ ਪਰਿਵਾਰ ਨੂੰ ਘਰ ਦੀਆਂ ਚਾਬੀਆਂ ਸੌਂਪੀਆਂ
2 days ago
ਲਹਿਰੀ ਗਿੱਧੇ ਦਾ ਬੇਤਾਜ ਬਾਦਸ਼ਾਹ ਭਗਤੂ ਬੋਲੀਆਂ ਵਾਲਾ
3 days ago
ਪੰਜਾਬੀ ਇਮਤਿਹਾਨ-2018
3 days ago
ਵੋਟਰਾਂ ਨੇ ਪ੍ਰਧਾਨਗੀ ਦਾ ਇਕ ਸਾਲ ਪੂਰਾ ਹੋਣ ਰਾਹੁਲ ਗਾਂਧੀ ਨੂੰ ਦਿੱਤਾ ਤੋਹਫਾ:-  ਦੀਵਾਨ 
3 days ago
ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਦੀ ਨਵੀਂ ਕਮੇਟੀ ਦੀ ਚੋਣ 

moga video 2

 ਫਰੈਜਨੋ, ਕੈਲੀਫੌਰਨੀਆ ਵਿਖੇ 4 ਅਤੇ 5 ਜੂਨ ਨੂੰ ਕਰਾਈ ਗਈ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਬਾਰੇ ਕਾਨਫਰੰਸ ਸਫਲਤਾ ਨਾਲ ਸੰਪੰਨ ਹੋਈ।ਇਹ ਕਾਨਫਰੰਸ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ, ਫਰੈਜਨੋ ਦੇ ਸਟੂਡੈਂਟ ਯੂਨੀਆਨ ਹਾਲ ਵਿੱਚ ਰੱਖੀ ਗਈ ਸੀ।ਪਹਿਲੇ ਦਿਨ ਮੁੱਖ ਮਹਿਮਾਨ, ਕਾਂਗਰਸਮੈਨ ਜਿੰਮ ਕੋਸਟਾ, ਨੇ ਉਦਘਾਟਨੀ ਭਾਸ਼ਨ ਵਿਚ ਕਿਹਾ ਕਿ ਅਮਰੀਕਾ ਪਰਵਾਸੀਆਂ ਦਾ ਮੁਲਕ ਹੈ ਅਤੇ ਇਸ ਲਈ ਵੱਖ ਵੱਖ ਭਾਈਚਾਰਿਆਂ ਦਾ ਆਪਸੀ ਤਾਲਮੇਲ ਹੀ ਇਸ ਦੀ ਤਾਕਤ ਹੈ।ਕੈਲੇਫੋਰਨੀਆਂ ਦੇ ਅਰਥਚਾਰੇ ਵਿੱਚ ਨਿਭਾਈ ਅਹਿਮ ਭੂਮਿਕਾ ਲਈ, ਉਸ ਨੇ ਪੰਜਾਬੀ ਭਾਈਚਾਰੇ ਦੀ ਪ੍ਰਸੰਸਾ ਵੀ ਕੀਤੀ।
