SGPC ਦੀ ਰਾਗੀ ਸਿੰਘਾਂ ਨੂੰ ਚੇਤਾਵਨੀ, ਨੋਟਿਸ ਕੀਤਾ ਜਾਰੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਾਗੀ ਸਿੰਘਾਂ ਦੇ ਨਾਮ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਵਿੱਚ ਰਾਗੀ ਸਿੰਘਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ। ਇਹ ਨੋਟਿਸ ਜਾਂ ਫਰਮਾਨ ਗੁਰਬਾਣੀ ਦੇ ਪ੍ਰਸਾਰਣ ਸਬੰਧੀ ਜਾਰੀ ਕੀਤਾ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੌਰਾਨ ਕੋਈ ਵੀ ਰਾਗੀ ਸਿੰਘ ਆਪਣੇ ਸੋਸ਼ਲ ਮੀਡੀਆ (ਫੇਸਬੁੱਕ ਜਾਂ ਯੂ-ਟਿਊਬ) ਪੇਜਾਂ ਤਾਂ ਨਾ ਪਾਵੇ। ਦਰਅਸਲ SGPC ਨੂੰ ਸ਼ਿਕਾਇਤ ਮਿਲੀ ਸੀ ਕਿ ਕੁੱਝ ਰਾਗੀ ਸਿੰਘ ਆਪਣੀ ਡਿਊਟੀ ਦੌਰਾਨ ਆਪਣੇ ਫੋਨ ‘ਤੇ ਗੁਰਬਾਣੀ ਰਿਕਾਰਡ ਕਰ ਲੈਂਦੇ ਹਨ ਤੇ ਫਿਰ ਆਪਣੇ ਜਾਂ ਕਿਸੇ ਕਰੀਬੀ ਦੇ ਫੇਸਬੁੱਕ ਜਾਂ ਯੂ-ਟਿਊਬ ਪੇਜ ‘ਤੇ ਅਪਲੋਡ ਕਰ ਦਿੰਦੇ ਹਨ। ਇਸ ਲਈ ਸਾਰੇ ਰਾਗੀ ਸਿੰਘਾਂ ਦੇ ਨਾਮ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਲਿਖਿਆ ਹੈ ਕਿ –

”ਆਈ.ਟੀ ਵਿੰਗ, ਸ਼੍ਰੋਮਣੀ ਕਮੇਟੀ ਵੱਲੋਂ ਪੁੱਜੀ ਰਿਪੋਰਟ ਮਿਤੀ 17/08/2023 ਦੇ ਅਧਾਰਪੁਰ ਲਿਖਿਆ ਜਾਂਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੁਝ ਰਾਗੀ ਜਥੇ ਸ਼੍ਰੋਮਣੀ ਕਮੇਟੀ ਦੇ ਯੂ-ਟਿਊਬ ਵੈਬ ਚੈਨਲ ਤੋਂ ਆਪਣੀ ਡਿਊਟੀ ਸਮੇਂ ਦੇ ਕੀਰਤਨ ਪ੍ਰਸਾਰਨ ਦਾ ਲਿੰਕ ਚੁੱਕ ਕੇ ਆਪਣੇ ਨਿੱਜੀ ਚੈਨਲਾਂ ਪੇਜ ‘ਤੇ ਚਲਾ ਰਹੇ ਹਨ। ਲਿੰਕ ਆਪਣੇ ਨਿੱਜੀ ਪੇਜ ਜਾਂ ਚੈਨਲਾਂ ਪਰ ਪਾਉਣਾ ਗੁਰਬਾਣੀ ਪ੍ਰਸਾਰਨ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਨਿਯਮਾਂ ਅਤੇ ਕਾਪੀ ਰਾਈਟ ਦੀ ਉਲੰਘਣਾ ਹੈ। ਇਸ ਲਈ ਸਮੁੱਚੇ ਰਾਗੀ ਸਿੰਘਾਂ ਨੂੰ ਨੋਟ ਕਰਵਾ ਦਿੱਤਾ ਜਾਵੇ। ਜੇਕਰ ਅੱਗੇ ਤੋਂ ਅਜਿਹਾ ਹੋਇਆ ਤਾਂ ਸਖਤ ਕਾਰਵਾਈ ਕੀਤੀ ਜਾਵੇ।”