‘ਸੌਗੀ ਦੇ ਬਾਦਸ਼ਾਹ’ ਵਜੋਂ ਜਾਣੇ ਜਾਂਦੇ ਧੜੱਲੇਦਾਰ ਕਾਸ਼ਤਕਾਰ ਚਰਨਜੀਤ ਸਿੰਘ ਬਾਠ ਦੁਆਰਾ ਸਪਾਂਸਰ ਕੀਤੀ ਗਈ ਕਾਨਫਰੰਸ ਵਿਚ ਉਸ ਨੇ ਸਾਰੇ ਆਏ ਵਿਦਵਾਨਾਂ, ਡੈਲੀਗੇਟਾਂ ਅਤੇ ਹੋਰ ਸੱਜਨਾ ਤੇ ਸਰੋਤਿਆਂ ਨੂੰ ਜੀ ਆਇਆਂ ਕਹਿ ਕੇ ਕਾਨਫਰੰਸ ਦਾ ਉਦਘਾਟਨ ਕੀਤਾ। ਕਾਨਫਰੰਸ ਦਾ ਪ੍ਰੰਬੰਧ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ, ਕੈਲੇਫੋਰਨੀਆ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸਿੱਖ ਕਾਉਂਸਲ ਆਫ ਸੈਂਟਰਲ ਕੈਲੇਫੋਰਨੀਆਂ ਦੇ ਸਾਂਝੇ ਉੱਦਮ ਨਾਲ ਕੀਤਾ ਗਿਆ।ਇਸ ਵਿੱਚ ਭਾਰਤ, ਕਨੇਡਾ, ਇੰਗਲੈਂਡ, ਜਪਾਨ, ਸਵਿਟਜਰਲੈਂਡ, ਅਤੇ ਪਾਕਿਸਤਾਨ ਤੋਂ ਆਏ ਕੋਈ 50 ਵਿਦਵਾਨਾਂ ਅਤੇ ਸਾਹਿਤਕਾਰ ਡੈਲੀਗੇਟਾਂ ਨੇ ਭਾਗ ਲਿਆ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਬਾਹਰਾ ਯੂਨੀਵਰਸਿਟੀ ਸ਼ਿਮਲਾ ਦੇ ਵਾਈਸ ਚਾਂਸਲਰ, ਡਾ. ਦਲਜੀਤ ਸਿੰਘ ਨੇ ਕੀਤੀ ਅਤੇ ਪ੍ਰਸਿੱਧ ਹਸਤੀ ਦਰਸ਼ਨ ਸਿੰਘ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਲੁਆਈ ਅਤੇ ਮਿਲਵਾਕੀ ਵਿਚ ਕਰਾਈ ਗਈ ਕਾਨਫਰੰਸ ਦੀ ਯਾਦ ਤਾਜ਼ਾ ਕਰਦਿਆਂ ਇਸ ਕਾਨਫਰੰਸ ਦੀ ਪਰਸੰਸਾ ਕੀਤੀ। ਲਖਮੇਰ ਸਿੰਘ ਕਲਾਰ (ਕਲੋਨਾ) ਨੇ ਕਾਨਫਰੰਸ ਦੀ ਸ਼ਲਾਘਾ ਕੀਤੀ ਅਤੇ ਏਦਾਂ ਦੀਆਂ ਕਾਨਫਰੰਸਾਂ ਨੂੰ ਯਾਰੀ ਮਰੱਖਣ ਲਈ ਕਿਹਾ।
moga video
ਕਾਨਫਰੰਸ ਦਾ ਆਰੰਭ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ‘ਵਿਦਿਆ ਵਿਚਾਰੀ ਪਰਉਪਕਾਰੀ’ ਦੀ ਧੁਨੀ ਨਾਲ ਹੋਇਆ ਅਤੇ ਬਾਅਦ ਵਿੱਚ ਕਲਾਸੀਕਲ ਗਾਇਕ ਸੁਖਦੇਵ ਸਾਹਿਲ ਨੇ ਭੈਰਵੀ ਰਾਗ ਵਿੱਚ ‘ਹੀਰ’ ਗਾਈ। ਕਵੀ ਅਤੇ ਚਿੱਤਰਕਾਰ ਸਵਰਨਜੀਤ ਸਵੀ ਦੁਆਰਾ ਬਣਾਈ ਗੁਰੂ ਨਾਨਕ ਦੇਵ ਨਾਲ ਸਬੰਧਿਤ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਚੇਤਨਾ ਪ੍ਰਕਾਸ਼ਨ ਦੇ ਮਾਲਕ, ਸਤੀਸ਼ ਗੁਲਾਟੀ ਨੇ ਪੁਸਤਕ ਮੇਲਾ ਲਾਇਆ। ਜਸਪਾਲ ਸੂਸ ਵਲੋਂ ਤਿਆਰ ਕੀਤੀ ਗਈ ਸਾਹਿਤਕ ਰਚਨਾਵਾਂ ਦੀ ਸੀ.ਡੀ,  ‘ਬਦਲਾਂ ਦੇ ਪਰਛਾਵੇਂ’ ਰੀਲੀਜ਼ ਕੀਤੀ ਗਈ।
ਕਾਨਫਰੰਸ ਦੇ aਦੇਸ਼ ਬਾਰੇ ਬੋਲਦਿਆਂ ਡਾ. ਦੀਪਕਮਨਮੋਹਨ ਸਿੰਘ ਨੇ ਕਿਹਾ ਕਿ ਵੱਖ ਵੱਖ ਮੁਲਕਾਂ ਵਿੱਚ ਵਸੇ ਪੰਜਾਬੀਆਂ ਦੇ ਸਭਿਆਚਾਰਕ ਸਰੋਕਾਰਾਂ ਅਤੇ ਦਰਪੇਸ਼ ਚੁਣੋਤੀਆਂ ਦੀ ਨਿਸ਼ਾਨਦੇਹੀ ਕਰਨਾ ਹੈ।ਅਕਾਦਮੀ ਦੇ ਪ੍ਰਧਾਨ ਡਾ. ਗੁਰੂਮੇਲ ਸਿੱਧੂ ਨੇ ਚਾਰ ਸ਼ੈਸ਼ਨਾਂ ਵਿੱਚ ਪੜ੍ਹੇ ਜਾਣ ਵਾਲੇ ਵਾਲੇ ਖੋਜ-ਪੱਤਰਾਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਇਹ ਕਾਨਫਰੰਸ ‘ਸਭਿਆਚਰ, ਭਾਸ਼ਾ ਅਤੇ ਸਾਹਿਤ’ ਦੀ ਤ੍ਰਿਵੈਣੀ ਦੇ ਨਾਤੇ ਨੂੰ ਅਰਗ ਚੜਾਉਣ ਲਈ ਕੀਤੀ ਜਾ ਰਹੀ ਹੈ। ਦਿੱਲੀ ਤੋਂ ਆਏ ਡਾ. ਰਵੀ ਰਵਿੰਦਰ ਨੇ ਆਪਣੇ ਪ੍ਰਭਾਵਸ਼ਾਲੀ ਕੁੰਜੀਵਤ ਭਾਸ਼ਨ ਵਿੱਚ, ਪੰਜਾਬੀ ਭਾਈਚਾਰੇ ਵਿੱਚ ਆਈਆਂ ਨਿਖੱਟੁਪੁਣੇ, ਦਿਖਾਵੇ ਅਤੇ ਸ਼ੋਸ਼ੇਵਾਜ਼ੀ ਦੀਆਂ ਕੁਰੀਤੀਆਂ ਦੇ ਹਵਾਲੇ ਨਾਲ ਸਮੱਸਿਆਂਵਾਂ ਦੀ ਨਿਸ਼ਾਨਦੇਹੀ ਕੀਤੀ।ਉਸ ਨੇ ਕਿਹਾ ਕਿ ਸਾਡਾ ਜੋਰ ਖੇਤੀਬਾੜੀ, ਫੌਜ ਵਿੱਚ ਕੁਰਬਾਨੀਆਂ ਦੇਣ ਤੇ ਮਾਣ ਕਰਨ ਤੱਕ ਹੈ, ਅਸੀਂ ਵਿਦਵਿਤਾ ਵਿੱਚ ਅਜੇ ਪੈਰ ਧਰਨਾ ਹੈ।
ਪਹਿਲੇ ਸ਼ੈਸ਼ਨ ਦੇ ਸੰਚਾਲਕ ਹਰਜਿੰਦਰ ਕੰਗ ਸਨ ਜਿਸ ਵਿੱਚ ਬਾਦਲ ਦੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਨੇ ‘ਪੰਜਾਬ ਅਤੇ ਪੰਜਾਬੀਅਤ’, ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਮੁਹੰਮਦ ਇਦਰੀਸ ਨੇ ‘ ਬਟਵਾਰੇ ਦਾ ਪੰਜਾਬੀ ਸਮਾਜ, ਸਭਿਆਚਾਰ ਅਤੇ ਸਾਹਿਤ ਤੇ ਪ੍ਰਭਾਵ’, ਸਿੱਖ ਕਾaੂਂਸਲ ਦੇ ਪਸ਼ੌਰਾ ਸਿੰਘ ਢਿਲੋਂ  ਨੇ ‘ਪਰਵਾਸ ਵਿੱਚ ਪੰਜਾਬੀ ਸਭਿਆਚਾਰ ਅਤੇ ਬਦਲਦੇ ਪ੍ਰਸੰਗ’, ਪਾਕਿਸਤਾਨ ਤੋਂ ਆਈ ਸ਼ਾਇਰਾ ਰਬੀਨਾ ਰਾਜਪੂਤ ਨੇ  ‘ਡਾਇਸਪੋਰਾ ਵਿੱਚ ਪੰਜਾਬੀ ਸਭਿਆਚਾਰ ਦੇ ਬਚਾਅ ਦਾ ਮਸਲਾ’ ਵਿਸ਼ਿਆਂ ਤੇ ਪੇਪਰ ਪੜ੍ਹੇ ਗਏ। ਇੰਨਾਂ ਪਰਚਿਆਂ ਤੇ ਭਰਭੂਰ ਚਰਚਾ ਹੋਈ।
ਦੂਜੇ ਸ਼ੈਸ਼ਨ ਦੇ ਸੰਚਾਲਕ ਕਵੀ ਸੰਤੋਖ ਮਿਨਹਾਸ ਸਨ।ਇਸ ਵਿੱਚ ਦਿਲੀ ਤੋਂ ਆਈ ਡਾ. ਵਿਨੀਤਾ ਨੇ ‘ਔਰਤ ਦੀਆਂ ਡਾਇਸਪੌਰਕ ਸਥਿਤੀਆਂ ਦੇ ਸਾਹਿਤ ਦੀ ਪਰਖ-ਪੜਚੋਲ’, ਮੁਕਤਸਰ ਤੋਂ ਡਾ. ਤਰਲੋਕ ਬੰਧੂ ਨੇ ‘ਵਿਸ਼ਵ ਪੰਜਾਬੀ ਕਹਾਣੀ’, ਵੈਨਕੂਵਰ ਤੋਂ ਜਸਕਰਣ ਸਹੋਤਾ, ਪਟਿਆਲਾ ਤੋਂ ‘ਡਾ. ਕੰਵਰ ਜਸਮਿੰਦਰ ਪਾਲ ਸਿੰਘ ਨੇ ‘ਵਿਸ਼ਵੀਕਰਨ ਅਤੇ ਸਭਿਆਚਾਰ’, ਵਿਸ਼ਿਆ ਤੇ ਆਪਣੇ ਖੋਜ ਪੱਤਰ ਪੇਸ਼ ਕੀਤੇ।
moga video3ਵਿਗਿਆਨ ਅਤੇ ਜਾਣਕਾਰੀ  ਨਾਲ ਭਰਭੂਰ ਤੀਜਾ ਸ਼ੈਸ਼ਨ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦਵਿੰਦਰ ਸਿੰਘ ਨੇ ਯੂਨੀਵਰਸਿਟੀ ਦੁਆਰਾ ਬਣਾਏ ‘ਪੰਜਾਬੀਪੀਡੀਆ’, ਡਾ. ਸੁਨੀਤਾ ਧੀਰ ਨੇ ‘ਥੇeਟ ਵਿੱਚ ਪੰਜਾਬੀ ਔਰਤਾਂ ਦਾ ਯੋਗਦਾਨ’, ਡੈਨਮਾਰਕ ਤੋਂ ਡਾ. ਨਰਿੰਦਰ ਗੌਤਮ ਨੇ ‘ਪੰਜਾਬ ਦੀ ਜਨਸਿਹਤ ਅਤੇ ਦਿਲ/ਮਨ ਦੀਆਂ ਬੀਮਾਰੀਆਂ ਵਿੱਚ ਅਣਜੋੜ ਸਬੰਧ’, ਅਮਰੀਕੀ ਸਾਇੰਸਦਾਨ ਡਾ. ਲਖਵਿੰਦਰ ਸਿੰਘ ਰੰਧਾਵਾ ਨੇ ‘ਪੰਜਾਬੀ ਕਿਸਾਨ ਤੇ ਪੰਜਾਬੀ ਸਾਇੰਸਦਾਨ’, ਹਰਜਿੰਦਰ ਕੰਗ ਦੇ ‘ਵਿਸ਼ਵ ਪੰਜਾਬੀ ਸਾਹਿਤ ਅਕਾਦਮੀ, ਕੈਲੇਫੋਰਨੀਆਂ ਦੀ ਪੰਜਾਬੀ ਸਾਹਿਤ ਨੂੰ ਦੇਣ’ ਅਤੇ ਪਰਮਜੀਤ ਦਿਉਲ ਦੇ ਪੇਪਰ ਦੇ ਵਿਸ਼ਿਆਂ ਤੇ ਜਾਣਕਾਰੀ ਦਿੱਤੀ। ਕੇਵਲ ਕਲੋਟੀ ਨੇ ਜ਼ਾਨਿਜ਼ਮ ਤੇ ਪੇਪਰ ਪੜ੍ਹਿਆ। ਇਸ ਦਾ ਸੰਚਾਲਨ ਡਾ ਗੁਰੂਮੇਲ ਸਿੱਧੂ  ਨੇ ਕੀਤਾ।
ਆਖਰੀ ਸ਼ੈਸ਼ਨ ਵਿੱਚ ‘ਪਰਵਾਸੀ ਪੱਤਰਕਾਰੀ ਤੇ ਮੁੱਖ ਧਾਰਾ ਪੰਜਾਬੀ ਜਰਨੇਲਿਜਮ’ ਤੇ ਡਾ. ਜਤਿੰਦਰ ਕੌਰ, ਕਨੇਡਾ ਦੀ ਪੱਤਰਕਾਰੀ ਬਾਰੇ , ‘ਪੰਜਾਬੀ ਪੱਤਰਕਾਰੀ ਦੇ ਸਮਾਜਿਕ ਸਰੋਕਾਰ’ ਤੇ ਅੰਮਿਤਸਰ ਟਾਈਮਜ ਦੇ ਸੰਪਾਦਕ ਦਲਜੀਤ ਸਰਾਂ, ‘ਪੰਜਾਬੀ ਪੱਤਰਕਾਰੀ ਦੀਆਂ ਸਮੱਸਿਆਂਵਾ’ ਤੇ ਹਮਦਰਦ ਵੀਕਲੀ ਦੇ ਸੰਪਾਦਰਕ ਅਮਰ ਸਿੰਘ ਭੁੱਲਰ ਨੇ ਗੱਲ ਕੀਤੀ।ਮੀਡੀਆ ਸਖਸ਼ੀਅਤ ਸਿੱਧੂ ਦਮਦਮੀ ਦੁਆਰਾ ਸੰਚਾਲਿਤ ਇਸ ਸ਼ੈਸ਼ਨ ਵਿੱਚ ਖੁਲ੍ਹ ਕੇ ਸੁਆਲ ਜਵਾਬ ਹੋਏ।ਸਰੋਤਿਆਂ ਨੇ ਅਖਬਾਰਾਂ ਵਿੱਚ ਅੰਧਵਿਸ਼ਵਾਂਸ਼ਾਂ ਨੂੰ ਫੈਲਾਉਣ ਵਾਲੇ ਛਪਦੇ  ਇਸ਼ਤਿਹਾਰਾਂ ਬਾਰੇ ਸੁਆਲ ਕੀਤੇ।
ਨਵੀਆਂ ਕਿਤਾਬਾਂ ਦੀ ਘੁੰਡ ਚੁਕਾਈ ਅਤੇ ਪੁਰਾਣੀਆਂ ਦੀ ਮੂੰਹ ਦਿਖਾਈ ਕੀਤੀ ਗਈ ਜਿਨਾਂ ਵਿੱਚ ਵਿਸ਼ੇਸ਼ ਤੌਰ ਤੇ ਵਣੈਂਚ ਅਤੇ ਹਰੀਸ਼ ਜੈਨ ਵਲੋਂ ਸੰਪਾਦਿਤ ਪੁਸਤਕ ‘ਸ਼ਹੀਦ ਭਗਤ ਸਿੰਘ ਦੀ ਜੇਲ ਡਾਇਰੀ’ ਅਤੇ ਡਾ. ਗੁਰੂਮੇਲ ਦੀ  ‘ਸਮ੍ਰਿਤੀਆਂ ਦੇ ਹਾਸ਼ੀਏ’ ਵਰਣਨਯੋਗ ਹਨ।ਨਾਲ ਹੀ ਤ੍ਰੈਮਾਸਿਕ ਪ੍ਰਸਿਧ ਸਾਹਤਾਮ ਮੇਗਜ਼ੀਨ ਹਣ ਨੁ ਇਸ ਦੇ ਸੰਪਾਦਕ ਸੁਸ਼ੀਲ ਦੁਸਾਂਝ ਦੀ ਹਾਜ਼ਰ ਵਿਚ ਰਲਜ਼ ਕੀਤਾ ਗਿਆ॥।
ਕਾਨਫਰੰਸ਼ ਦੇ ਅੰਤ ਤੇ ਹੋਏ ਮੁਸ਼ਾਹਿਰੇ ਦੀ ਪ੍ਰਧਾਨਗੀ ਕਵੀ ਸੁਖਵਿੰਦਰ ਕੰਬੋਜ ਅਤੇ ਗੁਰਭਜਨ ਗਿੱਲ, ਪਰਮਿੰਦਰ ਸੋਢੀ ਨੇ ਕੀਤੀ ਅਤੇ ਸੰਚਾਲਨ ਹਰਜਿੰਦਰ ਕੰਗ ਨੇ ਕੀਤਾ।ਇਸ ਵਿੱਚ ਕਵੀਆਂ ਨੇ ਆਪਣੇ ਕਲਮਾ ਨਾਲ ਸੋਰੋਤਿਆਂ ਨੂੰ ਦੋ ਘੰਟੇ ਬੰਨੀ ਰੱਖਿਆ ਜਿਸ ਵਿਚ ਜਸਵੰਤ ਢਿੱਲੋਂ ਨੇ ਆਪਣੇ ਅੰਦਾਜ਼ ਵਿਚ ਕਵਿਤਾ ਸੁਣਾਈ।ਉਘੇ ਸਭਿਆਚਾਰਕ ਗੀਤਾਂ ਦੇ ਗਾਇਕ ਪੰਮੀ ਬਾਈ, ਜੀਤ ਜਗਜੀਤ ਅਤੇ ਡਾ. ਨਿਰਮਲ ਨਿੰਮਾ ਨੇ ਆਪਣੀ ਆਪਣੀ ਕਲਾ ਦੇ ਜ਼ੌਹਰ ਦਿਖਾਏ।
ਚਰਨਜੀਤ ਬਾਠ ਅਤੇ ਪਰਿਵਾਰ ਨੇ ਤਿੰਨੋ ਦਿਨ ਆਪਣੇ ਘਰ ਵਿਚ ਡੈਲੀਗੇਟਾਂ ਲਈ ਪ੍ਰੀਤੀ ਭੋਜ ਦਾ ਪ੍ਰਬੰਧ ਕੀਤਾ। ਸਾਰੇ ਡੈਲੀਗਟਾਂ ਨੂੰ ਮੇਮਿਅ ਦਾ ਗਿਫਟ ਪੈਕੇਜ  ਦੇ ਕੇ ਆਪਣੇ ਮੋਹ ਦਾ ਇਜ਼ਹਾਰ ਕੀਤਾ।
ਕਾਨਫਰੰਸ ਦੀ ਸਫਲਤਾ ਦਾ ਸਿਹਰਾ ਅਕਾਦਮੀ ਦੇ ਪ੍ਰਧਾਨ ਡਾ. ਗੁਰਮੇਲ ਸਿੱਧੂ, ਪੰਜਾਬੀ ਯੂਨੀਵਰਸਿਟੀ ਦੇ ਫੈਲੋ ਡਾ. ਦੀਪਕਮਨਮੋਹਨ ਸਿੰਘ ਸਿਰ ਜਾਂਦਾ ਹੈ। ਇਨ੍ਹਾਂ ਦਾ ਸਾਥ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਅਤੇ ਸਿੱਖ ਕੌਂਸਲ ਆਫ ਕੈਲੇਫੋਰਨੀਆ ਦੇ ਮੈਂਬਰਾਂ ਨੇ ਦਿੱਤਾ। ਅਕਾਡਮੀ ਦੇ ਹਰਜਿੰਦਰ ਕੰਗ, ਜਗਜੀਤ ਨੁਸ਼ਹਿਰਵੀ ਕੁਲਵਿੰਦਰ, ਅਵਤਾਰ ਗੋਂਦਾਰਾ ਅਤੇ ਸਿੱਖ ਕੌਂਸਲ ਦੇ ਪਸ਼ੌਰਾ ਸਿੰਘ ਢਿੱਲੋਂ ਹੋਰਾਂ ਵਿਸ਼ੇਸ਼ ਭੂਮਿਕਾ ਨਿਭਾਈ। ਨਾਲ ਹੀ ਅਕੈਡਮੀ ਦੇ ਹੋਰ ਮੈਂਬਰਾਂ, ਸੁਰਿੰਦਰ ਸੀਰਤ, ਰੇਸ਼ਮ ਸਿੱਧੂ, ਗੁਲਸ਼ਨ ਦਿਆਲ, ਨੀਲਮ ਸੈਣੀ, ਤਾਰਾ ਸਾਗਰ, ਕੁਲਵੰਤ ਸੇਖੋਂ, ਸੁਖੀ ਧਾਲੀਵ, ਜਰਨੈਲ ਚੰਦੀ ਆਦਿ ਨੇ ਵੀ ਯੋਗਦਾਨ ਪਾਇਆ। ਡਾ. ਜਗਜੀਤ ਸਿੰਘ ਪੰਨੂੰ, ਨਿਰਮਲ ਗਿੱਲ, ਰਣਜੀਤ ਗਿੱਲ ਅਤੇ ਸੱਬ-ਵੇ ਦੇ ਮਾਲਕਾਂ ਨੇ ਲੰਚ ਦਾ ਪ੍ਰਬੰਧ ਬੜੇ ਸੁਚੱਜੇ ਤਰੀਕੇ ਨਾਲ ਕੀਤਾ।
ਜੁੜੇ ਵਿਦਵਾਨਾਂ ਅਤੇ ਲੇਖਕਾਂ ਵਲੋਂ ਹਰ ਸਾਲ ਕਿਸੇ ਨਾ ਕਿਸੇ ਮੁਲਕ ਵਿੱਚ ਅਜਿਹੀਆਂ ਕਰਨਫਰੰਸਾਂ ਦੀ ਲੜੀ ਨੂੰ ਜਾਰੀ ਰੱਖਣ ਦੇ ਅਹਿਦ ਨਾਲ ਕਾਨਫਰੰਸ ਦੀ ਸਮਾਪਤੀ ਹੋਈ।
Dr. Mohammad Idris,
(Punjab State Awardee for Literature)
Senior Assistant Professor, Department of History,
Punjabi University, Patiala-147002, Punjab, INDIA. Cell:+919814171786